ਆਪਣੇ ਇਸ਼ਟ ਦੇ ਪਿਆਰ ਦੀ ਆਡ ਹੇਠ ਅਸਲੀ ਧਾਰਮਿਕ ਕਦਰਾਂ ਕੀਮਤਾਂ ਨੂੰ ਨਾ ਕਰੋ ਅੱਖੋਂ -ਪਰੋਖੇ

05 Oct 2025 | 73 Views

ਆਪਣੇ ਇਸ਼ਟ ਦੇ ਪਿਆਰ ਦੀ ਆਡ ਹੇਠ ਅਸਲੀ ਧਾਰਮਿਕ ਕਦਰਾਂ ਕੀਮਤਾਂ ਨੂੰ ਨਾ ਕਰੋ ਅੱਖੋਂ -ਪਰੋਖੇ

Do not ignore true religious values ​​under the guise of love for your own deity.

ਪਿਆਰ ਦੀ ਮਾਚਿਸ ਨਾਲ ਪੰਜਾਬ ਨੂੰ ਲਾਂਬੂ ਲਾਉਣ ਦੀ ਤਿਆਰੀ?




ਹਾਲ ਹੀ ਵਿਚ ਜਲੰਧਰ ਵਿਚ ਜਿਲਾ ਪ੍ਰਸ਼ਾਸਕੀ ਕੰਪਲੈਕਸ ਤੋਂ ਥੋੜੀ ਹੀ ਦੂਰ ਹਿੰਦੂ ਅਤੇ ਮੁਸਲਮਾਨ ਹੋਣ ਦਾ ਦਾਅਵਾ ਕਰਨ ਵਾਲੀਆਂ ਦੋ ਧਿਰਾਂ ਵਿਚਾਲੇ ਆਈ ਲਵ ਮੁਹੰਮਦ ਅਤੇ ਜੈ ਸ੍ਰੀ ਰਾਮ ਦੇ ਪ੍ਰੇਮ ਨੂੰ ਭਰਪੂਰ ਧਾਰਮਿਕ ਸਲੋਗਨ ਉਚਾਰੇ ਜਾਣ ਦੇ ਮਾਮਲੇ ਨੂੰ ਲੈ ਕੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਸਮਾਜ ਹਿਤੈਸ਼ੀ ਜੱਥੇਬੰਦੀਆਂ ਅਤੇ ਪ੍ਰਸ਼ਾਸਨ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਘਟਨਾ ਤੋਂ ਅਗਲੇ ਦਿਨ ਭਾਰਤੀ ਜਨਤਾ ਪਾਰਟੀ, ਹਿੰਦੂ ਸੰਗਠਨਾ ਅਤੇ ਸੰਤ ਸਮਾਜ ਨੂੰ ਨਾਲ ਲੈ ਕੇ ਹਿੰਦੂ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ੍ਰੀ ਰਾਮ ਚੌਕ ਵਿਖੇ ਧਰਨਾ ਦਿੱਤਾ ਗਿਆ। ਉੱਥੇ ਦੂਜੇ ਪਾਸੇ ਮਹੌਲ ਨੂੰ ਵਿਗੜਨ ਤੋਂ ਰੋਕਣ ਦੇ ਉਦੇਸ਼ ਨਾਲ ਕੁੱਟਮਾਰ ਲਈ ਜਿੰਮੇਵਾਰ ਦੱਸੀ ਜਾ ਰਹੀ ਮੁਸਲਿਮ ਧਿਰ ਦੇ ਟਿਕਾਣੇ ਤੇ ਜਾਕੇ ਹੀ ਡੀਸੀਪੀ ਨਰੇਸ਼ ਡੋਗਰਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਉਹਨਾ ਦਾ ਮੰਗ ਪੱਤਰ ਸਵੀਕਾਰ ਕਰਨ ਦੀ ਚੌਕਸੀ ਦਿਖਾਈ ਹੈ।


ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਯੂਪੀ ਦੀ ਤਰਜ਼ ਉੱਤੇ ਸ਼ੁੱਕਰਵਾਰ ਵਾਲੇ ਦਿਨ ਜਲੰਧਰ ਵਿਚ ਵੀ ਆਈਲਵ ਮੁਹੰਮਦ ਲਿਖੀਆਂ ਤਖਤੀਆਂ ਲੈ ਕੇ ਬਿਨਾ ਕਿਸੇ ਖਾਸ ਦਿਨ ਤਿਉਹਾਰ ਦੇ ਨਾਅਰੇ ਲਗਾਉਂਦੇ ਹੋਏ ਸੜਕਾਂ ਉੱਪਰ ਨਿੱਕਲ ਪਏ ਸਨ। ਉਹਨਾ ਦਾ ਨੇਤਾ ਪਿਛਲੀਆਂ ਨਗਰ ਨਿਗਮ ਚੋਣਾ ਦੇ ਨਤੀਜਿਆਂ ਵਿਚ ਰਾਤੋ ਰਾਤ ਪਾਲਾ ਬਦਲ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਕੁਝ ਕੌਂਸਲਰਾਂ ਵਿਚੋਂ ਇਕ ਕੌਂਸਲਰ ਸ਼ਬਨਮ ਖਾਨ ਦੇ ਪਤੀ ਆਯੁਬ ਖਾਨ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਮੁਸਲਿਮ ਪਤੀ ਪਤਨੀ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਸਨ ਅਤੇ ਉਸੇ ਦੀ ਟਿਕਟ ਉੱਪਰ ਬੂਟਾਂ ਮੰਡੀ ਖੇਤਰ ਵਿਚੋਂ ਇਹ ਚੋਣ ਜਿੱਤੇ ਸਨ।
ਹਾਲਾਂਕਿ ਹਿੰਸਕ ਵਾਰਦਾਤ ਤੋਂ ਅਗਲੇ ਦੋ ਦਿਨਾ ਤੱਕ ਮੁੜ ਕੋਈ ਤਲਖ ਵਰਤਾਰਾ ਸ਼ਹਿਰ ਵਿਚ ਵਾਪਰਨ ਤੋਂ ਬਚਾਅ ਰਿਹਾ, ਪਰ ਕੁਝ ਵੱਡੇ ਸਵਾਲ ਇਸ ਘਟਨਾ ਚੱਕਰ ਤੋਂ ਬਾਅਦ ਪੰਜਾਬ ਦੀਆਂ ਫਿਜਾਵਾਂ ਵਿਚ ਤੈਰ ਰਹੇ ਹਨ। ਸ੍ਰੀ ਰਾਮ ਚੌਕ ਵਿਚ ਪ੍ਰਦਰਸ਼ਨ ਲਈ ਜੁੜੇ ਹਿੰਦੂ ਸੰਗਠਨਾ ਨੇ ਤਾਂ ਇਸ ਘਟਨਾ ਨੂੰ ਬੇਹੱਦ ਸੰਜੀਦਗੀ ਨਾਲ ਲੈਂਦੇ ਹੋਏ ਦੇਸ਼ ਭਰ ਵਿਚ ਸਿਰ ਤਨ ਸੇ ਜੁਦਾ ਵਾਲੀ ਮਾਨਸਿਕਤਾ ਨੂੰ ਪੰਜਾਬ ਵਿਚ ਵੀ ਲਾਗੂ ਕਰਨ ਦੀਆਂ ਸਾਜਿਸ਼ਾਂ ਵੱਲ ਉਂਗਲ ਚੁੱਕੀ ਹੈ।
ਵੱਖ ਵੱਖ ਬੁਲਾਰਿਆਂ ਦਾ ਕਹਿਣਾ ਸੀ ਕਿ ਜਲੰਧਰ ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿਚ ਇਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਵਿਚ ਅਚਾਨਕ ਹੀ ਹੋ ਰਿਹਾ ਵਾਧਾ ਅਤੇ ਉਹਨਾ ਵਲੋਂ ਧੜਾਧੜ ਖੋਲੇ ਅਤੇ ਖਰੀਦੇ ਜਾ ਰਹੇ ਵੱਡੇ ਕਾਰੋਬਾਰ ਕੋਈ ਸਾਧਾਰਣ ਵਰਤਾਰਾ ਨਹੀਂ ਹੈ। ਇਸ ਪਿੱਛੇ ਵੱਡੀ ਸਾਜਿਸ਼ ਕਰਾਰ ਦਿੰਦੇ ਹੋਏ ਬੁਲਾਰਿਆਂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ ਤੇ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਖੈਰ,ਇਹਨਾ ਘਟਨਾਵਾਂ ਦੇ ਮੱਦੇਨਜ਼ਰ ਅਸੀਂ ਸਮਝਦੇ ਹਾਂ ਕਿ ਪੰਜਾਬ ਦੀ ਧਰਤੀ ਜਿਸ ਦਾ ਦਿਲ ਦਸ ਗੁਰੂ ਸਹਿਬਾਨ ਲਈ ਧੜਕਦਾ ਹੈ, ਦੇ ਵਾਸੀ ਹਿੰਦੂ ਸਿੱਖਾਂ ਦੀ ਤਸੀਰ ਨੂੰ ਸਮਝਣ ਲਈ ਸਾਰੀਆਂ ਧਿਰਾਂ ਨਾਲ ਕੁਝ ਤੱਥਾਂ ਦੀ ਵਿਚਾਰ ਜਰੂਰ ਕਰਨੀ ਬਣਦੀ ਹੈ। ਗਹੁ ਨਾਲ ਦੇਖੀਏ ਤਾਂ ਸਿੱਖ ਗੁਰੂ ਸਾਹਿਬਾਨਾਂ ਅਤੇ ਇਸਲਾਮੀ ਪੀਰ-ਫਕੀਰਾਂ ਵਿਚਾਲੇ ਕਾਫੀ ਕਰੀਬੀ ਸਬੰਧ ਰਹੇ ਹਨ। ਪਰ ਦੋਵਾਂ ਵਿਚਲਾ ਸੰਬੰਧ ਕਿਸੇ ਵੀ ਤਰਾਂ ਵੱਖ ਵੱਖ ਮਾਨਤਾਵਾਂ ਅਤੇ ਪ੍ਰੰਪਰਾਵਾਂ ਦੇ ਆਧਾਰ ਤੇ ਕਿਸੇ ਫਿਰਕੇ ਨੂੰ ਮਾਨਤਾ ਦੇਣ ਲਈ ਨਹੀਂ ਬਲਕਿ ਨਿਰੋਲ ਆਧਿਆਤਮਿਕ ਸੰਵਾਦ ਸੀ। ਜੋ ਮੁਸਲਮਾਨ ਇਸਲਾਮ ਦੀ ਤਉਹੀਦ (ਇਕ ਪ੍ਰਭੂ) ਅਤੇ ਨਿਮਰਤਾ ਵਗਦੀ ਧਾਰਾ ਉੱਪਰ ਚਲ ਰਹੇ ਸਨ, ਉਹਨਾ ਦੀ ਗੁਰੂ ਘਰ ਨਾਲ ਨੇੜਤਾ ਜਰੂਰ ਰਹੀ ਹੈ।


