The Guru Word is the Guru Image
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੁਆਰਾ ਦਿੱਤੇ ਗਏ ਗੁਰਬਾਣੀ/ਗੁਰਮਤਿ ਵਿਆਖਿਆ ਲਈ ਦਿੱਤੇ ਗਏ ਪ੍ਰਮਾਣਾਂ ਅਨੁਸਾਰ ਪ੍ਰਮਾਤਮਾ ਕਿਸੇ ਵੀ ਰੂਪ ਵਿੱਚ ਬਜ਼ਾਰ ਵਿਚੋਂ ਖ਼ਰੀਦਣ ਯੋਗ ਨਹੀਂ ਹੈ। ਉਸ ਨੂੰ ਕਿਸੇ ਵੀ ਕੀਮਤ ਤੇ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਹੈ।
ਸਾਡੇ ਕਈ ਸਿੱਖ ਪਰਿਵਾਰਾਂ ਵਿੱਚ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਅਸੀਂ ਆਪ ਹੀ ਬਜ਼ਾਰ ਵਿਚੋਂ ਗੁਰੂ ਸਾਹਿਬਾਨ ਦੀਆਂ ਫੋਟੋਆਂ ਵਾਲੇ ਕੈਲੰਡਰ (100-50 ਰੁਪਏ ਦੀ ਕੀਮਤ ਤੇ) ਖਰੀਦ ਕੇ ਲਿਆਉਣ ਉਪਰੰਤ ਘਰ ਵਿੱਚ ਟੰਗਣ/ਰੱਖਣ ਤੋਂ ਬਾਅਦ ਉਨ੍ਹਾਂ ਹੀ ਤਸਵੀਰਾਂ ਦੇ ਅੱਗੇ ਧੂਫ਼ ਬੱਤੀ ਕਰਦੇ ਹੋਏ ਹੱਥ ਜੋੜ ਕੇ ਅਰਦਾਸ ਕਰਦਿਆਂ ਆਪਣੀਆਂ ਮੰਗਾਂ ਰੱਖਦੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਗੁਰਬਾਣੀ ਤਾਂ ਸਪਸ਼ਟ ਕਰਦੀ ਹੈ ਕਿ -
*"ਹਰਿ ਆਪ ਅਮੁਲਕੁ ਹੈ ਮੁਲਿ ਨ ਪਾਇਆ ਜਾਇ। ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ।।..........."*(917)
.
*"ਜ਼ਰਾ ਸੋਚੋ ਤੇ ਵਿਚਾਰੋ! ਜੋ ਅਸੀਂ ਕਰ ਰਹੇ ਹਾਂ ਕੀ ਇਹ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹੈ ਜਾਂ ਵਿਰੁੱਧ ?"*
ਆਉ ਅਸੀਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਗੁਰਬਾਣੀ ਬਚਨਾਂ ਨੂੰ ਆਪਣੇ ਪੱਲੇ ਬੰਨ੍ਹ ਕੇ ਰੱਖੀਏ ਅਤੇ ਉਨ੍ਹਾਂ ਗੁਰੂ ਹੁਕਮਾਂ ਦੁਆਰਾ ਦਿੱਤੇ ਗਏ ਉਪਦੇਸ਼ਾਂ ਨੂੰ ਆਪੋ ਆਪਣੇ ਜੀਵਨ ਦਾ ਆਧਾਰ ਬਣਾ ਕੇ ਅਮਲੀ ਰੂਪ ਵਿਚ ਲਾਗੂ ਕਰੀਏ। ਗੁਰੂ ਸਾਹਿਬਾਨ / ਹੋਰ ਬਾਣੀਕਾਰਾਂ ਨੂੰ ਕਾਲਪਨਿਕ ਫੋਟੋਆਂ ਵਿਚੋਂ ਲੱਭਣ ਦੀ ਥਾਂ ਤੇ ਪਾਵਨ ਗੁਰਬਾਣੀ ਵਿਚੋਂ ਲੱਭੀਏ।
ਇਸੇ ਰੂਪ ਵਿੱਚ ਹੀ ਸਾਡਾ ਅਤੇ ਸਿੱਖ ਕੌਮ ਦਾ ਭਲਾ ਹੈ ਜੀ।
*"ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ।। ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ।। ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ।।....."*(590)
ਸੁਖਜੀਤ ਸਿੰਘ ਕਪੂਰਥਲਾ
ਸੇਵਾ ਮੁਕਤ ਐਕਸੀਅਨ
ਕਥਾਵਾਚਕ ਪ੍ਰਚਾਰਕ
98720-76876