35,000 old people drank Amrit dedicated to the 350th centenary of Sri Guru Tegh Bahadur Ji - Kulwant Singh Mannan
ਸ੍ਰੀ ਸਹਿਜ ਪਾਠ ਸੇਵਾ ਕਮੇਟੀ ਵੱਲੋਂ ਸੰਗਤਾਂ ਨੂੰ ਸਹਿਜ ਪਾਠ ਕਰਨ ਦਾ ਅਭਿਆਸ ਕਰਾਉਣਾ ਵਡਮੁੱਲਾ ਪਰਉਪਕਾਰ ਸਾਬਤ ਹੋਇਆ ਮੰਨਣ
ਜਲੰਧਰ 4 ਜੂਨ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਅੱਜ ਸ੍ਰੀ ਸਹਿਜ ਪਾਠ ਸੇਵਾ ਕਮੇਟੀ ਅੰਮ੍ਰਿਤਸਰ ਦੀ ਸਮੁੱਚੀ ਪੰਜਾਬ ਦੀ ਟੀਮ ਵੱਲੋਂ ਪਿਛਲੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨਾਏ ਗਈ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਉਸ ਸਮੇਂ ਦੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਕੀਤੀਆਂ ਸੇਵਾਵਾਂ ਤੇ ਕਾਰਜਾਂ ਨੂੰ ਮੁੱਖ ਰੱਖ ਕੇ ਤਿੰਨ ਰੋਜ਼ਾ ਧਾਰਮਿਕ ਵਰਕਸ਼ਾਪ ਦਾ ਆਯੋਜਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ ।
ਇਸ ਵਿਚ ਪੂਰੇ ਪੰਜਾਬ ਦੇ ਸੰਸਥਾ ਦੇ ਸਾਰੇ ਹੀ ਪ੍ਰਚਾਰਕਾਂ ਨੇ ਸਭੇ ਪੜਚੋਲ ਕਰਦਿਆਂ ਭਵਿੱਖ ਦੀ ਰਣਨੀਤੀ ਤਿਆਰ ਕਰਨ ਸਬੰਧੀ ਵੀ ਗੁਰਮਤੇ ਵਿਚਾਰ ਦੇਣ ਲਿਆਂਦੇ ਗਏ ।
ਉਹਨਾਂ ਕਿਹਾ ਕਿ 350 ਸਾਲਾਂ ਚ ਸ਼ਤਾਬਦੀ ਦੌਰਾਨ 35 ਹਜਾਰ ਪੁਰਾਣੀਆਂ ਨੇ ਖੰਡੇ ਬਾਟੇ ਦੀ ਪਹੁਲ ਛੱਕ ਕੇ ਗੁਰੂ ਵਾਲੇ ਬਣਨ ਦਾ ਪ੍ਰਣ ਕੀਤਾ ਅਤੇ ਸਿੱਖੀ ਨੂੰ ਪ੍ਰਫੁਲਤ ਕਰਨ ਲਈ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਿਆ।
ਇਸ ਤਿੰਨ ਰੋਜਾ ਵਰਕਸ਼ਾਪ ਦੇ ਮੁੱਖ ਮਹਿਮਾਨ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਸਰਦਾਰ ਮੰਨਣ ਨੇ ਕਿਹਾ ਕਿ ਸਹਿਜ ਪਾਠ ਸੇਵਾ ਕਮੇਟੀ ਦੇ ਸਮੁੱਚੇ ਪ੍ਰਚਾਰਕ ਤੇ ਮੈਂਬਰ ਵਧਾਈ ਦੇ ਪਾਤਰ ਹਨ ਜਿਨਾਂ ਨੇ ਗੁਰੂ ਦੀ ਸੰਗਤ ਨੂੰ ਪ੍ਰੇਰਨਾ ਸਰੋਤ ਬਣ ਕੇ ਸਹਿਜ ਪਾਠ ਕਰਨ ਬਲ ਪ੍ਰੇਰਿਤ ਕੀਤਾ।
ਜਿਸ ਦਾ ਨਤੀਜਾ ਸ਼ਤਾਬਦੀਆਂ ਦੌਰਾਨ ਸੰਗਤ ਵੱਲੋਂ ਵੱਡੇ ਪੱਧਰ ਤੇ ਸਹਿਜ ਪਾਠਾਂ ਦੀ ਲਹਿਰ ਖੜੀ ਕੀਤੀ ਗਈ ।
ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਤੇ ਵੱਡਾ ਪਰਉਪਕਾਰ ਤੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਲਾ ਸੰਗਤ ਨੂੰ ਮਾਰਗਦਰਸ਼ਨ ਮਿਲਿਆ ਹੈ ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸਮੇਤ ਬਹੁਤ ਸਾਰੀਆਂ ਹੋਰ ਵੀ ਸ਼ਤਾਬਦੀਆਂ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਈਆਂ ਗਈਆਂ।
ਜਿੱਥੇ 3 ਲੱਖ ਤੋਂ ਉੱਪਰ ਸੰਗਤਾਂ ਨੇ ਵੱਖ-ਵੱਖ ਸਮੇਂ ਦੌਰਾਨ ਸਹਿਜ ਪਾਠ ਦੇ ਭੋਗ ਪਾ ਕੇ ਆਪਣਾ ਜੀਵਨ ਸਫਲ ਕੀਤਾ ।
ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ 14603 ਪੁਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਵੱਖ ਵੱਖ ਪੰਜਾਬ ਦੇ ਖੇਤਰਾਂ ਅੰਦਰ ਟੀਚਾ ਮਿੱਥਿਆ ਹੈ ।
ਉਹਨਾਂ ਕਿਹਾ ਭਗਤ ਰਵਿਦਾਸ ਜੀ ਦੀ 650 ਸਾਲਾ ਆ ਰਹੀ ਸ਼ਤਾਬਦੀ ਨੂੰ ਮੁੱਖ ਰੱਖ ਕੇ ਵੱਡੇ ਪੱਧਰ ਤੇ ਸਹਿਜ ਪਾਠਾਂ ਦੀ ਨਿਰੰਤਰ ਲੜੀ ਆਰੰਭ ਕੀਤੀ ਜਾ ਚੁੱਕੀ ਹੈ ।
ਸਭ ਗੁਰੂ ਨਾਨਕ ਲੇਵਾ ਪੁਰਾਣੀਆਂ ਨੂੰ ਇਸ ਕਾਰਜ ਵਿੱਚ ਆਪਣਾ ਸਹਿਜ ਪਾਠ ਕਰਕੇ ਜੀਵਨ ਸਫਲ ਕਰਨਾ ਚਾਹੀਦਾ ਹੈ ਇਸ ਮੀਟਿੰਗ ਵਿੱਚ ਰਾਜਪਾਲ ਸਿੰਘ ਅੰਮ੍ਰਿਤਸਰ ਸਤਨਾਮ ਸਿੰਘ ਲੁਧਿਆਣਾ ਜਤਿੰਦਰ ਪਾਲ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਜੀ ਜਲੰਧਰ ਭਾਈ ਤਰਜਿੰਦਰ ਸਿੰਘ ਜੀ ਸੋਹਲ ਗੁਰਦਾਸਪੁਰ ਰਤਨ ਸਿੰਘ ਮੋਗਾ ਮਨਜੀਤ ਸਿੰਘ ਅੰਮ੍ਰਿਤਸਰ ਜਗਜੀਤ ਸਿੰਘ ਪਟਿਆਲਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੈਨੇਜਰ ਅਵਤਾਰ ਸਿੰਘ ਚੜ੍ਹਦੀ ਕਲਾ ਫਰੰਟ ਦੇ ਮੈਂਬਰ ਰਣਜੀਤ ਸਿੰਘ ਰਾਣਾ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਭਾਈ ਹਰਜਿੰਦਰ ਸਿੰਘ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਇਹਨਾਂ ਧਾਰਮਿਕ ਕਾਰਜਾਂ ਵਿੱਚ ਆਪਣੇ ਜਿੱਥੇ ਵਿਚਾਰ ਰੱਖੇ ਉਥੇ ਵਡਮੁੱਲਾ ਯੋਗਦਾਨ ਪਾਉਣ ਦਾ ਪ੍ਰਣ ਵੀ ਕੀਤਾ