ਗੁਰੂ ਨਾਨਕ ਦੇਵ ਜੀ ਅਤੇ ਇਸਲਾਮੀ ਸੰਪਰਕ


ਮੱਕਾ ਯਾਤਰਾ: ਗੁਰੂ ਨਾਨਕ ਸਾਹਿਬ ਨੇ ਹਜ਼ਰਤ ਮੀਆਂ ਮੀਰਾਂ, ਸ਼ੈਖ਼ ਬਹਲੋਲ ਦਾਨਾ ਤੇ ਕਈ ਸੁਫ਼ੀ ਦਰਵੈਸ਼ਾਂ ਨਾਲ ਸੰਵਾਦ ਕੀਤਾ। ਮੱਕਾ ਵਿਚ ਕਾਬੇ ਦੇ ਪਾਸਾ ਬਦਲਣ ਵਾਲਾ ਪ੍ਰਸੰਗ ਦਰਸਾਉਂਦਾ ਹੈ ਕਿ ਨਾਨਕ ਸਾਹਿਬ ਨੇ “ਰੱਬ ਹਰ ਪਾਸੇ ਹੈ” ਦਾ ਪਾਠ ਸਾਰੀ ਦੁਨੀਆ ਨੂੰ ਸਿਖਾਇਆ।
ਬਾਬਾ ਫਰੀਦ, ਭਗਤ ਸਧਨਾ ਜੀ ਆਦਿ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣਾ: ਗੁਰੂ ਸਾਹਿਬ ਨੇ ਆਦੀ ਗ੍ਰੰਥ ਵਿਚ ਫਰੀਦ ਜੀ ਦੀ ਬਾਣੀ ਸ਼ਾਮਿਲ ਕਰਕੇ ਇਹ ਦਰਸਾਇਆ ਕਿ ਸੱਚ ਦਾ ਸਰੋਤ ਧਰਮ ਦੀ ਸੀਮਾ ਤੋਂ ਪਰੇ ਹੈ। ਗੁਰੂ ਸਾਹਿਬ ਨੇ ਬਗ਼ਦਾਦ ਵਿਚ ਪੀਰ ਦਸਤਗੀਰ ਦੇ ਖ਼ਾਨਕਾਹ ਵਿੱਚ ਕਈ ਸੁਫ਼ੀ ਪੀਰਾਂ ਨਾਲ ਬਹਿਸ ਕੀਤੀ, ਪਰ ਬਿਨਾ ਟਕਰਾਅ ਦੇ, ਕੇਵਲ ਪ੍ਰੇਰਣਾਤਮਕ ਤਰੀਕੇ ਨਾਲ।
੨. ਗੁਰੂ ਅਰਜਨ ਦੇਵ ਜੀ ਅਤੇ ਸਾਈਂ ਮੀਆਂ ਮੀਰ
ਸਾਈਂ ਮੀਆਂ ਮੀਰ ਦੀ ਮਿੱਤਰਤਾ : ਸਾਈਂ ਮੀਆਂ ਮੀਰ, ਜੋ ਲਾਹੌਰ ਦੇ ਮਸ਼ਹੂਰ ਸੂਫ਼ੀ ਸਨ, ਗੁਰੂ ਅਰਜਨ ਦੇਵ ਜੀ ਦੇ ਨੇੜਲੇ ਸਾਥੀ ਬਣੇ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਦੇ ਹੱਥੀਂ ਰੱਖਵਾਈ ਇਹ ਗੁਰੂ ਸਹਿਬਾਨ ਦੀ ਅਧਿਆਤਮਿਕ ਅਵਸਥਾ ਨੂੰ ਪਹਿਲ ਦਿੱਤੇ ਜਾਣ ਦੀ ਸਭ ਤੋਂ ਉੱਘੜਵੀਂ ਮਿਸਾਲ ਹੈ।
ਇਹ ਫਿਰਕੂ ਨਹੀਂ ਬਲਕਿ ਰੂਹਾਨੀ ਸਮਰਸਤਾ ਦਾ ਪ੍ਰਤੀਕ ਸੀ। ਦੋਵਾਂ ਵਿਚਾਲੇ “ਇਕ ਓਅੰਕਾਰ” ਅਤੇ “ਲਾ ਇਲਾਹ ਇੱਲੱਲਾਹ” ਦੀ ਰੂਹਾਨੀ ਏਕਤਾ ਨੂੰ ਇੱਕ ਹੀ ਸਰੋਤ ਦੇ ਰੂਪ ਵਿਚ ਮੰਨਿਆ।
