During the Blue Star massacre of 1984, the Indian Army entered the Golden Temple barefoot!
ਸਮਕਾਲੀਨ ਗ਼ੈਰ-ਸਿੱਖ ਸਰੋਤਾਂ ਦੀ ਰੌਸ਼ਨੀ ਵਿੱਚ ਵਾਚੀਏ ਤਾਂ, ਸਿੱਖਾਂ ਦਾ ਇਤਿਹਾਸ ਅਸਾਧਾਰਨ ਕਿਸਮ ਦੀਆਂ ਅੱਤਕਥਨੀਆਂ ਨਾਲ ਭਰਿਆ ਪਿਆ‼️
ਆਪਣੇ ਬੰਦੇ ਮਾਸੂਮ ਸਾਬਿਤ ਕਰਨ ਦੇ ਚੱਕਰ ਵਿੱਚ, ਦੂਸਰੇ ਪਾਸੇ ਵਾਲਿਆਂ ਨੂੰ ਅਕਸਰ #ਜਾਂਗਲੀ #ਖੂੰਖਾਰ #ਦਰਿੰਦੇ ਔਰ #ਆਦਮਖੋਰ ਬਣਾਕੇ ਪੇਸ਼ ਕੀਤਾ ਗਿਐ।
ਇਹ ਵਰਤਾਰਾ ਇਸਲਾਮਿਕ ਤਾਰੀਖ ਵਿੱਚ ਵੀ ਆਮ ਹੈ, ਪਰ ਅਸੀਂ ਇਸ ਕੰਮ ਵਿੱਚ ਉਸਤਾਦ ਲੋਕ ਹਾਂ।
ਕਰੀਬ ਤੋਂ ਵੇਖੀਏ ਤਾਂ ਅੱਤ ਘਿਨੌਣੇ ਬਨਾਕੇ ਪੇਸ਼ ਕੀਤੇ ਗਏ ਕਿਰਦਾਰ ਅਮਲੀ ਜ਼ਿੰਦਗੀ ਵਿੱਚ ਬੜੇ ਖੂਬਸੂਰਤ ਔਰ ਮੁਹੱਜ਼ਬ ਲੋਕ ਸਨ।
ਮਸਲਨ, ਅਹਿਮਦ ਸ਼ਾਹ (ਅਬਦਾਲੀ) ਇਕ ਆਲੀਸ਼ਾਨ ਜਰਨੈਲ ਹੋਣ ਦੇ ਨਾਲ ਨਾਲ ਉੱਚ ਕੋਟੀ ਦਾ ਸ਼ਾਇਰ ਵੀ ਸੀ।
ਉਸਦੀ ਸ਼ਾਇਰੀ ਦਾ ਹੁਸਨ ਇਹ ਹੈ ਕਿ ਮੁੱਲਕਾਂ ਔਰ ਖਿੱਤਿਆਂ ਦਾ ਜੇਤੂ ਹੋਣ ਤੋਂ ਬਾਅਦ ਵੀ ਉਸਦੀ ਸ਼ਾਇਰੀ ਵਿੱਚ “ਮੈਂ” ਨਹੀਂ ਹੈ। ਉਸਦੇ ਵਤਨ ਦੇ ਪਹਾੜਾਂ ਦੀਆਂ ਚੋਟੀਆਂ, ਦਰਿਆਵਾਂ, ਉਸਦੇ ਪੁਰਖੇ, ਉਸਦੇ ਅੱਬਾ-ਓ-ਅਜਦਾਦ ਦੇ ਨਗਮੇਂ ਹਨ। #Tonyਬੱਲ
ਪਾਣੀਪਤ ਦੀ ਜੰਗ ਤੋਂ ਬਾਅਦ ਉਹ ਪੇਸ਼ਵਾ ਨਾਨਾ ਸਾਹਿਬ ਨੂੰ ਲਿਖੇ ਹੋਏ ਖ਼ਤ ਵਿੱਚ ਬਾ-ਕਲਮ ਖੁੱਦ ਤਸਲੀਮ ਕਰਦਾ ਹੈ ਕਿ, ਬੇਸ਼ੱਕ ਉਹ ਉਸ ਵੱਲੋਂ ਹੁਣ ਤੱਕ ਲੜੀਆਂ ਗਈਆਂ ਤਮਾਮ ਜੰਗਾਂ ਵਿੱਚੋਂ ਜੇਤੂ ਰਿਹਾ ਹੈ, ਪਰ ਉਸਨੇਂ ਹੁਣ ਤੱਕ ਕਿਸੇ ਜੰਗ ਅੰਦਰ ਮਰਾਠਿਆਂ ਜਿੰਨੀ ਕਾਟ-ਦਾਰ ਤਲਵਾਰ ਦਾ ਸਾਹਮਣਾ ਨਹੀਂ ਕੀਤਾ।
