Gurdwara Aman Nagar takes devotees on a tour of a dozen Gurdwaras
ਗੁਰੂ ਧਾਮਾਂ ਦੇ ਦਰਸ਼ਨ ਕਰਕੇ ਸੰਗਤਾਂ ਨੂੰ ਇਤਿਹਾਸ ਦੀ ਸੋਝੀ ਮਿਲਦੀ ਹੈ-ਮੰਨਣ
ਜਲੰਧਰ 14 ਅਪ੍ਰੈਲ(ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਅੱਜ ਗੁਰਦੁਆਰਾ ਸਿੰਘ ਸਭਾ ਅਮਨ ਨਗਰ ਜਲੰਧਰ ਦੀ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਰਸੋਏ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਾਉਣ ਲਈ ਬਸ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਵਲੋਂ ਅਰਦਾਸ ਬੇਨਤੀ ਕਰਵਾ ਕੇ ਰਵਾਨਾ ਕੀਤੀ।
ਇਸ ਵਿੱਚ ਮੁੱਖ ਤੌਰ ਤੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸਮੇਤ ਇੱਕ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾਏ ਗਏ।
ਜਿਸ ਵਿੱਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਮੁਹਾਲੀ, ਗੁਰਦੁਆਰਾ ਬਾਗ ਸ਼ਹੀਦਾਂ ਚੰਡੀਗੜ੍ਹ ਬੜੈਲ, ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੁਲਾ, ਗੁਰਦੁਆਰਾ ਭੰਗਾਣੀ ਸਾਹਿਬ, ਗੁਰਦੁਆਰਾ ਸ੍ਰੀ ਤੀਰ ਸਾਹਿਬ ਪਾਤਸ਼ਾਹ ਦਸਵੀਂ, ਗੁਰਦੁਆਰਾ ਸ੍ਰੀ ਕਪਾਲ ਸਿਲਾ, ਪੌਂਟਾ ਸਾਹਿਬ, ਗੁਰਦੁਆਰਾ ਸ੍ਰੀ ਸ਼ਿਕਾਰਗੜ ਸਾਹਿਬ, ਗੁਰਦੁਆਰ ਕਪਾਲ ਮੋਚਨ ਜਮੁਨਾ ਨਗਰ ਹਰਿਆਣਾ, ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਦੇਵ ਸਾਹਿਬ ਪੰਚੋਕੜਾ ਸਾਹਿਬ ਅੰਬਾਲਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਲੁਧਿਆਣਾ ਦੇ ਇਤਿਹਾਸਿਕ ਗੁਰਦੁਆਰਾ ਦੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਗੁਰੂ ਸਾਹਿਬਾਂ ਦੇ ਇਤਿਹਾਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਕੀਤਾ।
ਸੰਗਤ ਵੱਲੋਂ ਸਾਰੇ ਹੀ ਰਸਤੇ ਵਿੱਚ ਗੁਰਬਾਣੀ ਤੇ ਗੁਰੂ ਜਸ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜੀ ਰੱਖਿਆ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਗੁਰੂ ਸਾਹਿਬਾਨਾਂ ਦੇ ਮਹਾਨ ਫਿਲਾਸਫੇ ਅਤੇ ਬਿਰਸੇ ਦੀ ਮਹਾਨ ਲਸਾਨੀ ਸੋਚ ਤੇ ਕੁਰਬਾਨੀ ਤੋਂ ਸੰਗਤਾਂ ਨੂੰ ਜਾਣੂ ਕਰਾਇਆ ਤੇ ਉਹਨਾਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਸੰਗਤਾਂ ਨਾਲ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਹਰ ਮਨੁੱਖ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਜੁੜਨ ਦੀ ਸੋਝੀ ਆਉਂਦੀ ਹੈ ।
ਇਸ ਮੌਕੇ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਰਾਣਾ, ਸਤਿੰਦਰ ਸਿੰਘ ਪੀਤਾ, ਬੀਬੀ ਸੁਖਵਿੰਦਰ ਕੌਰ ਧਾਮੀ, ਬੀਬੀ ਰਣਜੀਤ ਕੌਰ ਮੰਨਣ, ਬੀਬੀ ਰੁਪਿੰਦਰ ਕੌਰ ਖਹਿਰਾ, ਬੀਬੀ ਜਸਬੀਰ ਕੌਰ ਰਾਣਾ ਸਿੱਧੂ, ਬੀਬੀ ਸਿਮਰਨਜੀਤ ਕੌਰ , ਬੀਬੀ ਸੁਰਜੀਤ ਕੌਰ, ਮਨਜਿੰਦਰ ਕੌਰ ,ਅਮਰਜੀਤ ਕੌਰ, ਨਰਿੰਦਰ ਕੌਰ, ਰਜਿੰਦਰ ਕੌਰ , ਗੁਰਪ੍ਰੀਤ ਕੌਰ, ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਰਾਣਾ, ਅਵਿਨਾਸ਼ ਸਿੰਘ ਖਾਲਸਾ, ਸੁੱਚਾ ਸਿੰਘ, ਪਰਵਿੰਦਰ ਸਿੰਘ ਬਬਲੂ , ਅਰਜਨ ਸਿੰਘ, ਤ੍ਰਿਪਤ ਸਿੰਘ ਜੋਧਾ, ਅਮਰਜੀਤ ਸਿੰਘ, ਬੀਬੀ ਕਮਲਜੀਤ ਕੌਰ ਮਤਵਾਲਾ ਸਮੇਤ ਬਹੁਤ ਸਾਰੀਆਂ ਸੰਗਤਾਂ ਨੇ ਗੁਰਧਾਮਾਂ ਦੇ ਦਰਸ਼ਨ ਕਰਨ ਵਿੱਚ ਹਾਜ਼ਰੀਆਂ ਭਰੀਆਂ।