Action should be taken against the culprits of the sacrilege near Basti Bawa Khel Canal - Mannan
ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਪੰਜਾਬ ਸਰਕਾਰ ਇੱਕ ਪਾਸੇ ਬੇਅਦਬੀਆਂ ਨੂੰ ਠੱਲ ਪਾਉਣ ਲਈ ਸਖਤ ਕਾਨੂੰਨ ਬਣਾ ਰਹੀ ਹੈ ਉੱਥੇ ਦੂਸਰੇ ਪਾਸੇ ਆਏ ਦਿਨ ਕਿਤੇ ਨਾ ਕਿਤੇ ਬੇਅਦਬੀ ਹੁੰਦੀ ਨਜ਼ਰ ਆ ਰਹੀ ਹੈ।
ਬਸਤੀ ਬਾਵਾ ਖੇਲ ਜਲੰਧਰ ਦੀ ਨਹਿਰ ਨੇੜੇਓ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗ ਮਿਲਣ ਤੇ ਭਾਵੇਂ ਪੁਲਿਸ ਪ੍ਰਸ਼ਾਸਨ ਨੇ ਸਿੰਘਾਂ ਦੇ ਕਹਿਣ ਤੇ ਐਫਆਈਆਰ ਦਰਜ ਕਰ ਦਿੱਤੀ ਹੈ ਪਰ ਕੈਮਰੇ ਤੁਰੰਤ ਖੰਘਾਲ ਕੇ ਇਸ ਨੂੰ 24 ਘੰਟੇ ਚ ਪ੍ਰਸ਼ਾਸਨ ਨੂੰ ਹੱਲ ਕਰਨਾ ਚਾਹੀਦਾ ਹੈ। ਇਸ ਨਾਲ ਸਿੱਖ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਤੇ ਦੁੱਖ ਪਹੁੰਚਿਆ ਹੈ।
ਇਹ ਵਿਚਾਰ ਅੱਜ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਮੰਨਣ ਨੇ ਪ੍ਰੈਸ ਦੇ ਨਾਲ ਸਾਂਝਿਆ ਕਰਦਿਆਂ ਕਹੇ।
ਉਹਨਾਂ ਕਿਹਾ ਕਿ ਨਹਿਰ ਦੇ ਕਿਨਾਰੇ ਗੁਰਸਿੱਖ ਵੀਰਾਂ ਵਲੋਂ ਮੌਕੇ ਤੇ ਪਹੁੰਚ ਕੇ ਜੋ ਪਰਚਾ ਦਰਜ ਕਰਾਇਆ ਹੈ ਸਮੂਹ ਸਿੱਖਾਂ ਨੂੰ ਅਜਿਹੇ ਮਸਲਿਆਂ ਤੇ ਤੁਰੰਤ ਕਾਰਗਰ ਕਦਮ ਪੁੱਟ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ ਜਲਦੀ ਹੀ ਜੇ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਜਾ ਸਮੁੱਚੀਆਂ ਸ਼ਹਿਰ ਦੀਆਂ ਸੰਗਤਾਂ ਇਸ ਮਸਲੇ ਨੂੰ ਹੱਲ ਕਰਾਉਣ ਲਈ ਹਰ ਤਰ੍ਹਾਂ ਦਾ ਪ੍ਰੋਗਰਾਮ ਉਲੀਕ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅਜਿਹੇ ਅੰਸਰਾਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਉਹਨਾਂ ਕਿਹਾ ਕੀ ਗੁਰੂ ਦੇ ਸਿੱਖਾਂ ਵੱਲੋਂ ਜੋ ਤੁਰੰਤ ਧਰਨਾ ਲਗਾ ਕੇ ਪਰਚਾ ਦਰਜ ਕਰਾਇਆ ਹੈ ਉਹਨਾਂ ਦਾ ਵੀ ਤਹਿ ਦਿਲੋਂ ਸਤਿਕਾਰ ਕਰਦੇ ਹਾਂ ।
ਪੁਲਿਸ ਪ੍ਰਸ਼ਾਸਨ ਵੱਲੋਂ ਇਸ ਵਿੱਚ ਕੀਤੀ ਕਿਸੇ ਤਰ੍ਹਾਂ ਦੀ ਵੀ ਕਤਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪੰਜਾਬ ਪੰਜਾਬ ਸਰਕਾਰ ਵੱਲੋਂ ਕਾਨੂੰਨ ਤਾਂ ਬਣਾ ਦਿੱਤਾ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀ ਨੂੰ ਫੜਨ ਵਿੱਚ ਹੁਣ ਤੱਕ ਨਾ ਕਾਮਯਾਬ ਰਹੀ ਹੈ।
ਇਸ ਮੌਕੇ ਉਹਨਾਂ ਨਾਲ ਸਿੱਖ ਚੜ੍ਹਦੀ ਕਲਾ ਫਰੰਟ ਦੇ ਆਗੂ ਰਣਜੀਤ ਸਿੰਘ ਰਾਣਾ, ਸਤਿੰਦਰ ਸਿੰਘ ਪੀਤਾ, ਦਲਜੀਤ ਸਿੰਘ ਲੰਮਾ ਪਿੰਡ ,ਜਗਜੀਤ ਸਿੰਘ ਖਾਲਸਾ ਅਤੇ ਹੋਰ ਵੀ ਆਗੂਆਂ ਵੱਲੋਂ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸ਼ਖਸ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।