ePaper Reading Mode
The Kesari Ledger

ਕਾਮ ਕੀ ਹੈ?

Premium Edition

Sunday, 17 May 2026

By

Breaking News
ਕਾਮ ਕੀ ਹੈ? Edition: May 2026 Live Desk: Digital Press A premium newspaper reading experience for modern audiences.
ਕਾਮ ਕੀ ਹੈ?

Headline Summary

What is lust? ਚਾਰ ਪਦਾਰਥਾਂ ਵਿਚ ਧਰਮ-ਅਰਥ-ਕਾਮ ਤੇ ਮੋਖਸ਼ ਦੀ ਗਿਣਤੀ ਆਉਂਦੀ ਹੈ। ਇਨ੍ਹਾਂ ਵਿਚੋਂ ਅਸੀਂ ਕਾਮ ਤੇ ਵੀਚਾਰ ਕਰਨੀ ਹੈ। ਕਾਮ ਕੀ ਹੈ? ਕਾਮ ਸ਼ਬਦ ਦਾ ਅਰਥ ਕੀ ਹੈ? ਸਰਲ ਅਰਥ ਹੈ, ਜਿਹੜਾ ਕੱਚਾ-ਥੋੜ ਚਿਰਾ ਸੁਖ ਹੋਵੇ।   ਨਿਮਖੁ ਕਾਮ ਸੁਆਦ ਕਾਰਣ ਕੋਟਿ ਦਿਨਸ ਦੁਖੁ ਪਾਵਹਿ ॥ ਘਰੀ ਮੁਹਤ ਰੰਗ ਮਾਣਹਿ ...

Section

News & Opinion

Publication

Kehsari Press

What is lust?

ਚਾਰ ਪਦਾਰਥਾਂ ਵਿਚ ਧਰਮ-ਅਰਥ-ਕਾਮ ਤੇ ਮੋਖਸ਼ ਦੀ ਗਿਣਤੀ ਆਉਂਦੀ ਹੈ। ਇਨ੍ਹਾਂ ਵਿਚੋਂ ਅਸੀਂ ਕਾਮ ਤੇ ਵੀਚਾਰ ਕਰਨੀ ਹੈ।

ਕਾਮ ਕੀ ਹੈ? ਕਾਮ ਸ਼ਬਦ ਦਾ ਅਰਥ ਕੀ ਹੈ? ਸਰਲ ਅਰਥ ਹੈ, ਜਿਹੜਾ ਕੱਚਾ-ਥੋੜ ਚਿਰਾ ਸੁਖ ਹੋਵੇ।

 

ਨਿਮਖੁ ਕਾਮ ਸੁਆਦ ਕਾਰਣ ਕੋਟਿ ਦਿਨਸ ਦੁਖੁ ਪਾਵਹਿ ॥

ਘਰੀ ਮੁਹਤ ਰੰਗ ਮਾਣਹਿ ਫਿਰ ਬਹੁਰਿ ਬਹੁਰਿ ਪਛਤਾਵੈ ॥

 

ਉਦਾਹਰਣ ਵਜੋਂ ਜਿਸ ਤਰ੍ਹਾਂ ਕੱਚਾ ਅੰਬ ਜਿਸਦੇ ਅੰਦਰ ਗੁਠਲੀ ਪੱਕੀ ਨਾ ਬਣੀ ਹੋਵੇ, ਉਸਨੂੰ ਪਕਾਉਣ ਵਾਸਤੇ ਤੂੜੀ ਵਿਚ ਦਬਾ ਦਿੱਤਾ ਜਾਵੇ ਤਾਂ ਉਹ ਅੰਬ ਪੱਕੇਗਾ ਨਹੀਂ ਬਲਕਿ (ਸੜ) ਜਾਂਦਾ ਹੈ ।

