Guru's Langar organized on the holy day of Vaisakhi of the Khalsa Panth in Lamma Village
ਖਾਲਸਾ ਪੰਥ ਨੂੰ ਯਾਦ ਰੱਖਣ ਨਾਲ ਮਨੁੱਖਤਾ ਨੂੰ ਆਪਣੇ ਗੁਰੂਆਂ ਦੇ ਸ਼ਾਨਾ ਮਤੇ ਇਤਿਹਾਸ ਨਾਲ ਜੁੜਨ ਦੀ ਸੋਝੀ ਮਿਲਦੀ ਹੈ-ਢੀਂਡਸਾ
ਜੰਬਾ ਟਰਾਂਸਪੋਰਟਰ ਵੱਲੋਂ ਹਰ ਸਾਲ ਨਿਭਾਈਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ
ਜਲੰਧਰ 15 ਅਪ੍ਰੈਲ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਅੱਜ ਲੰਮਾ ਪਿੰਡ ਚੌਂਕ ਵਿਖੇ ਮਹਿੰਦਰ ਸਿੰਘ ਜੰਬਾ ਟਰਾਂਸਪੋਰਟ ਵੱਲੋਂ ਖਾਲਸਾ ਪੰਥ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰੂ ਦਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ।
ਇਸ ਮੌਕੇ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਰਾਣਾ ਵੱਲੋਂ ਜੰਬਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਣੇ ਵਿਰਸੇ ਨੂੰ ਯਾਦ ਕਰਦਿਆਂ ਗੁਰੂ ਲਈ ਦਸਵੰਧ ਕੱਢਣਾ ਅਤੇ ਸੰਗਤਾਂ ਦੀ ਸੇਵਾ ਕਰਨੀ ਆਪਣੇ ਆਪ ਵਿੱਚ ਵੱਡਾ ਕਰਮ ਅਤੇ ਗੁਰੂ ਦੀਆਂ ਅਸੀਸਾਂ ਲੈਣ ਵਾਲਾ ਉੱਤਮ ਕਾਰਜ ਹੈ ।
ਇਸ ਮੌਕੇ ਹਲਕਾ ਇੰਚਾਰਜ ਉਤਰੀ ਵਿਧਾਨ ਸਭਾ ਜਲੰਧਰ ਹਰਿੰਦਰ ਸਿੰਘ ਢੀਡਸਾ ਨੇ ਗੁਰੂ ਦੇ ਲੰਗਰਾਂ ਵਿੱਚ ਲੰਗਰਾਂ ਦੀ ਸੇਵਾ ਕਰਕੇ ਹਾਜਰੀ ਭਰੀ ਤੇ ਕਿਹਾ ਕਿ ਜੰਬਾ ਪਰਿਵਾਰ ਹਮੇਸ਼ਾ ਧਾਰਮਿਕ ਕਾਰਜਾਂ ਵਿੱਚ ਮੋਹਰੀ ਹੋ ਕੇ ਸੇਵਾਵਾਂ ਕਰਦਾ ਹੈ ਜਿਸ ਦੀ ਭਾਵਨਾ ਮਨੁੱਖਤਾ ਲਈ ਹਮੇਸ਼ਾ ਸਮਰਪਿਤ ਰਹੀ ਹੈ ।
ਢੀਡਸਾ ਨੇ ਕਿਹਾ ਕਿ ਖਾਲਸਾ ਪੰਥ ਨੂੰ ਯਾਦ ਰੱਖਣ ਨਾਲ ਮਨੁੱਖਤਾ ਨੂੰ ਆਪਣੇ ਗੁਰੂਆਂ ਦੇ ਸ਼ਾਨਾ ਮਤੇ ਇਤਿਹਾਸ ਨਾਲ ਜੁੜਨ ਦੀ ਸੋਝੀ ਮਿਲਦੀ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਰਵੀ ਕੁਮਾਰ ਕੌਂਸਲਰ ਵਾਰਡ ਨੰਬਰ 74, ਨਿਰਮਲ ਸਿੰਘ ਨਿੰਮਾ ਸਾਬਕਾ ਕੌਂਸਲਰ, ਬਾਬਾ ਕੁਲਵੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤੋਖਪੁਰਾ, ਸਤਿੰਦਰ ਸਿੰਘ ਪੀਤਾ ਸ਼ੇਰੇ ਪੰਜਾਬ ਯੂਥ ਕਲੱਬ, ਮਹਿੰਦਰ ਸਿੰਘ ਜੰਬਾ , ਦਲਜੀਤ ਸਿੰਘ ਲੰਮਾ ਪਿੰਡ, ਫੁੰਮਣ ਸਿੰਘ ਲੰਮਾ ਪਿੰਡ , ਬੱਬੂ ਵਰਮਾ , ਜਗਜੀਤ ਸਿੰਘ ਖਾਲਸਾ, ਜਗਿੰਦਰ ਸਿੰਘ ਜੰਬਾ, ਪਲਵਿੰਦਰ ਸਿੰਘ ਬਬਲੂ, ਸਰਬਜੀਤ ਸਿੰਘ ਸਾਬੀ , ਮੋਹਨ ਟਾਕ , ਸਤਪਾਲ ਸਿੰਘ ਨੀਲਾ ਮਹਿਲ, ਬਚਨ ਲਾਲ ਮਾਮਾ, ਰਾਮ ਲਵਾਇਆ , ਮਨਦੀਪ ਸਿੰਘ ਇੰਡਸਟਰੀ ਏਰੀਆ , ਸੋਨੂ , ਰਾਜਵੀਰ ਸਿੰਘ , ਜਤਿੰਦਰ ਸਿੰਘ ਰਿੰਕਾ ਅਤੇ ਹੋਰ ਅਨੇਕਾਂ ਮੈਂਬਰ ਲੰਗਰ ਦੀ ਸੇਵਾ ਨਿਭਾਉਣ ਵਿੱਚ ਹਾਜ਼ਰ ਸਨ।