ਪੀਰ ਬੁੱਧੂ ਸ਼ਾਹ ਦਾ ਯੋਗਦਾਨ: ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਬੁੱਧੂ ਸ਼ਾਹ (ਸਢੌਰਾ ਦੇ ਪੀਰ) ਨੇ ਆਪਣੇ ਚਾਰ ਪੁੱਤਰਾਂ ਸਮੇਤ ਸਿੱਖੀ ਦੀ ਰੱਖਿਆ ਲਈ ਆਪਣਾ ਜੀਵਨ ਨਿਉਛਾਵਰ ਕੀਤਾ। ਇਹ ਵੀ ਇਕ ਮੁਸਲਮਾਨ ਵਲੋਂ ਸਿੱਖ ਪੰਥ ਵਾਸਤੇ ਕੀਤੀ ਕੁਰਬਾਨੀ ਨਾ ਹੋ ਕੇ ਇਸਲਾਮ ਅਤੇ ਸਿੱਖੀ ਦੇ ਸੱਚ, ਹਕ ਅਤੇ ਇਨਸਾਫ਼ ਦੇ ਨਾਲ ਖੜਨ ਦੀ ਅਵਧਾਰਣਾ ਦੇ ਆਧਾਰਾਂ ਤੇ ਸੀ। ਨਬੀ ਖ਼ਾਨ,ਗਨੀ ਖ਼ਾਨ ਨੇ ਵੀ ਮੌਕਾ ਪੈਣ ਤੇ ਆਪਣਾ ਇਨਸਾਨੀ ਫਰਜ਼ ਨਿਭਾਇਆ।
ਹਾਲਾਂਕਿ ਸਿੱਖੀ ਅਤੇ ਇਸਲਾਮ ਵਿਚੋਂ ਪੈਦਾ ਹੋਏ ਸਿੱਖ ਪੰਥ ਅਤੇ ਮੁਸਲਮਾਨ ਮਜਹਬ ਵਿਚ ਵੱਡਾ ਫਰਕ ਰਿਹਾ ਕਿ ਜਿੱਥੇ ਸਿੱਖ ਨੇ ਤਲਵਾਰ ਨੂੰ ਸਿਰਫ਼ ਰੱਖਿਆ ਦੇ ਪ੍ਰਤੀਕ ਵਜੋਂ ਸਥਾਪਤ ਕੀਤਾ ,ਜਦਕਿ ਮੁਸਲਮਾਨ ਤਲਵਾਰ ਨੂੰ ਜੁਲਮ ਦਾ ਪ੍ਰਤੀਕ ਬਣਨ ਤੋਂ ਰੋਕਣ ਲਈ ਲੋੜੀਂਦਾ ਸੰਜਮ ਨਹੀਂ ਵਰਤ ਸਕੇ।
ਹਾਲਾਂਕਿ ਰਹਿਮ ਇਸਲਾਮ ਦਾ ਕੇਂਦਰੀ ਸੁਤਰ ਹੈ, ਪਰ ਉਸ ਦੀ ਜੀਵੰਤ ਤਸਵੀਰ ਉਹ ਕੁਝ ਚੋਣਵੇਂ ਮੁਸਲਮਾਨ ਹੀ ਬਣ ਸਕੇ ਜਿਹਨਾ ਨੇ ਉਸ ਰਹਿਮ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ ।
ਇਸਲਾਮ ਵਿਚੋਂ ਕੁਝ ਅਹਿਮ ਹਵਾਲੇ ਤੇ ਉਦਾਹਰਨਾਂ ਰਾਹੀਂ ਰਹਿਮ ਨੂੰ ਸਮਝਿਆ ਜਾ ਸਕਦਾ ਹੈ।
1. ਜਿਵੇਂ ਪੈਗੰਬਰ ਮੁਹੰਮਦ ਨੇ ਮੱਕਾ ਦੇ ਦੁਸ਼ਮਣਾਂ ਨੂੰ ਫਤਹ ਕਰਨ ਉਪਰੰਤ ਮਾਫ਼ ਕਰ ਦਿੱਤਾ ਸੀ।
ਇਸਲਾਮੀ ਪੁਸਤਕਾਂ ਵਿਚ ਦਰਜ਼ ਹੈ “ਜੋ ਦੂਜਿਆਂ ਤੇ ਰਹਿਮ ਨਹੀਂ ਕਰਦਾ, ਉਸ ਤੇ ਅੱਲਾਹ ਰਹਿਮ ਨਹੀਂ ਕਰਦਾ।”
2. ਹਜ਼ਰਤ ਉਮਰ ਇਬਨ ਖ਼ਤਾਬ — ਖ਼ਲੀਫ਼ਾ ਹੋਣ ਦੇ ਬਾਵਜੂਦ ਗਰੀਬਾਂ ਲਈ ਰਾਤ ਨੂੰ ਖ਼ੁਦ ਆਟਾ ਤੇ ਖਾਣਾ ਲੈ ਕੇ ਨਿਕਲਦੇ। ਇਹ ਰਹਿਮ ਨਹੀਂ, ਅਮਲ ਵਿਚ ਪਿਆਰ ਸੀ।
