ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ -ਹਰਚੰਦ‌ ਸਿੰਘ ‌ਬਰਸਟ

30 Mar 2026 | 294 Views

ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ -ਹਰਚੰਦ‌ ਸਿੰਘ ‌ਬਰਸਟ

The budget passed by the Shiromani Committee is completely directionless - Harchand Singh Burst

 

ਕਿਹਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1487 ਕਰੋੜ 41 ਲੱਖ ਰੁਪਏ ਦਾ ਬਜਟ ਸੰਗਤ ਦੀਆਂ ਭਾਵਨਾਵਾਂ ਦੀਆਂ ਤਰਜ਼ਮਾਨੀ ਨਹੀਂ ਕਰਦਾ।

 

ਚੰਡੀਗੜ੍ਹ, 30 ਮਾਰਚ 2026 (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) :-

ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1487 ਕਰੋੜ 41 ਲੱਖ ਰੁਪਏ ਦਾ ਜੋ ਬਜਟ ਪਾਸ ਕੀਤਾ ਗਿਆ ਹੈ, ਉਹ ਸੰਗਤ ਦੀਆਂ ਭਾਵਨਾਵਾਂ ਦੀਆਂ ਤਰਜ਼ਮਾਨੀ ਨਹੀਂ ਕਰਦਾ ਹੈ ਕਿਉਂਕਿ ਇਸ ਬਜਟ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਤਾਬਦੀ ਸਮਾਰੋਹ ਮਨਾਉਣ ਲਈ ਕੋਈ ਵੀ ਫੰਡ ਨਹੀਂ ਰੱਖਿਆ ਗਿਆ। ਗੁਰੂ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਮਨੁੱਖਤਾਂ ਨੂੰ ਸੇਧ ਦੇਣ ਵਾਲੀ ਉਹ ਪਵਿੱਤਰ ਬਾਣੀ ਹੈ, ਜਿਸ ਤੋਂ ਸ੍ਰੀ ਗੁਰੂ ਨਾਨਕ ਜੀ ਵੀ ਪ੍ਰਭਾਵਿਤ ਹੋਏ ਸਨ। ਸ੍ਰੀ ਗੁਰੂ ਰਵਿਦਾਸ ਜੀ ਨੇ ਜਾਤ, ਧਰਮ, ਨਸਲ ਅਤੇ ਫਿਰਕਾ ਪ੍ਰਸਤੀ ਤੋਂ ਉੱਪਰ ਉੱਠ ਕੇ ਸਭ ਮਨੁੱਖਾਂ ਨੂੰ ਬਰਾਬਰਤਾਂ ਦਾ ਸੰਦੇਸ਼ ਦਿੱਤਾ।

 

ਗੁਰੂ ਰਵਿਦਾਸ ਜੀ ਦੇ 650ਵੇਂ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸੁਚੱਜੇ ਉਪਰਾਲੇ ਨਹੀਂ ਕੀਤੇ ਜਾ ਰਹੇ। ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਾ ਹੋਣ ਕਾਰਨ ਮਿਆਦ ਪੂਰੀ ਕਰ ਚੁੱਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 147 ਵਿੱਚੋਂ ਕੇਵਲ 85 ਮੈਂਬਰ ਹੀ ਬਜਟ ਸੈਸ਼ਨ ਸਮੇਂ ਹਾਜ਼ਰ ਰਹੇ। ਇਸ ਤੋਂ ਸੰਸਥਾ ਨੂੰ ਕੰਟਰੋਲ ਕਰ ਰਹੇ ਮੈਂਬਰਾਂ ਦੀ ਗੰਭੀਰਤਾ ਵੀ ਨਜ਼ਰ ਆਉਂਦੀ ਹੈ। ਜੋ ਕੀ ਬਜਟ ਸੈਸ਼ਨ ਸਮੇਂ ਵੀ ਆਪਣੇ ਵਿਚਾਰ ਨਹੀਂ ਰੱਖ ਸਕਦੇ ਉਹ ਮੈਂਬਰ ਰਹਿਣ ਦੇ ਹੱਕਦਾਰ ਨਹੀਂ ਹੋ ਸਕਦੇ। ਬਾਦਲਾਂ ਵੱਲੋਂ ਕੰਟਰੋਲ ਕੀਤੀ ਜਾ ਰਹੀ ਪ੍ਰਾਈਵੇਟ ਸੰਸਥਾ ਮੀਰੀ-ਪੀਰੀ ਕਾਲਜ ਨੂੰ 8 ਕਰੋੜ ਦੀ ਸਹਾਇਤਾ ਦੇਣਾ ਵੀ ਸ਼੍ਰੋਮਣੀ ਕਮੇਟੀ ਦੀ ਨਿਰਪੱਖਤਾ ਤੇ ਸਵਾਲ ਪੈਦਾ ਕਰਦਾ ਹੈ।

 

