ਪੰਜਾਬ ਦੀ ਧੀ ਨਮਨਪ੍ਰੀਤ ਕੌਰ ਬੈਂਸ ਨੇ ਅਮਰੀਕਾ 'ਚ ਵਧਾਇਆ ਪੰਜਾਬੀਆਂ ਦਾ ਮਾਣ

22 Jun 2026 | 278 Views

ਪੰਜਾਬ ਦੀ ਧੀ ਨਮਨਪ੍ਰੀਤ ਕੌਰ ਬੈਂਸ ਨੇ ਅਮਰੀਕਾ 'ਚ ਵਧਾਇਆ ਪੰਜਾਬੀਆਂ ਦਾ ਮਾਣ

Weekly News

Punjab's daughter Namanpreet Kaur Bains increased the pride of Punjabis in America

 

ਬਿਨਾਂ ਤਿਆਰੀ ਭਾਸ਼ਣ ਮੁਕਾਬਲੇ 'ਚ ਪੂਰੇ ਯੂ.ਐਸ.ਏ. ’ਚ ਕੀਤਾ ਦੂਜਾ ਸਥਾਨ ਹਾਸਿਲ

 

ਨੂਰਪੁਰ ਬੇਦੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-

 ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਨਾਲ ਸਬੰਧਿਤ ਪਿੰਡ ਬੱਸ ਦੀ ਨਮਨਪ੍ਰੀਤ ਕੌਰ ਨੇ ਪੂਰੇ ਅਮਰੀਕਾ ਵਿਚ ਹੋਏ ਕੌਮਾਂਤਰੀ ਪੱਧਰ ਦੇ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਸ ਪੰਜਾਬਣ ਕੁੜੀ ਨੇ ਬਿਨਾ ਤਿਆਰੀ ਭਾਸ਼ਣ ਮੁਕਾਬਲੇ ਵਿਚ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਨਮਨਪ੍ਰੀਤ ਕੌਰ ਸਾਲ 2009 ਵਿਚ ਆਪਣੇ ਮਾਤਾ ਪਿਤਾ ਮਨਜੀਤ ਕੌਰ ਤੇ ਗੁਰਿੰਦਰ ਸਿੰਘ ਸ਼ੈਲੀ ਬੈਂਸ ਨਾਲ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿਚ ਗਈ ਸੀ।

ਲਾਸਏਂਜਲਸ ਵਿਖੇ 12ਵੀਂ ਕਲਾਸ ਵਿਚ ਪਾਸ ਹੋਈ ਇਸ ਲੜਕੀ ਨੇ ਇੱਕੋ ਸਮੇਂ ਦੋ ਦੋ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਵਿਸ਼ੇਸ਼ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ।

 ਨਮਨਪ੍ਰੀਤ ਕੌਰ ਬੈਂਸ ਨੇ ਦੱਸਿਆ ਕਿ ਉਸ ਨੂੰ ਇੱਕੋ ਸਮੇਂ ਦੋ ਦੇ ਮਹੱਤਵਪੂਰਨ ਮੁਕਾਬਲਿਆਂ ਵਿਚ ਭਾਗ ਲੈਣਾ ਪਿਆ। ਉਸ ਨੇ ਦੱਸਿਆ ਕਿ ਇੱਕ ਪਾਸੇ ਬਿਨਾ ਤਿਆਰੀ ਭਾਸ਼ਣ ਮੁਕਾਬਲਾ (ਐਕਸਟੈਮਪੋਰ) ਵਿਚ ਕੈਲੀਫੋਰਨੀਆਂ ਰਾਜ ਦੀ ਪਹਿਲੇ ਰਾਊਂਡ ਵਿਚ ਪ੍ਰਤੀਨਿਧਤਾ ਕਰਨ ਲਈ ਹਵਾਈ ਮਾਰਗ ਰਾਹੀਂ ਅਟਲਾਂਟਾ ਜਾਰਜੀਆ ਜਾਣਾ ਪਿਆ ।

ਦੂਜੇ ਹੀ ਦਿਨ ਉਸ ਦੀ ਲਾਸ ਏਜ਼ਲਸ ਵਿਚ 12ਵੀਂ ਦੀ ਗਰੈਜੁਏਸ਼ਨ ਸੇਰੇਮਨੀ ਦੇ ਕਾਰਨ ਕਰਕੇ ਉਸ ਨੇ ਜੱਜਾਂ ਨੂੰ ਬੇਨਤੀ ਕਰਕੇ ਪਹਿਲਾਂ ਆਪਣੇ ਮੁਕਾਬਲੇ ਕਰਵਾਏ ਫਿਰ ਵਾਪਸ ਲਾਸ ਏਜ਼ਲਸ ਪਰਤੀ।

ਜਿੱਥੇ ਉਹ ਅਗਲੇ ਦਿਨ ਆਪਣੇ ਸਕੂਲ ਗਰੈਜੂਏਸ਼ਨ ਸਮਾਗਮ ਸਾਰ ਵਿਚ ਭਾਗ ਲੈਣ ਪੁੱਜੀ, ਜਿੱਥੇ 5 ਤੋਂ 6 ਹਜ਼ਾਰ ਲੋਕ ਭਾਗ ਲੈਂਦੇ ਹਨ, ਉਥੇ ਵੀ ਉਸਨੇ ਵਲੋਂ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਭ ਨੂੰ ਕੀਲ ਦਿੱਤਾ।  ਉਪਰੰਤ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਐਟਲਾਂਟਾ ਜਾਰਜੀਆ ਵਿਖੇ ਦੂਜੇ ਰਾਊਂਡ ਲਈ ਚੋਣ ਹੋ ਗਈ ਹੈ।

ਉਸ ਨੇ ਤੁਰੰਤ ਆਪਣੀ ਮਾਤਾ ਮਨਜੀਤ ਕੌਰ ਨਾਲ ਹਵਾਈ ਮਾਰਗ ਰਸਤੇ ਉਥੇ ਪੁੱਜ ਕੇ ਇਸ ਮੁਕਾਬਲੇ ਦੇ ਦੂਜੇ ਤੇ ਫਾਈਨਲ ਰਾਊਂਡ ਵਿਚ ਭਾਗ ਲਿਆ ਜਿਸ ਵਿਚ ਉਹ ਪੂਰੇ ਅਮਰੀਕਾ ਵਿਚੋਂ ਦੂਜੇ ਸਥਾਨ 'ਤੇ ਰਹੀ।

ਇਹ ਮਾਣ ਪ੍ਰਾਪਤ ਕਰਨ ਵਾਲੀ ਉਹ ਕੈਲੇਫੋਰਨੀਆ ਦੀ ਪਹਿਲੀ ਵਿਦਿਆਰਥਣ ਬਣੀ ਹੈ।

ਨਮਨਪ੍ਰੀਤ ਕੌਰ ਦੀ ਇਸ ਵਿਸ਼ੇਸ਼ ਉਪਲਬਧੀ 'ਤੇ ਉਸ ਦੇ ਦਾਦਾ ਮਾਸਟਰ ਗੁਰਮੁੱਖ ਸਿੰਘ ਬੈਂਸ, ਦਾਦੀ ਨਰਪਿੰਦਰ ਕੌਰ ਬੈਂਸ, ਭੈਣ ਸੁਖਰਾਜਪ੍ਰੀਤ ਕੌਰ, ਭਰਾ ਯੁਵਰਾਜ ਸਿੰਘ ਬੈਂਸ, ਚਾਚਾ ਸ਼ਰਨਪ੍ਰੀਤ ਸਿੰਘ ਬੈਂਸ ਬਾਵਾ ਅਤੇ ਚਾਚੀ ਕਰਮਜੀਤ ਕੌਰ ਆਸਟਰੇਲੀਆ,‌ ਹਰਭਜਨ ਸਿੰਘ ਖਾਲਸਾ ਸਮਰਾਲਾ, ਗੁਰਪ੍ਰੀਤ ਸਿੰਘ ਸੰਧੂ ਜਲੰਧਰ ਸਮੇਤ ਹੋਰ ਰਿਸ਼ਤੇਦਾਰ ਸਕੇ ਸਬੰਧੀਆਂ ਨੇ ਵਧਾਈ ਦਿੱਤੀ ਹੈ।

 

 

Categories: GLOBAL SIKH NEWS ਦੇਸ਼ ਦੁਨੀਆ

Tags: India Punjabi sikh KESARI VIRASAT

Published on: 22 Jun 2026

Gurpreet Singh Sandhu
+91 9592669498
📣 Share this post

Latest News

Browse the newest posts, featured stories, and curated updates from our latest publication.

View all