3. ਹਜ਼ਰਤ ਅਲੀ ਜੰਗ ਵਿਚ ਜਦੋਂ ਦੁਸ਼ਮਣ ਨੇ ਉਨ੍ਹਾਂ ਤੇ ਥੁੱਕਿਆ, ਤਦ ਅਲੀ ਨੇ ਤਲਵਾਰ ਰੋਕ ਲਈ । ਕਿਹਾ, “ਹੁਣ ਜੇ ਮਾਰਾਂਗਾ, ਤਾਂ ਅੱਲਾਹ ਲਈ ਨਹੀਂ, ਗੁੱਸੇ ਵਿਚ ਮਾਰਾਂਗਾ।” ਇਹ ਰਹਿਮ ਅਤੇ ਆਧਿਆਤਮਿਕ ਗਹਿਰਾਈ ਦਿਖਾਉਂਦਾ ਹੈ।
ਹੁਣ ਸਵਾਲ ਉੱਠਦਾ ਹੈ ਕਿ ਜੇਕਰ ਵਿਚ ਇਸਲਾਮ ਵਿਚ ਰਹਿਮ ਦਾ ਇਹ ਸਥਾਨ ਹੈ ਤਾਂ ਕੱਟੜ ਅਤੇ ਦੂਜਿਆਂ ਨੂੰ ਬਰਦਾਸ਼ਤ ਨਾ ਕਰਨ ਵਾਲੇ ਮੁਸਲਮਾਨਾ ਦੀ ਗਿਣਤੀ ਵਧੇਰੇ ਕਿਉਂ ਰਹਿੰਦੀ ਹੈ। ਦਰਅਸਲ ਅਸੀਂ ਲੋਕ ਅਕਸਰ ਮੁਸਲਮਾਨ ਅਤੇ ਇਸਲਾਮ ਦੇ ਦੋ ਸ਼ਬਦਾਂ ਨੂੰ ਇੱਕੋ ਅਰਥ ਵਿੱਚ ਵਰਤ ਲੈਂਦੇ ਹਾਂ , ਪਰ ਦਰਅਸਲ ਇਹ ਦੋ ਵੱਖ-ਵੱਖ ਪੱਧਰਾਂ ਦੀ ਗੱਲ ਹੈ।
ਇਸਲਾਮ — ਇੱਕ ਧਰਮ ਜਾਂ ਜੀਵਨਜਾਚ ਹੈ। ਅਰਬੀ ਵਿੱਚ “ਇਸਲਾਮ” ਦਾ ਮਤਲਬ ਹੈ ਅੱਲਾਹ ਅੱਗੇ ਸਪੁਰਦਗੀ submission to the will of God. ਇਹ ਰੂਹਾਨੀ ਮਾਰਗ ਹੈ । ਹਿੰਦੂ ਧਰਮ ਵੀ ਕਿਸੇ ਫਿਰਕੇ ਜਾਂ ਮੱਤ ਦਾ ਨਾਂ ਨਹੀਂ ਬਲਕਿ ਇਕ ਹੀ ਪਰਮਾਤਮਾ ਨੂੰ ਓਮਕਾਰ ਵਜੋਂ ਤਸਲੀਮ ਕਰਦੇ ਹਨ। ਗੁਰੂ ਨਾਨਕ ਦੇ ਘਰ ਵਿਚ ਵੀ ਰਜਾ ਵਿਚ ਰਹਿਣ ਨੂੰ ਬਹੁਤ ਵਡਿਆਇਆ ਗਿਆ ਹੈ।
ਇਸ ਤਰਾਂ ਸਿੱਖੀ ਫਲਸਫੇ ਅਨੁਸਾਰ ਜੀਵਨ ਜੀਣ ਵਾਲਾ ਸਿੱਖ, ਭਾਰਤੀ ਸੰਸਕ੍ਰਿਤੀ ਅਨੁਸਾਰ ਜੀਵਨ ਜਾਚ ਅਪਣਾਉਣ ਵਾਲਾ ਹਿੰਦੂ, ਈਸਾ ਮਸੀਹ ਦੇ ਉਪਦੇਸ਼ਾਂ ਨੂੰ ਸਮਰਪਿਤ ਹੋਣ ਵਾਲਾ ਇਸਾਈ ਅਖਵਾਉਂਦਾ ਹੈ ਇਸੇ ਤਰਾਂ ਮੁਸਲਮਾਨ ਉਹ ਵਿਅਕਤੀ ਹੈ ਜੋ ਇਸਲਾਮ ਨੂੰ ਮੰਨਣ ਦਾ ਦਾਅਵਾ ਕਰਦਾ ਹੈ ਤੇ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਅਰਥਾਤ “ਜਿਸ ਨੇ ਆਪਣੀ ਮਰਜ਼ੀ ਨੂੰ ਅੱਲਾਹ ਦੀ ਮਰਜ਼ੀ ਅੱਗੇ ਰੱਖ ਦਿੱਤਾ।” ਜਿਵੇਂ ਕਿਹਾ ਜਾ ਸਕਦਾ ਹੈ ਕਿ ਇਸਲਾਮ ਇਕ ਦਰਿਆ ਵਾਂਗ ਹੈ, ਪਰ ਮੁਸਲਮਾਨ ਉਸ ਵਿਚ ਤੈਰਨ ਵਾਲਾ ਵਿਅਕਤੀ ਹੈ।
ਪਰ ਇਹ ਫਰਕ ਇੱਥੇ ਹੀ ਖ਼ਤਮ ਨਹੀਂ ਹੋ ਜਾਂਦਾ। ਹਰ ਮੁਸਲਮਾਨ ਇਸਲਾਮੀ ਆਦਰਸ਼ਾਂ ਉੱਤੇ ਪੂਰੀ ਤਰ੍ਹਾਂ ਖ਼ਰਾ ਨਹੀਂ ਉਤਰਦਾ, ਜਿਵੇਂ ਹਰ ਸਿੱਖ ਗੁਰਮਤਿ ਅਨੁਸਾਰ ਨਹੀਂ ਜੀਊਂਦਾ । ਧਰਮ ਆਪਣੇ ਆਪ ਵਿਚ ਨਿਰਵਿਕਾਰ ਹੈ; ਮਨੁੱਖ ਉਸ ਦੀ ਆਪੋ ਆਪਣੀ ਸਮਝ ਅਨੁਸਾਰ ਵਿਆਖਿਆ ਨਾਲ ਹੀ ਉਸ ਨੂੰ ਜਾਂ ਉੱਚਾ ਜਾਂ ਨੀਵਾਂ ਕਰਕੇ ਸਮਝਣ ਲੱਗਦਾ ਹੈ।
ਆਉ ਹੁਣ ਗੁਰਬਾਣੀ ਦੇ ਨਜ਼ਰੀਏ ਤੋਂ ਇਸਲਾਮ ਨੂੰ ਸਮਝੀਏ।
ਗੁਰਬਾਣੀ ਦਾ ਅੰਦਰੂਨੀ ਤਤ ਇਕੋ ਇੱਕ ਹੈ। ਇਨਸਾਨੀਅਤ ਦਾ ਸਤਿਕਾਰ, ਨਾ ਕਿ ਕਿਸੇ ਖ਼ਾਸ ਪੰਥ ਮਜਹਬ ਦੇ ਆਧਾਰ ਤੇ ਮਾਪ । ਗੁਰਬਾਣੀ ਮੁਸਲਮਾਨ ਜਾਂ ਹਿੰਦੂ ਨੂੰ ਬਾਹਰੀ ਪਛਾਣ ਨਾਲ ਨਹੀਂ, ਸਗੋਂ ਕਰਮ ਅਤੇ ਸੱਚ ਦੇ ਮਾਪਦੰਡ ਨਾਲ ਤੋਲਦੀ ਹੈ।
ਗੁਰੂ ਨਾਨਕ ਦੇਵ ਜੀ ਨੇ ਸਾਫ ਕਿਹਾ ਹੈ: "ਮਸਲਮਾਨੁ ਮੋਮ ਦਿਲ ਹੋਵੈ ॥" (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 141)
ਭਾਵ ਅਸਲੀ ਮੁਸਲਮਾਨ ਉਹ ਹੈ ਜਿਸ ਦਾ ਦਿਲ ਨਰਮ ਤੇ ਪਾਕ-ਪਵਿੱਤਰ ਹੋਵੇ।
ਇੱਕ ਹੋਰ ਥਾਂ ‘ਤੇ ਭਗਤ ਨਾਮਦੇਵ ਜੀ ਫੁਰਮਾਉਂਦੇ ਹਨ
" ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ।।
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
ਗੋਂਡ (ਭ. ਨਾਮਦੇਵ) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੩
— ਅਰਥ: ਧਰਮ ਦੀ ਅੰਧ ਭਗਤੀ ਤੇ ਬੇਅਮਲੀ, ਦੋਵੇਂ ਰਾਹਾਂ ਨੂੰ ਅਧੂਰਾ ਕਰ ਦਿੰਦੀ ਹੈ।

