ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਵਿੱਚ ਗੁਰੂ ਸਾਹਿਬ ਕਰਤਾਰਪੁਰ ਦੀ ਚੌਥੀ ਜੰਗ ਜਿੱਤਣ ਪਿੱਛੋਂ ਸੂਫੀ ਸੰਤ ਸ਼ੇਖ ਦਰਵੇਸ਼ ਨੂੰ ਮਿਲਣ ਆਏ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰਦੁਆਰਾ ਚਰਨ ਕੰਵਲ ਬਸਤੀ ਸ਼ੇਖ ਸਥਾਪਿਤ ਹੈ। ਦਸ ਗੁਰੂ ਸਾਹਿਬਾਨ ਵਿੱਚੋਂ ਕੇਵਲ ਛੇਵੀਂ ਨਾਨਕ-ਜੋਤਿ ਦੀ ਹੀ ਜਲੰਧਰ ਵਿੱਚ ਯਾਦਗਾਰ ਸਥਾਪਤ ਹੈ। ਜਲੰਧਰ ਮੁਗਲ ਰਾਜ ਸਮੇਂ ਦੁਆਬੇ ਦੇ ਫੌਜਦਾਰ ਦਾ ਕੇਂਦਰ ਰਿਹਾ ਹੈ। ਜਲੰਧਰ ਦਾ ਵਰਤਮਾਨ ਕਿਲ੍ਹਾ ਮੁਹੱਲਾ ਦੀ ਥਾਂ ਫੌਜਦਾਰ ਦਾ ਕਿਲ੍ਹਾ ਸੀ। ਆਲੇ-ਦੁਆਲੇ ਦੀ ਅਬਾਦੀ ਦਾ ਸ਼ਹਿਰ ਸੀ। ਸ਼ਹਿਰੋਂ ਬਾਹਰ ਜਲੰਧਰ ਦੁਆਲੇ ਬਾਰਾਂ ਬਸਤੀਆਂ ਬਣੀਆਂ ਹੋਈਆਂ ਸਨ ਜੋ ਅੱਜ ਜਲੰਧਰ ਸ਼ਹਿਰ ਦੇ ਮਹੱਲੇ ਉਹਨਾਂ ਬਸਤੀਆਂ ਦੇ ਨਾਂ ਤੇ ਹਨ। ਇਹਨਾਂ ਬਸਤੀਆਂ ਵਿੱਚੋਂ ਇੱਕ ਪ੍ਰਸਿੱਧ ਬਸਤੀ ਸ਼ੇਖ ਹੈ। ਇਸ ਬਸਤੀ ਦਾ ਨਾਂ ਸੂਫੀ ਸੰਤ ਸ਼ੇਖ ਦਰਵੇਸ਼ ਦੇ ਨਾਮ ਤੇ ਹੀ ਬਸਤੀ ਸ਼ੇਖ ਪਿਆ ਹੈ।
ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਜਲੰਧਰ ਸ਼ਹਿਰ
ਜਲੰਧਰ ਸ਼ਹਿਰ ਵਿੱਚ ਗੁਰੂ ਸਾਹਿਬ ਕਰਤਾਰਪੁਰ ਦੀ ਚੌਥੀ ਜੰਗ ਜਿੱਤਣ ਪਿੱਛੋਂ ਸੂਫੀ ਸੰਤ ਸ਼ੇਖ ਦਰਵੇਸ਼ ਨੂੰ ਮਿਲਣ ਆਏ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰਦੁਆਰਾ ਚਰਨ ਕੰਵਲ ਬਸਤੀ ਸ਼ੇਖ ਸਥਾਪਿਤ ਹੈ। ਦਸ ਗੁਰੂ ਸਾਹਿਬਾਨ ਵਿੱਚੋਂ ਕੇਵਲ ਛੇਵੀਂ ਨਾਨਕ-ਜੋਤਿ ਦੀ ਹੀ ਜਲੰਧਰ ਵਿੱਚ ਯਾਦਗਾਰ ਸਥਾਪਤ ਹੈ। ਜਲੰਧਰ ਮੁਗਲ ਰਾਜ ਸਮੇਂ ਦੁਆਬੇ ਦੇ ਫੌਜਦਾਰ ਦਾ ਕੇਂਦਰ ਰਿਹਾ ਹੈ। ਜਲੰਧਰ ਦਾ ਵਰਤਮਾਨ ਕਿਲ੍ਹਾ ਮੁਹੱਲਾ ਦੀ ਥਾਂ ਫੌਜਦਾਰ ਦਾ ਕਿਲ੍ਹਾ ਸੀ। ਆਲੇ-ਦੁਆਲੇ ਦੀ ਅਬਾਦੀ ਦਾ ਸ਼ਹਿਰ ਸੀ। ਸ਼ਹਿਰੋਂ ਬਾਹਰ ਜਲੰਧਰ ਦੁਆਲੇ ਬਾਰਾਂ ਬਸਤੀਆਂ ਬਣੀਆਂ ਹੋਈਆਂ ਸਨ ਜੋ ਅੱਜ ਜਲੰਧਰ ਸ਼ਹਿਰ ਦੇ ਮਹੱਲੇ ਉਹਨਾਂ ਬਸਤੀਆਂ ਦੇ ਨਾਂ ਤੇ ਹਨ। ਇਹਨਾਂ ਬਸਤੀਆਂ ਵਿੱਚੋਂ ਇੱਕ ਪ੍ਰਸਿੱਧ ਬਸਤੀ ਸ਼ੇਖ ਹੈ।
ਇਸ ਬਸਤੀ ਦਾ ਨਾਂ ਸੂਫੀ ਸੰਤ ਸ਼ੇਖ ਦਰਵੇਸ਼ ਦੇ ਨਾਮ ਤੇ ਹੀ ਬਸਤੀ ਸ਼ੇਖ ਪਿਆ ਹੈ। ਇਥੇ ਸ਼ੇਖ ਦਰਵੇਸ਼ ਦਾ ਡੇਰਾ ਸੀ। ਜਿਸ ਵਿੱਚ ਉਸਨੇ ਵੱਡਾ ਸਾਰਾ ਡੇਰਾ (ਅੰਡਰ ਗਰਾਊਂਡ) ਤਿਆਰ ਕਰਵਾਇਆ ਹੋਇਆ ਸੀ। ਇਹ ਭਰ ਗਰਮੀਆਂ ਵਿੱਚ ਠੰਡਾ ਤੇ ਸਰਦੀਆਂ ਵਿੱਚ ਨਿੱਘਾ ਥਾਂ ਹੋਣ ਕਾਰਨ ਸ਼ੇਖ ਦਰਵੇਸ਼ ਇਥੇ ਹੀ ਭਜਨ ਬੰਦਗੀ ਕਰਦਾ ਸੀ ਤੇ ਇਥੇ ਹੀ ਆਏ ਸਾਧੂ ਸੰਤਾਂ ਨਾਲ ਵਿਚਾਰ ਵਟਾਂਦਰਾ ਕਰਦਾ। ਸ਼ੇਖ ਦਰਵੇਸ਼ ਲਾਹੌਰ ਦੇ ਸਾਂਈਂ ਮੀਆਂ ਮੀਰ ਦਾ ਮਿੱਤਰ ਤੇ ਗੁਰ-ਭਾਈ ਸੀ। ਉਹ ਕਈ ਵਾਰ ਲਾਹੌਰ ਗਿਆ ਤੇ ਸਾਂਈਂ ਮੀਆਂ ਮੀਰ ਤੋਂ ਗੁਰੂ ਸਾਹਿਬਾਨ ਦੀ ਉਸਤਤ ਸੁਣਕੇ ਉਹ ਦਿਲੋਂ ਮਨੋਂ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਉਹਦੇ ਮਨ ਤੇ ਗੁਰੂ ਘਰ ਦੀ ਵਧੇਰੇ ਮੋਹਰ ਛਾਪ ਉਦੋਂ ਲੱਗੀ ਜਦੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਨੇ ਸਾਂਈਂ ਮੀਆਂ ਮੀਰ ਤੋਂ ਰਖਵਾਇਆ। ਜਦ ਸ਼ੇਖ ਦਰਵੇਸ਼ ਨੇ ਸੁਣਿਆ ਕਿ ਛੇਵੀਂ ਨਾਨਕ-ਜੋਤਿ ਗੁਰੂ ਹਰਿਗੋਬਿੰਦ ਸਾਹਿਬ ਜਲੰਧਰ ਨੇੜੇ ਕਰਤਾਰਪੁਰ ਵਿੱਚ ਆ ਟਿਕੇ ਹਨ ਤਾਂ ਉਹਦੇ ਮੰਨ ਵਿੱਚ ਉਹਨਾਂ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਬਲ ਹੋਈ ਉਹ ਕਾਫੀ ਵੱਡੀ ਉਮਰ ਦਾ ਸੀ ਤੇ ਆਪ ਕਰਤਾਰਪੁਰ ਜਾਣ ਤੋਂ ਅਸਮਰੱਥ ਸੀ ਇਸ ਲਈ ਉਸ ਨੇ ਰੱਬ ਅੱਗੇ ਦੁਆ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੀ ਛੇਵੀਂ ਨਾਨਕ-ਜੋਤਿ ਦੇ ਜੇ ਦਰਸ਼ਨ ਹੋ ਜਾਣ ਤਾਂ ਉਹ ਆਪਣੇ ਆਪ ਨੂੰ ਸੁਭਾਗਾ ਸਮਝੇਗਾ। ਦਿਲਾਂ ਨੂੰ ਦਿਲਾ ਦੇ ਰਾਹ ਹੁੰਦੇ ਹਨ। ਕਰਤਾਰਪੁਰ ਦੀ ਜੰਗ ਜਿੱਤਣ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਇਕ ਦਿਨ ਗਰਮੀ ਦੀ ਰੁੱਤੇ 26 ਹਾੜ ਨੂੰ ਸ਼ੇਖ ਦਰਵੇਸ਼ ਦੇ ਟਿਕਾਣੇ ਪਹੁੰਚੇ। ਸ਼ੇਖ ਦਰਵੇਸ਼ ਨੇ ਭੋਰੇ ਵਿੱਚ ਬੈਠ ਕੇ ਹਰਿਗੋਬਿੰਦ ਸਾਹਿਬ ਨਾਲ ਅਧਿਆਤਮਕ ਵਿਚਾਰ ਵਟਾਂਦਰਾ ਕੀਤਾ ਅਤੇ ਲੋਕ ਲਹਿਰ ਦੇ ਗੁਣਾਂ ਦੀ ਪ੍ਰਸ਼ੰਸਾ ਕੀਤੀ। ਹਕੂਮਤ ਵੱਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਹੋਏ ਜ਼ੁਲਮਾਂ ਦੀ ਨਿੰਦਾ ਕੀਤੀ। ਗੁਰੂ ਸਾਹਿਬ ਦੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਤੇ ਮਨੁੱਖੀ ਕਦਰਾਂ ਕੀਮਤਾਂ ਲਈ ਜੰਗ ਕਰਨ ਨੂੰ ਸਲਾਹਿਆ। ਸ਼ਾਮ ਹੁੰਦਿਆਂ ਗੁਰੂ ਹਰਿਗੋਬਿੰਦ ਸਾਹਿਬ ਵਾਪਸ ਕਰਤਾਰਪੁਰ ਚਲੇ ਗਏ। ਸ਼ੇਖ ਦਰਵੇਸ਼ ਦੇ ਇਸ ਭੋਰੇ ਵਿੱਚ ਸਾਰਾ ਦਿਨ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦਾ ਅਜਿਹਾ ਅਧਿਆਤਮਕ ਸਮਾਗਮ ਹੋਇਆ ਜੋ ਗੁਰੂ ਸਾਹਿਬ ਦੀ ਆਮਦ ਦੀ ਸਦੀਵੀਂ ਯਾਦਗਾਰ ਬਣ ਗਿਆ ਭੋਰੇ ਉਤੇ ਇੱਕ ਵਿਸ਼ਾਲ ਖੇਤਰ ਵਿੱਚ (1947) ਤੱਕ ਸੂਫੀ ਸੰਤਾਂ ਦਾ ਕੇਂਦਰ ਬਣਿਆ ਰਿਹਾ। ਜਦ ਇਹਦੇ ਆਸੇ ਪਾਸੇ ਹਿੰਦੂ ਸਿੱਖ ਅਬਾਦੀ ਵਧੀ ਤਾਂ ਇਸ ਅਸਥਾਨ ਤੇ ਗੁਰਦੁਆਰਾ ਚਰਨ ਕੰਵਲ ਉਸਾਰਿਆ ਗਿਆ ਅਤੇ ਇਸ ਦੇ ਪ੍ਰਬੰਧ ਲਈ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਹੋਈ।
ਮੁਤਾਬਿਕ ਪੁਸਤਕ - ਸਾਡੇ ਇਤਿਹਾਸਕ