This is how to fill the voter form: B. L. Let's save our vote and citizenship by supporting the O.P., 2 crore 89 lakh votes were cast in UP!
ਪੰਜਾਬ ਅੰਦਰ 25 ਜੂਨ 2026 ਤੋਂ ਐਸ.ਆਈ.ਆਰ. ਭਾਵ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਾਂ ਇਹ ਕਹਿ ਲਓ ਕਿ ਵੋਟਰ ਸੂਚੀਆਂ ਦਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ 24 ਜੁਲਾਈ ਤੱਕ ਚੱਲੇਗਾ। ਬੀ.ਐਲ.ਓ. ਸਹਿਬਾਨਾਂ ਵਲੋਂ ਘਰ - ਘਰ ਜਾ ਕੇ ਹਰ ਵੋਟਰ ਨੂੰ 2 - 2 ਫਾਰਮ ਦਿੱਤੇ ਜਾ ਰਹੇ ਹਨ ਜੋ ਕਿ ਹਰ ਵੋਟਰ ਵਲੋਂ ਫਾਰਮ ਭਰ ਕੇ ਬੀ. ਐਲ. ਓ. ਸਹਿਬਾਨਾਂ ਨੂੰ ਦੇਣੇ ਹਨ ਅਤੇ ਉਹਨਾਂ ਨੇ ਇੱਕ ਫਾਰਮ ਸਰਕਾਰੀ ਰਿਕਾਰਡ ਲਈ ਜਮਾਂ ਕਰ ਲੈਣਾਂ ਹੈ ਅਤੇ ਇੱਕ ਫਾਰਮ ਤੇ ਹਸਤਾਖਰ ਕਰਕੇ ਬਤੋਰ ਰਸੀਦ ਵੋਟਰ ਨੂੰ ਦੇ ਦੇਣਾ ਹੈ।
*ਇੰਜ ਭਰਨਾ ਹੈ ਫਾਰਮ :-* ਫਾਰਮ ਨੂੰ ਆਪਣੇ ਸਾਹਮਣੇ ਰੱਖੋ ਅਤੇ ਦੇਖੋ ਕਿ ਉਪਰ ਬਰਾਬਰ 2 ਕਾਲਮ ਇੱਕੋ ਜਿਹੇ ਬਣੇ ਹੋਏ ਹਨ। ਆਪਣੇ ਖੱਬੇ ਹੱਥ ਵਾਲੇ ਪਾਸੇ ਜਿਹੜਾ ਪਹਿਲਾ ਕਾਲਮ ਹੈ ਉਹ ਉਹਨਾ ਵਲੋਂ ਭਰਿਆ ਜਾਣਾ ਹੈ ਜਿਹਨਾ ਦਾ ਨਾਮ 2003 ਦੀ ਵੋਟਰ ਸੁੱਚੀ ਵਿੱਚ ਦਰਜ ਹੈ ਅਤੇ ਉਸ ਵਿੱਚ 2003 ਦੀ ਵੋਟਰ ਸੁੱਚੀ ਵਾਲਾ ਵੇਰਵਾ ਹੀ ਭਰਿਆ ਜਾਣਾ ਹੈ। ਇਸ ਤਰਾਂ ਹੇਠਲੇ ਭਾਗ ਵਿੱਚ ਜਿੱਥੋਂ ਜਨਮ ਤਰੀਖ ਦਾ ਵੇਰਵਾ ਸ਼ੁਰੂ ਹੁੰਦਾ ਹੈ ਉੱਥੋਂ ਹੇਠਾਂ ਨੂੰ ਮੋਜੂਦਾ ਸਮੇਂ ਦਾ ਵੇਰਵਾ ਭਰਨਾ ਹੈ। ਸੱਜੇ ਹੱਥ ਵਾਲੇ ਪਾਸੇ ਵਾਲਾ ਕਾਲਮ ਉਹਨਾ ਵਾਸਤੇ ਹੈ, ਜਿਹਨਾ ਦੀ ਮੋਜੂਦਾ ਸਮੇਂ ਚ ਵੋਟ ਤਾਂ ਬਣੀ ਹੈ ਪਰ 2003 ਦੀ ਵੋਟਰ ਸੁੱਚੀ ਵਿੱਚ ਨਾਮ ਦਰਜ ਨਹੀਂ ਹੈ। ਉਸ ਕਾਲਮ ਵਿੱਚ ਉਹਨਾ ਦੇ ਮਾਤਾ / ਪਿਤਾ ਦਾ 2003 ਦੀ ਵੋਟਰ ਸੁੱਚੀ ਵਾਲਾ ਵੇਰਵਾ ਭਰਿਆ ਜਾਣਾ ਹੈ। ਇਸ ਤਰਾਂ ਹੇਠਲੇ ਭਾਗ ਵਿੱਚ ਜਿੱਥੋਂ ਜਨਮ ਤਰੀਖ ਦਾ ਵੇਰਵਾ ਸ਼ੁਰੂ ਹੁੰਦਾ ਹੈ। ਸਿਰਫ ਉੱਥੇ ਹੀ ਉਹਨਾ ਦਾ ਮੋਜੂਦਾ ਵੇਰਵਾ ਭਰਿਆ ਜਾਣਾ ਹੈ ਜਿਹਨਾ ਦਾ 2003 ਦੀ ਵੋਟਰ ਸੁੱਚੀ ਵਿੱਚ ਨਾਮ ਦਰਜ ਨਹੀਂ ਹੈ। ਫਾਰਮ ਦੇ ਆਖ਼ਰੀ ਸਫੇ ਤੇ ਜੋ 12 ਦਸਤਾਵੇਜ਼ ਲਿਖੇ ਹੋਏ ਹਨ ਉਹਨਾ ਚ ਜਿਤਨੇ ਵੀ ਬਣ ਸਕਦੇ ਹਨ ਬਣਾ ਕੇ ਕੋਲ ਰੱਖ ਲੈਣੇ ਚਾਹੀਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਫਾਰਮ ਉੱਪਰ ਦਿੱਤੇ ਬੀ.ਐਲ.ਓ. ਸਹਿਬਾਨ ਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਓ ਆਪਾਂ ਇਸ ਨੂੰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਬੀ. ਐਲ. ਓ. ਭਾਵ ਬੂਥ ਲੈਵਲ ਅਫਸਰ ਵਲੋਂ ਹਰ ਘਰ ਵਿੱਚ ਆ ਕੇ ਨਵੀਂਆਂ - ਪੁਰਾਣੀਆਂ ਵੋਟਾਂ ਸੰਬੰਧੀ ਛਾਣਬੀਣ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਦੇਸ਼ ਦੇ ਕਈ ਰਾਜਾਂ ਵਿੱਚ ਹੋ ਵਿੱਚ ਚੁੱਕੀ ਹੈ ਅਤੇ ਕੁੱਝ ਰਾਜਾਂ ਚ ਚੱਲ ਰਹੀ ਹੈ। ਇਸ ਤਰ੍ਹਾਂ ਪੂਰਾ ਦੇਸ਼ ਕਵਰ ਕੀਤਾ ਜਾਵੇਗਾ। ਇਹ ਪ੍ਰਕਿਰਿਆ ਸਾਡੇ ਦੇਸ਼ ਵਿੱਚ ਕੋਈ ਪਹਿਲੀ ਵਾਰ ਨਹੀਂ ਹੋ ਰਹੀ, ਦੇਸ਼ ਅਜ਼ਾਦ ਹੋਣ ਦੇ ਬਾਅਦ ਕਈ ਵਾਰੀ ਹੋਈ ਹੈ, ਪਿਛਲੀ ਵਾਰ ਐਸ. ਆਈ. ਆਰ. 2003 ਵਿੱਚ ਹੋਈ ਸੀ।
ਇਸ ਵਾਰ ਦੀ ਐਸ. ਆਈ. ਆਰ ਪਹਿਲਾਂ ਨਾਲੋਂ ਭਿੰਨ ਹੈ ਕਿਉਂਕਿ ਪਹਿਲਾਂ ਛਾਣਬੀਣ ਦੋਰਾਨ ਮੌਜੂਦਾ ਵੋਟਰ ਸੂਚੀਆਂ ਨੂੰ ਹੀ ਅੱਗੇ ਅਕਸਟੈਂਡ ਕਰ ਲਿਆ ਜਾਂਦਾ ਸੀ ਪਰ ਇਸ ਵਾਰ ਦੇਸ਼ ਚ ਫ਼ਰਜ਼ੀ ਅਤੇ ਵਿਦੇਸ਼ੀ ਵੋਟਰਾਂ ਨੂੰ ਖਦੇੜਣ ਲਈ ਸਰਕਾਰ ਅਤੇ ਚੋਣ ਕਮਿਸ਼ਨ ਵਲੋਂ ਸਖ਼ਤ ਰਵੱਈਆ ਅਪਣਾਇਆ ਗਿਆ ਹੈ। ਜਿਵੇਂ ਕਿ ਯੂ. ਪੀ. ਵਿੱਚ ਐਸ. ਆਈ. ਆਰ. ਦੋਰਾਨ 2 ਕਰੋੜ 89 ਲੱਖ ਵੋਟਾਂ ਕੱਟੀਆਂ ਗਈਆਂ ਜਿਹਨਾਂ ਚ 46 ਲੱਖ 23 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਵਾਰ ਮੌਜੂਦਾ ਵੋਟਰ ਲਈ ਐਸ. ਆਈ. ਆਰ. ਦੋਰਾਨ 2003 ਦੀ ਵੋਟਰ ਸੂਚੀ ਨੂੰ ਮੂਲ ਅਧਾਰ ਮੰਨਿਆ ਗਿਆ ਹੈ। ਇਸ ਲਈ ਸਾਰੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ 2003 ਵਿੱਚ ਜਿੱਥੇ ਵੀ ਉਹ ਰਹਿੰਦੇ ਸਨ ਭਾਵ 2003 ਦੀ ਵੋਟਰ ਸੂਚੀ ਵਿੱਚ ਜਿੱਥੇ ਵੀ ਉਹਨਾਂ ਦਾ ਨਾਮ ਦਰਜ਼ ਹੈ ਉਹ ਵੋਟਰ ਸੂਚੀ ਆਪਣੇ ਕੋਲ ਰੱਖਣ ਤਾਂ ਕਿ ਫਾਰਮ ਭਰਨ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸੇ ਤਰ੍ਹਾਂ ਅਗਰ ਬੱਚਿਆਂ ਦੀਆਂ ਵੋਟਾਂ ਭਾਵੇਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਹੋਣ ਜਾਂ ਨਵੀਆਂ ਬਣਾਉਣੀਆਂ ਹਨ ਤਾਂ ਉਹਨਾਂ ਦੇ ਮਾਪਿਆਂ ਦਾ ਨਾਮ 2003 ਦੀ ਵੋਟਰ ਸੂਚੀ ਵਿੱਚ ਦਰਜ ਹੋਇਆ ਹੋਣਾ ਜਰੂਰੀ ਹੈ ਨਹੀਂ ਤਾਂ ਪੁਰਾਣੀ ਵੋਟ ਕੱਟੀ ਜਾ ਸਕਦੀ ਹੈ ਅਤੇ ਨਵੀਂ ਵੋਟ ਬਣਾਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਗਰ 2003 ਦੀ ਵੋਟਰ ਸੂਚੀ ਵਿੱਚ ਵੋਟ ਦਰਜ਼ ਨਾ ਹੋਣ ਕਰਕੇ ਜਾਂ ਕਿਸੇ ਹੋਰ ਵਜਾ ਕਰਕੇ, ਜਿਸ ਕਿਸੇ ਦੀ ਵੋਟ ਨਾ ਬਣੀ ਤਾਂ ਉਸ ਨੂੰ ਇੱਕ ਜਾਂ ਇੱਕ ਤੋਂ ਵੱਧ ਹੋਰ ਮੌਕੇ ਦਿੱਤੇ ਜਾ ਸਕਦੇ ਹਨ, ਜਿਸ ਵਿੱਚ ਲੋੜੀਂਦੇ ਕੁੱਝ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ। ਅਗਰ ਉਹਨਾ ਮੌਕਿਆਂ ਵਿੱਚ ਵੀ ਕੋਈ ਵੋਟਰ ਆਪਣੀ ਵੋਟ ਬਚਾਉਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਇਹ ਅਸਫਲਤਾ ਉਸਦੀ ਨਾਗਰਿਕਤਾ ਲਈ ਖ਼ਤਰੇ ਦੀ ਘੰਟੀ ਹੋ ਸਕਦੀ ਹੈ, ਇਸ ਲਈ ਆਓ ਆਪਾਂ ਭਾਰਤੀ ਕਾਨੂੰਨੀ ਘੇਰੇ ਵਿੱਚ ਰਹਿ ਕੇ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ, ਆਪਣੇ ਘਰ ਆਏ ਬੀ. ਐਲ. ਓ. ਸਹਿਬਾਨਾਂ ਨੂੰ ਪੂਰਾ ਸਹਯੋਗ ਦਿੰਦੇ ਹੋਏ ਇਮਾਨਦਾਰ ਅਤੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਈਏ।
ਡਾ. ਐਚ. ਐਸ. ਬਾਵਾ.
ਚੇਅਰਮੈਨ
ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ। ਮੋਬਾਈਲ 98 147 27 558