“ਬੋਲੇ ਸੋ ਨਿਹਾਲ” ਦੀ ਗੂੰਜ ਨਾਲ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਯਾਤਰਾ

23 May 2026 | 2 Views

“ਬੋਲੇ ਸੋ ਨਿਹਾਲ” ਦੀ ਗੂੰਜ ਨਾਲ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਯਾਤਰਾ

Sri Hemkunt Sahib Yatra begins with the echo of "Bole So Nihal"

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ :

Gurdwara Sri Hemkunt Sahib ਦੇ ਪਵਿੱਤਰ ਕਿਵਾੜ ਅੱਜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਜਾ ਰਹੇ ਹਨ। ਬਰਫ਼ ਦੀ ਚਾਦਰ ਨਾਲ ਢੱਕੀ ਧਰਤੀ ‘ਤੇ ਸ਼ਰਧਾ, ਸੇਵਾ ਅਤੇ ਸਿਮਰਨ ਦਾ ਅਦਭੁਤ ਮਿਲਾਪ ਵੇਖਣ ਨੂੰ ਮਿਲ ਰਿਹਾ ਹੈ। ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਯਾਤਰਾ ਦੀ ਆਰੰਭਤਾ ਹੋਈ।

Rishikesh ਤੋਂ ਰਵਾਨਾ ਹੋਇਆ ਜੱਥਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵੀਰਵਾਰ ਰਾਤ Gurdwara Gobind Ghat ਵਿਖੇ ਵਿਸ਼ਰਾਮ ਲਈ ਪਹੁੰਚਿਆ। ਸ਼ੁੱਕਰਵਾਰ ਸਵੇਰੇ ਖਾਲਸਾਈ ਜੈਕਾਰਿਆਂ ਦੀ ਗੂੰਜ ਅਤੇ ਧਾਰਮਿਕ ਉਤਸ਼ਾਹ ਦੇ ਮਾਹੌਲ ਵਿੱਚ ਜੱਥੇ ਨੂੰ Gurdwara Sri Hemkunt Sahib ਲਈ ਰਵਾਨਾ ਕੀਤਾ ਗਿਆ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਸੀਈਓ ਭਾਈ ਸੇਵਾ ਸਿੰਘ ਖਾਸ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ।

ਗੋਬਿੰਦ ਘਾਟ ਤੋਂ ਪੈਦਲ ਯਾਤਰਾ ਕਰਦਾ ਜੱਥਾ Gurdwara Gobind Dham ਵਿਖੇ ਬਾਅਦ ਦੁਪਹਿਰ ਪਹੁੰਚਿਆ ਅਤੇ ਦੇਰ ਸ਼ਾਮ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਦੌਰਾਨ ਗੱਤਕਾ ਪਾਰਟੀਆਂ ਨੇ ਆਪਣੇ ਜੋਹਰ ਵਿਖਾਏ, ਜਦਕਿ ਬੈਂਡ ਪਾਰਟੀਆਂ ਨੇ ਮਾਹੌਲ ਨੂੰ ਹੋਰ ਵੀ ਰੂਹਾਨੀ ਅਤੇ ਜੋਸ਼ੀਲਾ ਬਣਾ ਦਿੱਤਾ।

ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਯਾਤਰਾ ਲਈ ਪਹੁੰਚ ਰਹੀਆਂ ਹਨ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਲੰਗਰ ਵੀ ਲਗਾਏ ਗਏ ਹਨ। ਗੋਬਿੰਦ ਧਾਮ ਵਿਖੇ ਪੰਜ ਪਿਆਰਿਆਂ ਦਾ ਭਰਪੂਰ ਸਵਾਗਤ ਕੀਤਾ ਗਿਆ।

ਅੱਜ 23 ਮਈ ਨੂੰ Gurdwara Sri Hemkunt Sahib ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਸੰਗਤਾਂ ਲਗਭਗ 10 ਅਕਤੂਬਰ 2026 ਤੱਕ ਯਾਤਰਾ ਦੇ ਦਰਸ਼ਨ ਕਰ ਸਕਣਗੀਆਂ।

“ਹਿਮਾਲਿਆ ਦੀਆਂ ਚੋਟੀਆਂ ਉੱਤੇ ਜਦੋਂ ‘ਵਾਹਿਗੁਰੂ’ ਦਾ ਜਾਪ ਗੂੰਜਦਾ ਹੈ, ਤਦੋਂ ਸਿਰਫ਼ ਰਸਤੇ ਨਹੀਂ ਖੁਲ੍ਹਦੇ, ਰੂਹਾਂ ਵੀ ਰੌਸ਼ਨ ਹੋ ਜਾਂਦੀਆਂ ਹਨ।”

Categories: SIKH HISTORICAL AND HERITAGE ਸਿੱਖ ਸੰਸਥਾਵਾਂ/ ਸੇਵਾਵਾਂ

Tags: KESARI VIRASAT

Published on: 23 May 2026

Gaurav
+91 9855138802
📣 Share this post

Latest News

Browse the newest posts, featured stories, and curated updates from our latest publication.

View all