ePaper Reading Mode
The Kesari Ledger

ਹਰਿੰਦਰ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਦਾਦੂਵਾਲ ਮਿਉਂਸਪਲ ਚੋਣਾਂ ਲਈ ਆਦਮਪੁਰ ਦੇ ਨਿਗਰਾਨ ਨਿਯੁਕਤ

Premium Edition

Tuesday, 12 May 2026

By

Breaking News
ਹਰਿੰਦਰ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਦਾਦੂਵਾਲ ਮਿਉਂਸਪਲ ਚੋਣਾਂ ਲਈ ਆਦਮਪੁਰ ਦੇ ਨਿਗਰਾਨ ਨਿਯੁਕਤ Edition: May 2026 Live Desk: Digital Press A premium newspaper reading experience for modern audiences.
ਹਰਿੰਦਰ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਦਾਦੂਵਾਲ ਮਿਉਂਸਪਲ ਚੋਣਾਂ ਲਈ ਆਦਮਪੁਰ ਦੇ ਨਿਗਰਾਨ ਨਿਯੁਕਤ

Headline Summary

Harinder Singh Dhindsa and Gurmeet Singh Daduwal appointed as Adampur observers for municipal elections   ਜਲੰਧਰ 12 ਮਈ 2026 () ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਭਰ ਦੀਆਂ ਵੱਖ-ਵੱਖ ਨਗਰ ਨਿਗਮਾਂ ਅਤੇ ਨ ...

Section

News & Opinion

Publication

Kehsari Press

Harinder Singh Dhindsa and Gurmeet Singh Daduwal appointed as Adampur observers for municipal elections

 

ਜਲੰਧਰ 12 ਮਈ 2026 () ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਭਰ ਦੀਆਂ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਲਈ ਸੀਨੀਅਰ ਪਾਰਟੀ ਆਗੂਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਹ ਨਿਗਰਾਨ ਢੁਕਵੇਂ ਉਮੀਦਵਾਰਾਂ ਦੀ ਚੋਣ ਨੂੰ ਸੁਚਾਰੂ ਬਣਾਉਣ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਚੋਣ ਮੁਹਿੰਮ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਸਥਾਨਕ ਲੀਡਰਸ਼ਿਪ ਨਾਲ ਤਾਲਮੇਲ ਕਰਨਗੇ।

ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਚੋਣਾਂ ਲਈ ਨਿਗਰਾਨਾਂ ਦੀ ਸੂਚੀ ਇਸ ਪ੍ਰਕਾਰ ਹੈ।

 

ਮੋਹਾਲੀ ਨਿਗਮ‌ ਵਾਸਤੇ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਪਠਾਨਕੋਟ ਨਿਗਮ ਅਤੇ ਨਗਰ ਨਿਗਮ ਸੁਜਾਨਪੁਰ ਲਈ ਸ. ਗੁਰਬਚਨ ਸਿੰਘ ਬੱਬੇਹਾਲੀ,‌ਨਗਰ ਨਿਗਮ ਆਨੰਦਪੁਰ ਸਾਹਿਬ, ਨੰਗਲ ਅਤੇ ਕੀਰਤਪੁਰ ਸਾਹਿਬ ਵਾਸਤੇ ਡਾ. ਦਲਜੀਤ ਸਿੰਘ ਚੀਮਾ,ਨਗਰ ਨਿਗਮ ਪਾਇਲ ਵਾਸਤੇ ਸ. ਸ਼ਰਨਜੀਤ ਸਿੰਘ ਢਿੱਲੋਂ, ਨਗਰ ਨਿਗਮ ਰਾਏਕੋਟ ਵਾਸਤੇ ਸ. ਹੀਰਾ ਸਿੰਘ ਗਾਬੜੀਆ,‌ ਨਗਰ ਨਿਗਮ ਬੰਗਾ ਲਈ ਸ਼. ਕਮਲ ਚੈਟਲੀ, MC ਸੁਲਤਾਨਪੁਰ ਲੋਧੀ ਵਾਸਤੇ ਸ: ਜਰਨੈਲ ਸਿੰਘ ਵਾਹਿਦ, ਐਮਸੀ ਆਦਮਪੁਰ‌ ਵਾਸਤੇ ਸ: ਗੁਰਮੀਤ ਸਿੰਘ ਦਾਦੂਵਾਲ ਅਤੇ ਸ: ਹਰਿੰਦਰ ਸਿੰਘ ਢੀਂਡਸਾ ਅਤੇ ਐਮਸੀ ਕਰਤਾਰਪੁਰ ਵਾਸਤੇ ਸ: ਮਹਿੰਦਰ ਸਿੰਘ ਕੇ.ਪੀ. ਅਤੇ ਸ. ਕੁਲਵੰਤ ਸਿੰਘ ਮੰਨਣ‌ ਨਿਗਰਾਨ ਨਿਯੁਕਤ ਕੀਤੇ ਗਏ ਹਨ।

ਮਿਉਂਸਪਲ ਕਮੇਟੀ ਆਦਮਪੁਰ ਵਾਸਤੇ ਨਿਗਰਾਨ ਸ. ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਉੱਤਰੀ ਜਲੰਧਰ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਦੇ ਆਦੇਸ਼ ਅਨੁਸਾਰ ਉਹ ਅਤੇ ਸ. ਗੁਰਮੀਤ ਸਿੰਘ ਦਾਦੂਵਾਲ 13 ਮਈ ਨੂੰ ਸਵੇਰੇ ਮੀਟਿੰਗ ਕਰਕੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਚੋਣ ਕਰਨਗੇ।