Talented children of Guru Nanak High School Pune honored with the support of HUJA Foundation 

ਪੁਣੇ,21-08-25(ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-

ਗੁਰੂ ਨਾਨਕ ਹਾਈ ਸਕੂਲ, ਪੁਣੇ ਵਿਖੇ ਹਮੇਸ਼ਾ ਦੀ ਤਰ੍ਹਾਂ 75% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੂਜਾ ਫਾਊਂਡੇਸ਼ਨ ਅਤੇ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ (WSPCC) ਦੇ ਸਹਿਯੋਗ ਨਾਲ ਗਿਫ਼ਟਸ ਅਤੇ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ।

 

ਮੈਨੇਜਮੈਂਟ ਵਲੋਂ ਬੱਚਿਆਂ ਨੂੰ ਉਤਸ਼ਾਹਿਤ ਕੀਤੇ ਜਾਣ ਦਾ ਸਦਕਾ ਪਿਛਲੇ 8 ਸਾਲਾਂ ਤੋਂ ਮੌਜੂਦਾ ਪ੍ਰਬੰਧਨ ਹੇਠ 100% ਡਿਸਟਿੰਕਸ਼ਨ ਰਿਜ਼ਲਟਸ ਰਹੇ ਹਨ।

 

ਇਸ ਮੌਕੇ ਚੇਅਰਮੈਨ ਸੰਤ ਸਿੰਘ ਮੋਖਾ, ਵਾਈਸ ਚੇਅਰਮੈਨ ਗੁਰਬੀਰ ਸਿੰਘ ਮਖੀਜਾ, ਸਕੱਤਰ ਸੁਰਿੰਦਰ ਸਿੰਘ ਗੁਰਦੱਤਾ ਅਤੇ ਪ੍ਰਿੰਸਿਪਲ ਗੁਰਪ੍ਰੀਤ ਕੌਰ ਢਿੱਲੋਂ ਹਾਜ਼ਰ ਸਨ।