Historical origins of the Gurmukhi script
ਪਿਆਰੇ ਪਾਠਕੋ ਜਿੰਵੇ ਅਸੀਂ ਪਿੱਛਲੇ ਲੇਖ ਵਿੱਚ ਪੰਜਾਬੀ ਮਾਂ ਬੋਲ਼ੀ ਅਤੇ ਉਸਦੀ ਲਿੱਪੀ ਗੁਰਮੁੱਖੀ ਦੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਵੱਲੋ ਜਨਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਸੀ ਉਸੇ ਲੜੀ ਨੂੰ ਗੁਰੂ ਜੀ ਦੇ ਸਮੇਂ ਵੀ ਪਿਛੋਕੜ ਇਤਿਹਾਸ ਵੱਲ ਜਾਂਦਿਆਂ ਮਾਂ ਬੋਲ਼ੀ ਪੰਜਾਬੀ ਅਤੇ ਗੁਰਮੁੱਖੀ ਲਿੱਪੀ ਦੇ ਪੁਰਾਤਨ ਸਵਰੂਪਾਂ ਅਤੇ ਵਿਕਾਸ ਪੜ੍ਹਾਵਾਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਡੂੰਘਾ ਪ੍ਰਭਾਵ ਗੁਰਮੁੱਖੀ ਲਿੱਪੀ ਤੇ ਵਿਦਵਾਨਾਂ ਵੱਲੋ ਮੰਨਿਆ ਜਾਂਦਾ ਹੈ. ਇਨ੍ਹਾਂ ਅੱਠਵੀਂ ਸਤਾਬਦੀ ਤੋਂ ਚੋਹਦਵੀ ਸਤਾਬਦੀ ਦੇ ਪੜ੍ਹਾਵਾਂ ਵਿੱਚ ਗੁਜਰਨ ਦੇ ਬਾਅਦ ਵੀ ਪੰਜਾਬੀ ਭਾਸ਼ਾ ਹੋਂਦ ਵਿੱਚ ਨਹੀਂ ਆਈ ਸੀ ਸਗੋਂ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਸ਼ਾਰਧਾ, ਬ੍ਰਹਮੀ ,ਲੰਡੇ ਅਤੇ ਸੰਸਕਿਰਤ ਆਦਿ ਲਿਪੀਆਂ ਦੇ ਸਵਰੂਪ ਹੀ ਮੌਜੂਦ ਸਨ ਜਿਹਨਾਂ ਦੇ ਗੁੰਝਲਦਾਰ ਤਾਣੇ ਬਾਣੇ ਆਮ ਜਨ ਦੀ ਪਹੁੰਚ ਤੋਂ ਦੂਰ ਸਨ ਅਤੇ ਗੁਰੂ ਸਾਹਿਬ ਜੀ ਨੇ ਇਹਨ੍ਹਾਂ ਭਾਸ਼ਾਵਾਂ ਤੋਂ ਨਿੱਵੇਕਲੀ ਆਮ ਜਨ ਮਾਨਸ ਦੀ ਪਕੜ੍ਹ ਵਿੱਚ ਆਉਣ ਵਾਲੀ ਵਿਗਿਆਨਕ ਗੁਰਮੁੱਖੀ ਭਾਸ਼ਾ ਦਾ ਨਿਰਮਾਣ ਕੀਤਾ ਅਤੇ ਲਗਾਂ ਮਾਤਰਾਵਾਂ ਨਾਲ ਸਜਾਇਆ ਸੰਵਾਰਿਆ ਅਤੇ ਸਿੱਟੇ ਵਜੋਂ ਇੱਕ ਅਮੀਰ ਬਹੁਪੱਖੀ ਭਾਸ਼ਾ ਗੁਰਮੁੱਖੀ ਹੋਂਦ ਵਿੱਚ ਆਈ. ਜੋ ਮਨੁੱਖੀ ਗਲ੍ਹੇ ਚੋ ਨਿਕਲਣ ਵਾਲੀਆਂ ਧੁੱਨੀ ਅਧਾਰਿਤ 35 ਧੁਨੀਆਂ ਨੂੰ ਅੱਖਰਾਂ ਵਿੱਚ ਬਦਲਿਆ ਗਿਆ ਸੀ. ਗੁਰਮੁੱਖੀ ਦੇ ਧੁੱਨੀ ਅਧਾਰਿਤ ਵਿਸਲੇਸ਼ਣ ਲਈ ਵੱਖਰਾ ਲੇਖ ਲਿਖਾਂਗੇ. ਪੰਜਾਬੀ ਬੋਲੀ ਨੂੰ 13 ਅਪ੍ਰੈਲ 1968 ਵਿੱਚ ਸ੍ਰ ਲਛਮਣ ਸਿੰਘ ਗਿੱਲ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਜੋ ਪੰਜਾਬੀ ਬੋਲ਼ੀ ਦਾ ਜਨਮ ਸਿੱਧ ਅਧਿਕਾਰ ਸੀ. ਲਿੱਪੀ ਤੋਂ ਕੀ ਭਾਵ ਹੈ:ਜਿੰਵੇ ਕੇ ਨਾਮ ਤੋਂ ਹੀ ਸਪਸ਼ੱਟ ਹੈ ਲਿੱਪੀ ਭਾਵ ਲੇਪੀ ਹੋਈ ਜ਼ਾ ਉਕੇਰੀ ਹੋਈ. ਲਿੱਪੀ ਵਿਸ਼ੇਸ ਚਿੰਨਾਂ ਦਾ ਸਮੂਹ ਹੁੰਦਾ ਜੋ ਮਨੁੱਖ ਅਪਣਾ ਮੈਸਜ ਦੂਸਰੇ ਤੱਕ ਪਹੁੰਚਾਉਣ ਲਈ ਵਰਤਦਾ ਏ ਅਤੇ ਮਨੁੱਖੀ ਦਿਮਾਗ਼ ਵੀ ਇਹਨ੍ਹਾਂ ਚਿੱਤਰਾਂ ਦੀ ਭਾਸ਼ਾ ਹੀ ਸੱਮਝਦਾ ਏ ਅਜੋਕੇ ਮਨੋ ਵਿਗਿਆਨੀ ਵੀ ਕਿਸੇ ਨਵੇਂ ਸਿਧਾਂਤ ਨੂੰ ਦਿਮਾਗ਼ ਵਿੱਚ ਚਿੱਤਰਨ ਜ਼ਾ ਕਲਪਨਾ ਕਰਨ ਲਈ ਕਹਿੰਦੇ ਹਨ. ਅੱਠਵੀਂ ਤੋਂ ਤੇਹਰਵੀ ਸਤਾਬਦੀ ਸਮੇਂ ਜ਼ਾ ਉਸ ਤੋਂ ਵੀ ਪਹਿਲਾਂ ਦੇ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਾਰ ਲਈ ਲਿੱਪੀ ਦੀ ਲੋੜ੍ਹ ਪਈ. ਉਸ ਸਮੇਂ ਦਾ ਇਨਸਾਨ ਪਹਿਲਾਂ ਚਿੱਤਰਾਂ ਰਾਂਹੀ ਦੂੱਜੇ ਸਾਥੀਆਂ ਨੂੰ ਆਪਣੀ ਗੱਲ ਜ਼ਾ ਸੁਨੇਹਾ ਸਮਝਾਉਂਦਾ ਸੀ. ਉਦਾਹਰਣ ਤੌਰ ਤੇ ਉਸ ਸਮੇਂ ਇਨਸਾਨ ਗੁਫ਼ਾਵਾਂ ਆਦਿ ਵਿੱਚ ਨਿਵਾਸ ਕਰਦਾ ਸੀ ਅਤੇ ਉਸਦੇ ਦੂੱਜੇ ਸਾਥੀ ਸ਼ਿਕਾਰ ਆਦਿ ਲਈ ਗਏ ਹੁੰਦੇ. ਉਸ ਇਨਸਾਨ ਨੇ ਜੰਗਲ ਵਿੱਚੋ ਲੱਕੜ੍ਹਾ ਲੈਣ ਲਈ ਜਾਣਾ ਹੁੰਦਾ ਸੀ ਅਤੇ ਤਾਂ ਉਹ ਗੁਫਾ ਵਿੱਚ ਇੱਕ ਚਿੱਤਰ ਬਣਾ ਜਾਂਦਾ ਜਿਹਦੇ ਵਿੱਚ ਇੱਕ ਇਨਸਾਨ ਅਤੇ ਉਸਦੇ ਸਿਰ ਤੇ ਲੱਕੜ੍ਹੀਆਂ ਦਾ ਗੱਠਾ ਬਣਿਆਂ ਹੁੰਦਾ. ਜਦੋਂ ਉਸਦੇ ਦੂੱਜੇ ਸਾਥੀ ਆਉਂਦੇ ਤਾਂ ਉਹ ਚਿੱਤਰ ਵੇਖ ਕੇ ਸੱਮਝ ਜਾਂਦੇ ਕੇ ਉਹ ਇਨਸਾਨ ਲੱਕੜ੍ਹੀਆਂ ਲੈਣ ਲਈ ਗਿਆ ਹੋਇਆ. ਇਸ ਤਰ੍ਹਾਂ ਉਸ ਸਮੇਂ ਦੇ ਇਨਸਾਨ ਦਾ ਦਿਮਾਗ਼ ਤੇਜੀ ਨਾਲ ਵਿਕਾਸ ਕਰ ਰਿਹਾ ਸੀ ਅਤੇ ਹੋਲ਼ੀ ਹੋਲ਼ੀ ਉਸਨੇ ਇਹ ਚਿੱਤਰ ਭਾਸ਼ਾ ਇਜਾਦ ਕਰ ਲਈ. ਪਰ ਇਹ ਚਿੱਤਰ ਭਾਸ਼ਾ ਮੈਸਜ ਜ਼ਾ ਪਹੁੰਚਾ ਦਿੰਦੀ ਸੀ ਪਰ ਇਸਦੀ ਪਹੁੰਚ ਬਹੁਤ ਸੀਮਿਤ ਦਾਇਰੇ ਵਿੱਚ ਸੀ. ਕਿਉਂਕਿ ਨਾਂ ਤਾਂ ਇੰਨੇ ਚਿੱਤਰ ਤੇਜੀ ਨਾਲ ਬਣਾਏ ਜ਼ਾ ਸੱਕਦੇ ਅਤੇ ਨਾਂ ਹੀ ਚਿੱਤਰ ਹਰੇਕ ਜਗ੍ਹਾ ਉਕੇਰੇ ਜ਼ਾ ਸੱਕਦੇ ਸੀ ਸ਼ੋ ਇਸਦੀ ਪਹੁੰਚ ਸੀਮਿਤ ਸੀ ਪਰ ਸੁਨੇਹੇ ਬਹੁਤ ਜ਼ਿਆਦਾ ਹੁੰਦੇ ਸਨ. ਇਸੇ ਲੋੜ੍ਹ ਕਾਢ ਦੀ ਮਾਂ ਦੇ ਫਾਰਮੂਲੇ ਅਨੁਸਾਰ ਲਿੱਪੀ ਅਰਥਾਤ ਲਿਖਿਤ ਲਿੱਪੀ ਹੋਂਦ ਵਿੱਚ ਆਈ. ਜਿਸ ਨਾਲ ਸੁਨੇਹੇ ਦੇਣਾ ਗੱਲਬਾਤ ਕਰਨਾਂ ਆਸਾਨ ਹੋ ਗਿਆ. ਲਿੱਪੀ ਦੋ ਪ੍ਰਕਾਰ ਦੀ ਏ ਜਿੰਵੇ ਮੌਖਿਕ ਅਤੇ ਲਿਖਿਤ. ਅਤੇ ਲਿੱਪੀ ਦੇ ਹਜਾਰਾਂ ਸਾਲ ਜੀਵਿੱਤ ਰਹਿਣ ਲਈ ਦੋਹਨਵੇਂ ਤਰ੍ਹਾਂ ਪ੍ਰਕਾਰ ਦਾ ਜਿੰਦਾ ਰਹਿਣਾ ਬਹੁਤ ਜਰੂਰੀ ਏ. ਮੌਖਿਕ ਭਾਵ ਆਮ ਬੋਲਚਾਲ ਜ਼ਾ ਆਪਣੇ ਭਾਵਾਂ ਨੂੰ ਬੋਲਣ ਅਤੇ ਸੁਣਨ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਕਲਾ ਅਤੇ ਲਿਖਿਤ ਜੋ ਪੜ੍ਹਨ ਅਤੇ ਲਿੱਖਣ ਦੀ ਕਲਾ ਏ ਜਿਸ ਨਾਲ ਕੋਈ ਜਬਾਨ ਸਤਾਬਦੀਆ ਤੱਕ ਜਿੰਦਾ ਰਹਿ ਸੱਕਦੀ ਏ. ਅੰਗਰੇਜ ਡਾਕਟਰ ਗੀਅਰਸਿਨ ਵੱਲੋ 1927 ਵਿੱਚ ਲਿੱਖੀ ਇੱਕ (ਭਾਰਤੀ ਭਾਸਾਈ ਸਰਵੇਖਣ )ਨਾਮਕ ਪੁਸਤਕ ਵਿੱਚ ਉਸਨੇ ਲਹਿੰਦੀ ਭਾਵ ਪੱਛਮੀ ਪੰਜਾਬੀ ਭਾਸ਼ਾ ਅਤੇ ਚੜ੍ਹਦੇ ਪੰਜਾਬ ਭਾਵ ਪੂਰਬੀ ਪੰਜਾਬ ਦੀ ਪੰਜਾਬੀ ਭਾਸ਼ਾ ਦੇ ਜਨਮ ਸਰੋਤ ਵੱਖ ਵੱਖ ਦਰਸਾਏ ਹਨ. ਇਸ ਪੁਸਤਕ ਵਿੱਚ ਉਹਨੇ ਲਹਿੰਦੀ ਪੰਜਾਬੀ ਭਾਸ਼ਾ ਦਾ ਸਰੋਤ (ਪਿਸ਼ਾਚੀ )ਬੋਲ਼ੀ ਅਤੇ ਚੜ੍ਹਦੇ ਪੰਜਾਬ ਦੀ ਬੋਲ਼ੀ ਦਾ ਸਰੋਤ (ਸ਼ੋਰਸੈਨੀ )ਬੋਲ਼ੀ ਨੂੰ ਦਰਸਾਇਆ ਏ ਜਿਸਨੂੰ ਪੰਜਾਬੀ ਭਾਸ਼ਾ ਦੇ ਰਿਸ਼ਰਚਰਾਂ ਵਿਦਵਾਨਾਂ ਨੇ ਮੁੱਢ ਤੋਂ ਹੀ ਸ਼ੋਰਸੈਨੀ ਅਤੇ ਪਿਸਾਚੀ ਸਿਧਾਂਤਾਂ ਨੂੰ ਗੈਰ ਵਿਗਿਆਨਕ ਕਹਿ ਕੇ ਨਕਾਰ ਦਿੱਤਾ. ਕਿਉਂਕਿ ਡਾਕਟਰ ਗ਼ੀਅਰਸਨ ਖੁਦ ਤਾਂ ਦਫਤਰ ਵਿੱਚ ਬੈਠਦਾ ਸੀ ਅਤੇ ਭਾਸਾਈ ਸਰਵੇਖਣ ਪਿੰਡਾਂ ਵਿੱਚ ਵਿਚਰਨ ਵਾਲ਼ੇ ਸਰਕਾਰੀ ਕਰਮਚਾਰੀਆਂ ਤੇ ਨਿਰਭਰ ਸੀ ਜੋ ਸਾਰੇ ਹੀ ਗੈਰ ਵਿਗਿਆਨਕ ਸਨ. ਡਾਕਟਰ ਪ੍ਰੇਮ ਪ੍ਰਕਾਸ਼ ਨਾਮਕ ਭਾਸ਼ਾ ਵਿਗਿਆਨੀ ਨੇ ਆਪਣੀ ਰਿਸਰਚ ਅਨੁਸਾਰ ਇੱਕ ਨਵਾਂ ਸਿਧਾਂਤ ਪੇਸ਼ ਕੀਤਾ ਜਿਸਨੂੰ (ਕੈਕੇਈ )ਕਿਹਾ ਗਿਆ ਅਤੇ ਬਹੂ ਗਿਣਤੀ ਖ਼ੋਜੀ ਇਸੇ ਨੂੰ ਪੰਜਾਬੀ ਭਾਸ਼ਾ ਦਾ ਜਨਮ ਦਾਤਾ ਮੰਨਦੇ ਹਨ. ਇਸ ਕੈਕੇਈ ਸਿਧਾਂਤ ਅਨੁਸਾਰ ਗੁਰਮੁੱਖੀ ਨੂੰ ਸ਼ਾਰਧਾ ਅਤੇ ਬ੍ਰਹਮੀ ਲਿੱਪੀ ਤੋਂ ਪ੍ਰੇਰਿਤ ਦੱਸਿਆ ਜਾਂਦਾ ਹੈ ਜੋ ਜਿਸ ਨੂੰ ਬਹੁਤੇ ਵਿਦਵਾਨ ਮਾਨਤਾ ਦਿੰਦੇ ਹਨ. ਲਿੱਪੀ ਦੇ ਦੋ ਸਵਰੂਪਾਂ ਨੂੰ ਵਿਦਵਾਨ ਪਰਿਵਾਰਾਂ ਵੱਲੋ ਮਾਨਤਾ ਦਿੱਤੀ ਗਈ ਜਿੰਵੇ ਮੌਖਿਕ ਅਤੇ ਲਿਖਿਤ ਸਵਰੂਪ. ਮੌਖਿਕ ਦਾ ਸਬੰਧੀ ਬੋਲਣ ਅਤੇ ਸੁਣਨ ਨਾਲ ਏ ਅਰਥਾਤ ਆਮ ਬੋਲਚਾਲ ਰਾਂਹੀ ਆਪਣੇ ਭਾਵਾਂ ਨੂੰ ਦੂਸਰੇ ਤੱਕ ਭੇਜਣਾ ਅਤੇ ਲਿਖਿਤ ਰੂਪ ਦਾ ਸਬੰਧੀ ਪੜ੍ਹਨ ਲਿੱਖਣ ਨਾਲ ਏ. ਭਾਸ਼ਾ ਦੇ ਇਸ ਸਵਰੂਪ ਨਾਲ ਉਸ ਭਾਸ਼ਾ ਨੂੰ ਹਜਾਰਾਂ ਸਾਲ ਤੱਕ ਸੰਜੋਇਆ ਅਤੇ ਜਿੰਦਾ ਰੱਖਿਆ ਜ਼ਾ ਸੱਕਦਾ. ਉਂਝ ਤਾਂ ਕਿਸੇ ਲਿੱਪੀ ਨੂੰ ਜਿੰਦਾ ਰੱਖਣ ਲਈ ਦੋਨੋਂ ਸਵਰੂਪ ਜਰੂਰੀ ਹਨ|ਲਿੱਪੀ ਕਿਸੇ ਵੀ ਕੌਮ ਜ਼ਾ ਸਮਾਜ ਨੂੰ ਇਕਜੁੱਟ ਰੱਖਣ ਵਿਕਾਸ ਰੱਖਣ ਦੀ ਸ਼੍ਰੋਮਣੀ ਕੁੰਜੀ ਏ. ਲਿੱਪੀ ਰਾਂਹੀ ਹੀ ਸਮਾਜ ਦਾ ਇਤਿਹਾਸ ਸੁਰੱਖਿਅਤ ਰੱਖਿਆ ਜਾਂਦਾ ਜਿਸਤੋ ਅਗਲੀਆਂ ਪੀੜ੍ਹੀਆਂ ਸੇਧ ਲੈ ਸੱਕਦੀਆਂ ਅਤੇ ਭਵਿੱਖ ਲਈ ਯੋਜਨਾ ਬੱਧ ਤਰੀਕ਼ੇ ਨਾਲ ਅੱਗੇ ਵੱਧ ਸੱਕਦੀਆਂ ਨੇ. ਲਿੱਪੀ ਹੀ ਸਮਾਜ ਨੂੰ ਇੱਕ ਸੂਤਰ ਵਿੱਚ ਪਿੱਰੋਂਣ ਦਾ ਸੂਤਰ ਏ.
ਪੇਸ਼ਕਸ਼ :**ਸੀ ਐਸ ਹਰਪੁਰਾ **