ਧਰਮ ਪ੍ਰਚਾਰ ਲਈ ਜੋ 120 ਕਰੋੜ ਰੁਪਏ ਰੱਖੇ ਗਏ ਹਨ, ਇਹ ਬਹੁਤ ਵੱਡੀ ਰਕਮ ਹੈ। ਧਰਮ ਪ੍ਰਚਾਰ ਦੇ ਨਾਂ ਤੇ ਪੈਸੇ ਦੀ ਹਮੇਸ਼ਾ ਦੁਰਵਰਤੋਂ ਦੇ ਇਲਜ਼ਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਗਦੇ ਰਹੇ ਹਨ। ਸਿੱਖ ਬੱਚਿਆਂ ਲਈ ਚੰਗੀ ਵਿੱਦਿਆ ਦੇਣ ਅਤੇ ਮੋਜੂਦਾ ਸਮੇਂ ਅਨੁਸਾਰ ਨਵੀਂ ਤਕਨੀਕ ਨਾਲ ਜੋੜਨ ਲਈ ਕੋਈ ਫੰਡ ਨਹੀਂ ਰੱਖਿਆ ਗਿਆ।

 

ਬਜਟ ਵਿੱਚੋਂ ਵੱਡੀ ਰਕਮ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਹੀ ਰੱਖੀ ਗਈ ਹੈ। ਗਰੀਬ ਸਿੱਖ ਬੱਚਿਆਂ ਨੂੰ ਵਿੱਦਿਆ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਵਾਤਾਵਰਣ ਨੂੰ ਸੰਭਾਲਣ ਅਤੇ ਮੋਜੂਦਾ ਹਾਲਾਤਾਂ ਦਾ ਟਾਕਰਾ ਕਰਨ ਲਈ ਵੀ ਕੋਈ ਫੰਡ ਨਹੀਂ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਦਾ ਇਹ ਬਜਟ ਦਿਸ਼ਾਹੀਣ ਹੈ ਅਤੇ ਗੁਰੂ ਦੀ ਸੰਗਤ ਵੱਲੋਂ ਚੜਾਏ ਜਾ ਰਹੇ ਚੜਾਵੇ ਦੀ ਦੁਰਵਰਤੋਂ ਦਾ ਸਪਸ਼ਟ ਏਜੰਡਾ ਹੈ।

 

ਜਿੰਨੀ ਆਮਦਨ ਗੁਰਦੁਆਰਾ ਸਾਹਿਬਾਨ ਤੋਂ ਹੁੰਦੀ ਹੈ, ਉਨੀ ਆਮਦਨ ਨਾਲ ਜੇਕਰ ਕੋਈ ਲੋਕ ਭਲਾਈ ਦੇ ਕਾਰਜ ਕੀਤੇ ਜਾਣ, ਜਿਸ ਵਿੱਚ ਵਿੱਦਿਆ, ਸਿਹਤ ਸੇਵਾਵਾਂ ਅਤੇ ਵਾਤਾਵਰਣ ਸੰਭਾਲ ਅਤੇ ਹੋਰ ਲੋਕ ਭਲਾਈ ਦੇ ਕੰਮ ਹੋਣ ਤਾਂ ਸੰਗਤ ਆਪਣੇ ਆਪ ਸਿੱਖ ਵਿਚਾਰਧਾਰਾ ਨਾਲ ਜੁੜੇਗੀ ਕਿਉਂਕਿ ਸੰਗਤ ਕੰਮ ਦੇਖਦੀ ਹੈ, ਬਿਆਨਬਾਜ਼ੀ ਨਹੀਂ।

 

ਇਸ ਲਈ ਫੋਕੀ ਬਿਆਨਬਾਜੀ ਦੀ ਬਜਾਏ ਸਾਰਥਕ ਕੰਮ ਕਰਕੇ ਸਿੱਖ ਸੰਸਥਾਵਾਂ ਦਾ ਘੇਰਾ ਵਧਾ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਕੇ ਹੀ ਸਿੱਖੀ ਪ੍ਰਫੂਲਤ ਹੋ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੋਰ ਸੰਸਥਾ ਵਿੱਚ ਹੁੰਦੇ ਘਪਲਿਆਂ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ। ਇਸ ਲਈ ਇਹ ਬਜਨ ਦਿਸ਼ਾਹੀਣ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਣੇ ਅੰਦਰ ਝਾਤੀ ਮਾਰਨ। ਕੇਂਦਰ ਸਰਕਾਰ ਇਸ ਸੰਸਥਾਂ ਦੀ ਚੋਣ ਜਲਦੀ ਕਰਵਾਏ ਤਾਂ ਜੋ ਇੰਨੀ ਵੱਡੀ ਸੰਸਥਾ ਦਾ ਵਕਾਰ ਮੁੜ ਲੋਕਾਂ ਦੀ ਸੇਵਾ ਲਈ ਵਰਤਿਆ ਜਾ ਸਕੇ।

Categories: PUNJAB/SIKH POLITICS ਸਿਆਸਤ ਪੰਜਾਬ ਦੀ

Tags: KESARI VIRASAT

Published on: 30 Mar 2026

Gurpreet Singh Sandhu
+91 9592669498
📣 Share this post

Latest News

View all