ਪਰੰਤੂ ਜਦੋਂ ਅੰਬ ਦੇ ਅੰਦਰ ਗਿਟਕ ਪੱਕ ਜਾਵੇ, ਪੂਰੀ ਤਰ੍ਹਾਂ ਗਿਟਕ ਨੂੰ ਜਾਲਾ ਪੈ ਜਾਵੇ ਤਾਂ ਉਸਨੂੰ ਤੂੜੀ ਵਿਚ ਦਬਾਅ ਦਿਉ। ਉਹ ਛੇਤੀ ਹੀ ਠੀਕ-ਠਾਕ ਪਕ ਜਾਵੇਗਾ। ਪੱਕਣ ਤੋਂ ਪਹਿਲਾਂ ਖੱਟਾ ਸੀ ਪਰ ਪੱਕਣ ਤੋਂ ਬਾਅਦ ਮਿੱਠਾ ਹੋ ਜਾਂਦਾ ਹੈ।

 

ਕੱਚਾ ਅੰਬ ਚਟਣੀ ਆਦਿ ਦੇ ਕੰਮ ਆ ਸਕਦਾ ਸੀ। ਸੜਨ ਤੋਂ ਬਾਅਦ ਉਸਦੀ ਵਰਤੋਂ ਖਤਮ ਹੋ ਗਈ ਅਤੇ ਆਸ ਪਾਸ ਬਦਬੂ ਵੀ ਪੈਦਾ ਕਰੇਗਾ।

ਇਸ ਤਰ੍ਹਾਂ ਕਾਮ ਦਾ ਸੁਖ ਵੀ ਹੌਲੀ ਹੌਲੀ ਸੜ ਜਾਂਦਾ ਹੈ। ਉਹ ਆਦਮੀ ਦੇ ਸੁਖ ਦਾ ਕਾਰਣ ਨਾਂ ਬਣ ਕੇ ਦੁਖ ਅਤੇ ਰੋਗਾਂ ਦਾ ਕਾਰਣ ਹੀ ਬਣਦਾ ਹੈ।

ਸ਼ਾਸ਼ਤਰ ਕਹਿੰਦਾ ਹੈ:- “ਭੋਗੇ ਰੋਗ ਭਇਅਮ”

ਸਾਧਨਾ ਦਾ ਸੁਖ ਹੌਲੀ ਹੌਲੀ ਮਿੱਠਾ ਹੋ ਜਾਂਦਾ ਹੈ। ਜਿਹੜਾ ਆਦਮੀ ਨੂੰ ਸੁਖ ਤੇ ਸ਼ਾਂਤੀ ਦਿੰਦਾ ਹੈ ਤੇ ਜੀਵ ਨੂੰ ਸਮਾਧੀ ਦੀ ਅਵਸਥਾ ਤਕ ਪੁਜਾ ਦਿੰਦਾ ਹੈ।

 ਅਜ ਕਲ ਬਹੁਤ ਕਰਕੇ ਜੀਵਾਂ ਦੇ ਮਨ ਦੀ ਸਥਿਤੀ ਅੰਬ ਦੀ ਕੱਚੀ ਗਿਟਕ ਸਮਾਨ ਦਿਖਾਈ ਦਿੰਦੀ ਹੈ। ਜਦੋਂ ਅਸ਼ਾਂਤ ਮਨ ਵਾਲਾ ਆਦਮੀ ਕਈ ਦਿਨ ਸੰਤ ਸੰਗ ਵਿਚ ਜਾਂਦਾ ਹੈ ਤਾਂ ਭੀ ਉਸਨੂੰ ਸ਼ਾਂਤੀ ਨਹੀਂ ਮਿਲਦੀ ਤਾਂ ਉਹ ਕਹਿੰਦਾ ਹੈ ਕਿ ਸਤਸੰਗ ਵਿਚ ਕੀ ਰਖਿਆ ਹੈ। ਉਹ ਸਤਸੰਗ ਵਿਚ ਜਾਣਾ ਛੱਡ ਦਿੰਦਾ ਹੈ।

 ਫਿਰ ਮਨ ਦੀ ਸ਼ਾਂਤੀ ਲਈ ਕਈ ਹੋਰ ਕਰਮ ਆਰੰਭ ਕਰਦਾ ਹੈ। ਜਦੋਂ ਫਿਰ ਵੀ ਸ਼ਾਂਤੀ ਨਹੀਂ ਮਿਲਦੀ ਤਾਂ ਉਹ ਧਰਮ ਨੂੰ ਵਿਅਰਥ ਹੀ ਸਮਝਣ ਲੱਗ ਪੈਂਦਾ ਹੈ।