ਫਿਰ ਗੁਰੂ ਜੀ ਰਾਹ ਦਿਖਾਉਂਦੇ ਹਨ ਕਿ ਸੱਚੀ ਮਰਿਆਦਾ ਕੀ ਹੈ:
ਸਾਚੁ ਕਹਹੁ ਸੁਣ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਅਕਾਲ ਉਸਤਤਿ ਦਸਮ ਗ੍ਰੰਥ ਸਾਹਿਬ।
ਜੋ ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਹੀ ਸੱਚਾ ਧਾਰਮਿਕ ਹੈ, ਫਿਰ ਚਾਹੇ ਉਹ ਕਿਸੇ ਵੀ ਮੱਤ ਦਾ ਬਣੀ ਫਿਰਦਾ ਹੋਵੇ।
ਸਿੱਖ ਦਰਸ਼ਨ ਅਨੁਸਾਰ “ਮੁਸਲਮਾਨ ਦੀ ਮਰਿਆਦਾ” ਇਹ ਨਹੀਂ ਕਿ ਉਹ ਸਿਰਫ਼ ਨਮਾਜ਼ ਪੜ੍ਹੇ ਜਾਂ ਰੋਜ਼ੇ ਰੱਖੇ,
ਬਲਕਿ ਉਹ “ਰਹਿਮ”, “ਸੱਚਾਈ”, “ਇਨਸਾਫ” ਅਤੇ “ਤਸਲੀਮ” ਭਾਵ ਇਕ ਦੀ ਰਜਾ ਵਿੱਚ ਜੀਵੇ — ਜਿਵੇਂ ਗੁਰੂ ਜੀ ਨੇ ਕਿਹਾ ਹੈ:
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥੧॥ (ਪੰਨਾ ੧੪੧)
ਇਹ ਸਲੋਕ ਗੁਰੂ ਨਾਨਕ ਸਾਹਿਬ ਦਾ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਅਸਲੀ ਮੁਸਲਮਾਨ ਕੌਣ ਹੁੰਦਾ ਹੈ ਜਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਸਲੋਕ ਸ਼ੁਰੂ ਇਸ ਗੱਲ ਤੋਂ ਕਰਦੇ ਹਨ ਕਿ ਅਸਲ ਮੁਸਲਮਾਨ ਬਣਨਾ ਅਤੇ ਅਖਵਾਉਣਾ ਬਹੁਤ ਮੁਸ਼ਕਿਲ ਹੈ ਜੇ ਕੋਈ ਅਸਲ ਮਾਅਨਿਆਂ ਵਿਚ ਮੁਸਲਮਾਨ ਬਣ ਸਕੇ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾਏ।
ਅਸਲੀ ਮੁਸਲਮਾਨ ਬਣਨ ਵਾਸਤੇ ਸਭ ਤੋਂ ਪਹਿਲਾਂ ਉਸ ਨੂੰ ਦੀਨ ਅਰਥਾਤ ਇਸਲਾਮ ਪਿਆਰਾ ਲੱਗੇ । ਫਿਰ ਜਿਸ ਤਰ੍ਹਾਂ ਮਸਕਲ (ਜੰਗਾਲ ਲਾਹੁਣ ਵਾਲਾ ਹਥਿਆਰ) ਨਾਲ ਜੰਗਾਲ ਲਾਹੀਦਾ ਹੈ, ਇਸੇ ਤਰ੍ਹਾਂ ਆਪਣੀ ਕਮਾਈ ਨੂੰ ਦੂਸਰੇ ਲੋੜਵੰਦਾਂ ਨਾਲ ਵੰਡ ਕੇ ਖਾਵੇ ਅਤੇ ਮਨ ਅੰਦਰੋਂ ਦੌਲਤ ਦਾ ਅਹੰਕਾਰ ਦੂਰ ਕਰੇ। ਮਜ਼ਹਬ ਪੰਥ ਦੇ ਦੱਸੇ ਚੰਗੇ ਅਸੂਲਾਂ ਦੀ ਅਗਵਾਈ ਵਿਚ ਆਪਣਾ ਜੀਵਨ ਬਸਰ ਕਰਦਿਆਂ ਮੁਸਲਮਾਨ ਬਣੇ ਅਤੇ ਸਾਰੀ ਉਮਰ ਦੀ ਭਟਕਣ ਨੂੰ ਖਤਮ ਕਰ ਦੇਵੇ। ਇਸ ਦਾ ਅਰਥ ਹੈ ਕਿ ਇਸਲਾਮ ਦੇ ਦੱਸੇ ਰਸਤੇ ਤੋਂ ਪਾਸੇ ਨਾ ਜਾਵੇ ਤਾਂ ਬਾਕੀ ਦੁਨਿਆਵੀ ਭਟਕਣ ਮੁੱਕ ਜਾਂਦੀ ਹੈ। ਰੱਬ ਦੀ ਰਜਾ ਵਿਚ ਤੁਰਨ ਦੀ ਜਾਚ ਸਿੱਖੇ ਅਰਥਾਤ ਰੱਬ ਦੀ ਕੀਤੀ ਨੂੰ ਸਵੀਕਾਰ ਕਰਦਿਆਂ ਉਸ ਦੇ ਹੁਕਮ ਵਿਚ ਚੱਲੇ, ਉਸ ਨੂੰ ਸਭ ਕੁਝ ਕਰਨ ਵਾਲਾ ਕਰਤਾ ਮੰਨਦੇ ਹੋਏ ਆਪਣੀ ਖੁਦੀ ਨੂੰ ਮਿਟਾ ਦੇਵੇ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦੇਵੇ।

ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਤਰ੍ਹਾਂ ਕਾਦਰ ਦੀ ਰਚੀ ਖਲਕਤ ਨਾਲ ਅਰਥਾਤ ਦੂਸਰੇ ਮਨੁੱਖਾਂ ਨਾਲ ਪ੍ਰੇਮ-ਪਿਆਰ ਸਹਿਤ ਵਿਚਰਨ ਅਤੇ ਦਇਆ ਭਾਵਨਾ ਰਖਣ ਵਾਲੇ ਵਿਅਕਤੀਤਵ ਦੀ ਘਾੜਤ ਵਾਲਾ ਬਣ ਜਾਵੇ, ਤਾਂ ਮੁਸਲਮਾਨ ਅਖਵਾਏ।
ਮੁੱਕਦੀ ਗੱਲ ਗੁਰਬਾਣੀ ਧਾਰਮਿਕ ਮਰਿਆਦਾ ਨੂੰ ਰੂਪਕ ਰੂਪ ਵਿੱਚ ਮੰਨਦੀ ਹੈ, ਪਰ ਸੱਚੀ ਮਰਿਆਦਾ ਦਿਲ ਦੀ ਪਾਕੀ, ਬੋਲ ਦੀ ਸਾਫ਼ੀ ਅਤੇ ਕਰਮ ਦੀ ਸੱਚਾਈ ਹੈ।
ਇਸ ਸਾਰੀ ਚਰਚਾ ਦੇ ਮੱਦੇਨਜ਼ਰ ਸਾਡੀ ਆਪਣੇ ਆਪ ਨੂੰ ਮੁਸਲਮਾਨ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਇਹ ਧਰਤੀ 10 ਨਾਨਕ ਜੋਤ ਸਰੂਪ ਗੁਰੂ ਸਹਿਬਾਨ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਾਚ ਅਪਣਾਉਣ ਵਾਲੀ ਧਰਤੀ ਹੈ। ਗੁਰੂ ਸਹਿਬਾਨ ਦੇ ਜੀਵਨ ਕਾਲ ਅਤੇ ਗੁਰਬਾਣੀ ਸੰਕਲਨ ਦੌਰਾਨ ਮਿਲ ਰਹੀਆਂ ਮਿਸਾਲਾਂ ਦੇ ਮੱਦੇਨਜ਼ਰ ਪੰਜਾਬ ਵਿਚ ਬਾਬਾ ਸ਼ੇਖ ਫਰੀਦ ਸਾਹਿਬ, ਭਗਤ ਕਬੀਰ ਸਾਹਿਬ, ਭਗਤ ਸਧਨਾ ਜੀ, ਸਾਈਂ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਜੀ, ਨਬੀ ਖਾਨ –ਗਨੀ ਖਾਨ, ਨਵਾਬ ਮਲੇਰ ਕੋਟਲਾ ਸ਼ੇਰ ਖਾਨ ਵਰਗੇ ਸਾਰਿਆਂ ਵਿਚ ਇਕ ਹੀ ਖੁਦਾ ਦੇਖਣ ਵਾਲੇ, ਅਤੇ ਇਨਸਾਫ਼ ਪਸੰਦ ਮੁਸਲਮਾਨਾ ਦਾ ਬਹੁਤ ਵੱਡਾ ਆਦਰ ਹੈ। ਪਰ ਆਪਣੇ ਆਪ ਨੂੰ ਵਧੇਰੇ ਸੱਚੇ ਮੁਸਲਮਾਨ ਹੋਣ ਦਾ ਦਾਅਵਾ ਕਰਦਿਆਂ ਇਖਲਾਕ ਤੋਂ ਗਿਰ ਕੇ ਖੁਦਾ ਨੂੰ ਖਲਕਤ ਵਿਚ ਨਾ ਦੇਖਦੇ ਹੋਏ ਇਸਲਾਮ ਦੀ ਰਹਿਮ ਆਧਾਰਤ ਵਡਿਆਈ ਨੂੰ ਛਿੱਕੇ ਟੰਗ ਕੇ ਹੋਰ ਧਰਮਾ ਦੇ ਪਵਿੱਤਰ ਅਸਥਾਨਾ ਅਤੇ ਉਪਾਸ਼ਕਾਂ ਨੂੰ ਤਸੀਹੇ ਦੇ ਕੇ ਇਨਸਾਨੀਅਤ ਦਾ ਘਾਣ ਕਰਨ ਵਾਲੇ ਬਾਬਰ, ਜਹਾਂਗੀਰ, ਔਰੰਗਜੇਬ, ਸੂਬਾ ਸਰਹੰਦ ਵਰਗਿਆਂ ਨੂੰ ਆਪਣਾ ਹੀਰੋ ਮੰਨਣ ਵਾਲੇ ਕੱਟੜਵਾਦੀਆਂ ਲਈ ਪੰਜਾਬ ਦੀ ਧਰਤੀ ਉੱਪਰ ਕੋਈ ਥਾਂ ਨਹੀਂ ਹੈ।
ਇਸ ਲਈ ਕੋਈ ਵੀ ਪੰਗਾ ਲੈਣ ਤੋਂ ਪਹਿਲਾਂ ਆਪਣੇ ਆਪ ਨੂੰ ਉਪਰੋਕਤ ਆਖੀ ਗੱਲ ਦੇ ਮੱਦੇਨਜ਼ਰ ਰੱਖ ਕੇ ਜਰੂਰ ਤੋਲ ਲੈਣ।
ਅਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਦਨ ਗਰੇਵਾਲ ਦੇ ਉਸ ਬਿਆਨ ਦਾ ਵੀ ਸੁਆਗਤ ਕਰਦੇ ਹਾਂ ਜਿਸ ਵਿਚ ਉਹਨਾ ਨੇ ਪੰਜਾਬ ਦੇ ਬੀਤੇ ਕਾਲੇ ਦੌਰ ਦਾ ਹਵਾਲਾ ਦਿੰਦੇ ਹੋਏ ਮੁਸਲਮਾਨ ਅਤੇ ਹਿੰਦੂ ਦੋਵਾਂ ਧਿਰਾਂ ਨੂੰ ਸੰਜਮ ਅਤੇ ਸ਼ਾਂਤੀ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਹੈ। ਨਾਲ ਹੀ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅਤੇ ਪੁਲਿਸ ਪ੍ਰਸ਼ਾਸਨ ਨੂੰ ਜੋਰਦਾਰ ਅਪੀਲ ਹੈ ਕਿ ਹਜਰਤ ਮੁਹੰਮਦ ਸਾਹਿਬ ਨੂੰ ਪਿਆਰ ਕਰਨ ਦੀ ਆੜ ਹੇਠ ਪੰਜਾਬ ਨੂੰ ਫਿਰਕੂ ਹਿੰਸਾ ਦੀ ਅੱਗ ਵਿਚ ਧੱਕਣ ਦੀਆਂ ਕਿਸੇ ਵੀ ਤਰਾਂ ਦੀਆਂ ਕੋਸ਼ਿਸ਼ਾਂ ਉੱਪਰ ਤਿੱਖੀ ਨਜ਼ਰ ਬਣਾਈ ਰੱਖਣ ਅਤੇ ਸ਼ਰਾਰਤੀ ਅਨਸਰਾਂ ਦਾ ਮਜਹਬ ਦੇਖੇ ਬਗੈਰ ਸਮੇਂ ਸਿਰ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣ।

ਗੁਰਪ੍ਰੀਤ ਸਿੰਘ ਸੰਧੂ

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 05 Oct 2025

Gurpreet Singh Sandhu
+91 9592669498
📣 Share this post

Latest News

View all

Business Directory

KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile