ਬ੍ਰਹਿਮੰਡੀ ਮਹਾਂ ਨਾਦ: ਖੁਲ ਰਹੇ ਭੇਦ

28 Feb 2026 | 43 Views

ਬ੍ਰਹਿਮੰਡੀ ਮਹਾਂ ਨਾਦ: ਖੁਲ ਰਹੇ ਭੇਦ

Cosmic Mahanad: The secrets unfolding

 

       ‌‌ ਬ੍ਰਹਿਮੰਡੀ ਮਹਾਂ ਨਾਦ

 

ਬ੍ਰਹਿਮੰਡ ਅਰਥਾਤ ਬ੍ਰਹਮ ਦਾ ਅੰਡਾ।ਇਸਦੇ ਨਾਂ ਤੋਂ ਹੀ ਇਸਦੇ ਅੰਡਾ ਕਾਰ ਹੋਣ ਦਾ ਆਭਾਸ ਮਿਲਦਾ ਹੈ।ਕਿਉਂਕਿ ਅਜੋਕਾ ਵਿਗਿਆਨ ਅੱਜੇ ਇਨ੍ਹਾਂ ਡੀਵੈਲਪ ਨਹੀਂ ਹੋਇਆ ਕੇ ਉਹ ਬ੍ਰਹਿਮੰਡ ਨੂੰ ਮਾਪ ਸਕੇ।ਮਨੁੱਖੀ ਚੇਤਨਾ ਵਿੱਚ ਇਹ੍ਹ ਸੁਆਲ ਜਰੂਰ ਉੱਭਰਦੇ ਹਨ ਕੇ ਆਖ਼ਰ ਇਹ ਬ੍ਰਹਿਮੰਡ ਕਿੰਝ ਅਤੇ ਕਿਸਨੇ ਬਣਾਇਆ।ਕਿਉਂਕਿ ਇਸਦੇ ਹੁਣ ਤੱਕ ਖੋਜੇ ਗਏ ਦਿਸਹੱਦਿਆਂ ਅਨੁਸਾਰ ਵਿਗਿਆਨਿਕ ਇਸ ਨਤੀਜੇ ਤੇ ਪਹੁੰਚੇ ਹਨ ਕੇ ਇਸ ਬ੍ਰਹਿਮੰਡ ਦੇ ਕ੍ਰਿਏਸ਼ਨ ਪਿੱਛੇ ਕੋਈ ਬਹੁਤ ਹੀ ਵੱਡੀ ਤਾਕਤ ਹੈ ਜੋ ਵਿਧੀਵਤ ਇਸਨੂੰ ਚਲਾ ਰਹੀ ਹੈ ਵਿਵਸੱਥ ਕਰ ਰਹੀ ਹੈ।

           ਵਿਗਿਆਨਕਾਂ ਵਲੋਂ ਹੁਣ ਤੱਕ ਦੀ ਖ਼ੋਜ ਅਨੁਸਾਰ ਇਸ ਬ੍ਰਹਿਮੰਡ ਦੀ ਛੋਟੀ ਤੋਂ ਛੋਟੀ ਇਕਾਈ ਪਰਮ ਅਣੂ ਪਰਮਾਣੂ ਖੋਜਿਆ ਗਿਆ।ਜਿਸਨੂੰ ਅੱਗੇ ਹੋਰ 3 ਭਾਗਾਂ ਵਿਚ ਵੰਡਿਆ ਗਿਆ ਜਿੰਵੇ ਇਲੈਕਟ੍ਰਾਨ,ਪ੍ਰੋਟਾਨ,ਨਿਊਟਰਾਂਨ ਵਿੱਚ ਵੰਡਿਆ ਗਿਆ।ਜਿਸਨੂੰ ਬ੍ਰਹਮਾ,ਬਿਸ਼ਨ,ਮਹੇਸ਼ ਵੀ ਕਿਹਾ ਗਿਆ।ਪ੍ਰੰਤੂ ਵਿਗਿਆਨ ਨੇ ਹੁਣ ਇਨ੍ਹਾਂ ਨੂੰ ਅੱਗੇ ਹੋਰ ਛੋਟੇ ਕਣਾਂ ਵਿਚ ਤੋੜ ਦਿੱਤਾ ਜਿਹਨਾਂ ਨੂੰ ਕੁਆਰਕ /ਨਿਊਟਰੀਨੋ ਕਹਿੰਦੇ ਹਨ।ਬੱਸ ਇਹ੍ਹ ਕੁਆਰਕ ਹੀ ਮਿਲ਼ਕੇ ਸਮੁੱਚੇ ਬ੍ਰਹਿਮੰਡ ਦਾ ਨਿਰਮਾਣ ਕਰਦੇ ਹਨ।ਇਹ੍ਹਨਾਂ ਨੂੰ ਇਸ ਲਈ 'ਗਾਡ ਪਾਰਟੀਕਲ" ਦਾ ਨਾਮ ਵੀ ਦਿੱਤਾ ਗਿਆ।ਇਹ੍ਹ ਕੁਆਰਕ ਕਣਾਂ ਵਿਚ ਅਨੋਖਾ ਗੁਣ ਪਾਇਆ ਗਿਆ ਕੇ ਇਹ ਹਰ ਵਕਤ ਵਾਈਬਰੇਟ ਕਰਦੇ ਹਨ।ਅਰਥਾਤ ਇਹ੍ਹਨਾਂ ਦਾ ਪੱਕਾ ਆਕਾਰ ਨਹੀਂ ਉਹਨਾ ਕਣਾਂ ਦਾ ਸ਼ੇਪ ਬਦਲਦਾ ਰਹਿੰਦਾ।ਭਾਵ ਇਹ੍ਹਨਾਂ ਵਿਚ ਠੋਸ ਅਤੇ ਤਰੰਗ ਦੋਨਾਂ ਦਾ ਹੀ ਗੁਣਾ ਦਾ ਸਮਾਵੇਸ਼ ਹੈ।ਅਰਥਾਤ ਇਹ ਕਣ ਵੀ ਹਨ ਅਤੇ ਤਰੰਗ ਵੀ ਹਨ।ਜੋ ਗੁਰਬਾਣੀ ਵਿਚ ਵਰਨਣ ਅਨੁਸਾਰ ਅਨਹਦ ਨਾਦ ਥਿਊਰੀ ਦੀ ਪੁਸ਼ਟੀ ਕਰਦੇ ਹਨ ਕੇ ਸਮੁੱਚਾ ਬ੍ਰਹਿਮੰਡ ਮਹਾਂ ਨਾਦ ਤੋੰ ਹੀ ਬਣਿਆ ਅਤੇ ਇਹ ਮਹਾਂ ਨਾਦ ਸਦੀਵੀ ਤੌਰ ਤੇ ਚਲਾਇਮਾਨ ਹੈ ਮਤਲੱਬ ਹੋ ਰਿਹਾ।'ਸ਼ਬਦ ਧਰਤੀ ਸ਼ਬਦ ਅਕਾਸ਼" ਵਿੱਚ ਗੁਰਬਾਣੀ ਇਸੇ ਮਹਾਂ ਨਾਦ ਵੱਲ ਇਸ਼ਾਰਾ ਕਰਦੀ ਹੈ।ਹਰ ਜੜ੍ਹ ਚੇਤਨ ਇਸੇ ਨਾਲ ਬਣੀ ਹੈ ਸਾਡੇ ਸਰੀਰ ਵੀ।ਪ੍ਰੰਤੂ ਇਸ ਮਹਾਂ ਨਾਦ ਦੀ ਫਰਿਕੁਇੰਸੀ ਇੰਨੀ ਬਰੀਕ ਹੈ ਕੇ ਸਾਡੇ ਮਨੁੱਖੀ ਕੰਨ ਇਸਨੂੰ ਨਹੀਂ ਸੁਣ ਪਾਉਂਦੇ।ਪ੍ਰੰਤੂ ਅਭਿਆਸੀ ਲੋਗ ਹੌਲ਼ੀ ਹੌਲ਼ੀ ਇਸਨੂੰ ਸੁਣਨ ਲੱਗਦੇ ਹਨ।ਅਤੇ ਅਜਿਹਾ ਦਸਮ ਦੁਆਰ ਦੇ ਐਕਟੀਵੇਟ ਭਾਵ ਜਾਗ੍ਰਿਤ ਹੋਣ ਨਾਲ ਹੀ ਸੰਭਵ ਹੋ ਪਾਉਂਦਾ।ਇਹ੍ਹ ਮਹਾਂ ਨਾਦ ਆਨੰਦ ਮਈ ਸੁਖਦਾਈ ਅਤੇ ਰੋਗ ਨਾਸ਼ਕ ਹੈ।ਇਸ 'ਕੁਆਰਕ" ਕਣਾਂ ਨੂੰ ਤੋੜ੍ਹਨ ਦੀ ਪ੍ਰਕਿਰਿਆ ਵਿਚ ਵਿਗਿਆਨਕਾਂ ਵਲੋਂ ਕੁੱਝ ਹੋਰ ਪ੍ਰਕਾਰ ਦੇ ਮਾਸ ਲੈਸ ਕਣ ਵੀ ਦੇਖੇ ਗਏ ਜਿਨ੍ਹਾਂ ਨੂੰ ਗ੍ਰੇਵੀਟਾਂਨ ਦਾ ਨਾਮ ਦਿੱਤਾ ਗਿਆ ਜੋ ਗੁਰੂਤਾ ਖਿੱਚ ਲਈ ਜਿੰਮੇਵਾਰ ਹਨ।ਬਲੈਕ ਹੌਲ ਦੀ ਕਾਰਜ ਪ੍ਰਣਾਲੀ ਵਿਚ ਗੁਰੂਤਾ ਦਾ ਹੀ ਮੁੱਖ ਰੋਲ਼ ਹੁੰਦਾ।ਵਿਗਿਆਨਕ ਹੈਰਾਨ ਸਨ ਕੇ ਇੱਕ ਹੀ ਕਣ ਇਕੋ ਸਮੇਂ ਠੋਸ ਅਤੇ ਤਰੰਗ ਕਿੰਵੇ ਹੋ ਸੱਕਦਾ।ਇਹ ਗੁੱਥੀ ਅੱਜੇ ਉਹਨਾਂ ਦੇ ਸਮਝ ਨਹੀਂ ਆਈ।ਪ੍ਰੰਤੂ 'ਡਬਲ ਸਲਿਟ" ਨਾਮ ਦੇ ਪ੍ਰਯੋਗ ਰਾਂਹੀ ਇਸਨੂੰ ਸਪਸ਼ੱਟ ਪ੍ਰਦਰਸ਼ਿਤ ਕੀਤਾ ਗਿਆ ਹੈ।ਅਤੇ ਅੰਤ ਵਿਚ ਵਿਗਿਆਨਕ ਇਸੇ ਸਿੱਟੇ ਤੇ ਪਹੁੰਚੇ ਹਨ ਕੋਈ ਬਹੁਤ ਵੱਡੀ ਵਿਵਸਥਾ ਇਸ ਸਮੁੱਚੇ ਬ੍ਰਹਿਮੰਡ ਦੇ ਪੜ੍ਹਦੇ ਪਿੱਛੇ ਕਾਰਜਸ਼ੀਲ ਹੈ।ਜੋ ਬੜੇ ਹੀ ਉੱਚ ਮਿਆਰੀ ਨਿਯਮਾਂ ਅਧੀਨ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ।ਅਜੋਕੇ ਵਿਗਿਆਨਕ ਅੱਜਕਲ੍ਹ ਕੁਆਂਟਮ ਇੰਟੈਗਲਮੈਂਟ ਦੇ ਸਿਧਾਂਤ ਨੂੰ ਸਾਹਮਣੇ ਲਿਆਏ ਹਨ ਜਿਸ ਅਧੀਨ ਦੋ ਇਲੈਕਟਰਾਨ ਜਿੰਵੇ ਇੱਕ ਧਰਤੀ ਤੇ ਹੋਵੇ ਅਤੇ ਦੂਜਾ ਚੰਦ ਜਾਂ ਮੰਗਲ ਤੇ ਅਤੇ ਅੱਗਰ ਧਰਤੀ ਵਾਲ਼ੇ ਇਲੈਕਟਰਾਨ ਦੇ ,ਹੈਡ‘ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਚੰਦ ਅਤੇ ਮੰਗਲ ਗ੍ਰਹਿ ਵਾਲ਼ਾ ਇਲੈਕਟਰਾਨ, ਟੇਲ‘ਪ੍ਰਦਰਸ਼ਿਤ ਕਰੇਗਾ ਕਹਿਣ ਤੋ ਭਾਵ ਹੈ ਕੇ ਸਮੁਚਾ ਬ੍ਰਹਿਮੰਡ ਕਿਸੇ ਅਦਿਖ ਸੂਖਮ ਤਾਕਤ ਦੇ ਜਾਲ਼ ਵਾਂਗੂ ਜਿਹਨੂੰ ਵਿਗਿਆਨਕ ਕੁਆਂਟਮ ਕਹਿੰਦੇ ਰਾਂਹੀ ਜੁੜ੍ਹਿਆ ਹੋਇਆ ਏ ਅਤੇ ਇਹੀ ਗੱਲ ਸਾਡੇ ਵੇਦਾਂ ਗ੍ਰੰਥਾ ਵਿੱਚ ਦਰਜ਼ ਏ ਜਦੋਂ ਐਸਟਰਲ ਟਰੈਵਲ ਦੀ ਗੱਲ ਐਸਟਰਲ ਟਰਾਂਸਪੋਟੇਸ਼ਨ ਦੀ ਗੱਲ ਚੱਲਦੀ ਹੈ ਤਾਂ ਕੁੱਝ ਮਾਡਰਨ ਕਹਾਉਣ ਵਾਲ਼ੇ ਦੋਸਤ ਹੱਸਦੇ ਹਨ ਪਰ ਇਹ ਸੱਚ ਏ ਕੇ ਸਮੁਚਾ ਬ੍ਰਹਿਮੰਡ ਇੱਕ ਹੀ ਇਕਾਈ ਵਾਂਗੂ ਜੁੜ੍ਹਿਆ ਹੋਇਆ ਏ ਭਾਂਵੇ ਕਿੰਨਾ ਵਿਸ਼ਾਲ ਏ ਪਰ ਐਸਟਰਲ ਟਰੈਵਲ ਅਤੇ ਹੋਰ ਵਿਸ਼ਿਆਂ ਤੇ ਅੱਗਲੇ ਕਿਸੇ ਲੇਖ ਵਿੱਚ ਚਾਨਣਾ ਪਾਵਾਂਗੇ. 

 

ਚੰਨਣ ਸਿੰਘ ਹਰਪੁਰਾ ਸੀਏਟਲ ਤੋਂ

Categories: GLOBAL SIKH NEWS ਸੰਪਾਦਕੀ/ਸਿੱਖ ਵਿਚਾਰ

Tags: India KESARI VIRASAT

Published on: 28 Feb 2026

Gurpreet Singh Sandhu
+91 9592669498
📣 Share this post

Latest News

View all