ਅਜ ਵੀ ਲੱਖਾਂ ਦੀ ਗਿਣਤੀ ਵਿਚ ਉਹ ਲੋਕ ਹਨ, ਜਿਹੜੇ ਨਿੱਤਨੇਮ ਕਰਦੇ ਹਨ, ਮੰਦਰ-ਗੁਰਦੁਆਰੇ ਜਾਂਦੇ ਹਨ, ਧਰਮ ਕਰਮ ਕਰਦੇ ਹਨ। ਪਰ ਉਨ੍ਹਾਂ ਦਾ ਮਨ ਅਸ਼ਾਂਤ ਹੈ।

 ਕਿਉਂਕਿ ਉਹ ਨਿਤਨੇਮ ਤਕ ਧਾਰਮਿਕ ਕਿਰਿਆਵਾਂ ਤਕ ਹੀ ਸੀਮਿਤ ਹਨ। ਉਹ ਸਿਮਰਣ-ਧਿਆਨ ਤੇ ਸਮਾਧੀ ਅਵਸਥਾ ਤੋਂ ਅਨਜਾਣ ਹਨ। ਜਦੋਂ ਤਕ ਸਿਮਰਣ ਧਿਆਨ ਤੇ ਸਮਾਧੀ ਅਵਸਥਾ ਵਿਚ ਜਗਿਆਸੂ ਨਹੀਂ ਪਹੁੰਚਦਾ, ਉਸ ਸਮੇਂ ਤਕ ਉਸਦਾ ਮਨ ਸ਼ਾਂਤੀ ਪਰਾਪਤ ਨਹੀਂ ਕਰ ਸਕਦਾ।

 

ਇਕ ਬੀਮਾਰ ਆਦਮੀ ਨੂੰ ਹਰ ਰੋਜ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤਬਦੀਲ ਕਰਨੇ ਨਾਲ ਬੀਮਾਰੀ ਖਤਮ ਨਹੀਂ ਹੁੰਦੀ, ਬਲਕਿ ਮਰੀਜ ਨੂੰ ਬੇਚੈਨ ਕਰ ਦਿੰਦੀ ਹੈ।

ਪਰਕਿਰਿਆ ਦੀ ਤਬਦੀਲੀ ਕਰਨ ਨਾਲ ਜਾਂ ਧਰਮ ਪਰੀਵਰਤਨ ਨਾਲ ਜੀਵਨ ਵਿਚ ਪਰੀਵਰਤਨ ਨਹੀਂ ਆਉਂਦਾ-ਜੀਵਨ ਪਰੀਵਰਤਨ ਲਈ ਆਪਣੇ ਜੀਵਨ ਵਿਚ ਤਬਦੀਲੀ ਜਰੂਰੀ ਹੈ।

ਮਨ ਸੰਸਾਰ ਵਿਚ ਮਾਇਆ ਪਦਾਰਥਾਂ ਵਿਚ ਖੱਚਿਤ ਹੈ। ਜਦੋਂ ਤਕ ਮਨ ਵਿਚ ਬਿਬੇਕ-ਵੈਰਾਗ ਪੈਦਾ ਨਹੀਂ ਹੁੰਦਾ, ਉਸ ਸਮੇਂ ਤਕ ਮਨ ਵਿਚ ਤਬਦੀਲੀ ਨਹੀਂ ਆ ਸਕਦੀ ਤੇ ਮਨੁਖਾ ਜੀਵਨ ਵਿਚ ਪਰੀਵਰਤਨ ਭੀ ਨਹੀਂ ਹੋ ਸਕਦਾ।

 

