ਆਰਮੀ ਸਕੂਲਾਂ ‘ਚ ਪੰਜਾਬੀ ਲਾਜ਼ਮੀ ਵਿਸ਼ਾ ਬਣਾਈ ਰੱਖੋ: ਤਰਲੋਚਨ ਸਿੰਘ ਦੀ ਕੇਂਦਰ ਨੂੰ ਅਪੀਲ

07 May 2026 | 328 Views

ਆਰਮੀ ਸਕੂਲਾਂ ‘ਚ ਪੰਜਾਬੀ ਲਾਜ਼ਮੀ ਵਿਸ਼ਾ ਬਣਾਈ ਰੱਖੋ: ਤਰਲੋਚਨ ਸਿੰਘ ਦੀ ਕੇਂਦਰ ਨੂੰ ਅਪੀਲ

Keep Punjabi as a Mandatory Subject in Army Schools: Tarlochan Singh Appeals to the Centre

ਆਰਮੀ ਪਬਲਿਕ ਸਕੂਲਾਂ ’ਚ ਪੰਜਾਬੀ ਲਾਜ਼ਮੀ ਬਣਾਈ ਰੱਖਣ ਦੀ ਮੰਗ, ਤਰਲੋਚਨ ਸਿੰਘ ਨੇ ਰੱਖਿਆ ਮੰਤਰੀ ਨੂੰ ਲਿਖਿਆ ਪੱਤਰ

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਸਾਬਕਾ ਸੰਸਦ ਮੈਂਬਰ ਅਤੇ ਪਦਮ ਭੂਸ਼ਣ ਸਨਮਾਨਿਤ ਤਰਲੋਚਨ ਸਿੰਘ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਘਟਦੀ ਸਥਿਤੀ ‘ਤੇ ਗੰਭੀਰ ਚਿੰਤਾ ਜਤਾਈ ਹੈ।

ਉਨ੍ਹਾਂ ਆਪਣੇ ਪੱਤਰ ਵਿੱਚ ਮੰਗ ਕੀਤੀ ਕਿ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਨੂੰ ਸਿਰਫ਼ ਇੱਕ ਵਾਧੂ (Additional) ਵਿਸ਼ੇ ਤੱਕ ਸੀਮਿਤ ਕਰਨ ਦੀ ਬਜਾਏ ਪਹਿਲਾਂ ਵਾਂਗ ਲਾਜ਼ਮੀ ਵਿਸ਼ੇ ਵਜੋਂ ਹੀ ਪੜ੍ਹਾਇਆ ਜਾਵੇ।

ਤਰਲੋਚਨ ਸਿੰਘ ਨੇ ਰੱਖਿਆ ਮੰਤਰੀ ਨੂੰ ਯਾਦ ਦਿਵਾਇਆ ਕਿ ਉੱਤਰੀ ਭਾਰਤ ਦੇ ਫੌਜੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦਾ ਗਿਆਨ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਮੌਜੂਦ ਮਾਰਸ਼ਲ ਪਰੰਪਰਾਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੌਜਵਾਨਾਂ ਦੇ ਅੰਦਰ ਦੇਸ਼ ਭਗਤੀ, ਹੌਸਲੇ ਅਤੇ ਬਹਾਦਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ।

ਉਨ੍ਹਾਂ ਇਹ ਵੀ ਦਰਸਾਇਆ ਕਿ ਜਦੋਂ ਵੀ ਦੇਸ਼ ਨੇ ਜੰਗਾਂ ਜਾਂ ਸੰਕਟ ਦੇ ਦੌਰ ਦਾ ਸਾਹਮਣਾ ਕੀਤਾ ਹੈ, ਤਾਂ ਆਕਾਸ਼ਵਾਣੀ ਅਤੇ ਟੈਲੀਵਿਜ਼ਨ ਚੈਨਲਾਂ ਰਾਹੀਂ ਸਿਪਾਹੀਆਂ ਦਾ ਮਨੋਬਲ ਵਧਾਉਣ ਲਈ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚੋਂ ਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਰਿਹਾ ਹੈ।

ਉਨ੍ਹਾਂ ਕਿਹਾ ਕਿ Army Welfare Education Society ਵੱਲੋਂ ਪੰਜਾਬੀ ਨੂੰ ਗੈਰ-ਲਾਜ਼ਮੀ ਬਣਾਉਣ ਦੇ ਨਵੇਂ ਹੁਕਮ ਨਾ ਸਿਰਫ਼ ਪੰਜਾਬੀ ਭਾਸ਼ਾ ਲਈ ਚਿੰਤਾਜਨਕ ਹਨ, ਸਗੋਂ ਇਹ ਰਾਸ਼ਟਰੀ ਹਿੱਤਾਂ ਦੇ ਵੀ ਵਿਰੁੱਧ ਹਨ।

Categories: PUNJAB/SIKH POLITICS ਸਿੱਖ ਸਾਹਿਤ/ਸਭਿਆਚਾਰ/ਮੀਡੀਆ

Tags: KESARI VIRASAT

Published on: 07 May 2026

Gaurav
+91 9855138802
📣 Share this post

Latest News

Browse the newest posts, featured stories, and curated updates from our latest publication.

View all