ਕੁਝ ਆਪਣੇ ਬਾਰੇ

ਸੰਗਤਾਂ ਦੇ ਧਿਆਨ ਵਿੱਚ ਲਿਆਉਂਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਇਸ ਆਨਲਾਈਨ ਡਾਇਰੈਕਟਰੀ ਦਾ ਉਪਰਾਲਾ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਪਿਛਲੇ 28 ਸਾਲਾਂ ਤੋਂ ਸਰਗਰਮ ਗੁਰਪ੍ਰੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ ਹੈ।

28+ ਸਾਲ ਪੱਤਰਕਾਰੀ ਸਥਾਪਨਾ: 2020 ~10 ਲੱਖ ਦਰਸ਼ਕ 13,500+ ਸਬਸਕ੍ਰਾਈਬਰ

ਪੱਤਰਕਾਰੀ ਦਾ ਸਫ਼ਰ 1997 ਵਿਚ ਚੰਡੀਗੜ੍ਹ ਤੋਂ ਛਪਦੇ ਰੋਜ਼ਾਨਾ ਦੇਸ਼ ਸੇਵਕ ਤੋਂ ਸ਼ੁਰੂ ਹੋਇਆ ਅਤੇ ਰੋਜ਼ਾਨਾ ਜਗਬਾਣੀ, ਸਪੋਕਸਮੈਨ, ਅਜੀਤ (ਜਲੰਧਰ) ਤੋਂ ਹੁੰਦਾ ਹੋਇਆ ਪੰਜਾਬੀ ਜਾਗਰਣ ਵਿਖੇ ਜ਼ਿਲ੍ਹਾ ਕਪੂਰਥਲਾ ਅਤੇ ਬਠਿੰਡਾ ਵਿੱਚ ਸਟਾਫ ਰਿਪੋਰਟਰ ਵਜੋਂ ਮਹੱਤਵਪੂਰਨ ਮੋੜ ਤੈਅ ਕੀਤਾ। 2020 ਵਿੱਚ ਪੰਚਾਇਤ ਨਾਮਾ ਤੋਂ ਗੁਜ਼ਰਦਿਆਂ ਪੰਥ ਅਤੇ ਪੰਜਾਬ ਨੂੰ ਸਮਰਪਿਤ ਕੇਸਰੀ ਵਿਰਾਸਤ TV ਅਤੇ ਵੈਬਸਾਈਟ www.kesarivirasat.in ਦੀ ਸਥਾਪਨਾ ਹੋਈ। ਇਸ ਤੋਂ ਇਲਾਵਾ, ਰਜਿਸਟਰਾਰ ਆਫ਼ ਨਿਊਜ਼ ਪੇਪਰਜ਼ ਆਫ਼ ਇੰਡੀਆ ਵਿੱਚ ਰਜਿਸਟਰਡ ਕੇਸਰੀ ਵਿਰਾਸਤ ਦੇ ਮਾਸਿਕ ਐਡੀਸ਼ਨ ਤੱਕ ਇਹ ਯਾਤਰਾ ਪਹੁੰਚੀ।

ਅੱਜ ਅਸੀਂ ਸਿੱਖ ਧਰਮ ਦੇ ਸਰਵੋਤਮ ਅਧਿਆਤਮਕ ਰੁਤਬੇ, ਸੇਵਾ ਦੀ ਮਹਾਨ ਪਰੰਪਰਾ ਅਤੇ ਸਰਬੱਤ ਦੇ ਭਲੇ ਵਾਲੇ ਮਾਨਵਤਾਵਾਦੀ ਉਦੇਸ਼ ਨਾਲ ਸਬੰਧਤ ਇਹ ਆਨਲਾਈਨ ਡਾਇਰੈਕਟਰੀ ਅਤੇ ਨਿਊਜ਼ ਨੈੱਟਵਰਕ ਜਾਰੀ ਕਰਦੇ ਹੋਏ ਗਹਿਰੀ ਸੰਤੁਸ਼ਟੀ ਮਹਿਸੂਸ ਕਰ ਰਹੇ ਹਾਂ। ਇਹ ਡਾਇਰੈਕਟਰੀ ਕੇਸਰੀ ਵਿਰਾਸਤ TV ਚੈਨਲ ਅਤੇ ਪੰਜਾਬੀ ਮਾਸਿਕ ਪਤ੍ਰਿਕਾ ਦੇ ਅਦਾਰੇ ਵੱਲੋਂ ਲਿਆਂਦੀ ਗਈ ਹੈ।

ਕੇਸਰੀ ਵਿਰਾਸਤ 2020 ਤੋਂ ਸੰਸਾਰ ਭਰ ਦੀ ਸਿੱਖ ਸੰਗਤ ਦੀ ਸੇਵਾ ਵਿੱਚ ਸਰਗਰਮ ਹੈ। ਸੀਮਿਤ ਆਰਥਿਕ ਸਾਧਨਾਂ ਦੇ ਬਾਵਜੂਦ, ਅੱਜ ਇਹ ਚੈਨਲ ਲਗਭਗ 10 ਲੱਖ ਦਰਸ਼ਕਾਂ ਤੱਕ ਪਹੁੰਚ ਚੁੱਕਾ ਹੈ। ਸਬਸਕ੍ਰਾਈਬਰ ਗਿਣਤੀ ਭਾਵੇਂ ਕਰੀਬ 13,500 ਹੈ, ਪਰ ਵਿਚਾਰਕ ਹਲਕਿਆਂ ਵਿੱਚ ਇਸਦੀ ਸੰਵੇਦਨਸ਼ੀਲ ਤੇ ਉਸਾਰੂ ਸੋਚ ਦੀ ਵਿਲੱਖਣ ਪਛਾਣ ਬਣੀ ਹੈ।

ਕਈ ਸੁਹਿਰਦ ਸ਼ਖਸੀਅਤਾਂ ਦੀ ਪ੍ਰੇਰਣਾ ਨਾਲ ਸਿੱਖ ਪੰਥ ਲਈ ਆਪਣੀ ਕਿਸਮ ਦੀ ਪਹਿਲੀ ਵਿਆਪਕ ਡਾਇਰੈਕਟਰੀ ਤਿਆਰ ਕਰਨ ਦਾ ਉਪਰਾਲਾ ਕੀਤਾ ਗਿਆ। ਪੰਥ-ਹਿਤੈਸ਼ੀਆਂ ਤੋਂ ਮਿਲ ਰਹੇ ਹੁੰਗਾਰੇ ਲਈ ਅਸੀਂ ਆਭਾਰੀ ਹਾਂ ਅਤੇ ਗੌਰਵ ਨਾਲ ਕਹਿ ਸਕਦੇ ਹਾਂ ਕਿ ਕੇਸਰੀ ਵਿਰਾਸਤ ਆਨਲਾਈਨ ਡਾਇਰੈਕਟਰੀ ਸਾਡੀਆਂ ਉਮੀਦਾਂ ਤੋਂ ਵੀ ਵੱਧ ਨਤੀਜੇ ਦੇ ਰਹੀ ਹੈ।

ਪਹਿਲਾਂ ਯੋਜਨਾ ਸੀ ਕਿ ਡਾਇਰੈਕਟਰੀ ਨੂੰ ਕੇਵਲ ਗੁਰਮੁਖੀ/ਪੰਜਾਬੀ ਪ੍ਰਿੰਟ ਰੂਪ ਵਿੱਚ ਲਿਆਂਦਾ ਜਾਵੇ, ਪਰ ਸਿੱਖ ਧਰਮ ਦੇ ਮਾਨਣ ਵਾਲਿਆਂ ਦੀ ਭਾਸ਼ਾਈ ਅਤੇ ਭੌਗੋਲਿਕ ਵਿਭਿੰਨਤਾ ਦੇ ਮੱਦੇਨਜ਼ਰ ਇਸਨੂੰ ਆਨਲਾਈਨ ਸਵਰੂਪ ਵਿੱਚ ਪੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਪ੍ਰਿੰਟ ਰਾਹੀਂ ਵਿਆਪਕ ਵੰਡ ਦੀਆਂ ਪਾਬੰਦੀਆਂ ਦੇ ਚਲਦੇ ਇਹ ਫ਼ੈਸਲਾ ਹੋਰ ਵੀ ਲਾਹੇਵੰਦ ਸਾਬਤ ਹੋਇਆ ਕਿਉਂਕਿ ਹੁਣ ਇਹ ਡਾਇਰੈਕਟਰੀ ਦੇਸ਼-ਵਿਦੇਸ਼ ‘ਚ ਵਸਦੇ ਹਰ ਭਾਸ਼ਾ-ਜਾਣੂ ਭਰਾ-ਭੈਣ ਤੱਕ ਸਹਿਜੀ ਨਾਲ ਪਹੁੰਚ ਰਹੀ ਹੈ।