ਵਿਦਵਾਨ ਲੋਕਾਂ ਦਾ ਵੀਚਾਰ ਹੈ, ਕਿ ਸਚਾ ਵਿਦਵਾਨ ਉਹ ਹੀ ਹੈ, ਜਿਹੜਾ ਸੰਸਾਰ ਨੂੰ ਛਡਣ ਦਾ ਯਤਨ ਕਰਦਾ ਹੈ । ਸੰਸਾਰ ਵਿਚ ਜੀਵ ਨੂੰ ਖੱਚਿਤ ਕਰਨ ਵਾਲੀਆਂ ਸ਼ਕਤੀਆਂ ਵਿਰਤੀਆਂ ਜਦੋਂ ਤਕ ਅੰਤਹਕਰਣ ਵਿਚ ਰਹਿਣਗੀਆਂ, ਉਸ ਸਮੇਂ ਤਕ ਸੰਸਾਰ ਤੋਂ ਕਦੇ ਕਦੇ ਉਪਰਾਮਤਾ ਆਵੇਗੀ ਪਰ ਵੈਰਾਗ ਨਹੀਂ ਹੋਵੇਗਾ।

 ਬਲਕਿ ਐਸੀ ਅਵਸਥਾ ਹੋਵੇਗੀ, ਜਿਵੇਂ ਜੇਠ ਮਹੀਨੇ ਵਿਚ ਪਹਾੜ ਸੁੱਕੇ ਨਜਰ ਆਉਂਦੇ ਹਨ ਪਰ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਤਾਂ ਸਾਰੇ ਸੁੱਕੇ ਪਹਾੜ ਹਰੇ ਭਰੇ ਨਜਰ ਆਉਂਦੇ ਹਨ।

ਇਸ ਤਰ੍ਹਾਂ ਪਰਸਥਿਤੀਆਂ ਕਰਕੇ ਆਦਮੀ ਨੂੰ ਔਰਤ ਅਤੇ ਧਨ ਤੋਂ ਖਿਣ ਭੰਗਰ ਵੈਰਾਗ ਤਾਂ ਹੋ ਜਾਂਦਾ ਹੈ ਪਰੰਤੂ ਮਨ ਦੇ ਕਾਮ ਅਤੇ ਲੋਭ ਸੁੱਕੇ ਪਹਾੜ ਵਿਚ ਹਰੀਆਲੀ ਦੇ ਬੀਜ ਦੀ ਤਰ੍ਹਾਂ ਛੁਪੇ ਹੋਏ ਹਨ।

 

ਭਲਾ ਕੋਈ ਆਦਮੀ ਇਹ ਅੰਦਾਜਾ ਲਗਾ ਸਕਦਾ ਹੈ ਕਿ ਰਿਸ਼ੀ ਵਿਸ਼ਵਾਮਿੱਤਰ ਅਤੇ ਦੇਵਤਿਆਂ ਦੇ ਰਾਜਾ ਇੰਦਰ ਵਰਗਾ ਐਸ਼ ਭਰਪੂਰ ਕਰਮਵਾਰ ਮੇਨਕਾ ਅਤੇ ਗੌਤਮ ਦੀ ਔਰਤ ਅਹਲਿਆ ਤੇ ਕਾਮ ਆਸ਼ਕਤ ਹੋ ਕੇ ਕੁਕਰਮ ਵਿਚ ਚਲਾ ਜਾਵੇਗਾ।

 

ਗੌਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨ ਪਛੋਤਾਇਆ॥ (ਪ੍ਰਭਾਤੀ ਦਖਣੀ ਮ:੧, ਅੰਗ ੧੩੪੪)

 

ਮੰਨਣਾ ਪਵੇਗਾ ਕਿ ਉਨ੍ਹਾਂ ਦੇ ਅੰਤਹਕਰਣ ਵਿਚ ਸੰਸਾਰ ਜਨਤ (ਕਾਮ-ਕ੍ਰੋਧ-ਲੋਭ-ਮੋਹ-ਅਹੰਕਾਰ) ਅਦ੍ਰਿਸ਼ (ਗੁਪਤ) ਰੂਪ ਵਿਚ ਵਿਦਮਾਨ ਸਨ।

