SGPC presents a cheque of Rs 50,000 to the family of the victim whose house was burnt down due to fire
ਸਮੁੱਚੀ ਮਨੁੱਖਤਾ ਤੇ ਕਿਸੇ ਵੀ ਆਫਤ ਲਈ ਐਸ.ਜੀ.ਪੀ.ਸੀ ਨੇ ਮੋਹਰੀ ਹੋ ਕੇ ਰੋਲ ਆਦਾ ਕੀਤਾ ਹੈ ਸਰਦਾਰ ਕੁਲਵੰਤ ਸਿੰਘ ਮੰਨਣ
ਜਲੰਧਰ 19 ਅਗਸਤ(ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਵਲੋਂ ਗੁਰਦੁਆਰਾ ਸੋਡਰ ਛਾਣੀ ਨਿਹੰਗ ਸਿੰਘਾਂ ਵਿਖੇ ਸੋਡਰ ਰੋਡ ਤੇ ਸਥਿਤ ਕੋਟ ਬਾਬਾ ਦੀਪ ਸਿੰਘ ਨਗਰ ਜੇ ਪਿਛਲੇ ਦਿਨੀ ਅਚਾਨਕ ਅੱਗ ਲੱਗਣ ਕਾਰਨ ਘਰ ਸੜ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਪੀੜਤ ਪਰਿਵਾਰ ਨਾਲ ਹਮਦਰਦੀ ਜਾਹਰ ਕਰਦਿਆਂ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਅੱਜ ਜਗਤਾਰ ਸਿੰਘ ਨੂੰ 50 ਹਜਰ ਦਾ ਚੈੱਕ ਭੇਂਟ ਕੀਤਾ ਅਤੇ ਅਚਾਨਕ ਵਾਪਰੇ ਅੱਗ ਤੇ ਘਟਨਾ ਕਰਮ ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਸਰਦਾਰ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਕੋਈ ਕੁਦਰਤੀ ਆਫਤ ਹੜ ਜਾਂ ਹੋਰ ਘਟਨਾਵਾਂ ਵਾਪਰੀਆਂ ਬਿਨਾਂ ਭੇਦਭਾਵ ਸਮੁੱਚੀ ਮਨੁੱਖਤਾ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਜਿਸ ਦਾ ਮਨੋਰਥ ਔਖੀ ਘੜੀ ਵਿੱਚ ਮਾਨਵਤਾ ਦੀ ਸੇਵਾ ਅਤੇ ਸੱਚ ਦਾ ਪੈਗਾਮ ਦੇ ਕੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਕਮੇਟੀ ਵੱਲੋਂ ਔਖੀ ਘੜੀ ਵਿੱਚ ਪਰਿਵਾਰ ਨਾਲ ਖਲੋ ਕੇ ਇੱਕ ਕਿਰਤੀ ਮਿਹਨਤੀ ਪਰਿਵਾਰ ਜੋ ਲਗਨ ਨਾਲ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਅਤੇ ਸਿੱਖੀ ਦੀ ਸੇਵਾ ਕਰਨ ਵਾਲਾ ਪਰਿਵਾਰ ਜਿਸ ਦੀ ਬਾਹ ਫੜਨਾ ਸਾਡੀ ਨੈਤਿਕ ਜਿੰਮੇਵਾਰੀ ਸੀ ਰਣਜੀਤ ਸਿੰਘ ਰਾਣਾ ਸਿੱਖ ਚੜ੍ਹਦੀ ਕਲਾ ਫਰੰਟ ਪੰਜਾਬ ਕੁਲਦੀਪ ਸਿੰਘ ਪਾਇਲਟ ਪ੍ਰਧਾਨ ਗੁਰਦੁਆਰਾ ਸੋਣੀ ਨਿਹੰਗ ਸਿੰਘਾਂ ਬਾਬਾ ਸੁਖਵਿੰਦਰ ਸਿੰਘ ਜੀ ਤਲਣ ਅਕੈਡਮੀ ਵਾਲੇ ਸਤਿੰਦਰ ਸਿੰਘ ਪੀਤਾ ਮਾਸਟਰ ਅਮਰੀਕ ਸਿੰਘ ਨਿਹੰਗ ਸਿੰਘ ਸਤਨਾਮ ਸਿੰਘ ਸੱਤੀ ਬਹਾਦਰ ਸਿੰਘ ਸੁਰਿੰਦਰ ਸਿੰਘ ਗੁਰਮੀਤ ਸਿੰਘ ਜਗਤਾਰ ਸਿੰਘ ਗੁਰਦੀਪ ਸਿੰਘ ਅਤੇ ਹੋਰ ਪਤਵੰਤ ਸੱਜਣ ਹਾਜ਼ਰ ਸਨ ਹੇਠਾਂ ਫੋਟੋ ਕੈਪਸ਼ਨ ਕੋਟ ਬਾਬਾ ਦੀਪ ਸਿੰਘ ਅੱਗ ਲੱਗਣ ਕਾਰਨ ਪੀੜਤ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ ਕਰਦੇ ਹੋਏ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਰਣਜੀਤ ਸਿੰਘ ਰਾਣਾ ਕੁਲਦੀਪ ਸਿੰਘ ਪਾਇਲਟ ਬਾਬਾ ਸੁਖਵਿੰਦਰ ਸਿੰਘ ਜੀ ਸਤਿੰਦਰ ਸਿੰਘ ਪੀਤਾ ਤੇ ਹੋਰ ਆਗੂ ਦਿਖਾਈ ਦੇ ਰਹੇ ਹਨ।