ਲਾਲ ਜੀਤ ਸਿੰਘ ਭੁੱਲਰ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ

21 Mar 2026 | 123 Views

ਲਾਲ ਜੀਤ ਸਿੰਘ ਭੁੱਲਰ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ

Demand to immediately register a case against Lal Jeet Singh Bhullar and arrest him

 

ਪੰਜਾਬ ਸਰਕਾਰ ਦੇ ਮੰਤਰੀ ਵਲੋਂ ਸਤਾਏ ਅਫਸਰ ਖੁਦਕੁਸ਼ੀਆਂ ਕਰਨ ਲਈ ਹੋਏ ਮਜਬੂਰ - ਢੀਂਡਸਾ 

 

ਜਲੰਧਰ 21 ਮਾਰਚ (ਕੇਸਰੀ ਵਿਰਾਸਤ ਨਿਊਜ਼ ਨੈਟਵਰਕ):-      ਪੰਜਾਬ ਸਰਕਾਰ ਦੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਵਲੋਂ ਸਤਾਏ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀ ਐਮ ਗਗਨਦੀਪ ਸਿੰਘ ਰੰਧਾਵਾ ਵਲੋਂ ਕੀਤੀ ਖੁਦਕੁਸ਼ੀ ਸਬੰਧੀ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਕੰਪਨੀ ਬਾਗ ਵਿਖੇ ਧਰਨਾ ਲਾਇਆ ਗਿਆ ਅਤੇ ਲਾਲ ਜੀਤ ਸਿੰਘ ਭੁੱਲਰ ਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਇਸ ਮਾਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਲਾਲ ਜੀਤ ਸਿੰਘ ਭੁੱਲਰ ਤੇ ਪਰਚਾ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਅਤੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤੇ ਪ੍ਰੀਵਾਰ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਸਤਾਏ ਪੰਜਾਬ ਦੇ ਲੋਕ ਤ੍ਰਾਅ ਤ੍ਰਾਅ ਕਰ ਰਹੇ ਹਨ ਉਥੇ ਹੁਣ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਸਤਾਏ ਪੰਜਾਬ ਦੇ ਅਫਸਰ ਵੀ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਏ ਹਨ। ਲਾਲ ਜੀਤ ਸਿੰਘ ਭੁੱਲਰ ਤੇ ਪਰਚਾ ਦਰਜ ਕਰਕੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।ਇਸ ਮੌਕੇ ਇਕਬਾਲ ਸਿੰਘ ਢੀਂਡਸਾ ਦੇ ਨਾਲ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਸੁਰਜੀਤ ਸਿੰਘ ਨੀਲਾਮਹਿਲ, ਅਮ੍ਰਿਤਬੀਰ ਸਿੰਘ ਲੂਥਰਾ,ਰਵਿੰਦਰ ਸਿੰਘ ਸਵੀਟੀ,ਵਿਨੋਦ ਕੌਲ, ਗੁਰਪ੍ਰੀਤ ਸਿੰਘ ਰੰਧਾਵਾ,ਸੁਖਮਿੰਦਰ ਸਿੰਘ ਰਾਜਪਾਲ,ਰਾਜਦੀਪ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ, ਗਗਨਦੀਪ ਸਿੰਘ ਨਾਗੀ,ਦਲਵਿੰਦਰ ਸਿੰਘ ਬੜਿੰਗ, ਜਸਬੀਰ ਸਿੰਘ ਵਾਲੀਆ, ਜਸਬੀਰ ਸਿੰਘ ਲਾਡੀ, ਪ੍ਰਮਿੰਦਰ ਸਿੰਘ ਲਾਡੋਵਾਲੀ, ਮਨਦੀਪ ਅਰੋੜਾ, ਜਗਦੇਵ ਸਿੰਘ ਜੰਗੀ, ਅਮਰਜੀਤ ਸਿੰਘ ਮੰਗਾਂ,ਰਵਿੰਦਰ ਬਾਂਸਲ, ਗੁਰਦੇਵ ਸਿੰਘ ਹੈਪੀ, ਹਰਬੰਸ ਸਿੰਘ ਗੁਰੂ ਨਾਨਕਪੁਰਾ,ਪਵਿੰਦਰ ਸਿੰਘ ਠੁਕਰਾਲ, ਰਾਮਸਰੂਪ, ਕੁਲਬੀਰ ਸਿੰਘ ਢਿੱਲੋਂ, ਸਤਪਾਲ ਸਿੰਘ, ਗੁਰਬਿੰਦਰ ਸਿੰਘ ਜੱਜ, ਗੋਰਵ ਭਗਤ, ਜਸਪ੍ਰੀਤ ਸਿੰਘ ਜੋਨੀ ਚੋਹਾਨ, ਕੰਵਲਜੀਤ ਸਿੰਘ ਰੰਧਾਵਾ, ਪ੍ਰਮਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਮਿੱਠੂ ਬਸਤੀ, ਕੁਲਬੀਰ ਸਿੰਘ ਪੱਪੂ,ਵਿਨੋਦ,ਚਤਨਿਆ ਗੁਪਤਾ, ਅਮ੍ਰਿਤਪਾਲ ਸਿੰਘ ਮਿੱਠੂ, ਜਸਦੀਪ ਸਿੰਘ ਸਿਡਾਨਾ, ਗੁਰਪ੍ਰੀਤ ਸਿੰਘ ਅਕਾਲੀ, ਜੋਤ ਜੀਵਨ ਸਿੰਘ, ਜਸਪ੍ਰੀਤ ਸਿੰਘ ਜੱਸਾ, ਜੋਤ ਪ੍ਰੀਤ ਸਿੰਘ, ਆਦਿ ਹਾਜ਼ਰ ਸਨ।

Categories: PUNJAB/SIKH POLITICS ਸਿਆਸਤ ਪੰਜਾਬ ਦੀ

Tags: India KESARI VIRASAT

Published on: 21 Mar 2026

Gurpreet Singh Sandhu
+91 9592669498
📣 Share this post

Latest News

View all