ਇਸ ਲਈ ਕਿਹਾ ਜਾ ਸਕਦਾ ਹੈ ਕਿ ਲੋਭ ਦੇ ਦਿਖਾਈ ਨਾਂ ਦੇਣ ਨਾਲ ਆਦਮੀ ਨਿਰਲੋਭੀ ਨਹੀਂ ਹੋ ਸਕਦਾ। ਅਹੰਕਾਰ ਦੇ ਨਾਂ ਦਿਖਾਈ ਦੇਣ ਨਾਲ ਆਦਮੀ ਨਿਰਹੰਕਾਰੀ ਨਹੀਂ ਹੋ ਸਕਦਾ। ਪਰੰਤੂ ਵਿਦਵਾਨ ਦੇ ਜੀਵਨ ਵਿਚ ਇਨ੍ਹਾਂ ਸਾਰਿਆਂ ਦਾ ਅਭਾਵ ਹੀ ਰਹਿੰਦਾ ਹੈ।

 

ਜਿਹੜਾ ਵਿਅਕਤੀ ਸਾਧਨਾ ਕਰਦਾ ਹੈ ਉਹ ਸੰਸਾਰਕ ਵਿਸ਼ਿਆਂ ਨੂੰ ਛੁਪਾਂਦਾ ਨਹੀਂ ਹੈ, ਬਲਕਿ ਖਤਮ ਕਰਦਾ ਹੈ। ਸੰਸਾਰ ਜਿਸ ਤੋਂ ਪੈਦਾ ਹੁੰਦਾ ਹੈ, “ਉਹ ਹੈ "ਜਨਮ" ਅਤੇ ਜਨਮ ਦਾ ਮੂਲ ਹੈ "ਕਾਮ”

" ਮਾਤ ਪਿਤਾ ਬਿਨ ਬਾਲ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ॥"

 

ਸਾਧਕ ਨੂੰ ਸਭ ਤੋਂ ਪਹਿਲਾਂ ਕਾਮ ਉਪਰ ਵਿਜੈ ਪਰਾਪਤ ਕਰਨੀ ਹੈ। ਇਹ ਹੀ ਜਨਮ ਦਾ ਕਾਰਣ ਹੈ-ਜਨਮ ਹੀ ਮੌਤ ਦਾ ਕਾਰਣ ਹੈ। ਜਨਮ ਨਹੀਂ ਤਾਂ ਮੌਤ ਭੀ ਨਹੀਂ :

 

৭. ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥

(ਸਲੋਕ ੫੨, ਅੰਗ ੧੪੨੯) 

 

२. ਬਾਦਿਸਾਹ ਸਾਹ ਵਾਪਾਰੀ ਮਰਨਾ ॥ ਜੋ ਦੀਸੈ ਸੋ ਕਾਲਹਿ ਖਰਨਾ ॥ (ਸੂਹੀ ਮਹਲਾ ੫, ਅੰਗ ੭੪੦)

 

ਪੈਦਾ ਹੋਣ ਵਾਲੇ ਦੀ ਮੌਤ ਹੈ-ਜਨਮ ਪਿਛੋਂ ਮੌਤ। ਬਾਲ ਅਵਸਥਾ ਪਿਛੋਂ ਜਵਾਨੀ-ਜਵਾਨੀ ਪਿਛੋਂ ਬੁਢੇਪਾ ਉਸ ਪਿਛੋਂ ਮੌਤ।

ਜਿੰਨੇ ਜਨਮ ਤੋਂ ਮਰਣ ਤਕ ਸੁੱਖ ਦੁੱਖ ਹਨ ਉਹਨਾਂ ਦਾ ਮੂਲ ਕਾਮ ਹੈ। ਭੋਗ ਨਾਲ ਕੋਈ ਵਿਅਕਤੀ ਕਾਮ ਪਰ ਜਿੱਤ ਪਰਾਪਤ ਨਹੀਂ ਕਰ ਸਕਦਾ।

ਜੇਕਰ ਕੋਈ ਆਦਮੀ ਇਹ ਸੋਚੇ ਕਿ ਭੋਗ ਨਾਲ ਕਾਮ ਪਰ ਜਿਤ ਪਰਾਪਤ ਕਰ ਲਵਾਂ, ਉਸ ਵਿਅਤਕੀ ਦੀ ਸੋਚ ਐਸੀ ਹੈ, ਕਿ ਜਿਵੇਂ ਜਲਦੀ ਅਗਨੀ ਨੂੰ ਸ਼ਾਂਤ ਕਰਨ ਲਈ ਪਾਣੀ ਦੀ ਥਾਂ ਘਿਓ ਦੀ ਵਰਤੋਂ ਕਰ ਰਿਹਾ ਹੋਵੇ।

