ePaper Reading Mode
The Kesari Ledger

ਸਮੂਹ ਸਿੰਘ ਸਭਾਵਾਂ, ਕੀਰਤਨੀ ਜਥੇ , ਗੁਰੂ ਘਰ ਦੇ ਵਜ਼ੀਰ , ਅੱਜ ਸ਼ਾਮ 4 ਵਜੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ -ਕੁਲਵੰਤ ਸਿੰਘ ਮੰਨਣ

Premium Edition

Saturday, 16 May 2026

By

Breaking News
ਸਮੂਹ ਸਿੰਘ ਸਭਾਵਾਂ, ਕੀਰਤਨੀ ਜਥੇ , ਗੁਰੂ ਘਰ ਦੇ ਵਜ਼ੀਰ , ਅੱਜ ਸ਼ਾਮ 4 ਵਜੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ -ਕੁਲਵੰਤ ਸਿੰਘ ਮੰਨਣ Edition: May 2026 Live Desk: Digital Press A premium newspaper reading experience for modern audiences.
ਸਮੂਹ ਸਿੰਘ ਸਭਾਵਾਂ, ਕੀਰਤਨੀ ਜਥੇ , ਗੁਰੂ ਘਰ ਦੇ ਵਜ਼ੀਰ , ਅੱਜ ਸ਼ਾਮ 4 ਵਜੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ -ਕੁਲਵੰਤ ਸਿੰਘ ਮੰਨਣ

Headline Summary

All Singh Sabhas, Kirtani Jathas, and Guru Ghar Wazirs should attend the meeting to be held at 4 pm today-Kulwant Singh mannan      ਜਲੰਧਰ 16 ਮਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਅੱਜ ਗੁਰਦੁਆਰਾ ਸਿੰਘ ਸਭਾ ਭਾਈ ਬਚਿੱਤਰ ਸਿੰਘ ਬਸਤੀ ਮਿੱਠੂ , ਗੁਰਦੁਆਰਾ ਸਿੰਘ ਸ ...

Section

News & Opinion

Publication

Kehsari Press

All Singh Sabhas, Kirtani Jathas, and Guru Ghar Wazirs should attend the meeting to be held at 4 pm today-Kulwant Singh mannan 

 

 

ਜਲੰਧਰ 16 ਮਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-

ਅੱਜ ਗੁਰਦੁਆਰਾ ਸਿੰਘ ਸਭਾ ਭਾਈ ਬਚਿੱਤਰ ਸਿੰਘ ਬਸਤੀ ਮਿੱਠੂ , ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਬਸਤੀ ਮਿੱਠੂ,  ਗੁਰਦੁਆਰਾ ਸਿੰਘ ਸਭਾ ਗੁਰੂ ਅਰਜਨ ਨਗਰ ਬਸਤੀ ਮਿੱਠੂ ਅਤੇ ਗੁਰਦੁਆਰਾ ਬਾਬਾ ਬੁੱਢਾ ਜੀ ਬਸਤੀ ਮਿੱਠੂ ਦੇ ਪ੍ਰਬੰਧਕਾਂ ਤੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੀ ਅਹਿਮ ਮੀਟਿੰਗ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਹੋਈ।

 ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਤਹਿਤ ਜੋ ਕਾਨੂੰਨ ਲਾਗੂ ਕੀਤਾ ਹੈ , ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਸਬੰਧੀ,  ਉਸ ਦੀ ਸੇਵਾ ਸੰਭਾਲ ਲਈ ਸਰਕਾਰ ਨੇ ਕਾਨੂੰਨ ਬਣਾ ਕੇ ਸੰਗਤਾਂ ਵਿੱਚ ਵੱਡੇ ਪੱਧਰ ਤੇ ਡਰ ਅਤੇ ਭੈ ਭੀਤ ਬਾਲਾ ਮਾਹੌਲ ਪੈਦਾ ਕਰ ਦਿੱਤਾ ਹੈ।

ਗੁਰੂ ਘਰਾਂ ਦੇ ਵਜ਼ੀਰ, ਕੀਰਤਨੀ ਜਥੇ, ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ ਵਿੱਚ ਇਸ ਕਾਨੂੰਨ ਨੂੰ ਲੈ ਕੇ ਵੱਡੇ ਪੱਧਰ ਤੇ ਰੋਸ ਜਤਾਇਆ ਜਾ ਰਿਹਾ ਹੈ।

 ਜਿਸ ਤਹਿਤ ਉਹਨਾਂ ਨੂੰ ਵੀ ਇਸ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਸਰਕਾਰ ਵੱਲੋਂ ਕੀਤਾ ਗਿਆ ਹੈ।

 ਇਸ ਮੁੱਦੇ ਤੇ ਵਿਚਾਰਾਂ ਕਰਨ ਅਤੇ ਕਾਨੂੰਨ ਦੀਆਂ ਮੱਦਾਂ ਵਿੱਚ ਸੋਧ ਕਰਨ ਲਈ ਸਰਕਾਰ ਤੇ ਦਬਾਅ ਬਣਾਉਣ ਲਈ ਸਮੂਹ ਸਿੰਘ ਸਭਾਵਾਂ ਜਲੰਧਰ ਸ਼ਹਿਰ ਦੀਆਂ ਸਮੂਹ ਕੀਰਤਨੀ ਜਥੇ ਸਮੂਹ ਗੁਰੂ ਘਰਾਂ ਦੇ ਵਜ਼ੀਰ ਧਾਰਮਿਕ ਸੇਵਾ ਸੁਸਾਇਟੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਹਰ ਗੁਰੂ ਨਾਨਕ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਸਤਿਕਾਰ ਕਰਨ ਵਾਲੀਆਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਕੱਲ 17 ਮਈ ਸ਼ਾਮ 4 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਦੂਖ ਨਿਵਾਨ ਗੁਰੂ ਤੇਗ ਬਹਾਦਰ ਨਗਰ ਹਾਲ ਨੰਬਰ ਦੋ ਵਿੱਚ ਹੋਣ ਵਾਲੀ ਮੀਟਿੰਗ ਤੇ ਵਿਚਾਰਾਂ ਕਰਨ ਲਈ ਬੁਲਾਇਆ ਗਿਆ ਹੈ ।

ਜਿਸ ਵਿੱਚ ਇੱਕ ਆਵਾਜ਼ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਜੋ ਕਾਨੂੰਨ ਸਰਕਾਰ ਨੇ ਬਣਾਇਆ ਹੈ ਉਸ ਵਿੱਚ ਬੇਅਦਬੀ ਕਰਨ ਵਾਲੇ ਤੇ ਭਾਵੇਂ ਫਾਂਸੀ ਦੀ ਸਜ਼ਾ ਤੈਅ ਕਰ ਦਿੱਤੀ ਜਾਵੇ, ਪਰ ਗੁਰੂ ਘਰਾਂ ਦੇ ਵਜ਼ੀਰ ਤੇ ਪ੍ਰਬੰਧਕਾਂ ਤੇ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ, ਇਸ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ।

 ਸਮੂਹ ਸੰਗਤਾਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਕੇ ਆਪਣੇ ਵਡਮੁੱਲੇ ਵਿਚਾਰ ਦੇਣ ਦੀ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ 2026 ਕਾਨੂੰਨ ਵਿੱਚ ਸੋਧ ਕਰਕੇ ਸਿੱਖਾਂ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਮੀਰ ਕਰੇ ਅਤੇ ਸੋਧ ਬਿਲ ਵਿੱਚ ਸੋਧ ਕਰਕੇ ਸਿੱਖਾਂ ਦੀਆਂ ਜੋ ਭਾਵਨਾਵਾਂ ਸਿੱਖ ਮਹਿਸੂਸ ਕਰ ਰਹੇ ਹਨ ਉਹਨਾਂ ਦੀ ਆਵਾਜ਼ ਨੂੰ ਸਮਝ ਕੇ ਤੁਰੰਤ ਕਾਨੂੰਨ ਵਿੱਚ ਤਬਦੀਲੀ ਕੀਤੀ ਜਾਵੇ।

 ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਅੱਜ ਸਿੱਖ ਸੰਗਤਾਂ ਵਿੱਚ ਗੁਰੂ ਸਾਹਿਬ ਦੇ ਗੁਟਕਾ ਸਾਹਿਬਾਨ, ਪੋਥੀਆਂ ਪੜ੍ਨ ਵਾਲੀਆਂ ਸੰਗਤਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ,ਜੋ ਗੁਰੂ ਘਰ ਨਾਲ ਸੰਪਰਕ ਕਰਕੇ ਵਾਪਸ ਜਮਾ ਕਰਾਉਣ ਦਾ ਮਨ ਬਣਾਈ ਬੈਠੇ ਹਨ।

 ਇਸ ਮੌਕੇ ਰਣਜੀਤ ਸਿੰਘ ਰਾਣਾ, ਸਿੱਖ ਚੜ੍ਹਦੀ ਕਲਾ ਫਰੰਟ ਲੱਕੀ ਖਾਲਸਾ , ਜਥੇਦਾਰ ਅਜੀਤ ਸਿੰਘ ਬਸਤੀ ਮਿੱਠੂ, ਜਥੇਦਾਰ ਵਰਿਆਮ ਸਿੰਘ , ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ, ਜਥੇਦਾਰ ਪੂਰਨ ਸਿੰਘ, ਜਸਬੀਰ ਸਿੰਘ, ਸਤਵੀਰ ਸਿੰਘ ,ਕਮਲਜੀਤ ਸਿੰਘ, ਦਵਿੰਦਰ ਸਿੰਘ ,ਗੁਰਚਰਨ ਸਿੰਘ ,ਭਗਵਾਨ ਸਿੰਘ ,ਸਤਪਾਲ ਸਿੰਘ, ਜੋਗਿੰਦਰ ਸਿੰਘ ਮਿੰਟੂ, ਸੁਖਪਾਲ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਗੁਰੂ ਘਰਾਂ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।