ਉਸਨੂੰ ਜੰਗ ਵਿੱਚ ਮਾਰੇ ਗਏ ਪੇਸ਼ਵਾ ਦੇ ਪੁੱਤਰ ਵਿਸ਼ਵਾਸ਼-ਰਾਓ ਦੇ ਮਾਰੇ ਜਾਣ ਦਾ ਅਫ਼ਸੋਸ ਵੀ ਹੈ।
ਪਰ ਸਾਡੇ ਕੋਲ ਬਾ-ਰਾਸਤਾ ਢਾਡੀਆਂ ਪਹੁੰਚਦਾ ਅਹਿਮਦ ਸ਼ਾਹ ਕਾਤਲ, ਮੱਕਾਰ, ਬੁਜ਼ਦਿਲ ਔਰ ਮੌਕਾ-ਪ੍ਰਸਤ ਕਿਸਮ ਦਾ ਕਿਰਦਾਰ ਹੈ।
ਮੈਂ ਆਪਣੀ ਸਾਰੀ ਜਵਾਨੀ ਇਸ ਤਸਵੀਰ ਵਿਚਲੇ ਕਿਰਦਾਰਾਂ ਨੂੰ ਘ੍ਰਿਣਾਂ ਦੀ ਨਜ਼ਰ ਨਾਲ ਵੇਖਿਆ ਹੈ, ਕਿ ਕਿਵੇਂ ਭਾਰਤੀ ਫੌਜ ਨੇ ਨਿੱਕੇ ਨਿੱਕੇ ਬਾਲਾਂ ਨੂੰ ਪੈਰਾਂ ਤੋਂ ਫੜ੍ਹ ਫੜ੍ਹਕੇ ਕੰਧਾਂ ਨਾਲ ਮਾਰਿਆ, ਜੁੱਤੀਆਂ ਸਮੇਤ ਦਰਬਾਰ ਸਾਹਿਬ ਵਿੱਚ ਤੁਰੇ ਫਿਰਦੇ ਰਹੇ, ਸਿੱਖਾਂ ਦੇ ਮੁਕੱਦਸ ਸਥਾਨ ਵਿੱਚ ਜੇਤੂਆਂ ਵਾਂਗ ਦਨ-ਦਨਾਉਦੇ ਫਿਰਦੇ ਰਹੇ।
ਪਰ ਹੱਥਲੀ ਤਸਵੀਰ ਕੋਈ ਹੋਰ ਹੀ ਕਹਾਣੀ ਕਹਿ ਰਹੀ ਹੈ……………..
History of Military Warfare ਦੇ ਹਜਾਰਾਂ ਸਾਲ ਦੇ ਇਤਿਹਾਸ ਦੀ ਸ਼ਾਇਦ ਇਹ ਇਕਲੌਤੀ ਵਾਰਦਾਤ ਹੋਵੇ। ਜਦੋਂ ਆਪਣੇਂ ਦਫ਼ਤਰ ਦੇ ਮੇਜ਼ ਉੱਪਰ ਪਏ ਪਾਣੀ ਦੇ ਜੱਗ ਵਿੱਚੋਂ ਕੋਲ ਪਏ ਗਲਾਸ ਵਿੱਚ ਖੁੱਦ ਪਾਣੀ ਤੱਕ ਨਾਂ ਪਾਉਣ ਵਾਲੇ ਜਰਨੈਲ, ਕਿਸੇ ਇਬਾਦਤਗਾਹ ਨੂੰ ਢਹਿ-ਢੇਰੀ ਕਰਨ ਦੇ ਨਿਸ਼ਾਨੇਂ ਨੂੰ ਹਾਸਲ ਕਰਨ ਤੋਂ ਬਾਅਦ, ਉਸੇ ਇਬਾਦਤਗਾਹ ਅੰਦਰ 47/48° ਦੇ ਤਾਪਮਾਨ ਵਿੱਚ ਵੀ ਤਪਦੇ ਹੋਏ ਸੰਗਮਰਮਰ ਉੱਪਰ ਨੰਗੇ ਪੈਂਰੀ ਤੁਰੇ ਫਿਰਦੇ ਹੋਣ‼️
ਫੋਟੋ ਅਤੇ ਕੰਟੈਂਟ @ਹਮ ਰਾਖਤ ਪਾਤਸ਼ਾਹੀ ਦਾਅਵਾ ਵਿੱਚੋਂ ਧੰਨਵਾਦ ਸਹਿਤ।