ਪੰਜਾਬ ਨੂੰ ਹਨੇਰੇ ਵੱਲ ਧੱਕ ਰਹੀ ਆਪ ਸਰਕਾਰ ਖ਼ਿਲਾਫ਼ ਬੂਟਾ ਪਿੰਡ ਵਿੱਚ ਵਿਸ਼ਾਲ ਧਰਨਾ

30 Apr 2026 | 14 Views

ਪੰਜਾਬ ਨੂੰ ਹਨੇਰੇ ਵੱਲ ਧੱਕ ਰਹੀ ਆਪ ਸਰਕਾਰ ਖ਼ਿਲਾਫ਼ ਬੂਟਾ ਪਿੰਡ ਵਿੱਚ ਵਿਸ਼ਾਲ ਧਰਨਾ

Massive protest in Buta village against AAP government pushing Punjab towards darkness

 

 ਲੋਕਾਂ ਦਾ ਗੁੱਸਾ ਸੜਕਾਂ ‘ਤੇ, ਅਕਾਲੀ ਦਲ ਨੇ ਦਿੱਤੀ ਤਿੱਖੀ ਚੇਤਾਵਨੀ 

 

ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-

 

ਅੱਜ ਬੂਟਾ ਪਿੰਡ ਸਥਿਤ ਐਕਸਈਐਨ ਦਫ਼ਤਰ ਦੇ ਬਾਹਰ Shiromani Akali Dal ਜਲੰਧਰ ਕੈਂਟ ਵੱਲੋਂ ਹਲਕਾ ਇੰਚਾਰਜ Harjaap Singh Sangha ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਨਾਕਾਮ ਬਿਜਲੀ ਨੀਤੀ ਅਤੇ ਲਗਾਤਾਰ ਵੱਧ ਰਹੇ ਬਿਜਲੀ ਸੰਕਟ ਦੇ ਵਿਰੋਧ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਜਲੰਧਰ ਕੈਂਟ ਦੇ ਹਰ ਕੋਨੇ ਤੋਂ ਵੱਡੀ ਗਿਣਤੀ ਵਿੱਚ ਵਰਕਰ, ਆਮ ਲੋਕ, ਕਿਸਾਨ, ਵਪਾਰੀ ਅਤੇ ਨੌਜਵਾਨ ਸ਼ਾਮਲ ਹੋਏ, ਜਿਨ੍ਹਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਗੁੱਸਾ ਪ੍ਰਗਟਾਇਆ।

 

ਧਰਨੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ Bhagwant Mann ਅਤੇ Sanjeev Arora ਦੇ ਪੁਤਲੇ ਸਾੜ ਕੇ ਲੋਕਾਂ ਨੇ ਇਸ ਨਿਕੰਮੀ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਪੰਜਾਬ ਨਾਲ ਹੋ ਰਹੀ ਬੇਇਨਸਾਫ਼ੀ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 

ਇਸ ਮੌਕੇ ਸੰਬੋਧਨ ਕਰਦਿਆਂ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਬਿਜਲੀ ਕੱਟਾਂ, ਲਚਰ ਪ੍ਰਬੰਧ ਅਤੇ ਸਰਕਾਰੀ ਨਾਕਾਮੀਆਂ ਕਾਰਨ ਤਪਦੀ ਗਰਮੀ ਵਿੱਚ ਤੜਫ਼ ਰਹੇ ਹਨ। ਘਰਾਂ ਵਿੱਚ ਹਨੇਰਾ, ਉਦਯੋਗਾਂ ਵਿੱਚ ਮੰਦਹਾਲੀ ਅਤੇ ਖੇਤਾਂ ਵਿੱਚ ਚਿੰਤਾ ਦਾ ਮਾਹੌਲ ਹੈ। ਜਿਹੜੀ ਸਰਕਾਰ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਉਹ ਅੱਜ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋਈ ਹੈ।

 

ਉਨ੍ਹਾਂ ਕਿਹਾ ਕਿ Shiromani Akali Dal ਦੇ ਸਮੇਂ ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਸੂਬਾ ਬਣਾਇਆ ਗਿਆ ਸੀ। ਲੰਬੀ ਸੋਚ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਦੂਰਅੰਦੇਸ਼ ਨੀਤੀਆਂ ਨਾਲ ਘਰਾਂ, ਉਦਯੋਗਾਂ ਅਤੇ ਕਿਸਾਨਾਂ ਲਈ ਬਿਜਲੀ ਦੀ ਪੂਰੀ ਉਪਲਬਧਤਾ ਯਕੀਨੀ ਬਣਾਈ ਗਈ ਸੀ। ਪਰ ਅੱਜ ਦੀ ਸਰਕਾਰ ਨੇ ਉਸ ਮਜ਼ਬੂਤ ਪ੍ਰਣਾਲੀ ਨੂੰ ਵੀ ਖੋਖਲਾ ਕਰ ਦਿੱਤਾ ਹੈ।

 