 ਜੇਕਰ ਵਿਸ਼ਿਆਂ ਦੇ ਭੋਗਣ ਨਾਲ ਆਦਮੀ ਕਾਮ ਉੱਪਰ ਜਿੱਤ ਪਰਾਪਤ ਕਰ ਸਕਦਾ ਤਾਂ ਮਰਣ ਲੱਗਿਆਂ ਹਰ ਬੁੱਢੇ ਦੀ ਸਮਾਧੀ ਲਗ ਜਾਂਦੀ ਹੈ ਤਾਂ ਫਿਰ ਹਰ ਆਦਮੀ ਮੁਕਤੀ ਪਰਾਪਤ ਕਰ ਲਵੇਗਾ । ਸੰਸਾਰ ਚਲ ਰਿਹਾ ਹੈ ਜਨਮ ਅਤੇ ਮੌਤ ਨਾਲ।

 

"ਇਕ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨਾ ਜਾਈ॥" ਜਨਮ ਅਤੇ ਮੌਤ ਕਿਸਦੀ? ਜਿਸਦਾ ਜਨਮ ਨਹੀਂ ਉਸਦੀ ਮੌਤ ਭੀ ਨਹੀਂ।

 

ਉਦਾਹਰਣ:- ਚਾਵਲ ਕਦੇ ਬੂਟਾ ਨਹੀਂ ਬਣ ਸਕਦਾ। ਚਾਵਲ ਜਦੋਂ ਛਿਲਕੇ ਅੰਦਰ ਹੋਵੇਗਾ ਤਾਂ ਬੂਟਾ ਬਣ ਸਕਦਾ ਹੈ। ਆਤਮਾ ਚਾਵਲ ਦੀ ਤਰ੍ਹਾਂ ਹੈ। ਪ੍ਰਾਕਿਰਤੀ ਛਿਲਕੇ ਦੀ ਤਰ੍ਹਾਂ ਹੈ। ਛਿਲਕੇ ਦੇ ਕਾਰਣ ਹੀ ਜਨਮ ਮਰਣ ਆਦਿ, ਦੁਖਾਂ ਦੀ ਪਰਾਪਤੀ, ਅਜਨਮਾ ਸੁਖ ਸਰੂਪ ਆਤਮਾ ਵਿਚ ਨਹੀਂ ਹਨ।

ਪਰੰਤੂ ਪਰਤੀਤ ਹੋ ਰਹੇ ਹਨ। ਜਦੋਂ ਜੀਵ ਆਪਣੇ ਆਪ ਨੂੰ ਪ੍ਰਾਕਿਰਤੀ ਰੂਪ ਛਿਲਕੇ ਤੋਂ ਅਲੱਗ ਕਰ ਲਵੇਗਾ। ਉਸੇ ਦਿਨ ਤੋਂ ਹੀ ਜਨਮ ਮਰਣ ਆਦਿ ਦੁੱਖ ਤੋਂ ਮੁਕਤ ਹੋ ਜਾਵੇਗਾ।

ਇਸ ਲਈ ਪ੍ਰਾਕਿਰਤੀ ਅਤੇ ਆਦਮੀ ਦੇ ਰਹੱਸ ਨੂੰ ਸਮਝਣਾ ਅਤਿਅੰਤ ਜਰੂਰੀ ਹੈ। ਅਸਲ ਵਿਚ ਇਸ ਨੂੰ ਹੀ ਬਿਬੇਕ ਕਹਿੰਦੇ ਹਨ। ਇਸ ਬਿਬੇਕ ਦੇ ਪੈਦਾ ਹੋਣ ਤੇ ਹੀ ਮਨੁਖ ਕਾਮ ਤੇ ਜਿੱਤ ਪਰਾਪਤ ਕਰ ਸਕਦਾ ਹੈ।

ਲੇਖਕ ਸੰਤ ਤੇਜਾ ਸਿੰਘ

ਐਮ.ਏ.

ਪੁਸਤਕ ਚੋਣਵੇਂ ਨਿਰਮਲ ਲੇਖ ਵਿੱਚੋਂ