7 ਵਿਅਕਤੀਆਂ ਨੇ ਸਿੱਖ ਧਰਮ ਵਿੱਚ ਕੀਤੀ ਘਰ ਵਾਪਸੀ

27 Feb 2026 | 168 Views

7 ਵਿਅਕਤੀਆਂ ਨੇ ਸਿੱਖ ਧਰਮ ਵਿੱਚ ਕੀਤੀ ਘਰ ਵਾਪਸੀ

7 people returned home to Sikhism

 

*ਭਿਲਾਈ ‘ਚ ਸੱਤ ਵਿਅਕਤੀਆਂ ਨੇ ਦੁਬਾਰਾ ਸਿੱਖ ਧਰਮ ਅਪਣਾ ਕੇ ਕੀਤੀ ਘਰ-ਵਾਪਸੀ*

 

ਧਰਮ ਪਰਿਵਰਤਨ ਕਰਨ ਚੁੱਕੇ ਸਾਰੇ ਸਿੱਖਾਂ ਦੀ ਘਰ-ਵਾਪਸੀ ਲਈ ਪੂਰੀ ਵਾਹ ਲਾਵਾਂਗੇ : ਇੰਦਰਜੀਤ ਸਿੰਘ ਛੋਟੂ

 

ਭਿਲਾਈ, ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:

ਸਿੱਖ ਯੁਵਾ ਸੇਵਾ ਸਮਿਤੀ ਭਿਲਾਈ, ਛੱਤੀਸਗੜ੍ਹ ਵੱਲੋਂ ਸਮਿਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਛੋਟੂ ਅਤੇ ਛੱਤੀਸਗੜ੍ਹ ਸਿੱਖ ਪੰਚਾਇਤ ਦੇ ਪ੍ਰਧਾਨ ਜਸਵੀਰ ਸਿੰਘ ਚਾਹਲ ਦੀ ਅਗਵਾਈ ਹੇਠ ਅਤੇ ਭਿਲਾਈ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਹਾਜ਼ਰੀ ਵਿੱਚ ਇੱਥੇ ਸੁਪੇਲਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਵਿਖੇ ਉਨ੍ਹਾਂ ਸੱਤ ਵਿਅਕਤੀਆਂ ਨੇ ਸਿੱਖ ਧਰਮ ਅਤੇ ਮਨੁੱਖਤਾ ਦੀ ਸੇਵਾ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਦੁਬਾਰਾ ਸਿੱਖ ਧਰਮ ਅਪਣਾਇਆ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕਿਸੇ ਪਰਿਵਾਰਕ ਹਾਲਾਤ ਕਾਰਨ ਜਾਂ ਲਾਲਚ ਕਾਰਨ ਆਪਣਾ ਧਰਮ ਬਦਲ ਲਿਆ ਸੀ। 

ਇਸ ਮੌਕੇ ਸਿੱਖ ਪੰਚਾਇਤ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਅਤੇ ਸਿੱਖ ਯੁਵਾ ਸੇਵਾ ਸਮਿਤੀ ਦੇ ਖਜ਼ਾਨਚੀ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਸ੍ਰੀ ਆਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਉਪਰੰਤ ਉਕਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੁਰਿੰਦਰ ਸਿੰਘ ਦਰਦੀ ਨੇ ਮੁਖਵਾਕ ਲੈ ਕੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਸਿਰੋਪਾਓ ਭੇਟ ਕਰਕੇ ਘਰ ਵਾਪਸੀ ਕਰਵਾਈ। 

‘ਮਾਨਵ ਸੇਵਾ, ਮਾਧਵ ਸੇਵਾ’ ਮਿਸ਼ਨ ਅਧੀਨ ਇਸ ਉਚੇਚੇ ਕਾਰਜ ਲਈ ਭਿਲਾਈ ਦੇ ਮੋਹਤਬਰ ਵਿਅਕਤੀਆਂ ਨੇ ਸਿੱਖ ਯੁਵਾ ਸੇਵਾ ਸਮਿਤੀ ਅਤੇ ਸਰਵ ਸਮਾਜ ਕਲਿਆਣ ਸੇਵਾ ਸੰਮਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਛੋਟੂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਬੋਲਦਿਆਂ ਇੰਦਰਜੀਤ ਛੋਟੂ ਨੇ ਆਖਿਆ ਕਿ ਧਰਮ ਪਰਿਵਰਤਨ ਕਰਨ ਵਾਲੇ ਸਾਰੇ ਸਿੱਖਾਂ ਦੀ ਘਰ-ਵਾਪਸੀ ਲਈ ਪੂਰੇ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਭਾਈਚਾਰੇ ਦੀ ਸਹਾਇਤਾ ਨਾਲ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਭਿਲਾਈ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਮੂਹ ਅਹੁਦੇਦਾਰਾਂ ਨੇ ਇੰਦਰਜੀਤ ਸਿੰਘ ਛੋਟੂ ਨੂੰ ਇਸ ਸ਼ਲਾਘਾਯੋਗ ਯਤਨ ਲਈ ਵਧਾਈ ਵੀ ਦਿੱਤੀ। 

ਇਸ ਘਰ ਵਾਪਸੀ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਗਾਂਧੀ, ਬਲਜਿੰਦਰ ਸਿੰਘ ਕਲੇਰ, ਬੀਬੀ ਕੁਲਵੰਤ ਕੌਰ, ਤਜਿੰਦਰ ਸਿੰਘ, ਹਰਪਾਲ ਸਿੰਘ, ਜਸਵੰਤ ਸਿੰਘ ਖਾਲਸਾ, ਸੁੱਚਾ ਸਿੰਘ, ਪਵਿਤਰ ਸਿੰਘ, ਤ੍ਰਿਲੋਚਨ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਲਾਡੀ, ਜਗਜੀਤ ਸਿੰਘ ਸੱਗੂ, ਅਮਨ ਸਿੰਘ, ਨਿਰਮਲ ਸਿੰਘ ਰੰਧਾਵਾ, ਦਿਗਵਿਜੇ ਸਿੰਘ, ਮਹਿੰਦਰ ਸਿੰਘ ਅਤੇ ਮਾਵਾਂ-ਭੈਣਾਂ ਨੇ ਸ਼ਮੂਲੀਅਤ ਕੀਤੀ।

Categories: ਸਿੱਖ ਸੰਸਥਾਵਾਂ/ ਸੇਵਾਵਾਂ GLOBAL SIKH NEWS ਦੇਸ਼ ਦੁਨੀਆ

Tags: India KESARI VIRASAT

Published on: 27 Feb 2026

Gurpreet Singh Sandhu
+91 9592669498
📣 Share this post

Latest News

View all