ਫਿਰ ਆਈਆਂ ਪੰਚਾਇਤੀ ਚੋਣਾ! ਉੱਪ ਚੋਣ ਲਈ ਪ੍ਰੋਗਰਾਮ ਜਾਰੀ
ਸਰਪੰਚ ਤੇ ਪੰਚ ਦੀ ਚੋਣ ਲਈ 14 ਤੋਂ 17 ਜੁਲਾਈ 2025 ਤੱਕ ਕਰਵਾਏ ਜਾ ਸਕਦੇ ਨਾਮਜ਼ਦਗੀ ਕਾਗਜ਼ ਦਾਖਲ
27 ਜੁਲਾਈ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਜਲੰਧਰ, 12 ਜੁਲਾਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ)-
ਦੇਸ਼ ਦੇ ਲੋਕਰਾਜੀ ਸਿਸਟਮ ਵਿਚ ਲੋਕਾਂ ਨੂੰ ਆਏ ਦਿਨ ਚੋਣਾ ਦੇ ਪ੍ਰੋਗਰਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਹਿਤ ਹੁਣ ਪੰਜਾਬ ਦੇ ਕੁਝ ਜਿਲਿਆ ਵਿਚ ਪੰਚਾਂ ਸਰਪੰਚਾਂ ਦੀਆਂ ਉੱਪ ਚੋਣਾ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਉਪ ਚੋਣਾਂ ਕਰਵਾਉਣ ਵਾਸਤੇ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਜਲੰਧਰ ਦੇ 11 ਬਲਾਕਾਂ ਵਿੱਚ ਗਰਾਮ ਪੰਚਾਇਤ ਦੇ ਸਰਪੰਚਾਂ ਤੇ ਪੰਚਾਂ ਦੀਆਂ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਚੋਣ ਲੜਨ ਵਾਲੇ ਉਮੀਦਵਾਰ ਮਿਤੀ 14.07.2025 ਤੋਂ ਮਿਤੀ 17.07.2025 ਤੱਕ ਆਪਣੇ ਨਾਮਜ਼ਦਗੀ ਕਾਗਜ਼ ਸਵੇਰੇ 11 ਵਜੇ ਤੋਂ ਬਾਦ ਦੁਪਹਿਰ 3 ਵਜੇ ਤੱਕ ਦਾਖਲ ਕਰਵਾ ਸਕਦੇ ਹਨ।
ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਮਿਤੀ 18.07.2025 ਨੂੰ ਹੋਵੇਗੀ ਅਤੇ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਮਿਤੀ 19.07.2025 ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲੈ ਸਕਦੇ ਹਨ। ਵੋਟਾਂ 27.07.2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ ਅਤੇ ਵੋਟਾਂ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਪ੍ਰੀਜਾਇਡਿੰਗ ਅਫ਼ਸਰ ਵਲੋਂ ਪੋਲਿੰਗ ਸਟੇਸ਼ਨਾਂ ’ਤੇ ਹੀ ਕੀਤੀ ਜਾਵੇਗੀ ਅਤੇ ਚੋਣ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ, ਜਲੰਧਰ ਵਿਵੇਕ ਮੋਦੀ ਨੇ ਦੱਸਿਆ ਕਿ ਬਲਾਕ ਆਦਮਪੁਰ ਤੋਂ ਗਰਾਮ ਪੰਚਾਇਤ ਦੀ ਚੋਣ ਲੜ ਰਹੇ ਸਰਪੰਚ ਤੇ ਪੰਚ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਈ.ਓ.,ਐਮ.ਸੀ.ਆਦਮਪੁਰ, ਦਫ਼ਤਰ ਨਗਰ ਕੌਂਸਲ ਆਦਮਪੁਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਬਲਾਕ ਭੋਗਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਈ.ਓ., ਐਮ.ਸੀ. ਭੋਗਪੁਰ, ਦਫ਼ਤਰ ਨਗਰ ਕੌਂਸਲ ਭੋਗਪੁਰ, ਬਲਾਕ ਜਲੰਧਰ ਪੂਰਬੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਏ.ਓ. ਦਫ਼ਤਰ ਚੀਫ ਐਗਰੀਕਲਚਰ ਅਫ਼ਸਰ, ਜਲੰਧਰ, ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਖੇਤੀ ਭਵਨ, ਲਾਡੋਵਾਲੀ ਰੋਡ, ਜਲੰਧਰ, ਬਲਾਕ ਜਲੰਧਰ ਪੱਛਮੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਜਲੰਧਰ-2, ਕੋਰਟ ਰੂਮ ਤਹਿਸੀਲਦਾਰ ਜਲੰਧਰ-2, ਕਮਰਾ ਨੰਬਰ 7 ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਸਕਦੇ ਹਨ।
ਬਲਾਕ ਨਕੋਦਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਈ.ਟੀ.ਓ. ਨਕੋਦਰ, ਦਫ਼ਤਰ ਬੀ.ਡੀ.ਪੀ.ਓ. ਨਕੋਦਰ, ਬਲਾਕ ਮਹਿਤਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਲੈਕਚਰਾਰ ਬਾਇਓਲੌਜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ,ਦਫ਼ਤਰ ਬੀ.ਡੀ.ਪੀ.ਓ. ਮਹਿਤਪੁਰ ਪਾਸ, ਬਲਾਕ ਫਿਲੌਰ ਦੇ ਰਿਟਰਨਿੰਗ ਅਫ਼ਸਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਫਿਲੌਰ ਦੇ ਦਫ਼ਤਰ ਏ.ਆਰ.ਕੋਆਪ.ਸੁਸਾਇਟੀ ਫਿਲੌਰ, ਬਲਾਕ ਰੁੜਕਾ ਕਲਾਂ ਦੇ ਰਿਟਰਨਿੰਗ ਅਫ਼ਸਰ ਈ.ਓ., ਐਮ.ਸੀ.ਗੁਰਾਇਆਂ ਦਫ਼ਤਰ ਨਗਰ ਕੌਂਸਲ ਗੁਰਾਇਆਂ, ਬਲਾਕ ਨੂਰਮਹਿਲ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਓ.ਮੰਡੀ ਬੋਰਡ ਨੂਰਮਹਿਲ, ਦਫ਼ਤਰ ਮਾਰਕਿਟ ਕਮੇਟੀ ਨੂਰਮਹਿਲ, ਬਲਾਕ ਸ਼ਾਹਕੋਟ ਦੇ ਰਿਟਰਨਿੰਗ ਅਫ਼ਸਰ ਵੈਟਨਰੀ ਅਫ਼ਸਰ ਪਸ਼ੂ ਹਸਪਤਾਲ ਸ਼ਾਹਕੋਟ ਤੇ ਵੈਟਨਰੀ ਅਫ਼ਸਰ ਪਸ਼ੂ ਹਸਪਤਾਲ ਕੋਟਲਾਂ ਹੇਰਾਂ (ਸ਼ਾਹਕੋਟ) ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਅਤੇ ਬਲਾਕ ਲੋਹੀਆਂ ਖਾਸ ਦੇ ਰਿਟਰਨਿੰਗ ਅਫ਼ਸਰ ਵੈਟਰਨਰੀ ਅਫ਼ਸਰ ਪਸ਼ੂ ਹਸਪਤਾਲ ਨਾਹਲ (ਲੋਹੀਆਂ ਖਾਸ) ਦਫ਼ਤਰ ਬੀ.ਡੀ.ਪੀ.ਓ. ਲੋਹੀਆਂ ਖਾਸ, ਲੈਕ.ਗੌ.ਸ.ਸ.ਸ.ਪੂੰਨੀਆਂ, ਦਫ਼ਤਰ ਗੌ.ਸ.ਸ.ਸ.ਲੋਹੀਆਂ ਖਾਸ (ਲੜਕੇ) ਅਤੇ ਵੈਟਰਨਰੀ ਅਫ਼ਸਰ ਪਸ਼ੂ ਹਸਪਤਾਲ ਰੂਪੇਵਾਲੀ ਦਫ਼ਤਰ ਨਗਰ ਪੰਚਾਇਤ ਲੋਹੀਆਂ ਖਾਸ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਹਨ।