This is how the service of the Sangat is being done under the leadership of Sant Seechewal

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-

 

ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੀ ਅਗਵਾਈ ਤੇ ਸੰਗਤ ਦੇ ਸਹਿਯੋਗ ਨਾਲ ਬੁੱਢੇ ਦਰਿਆ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦੇ ਚੱਲ ਰਹੇ ਸੇਵਾ ਦੇ ਕਾਰਜਾਂ ਨਾਲ ਬੁੱਢੇ ਦਰਿਆ ਦਾ ਸਵਰੂਪ ਲਗਾਤਾਰ ਬਦਲਦਾ ਜਾ ਰਿਹਾ ਹੈ।

ਬੁੱਢੇ ਦਰਿਆ ਦੇ ਬਦਲ ਚੁੱਕੇ ਸਰੂਪ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੀ ਆਮਦ ਸੈਂਟਰਲ ਜੇਲ੍ਹ ਦੇ ਕੋਲ ਪਾਣੀ ਦਾ ਟੀ.ਡੀ.ਐਸ 120 ਤੋਂ 150 ਦੇ ਕਰੀਬ ਹੈ।  ਜਦਕਿ ਇਸ ਤੋਂ ਪਹਿਲਾਂ ਕਾਰਸੇਵਾ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਇੱਥੇ ਪਾਣੀ ਦਾ ਟੀ.ਡੀ.ਐਸ ਹਜ਼ਾਰ ਤੋਂ ਉਪਰ ਹੁੰਦਾ ਸੀ।

ਸੰਤ ਸੀਚੇਵਾਲ ਨੇ ਸਰਬੱਤ ਦੇ ਭਲੇ ਲਈ ਚੱਲ ਰਹੇ ਇਸ ਕਾਰਜ਼ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।