ਉਨ੍ਹਾਂ ਹੋਰ ਕਿਹਾ ਕਿ ਆਪ ਸਰਕਾਰ ਇਸ਼ਤਿਹਾਰਾਂ ਵਿੱਚ ਰੁੱਝੀ ਹੋਈ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਹਨੇਰੇ ਵਿੱਚ ਡੁੱਬ ਰਿਹਾ ਹੈ। ਲੋਕ ਤੰਗ ਆ ਚੁੱਕੇ ਹਨ। ਇਹ ਧਰਨਾ ਸਿਰਫ਼ ਸ਼ੁਰੂਆਤ ਹੈ। ਜੇਕਰ ਬਿਜਲੀ ਸੰਕਟ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਨਾਲ ਲੈ ਕੇ ਹੋਰ ਵੱਡਾ ਸੰਘਰਸ਼ ਵਿੱਢੇਗਾ।

 

ਅੰਤ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਨਾਕਾਮ, ਦਿਖਾਵੇਬਾਜ਼ ਅਤੇ ਲੋਕ ਵਿਰੋਧੀ ਹਕੂਮਤ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ। ਬੂਟਾ ਪਿੰਡ ਦਾ ਇਹ ਵਿਸ਼ਾਲ ਇਕੱਠ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਪੰਜਾਬ ਦੀ ਆਵਾਜ਼ ਹੁਣ ਦਬਾਈ ਨਹੀਂ ਜਾ ਸਕਦੀ।

ਵਿਸ਼ੇਸ਼ ਤੌਰ ‘ਤੇ, ਇਸ ਵਿਸ਼ਾਲ ਧਰਨੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਜ਼ਮੀਨੀ ਵਰਕਰਾਂ ਦੀ ਭਰਪੂਰ ਹਾਜ਼ਰੀ ਨੇ ਸੰਘਰਸ਼ ਨੂੰ ਹੋਰ ਮਜ਼ਬੂਤੀ ਦਿੱਤੀ। ਇਸ ਮੌਕੇ ਵਿਨੋਦ ਕੌਲ, ਲਵਪ੍ਰੀਤ ਸਿੰਘ ਸਰਪੰਚ, ਸਰਕਲ ਪ੍ਰਧਾਨ ਸੁਖਦੇਵ ਸਿੰਘ ਫਤਿਹਪੁਰ, ਸਰਕਲ ਪ੍ਰਧਾਨ ਬਲਰਾਜ ਸਿੰਘ ਜੋਹਲ, ਸਰਕਲ ਪ੍ਰਧਾਨ ਰਣਧੀਰ ਸਿੰਘ ਬਾਹੀਆ, ਅਭੀ ਬਖ਼ਸ਼ੀ, ਪ੍ਰਿੰਸ ਬਾਹੀਆ, ਵਿਜੈ ਸਾਹੋਤਾ, ਰਣਜੀਤ ਸਿੰਘ, ਮੋਹਨ ਸਿੰਘ, ਅਤੇ ਕੁਲਵੰਤ ਸਿੰਘ ਥੇਥੀ (ਮੈਂਬਰ PAC) ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸਮਰਥਕ ਅਤੇ ਵਰਕਰ ਵੱਡੇ ਜੋਸ਼ ਨਾਲ ਧਰਨੇ ਵਿੱਚ ਸ਼ਾਮਲ ਹੋਏ।

 

ਇਨ੍ਹਾਂ ਆਗੂਆਂ ਅਤੇ ਵਰਕਰਾਂ ਦੀ ਭਾਰੀ ਹਾਜ਼ਰੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ Shiromani Akali Dal ਜਲੰਧਰ ਕੈਂਟ ਦੀ ਜੜ੍ਹ ਅੱਜ ਵੀ ਲੋਕਾਂ ਵਿੱਚ ਮਜ਼ਬੂਤੀ ਨਾਲ ਜੁੜੀ ਹੋਈ ਹੈ ਅਤੇ ਪੰਜਾਬ ਦੇ ਹੱਕਾਂ ਲਈ ਲੜਨ ਦਾ ਜਜ਼ਬਾ ਪਹਿਲਾਂ ਨਾਲੋਂ ਵੀ ਵਧ ਚੁੱਕਾ ਹੈ। ਬੂਟਾ ਪਿੰਡ ਵਿਖੇ ਇਕੱਠੇ ਹੋਏ ਸੈਂਕੜਿਆਂ ਸਮਰਥਕਾਂ ਨੇ ਇਹ ਸੰਦੇਸ਼ ਦਿੱਤਾ ਕਿ ਲੋਕ ਹੁਣ ਨਿਕੰਮੀ ਹਕੂਮਤ ਦੀਆਂ ਨਾਕਾਮੀਆਂ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨ ਲਈ ਤਿਆਰ ਹਨ।

Categories: PUNJAB/SIKH POLITICS ਸਿਆਸਤ ਪੰਜਾਬ ਦੀ

Tags: KESARI VIRASAT

Published on: 30 Apr 2026

Gurpreet Singh Sandhu
+91 9592669498
📣 Share this post

Latest News

View all