Historic Gurdwara Tham Sahib and Damdama Sahib Patshahi Sixth Udoke

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-

ਉਦੋਕੇ ਪਿੰਡ ਬਟਾਲਾ ਤੋਂ 10 ਕਿਲੋਮੀਟਰ ਦੂਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ (ਪੰਜਾਬ) ਦੀ ਸਰਹੱਦ 'ਤੇ ਸਥਿਤ ਹੈ। ਬੋਪਾਰਾਏ ਬਟਾਲਾ ਸੜਕ ਤੋਂ 6 ਕਿਲੋਮੀਟਰ ਦੂਰ ਹੈ। ਗੁਰੂ ਨਾਨਕ ਸਾਹਿਬ ਆਪਣੇ ਵਿਆਹ ਸਮੇਂ ਸਤੰਬਰ 1487 ਨੂੰ ਬਟਾਲੇ ਵੱਲ ਜਾਣ ਸਮੇਂ ਆਏ ਸਨ। ਉਦੋਕੇ ਪਿੰਡ ਅਸਲੋਂ ਦੋਵਾਂ ਪਿੰਡਾਂ ਵਿਚ ਵੰਡਿਆ ਹੋਇਆ ਹੈ। ਉਦੋਕੇ ਖੁਰਦ ਅਤੇ ਉਦੋਕੇ ਕਲਾਂ ਵਿਚਕਾਰ ਕੋਈ ਲੀਕ ਵੀ ਇਨ੍ਹਾਂ ਨੂੰ ਅੱਡ ਨਹੀਂ ਕਰਦੀ।

 

 ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਉਦੋਕੇ ਖੁਰਦ ਜਿਲ੍ਹਾ (ਅੰਮ੍ਰਿਤਸਰ) ਵਿਚ ਆਉਂਦਾ ਹੈ। ਦੂਜਾ ਪਿੰਡ ਉਦੋਕੇ ਕਲਾਂ ਜਿਲ੍ਹਾ ਗੁਰਦਾਸਪੁਰ ਵਿਚ ਆਉਂਦਾ ਹੈ। ਇਸ ਗੁਰਦੁਆਰੇ ਨੂੰ ਪਹਿਲਾਂ ਕੋਠਾ ਸਾਹਿਬ' ਆਖਿਆ ਜਾਂਦਾ ਸੀ ਪਰ ਹੁਣ ਗੁਰਦੁਆਰਾ ਥੰਮ੍ਹ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਕਰਕੇ ਮਕਬੂਲ ਹੈ। 

'ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ" ਇਸ ਗੁਰਦੁਆਰੇ ਨਾਲ ਉਦੋਂ ਲਿਖਿਆ ਗਿਆ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਬਟਾਲੇ ਨੂੰ ਜਾਣ ਸਮੇਂ ਇਸ ਪਿੰਡ ਠਹਿਰੇ ਸਨ।

 

ਅਜੋਕੀ ਗੁਰਦੁਆਰਾ ਸਾਹਿਬ ਦੀ ਇਮਾਰਤ ਮੁਰੱਬਾ ਆਕਾਰ ਦੀ ਹੈ ਜਿਸ ਵਿਚ ਪ੍ਰਕਾਸ਼ ਅਸਥਾਨ ਸੁਸ਼ੋਭਿਤ ਹੈ। ਇਹ ਇਮਾਰਤ 1942 ਵਿਚ ਬਣੀ ਹੈ। ਪ੍ਰਕਾਸ਼ ਅਸਥਾਨ ਦੇ ਉੱਪਰ ਗੁੰਬਦ-ਦਾਰ, ਸੋਨੇ ਦਾ ਕਲਸ ਨਜ਼ਰੀਂ ਪੈਂਦਾ ਹੈ। ਇਹ ਇਤਿਹਾਸਕ ਗੁਰਦੁਆਰਾ ਨੋਟੀਫਾਈਡ ਹੈ ਅਤੇ ਇਸ ਦਾ ਪ੍ਰਬੰਧ ਨਾਮਜ਼ਦ ਕਮੇਟੀ ਕਰਦੀ ਹੈ। ਇਹ ਗੁਰਦੁਆਰਾ ਐਕਟ ਦੇ ਸੈਕਸ਼ਨ 87 ਅਧੀਨ ਹੈ।