Birth anniversary of Sri Guru Tegh Bahadur Ji celebrated in Aman Nagar
ਗੁਰੂ ਜੀ ਦੇ ਜੀਵਨ ਦਾ ਉਦੇਸ਼ ਮਨੁੱਖਤਾ ਦੀ ਰਾਖੀ
ਅਤੇ ਧਾਰਮਿਕ ਆਜ਼ਾਦੀ ਰਿਹਾ ਹੈ -ਮੰਨਣ
ਜਲੰਧਰ 8 ਅਪ੍ਰੈਲ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਗੁਰਦੁਆਰਾ ਸਿੰਘ ਸਭਾ ਅਮਨ ਨਗਰ ਜਲੰਧਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਅਤੇ ਮਹਾਨ ਵਿਦਵਾਨ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਫਤਿਹਗੜ੍ਹ ਸਾਹਿਬ ਤੋਂ ਉਚੇਚੇ ਤੌਰ ਤੇ ਹਾਜ਼ਰੀਆਂ ਭਰਨ ਵਿੱਚ ਸ਼ਾਮਿਲ ਹਨ ਇਸ ਮੌਕੇ ਬਾਬਾ ਹਰੀ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਮਨੁੱਖਤਾ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਦੀ ਮਹਾਨਤਾ ਦੀ ਉੱਚੀ ਮਿਸਾਲ ਹੈ ਜਿਨਾਂ ਨੇ ਜੀਵਨ ਵਿੱਚ ਸਾਨੂੰ ਬੇਇਨਸਾਫੀ ਵਿਰੁੱਧ ਬਿਨਾਂ ਕਿਸੇ ਡਰ ਤੋਂ ਮਨੁੱਖਤਾ ਨਾਲ ਸੱਚ ਤੇ ਪਹਿਰਾ ਦਿੰਦੇ ਹੋਏ ਖੜੇ ਰਹਿਣ ਦਾ ਉਪਦੇਸ਼ ਦਿੱਤਾ ਹੈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਲਸਾਨੀ ਸ਼ਹਾਦਤ ਅਤੇ ਬੰਦਗੀ ਭਰਿਆ ਜੀਵਨ ਰਿਹਾ ਹੈ ਜਿਨਾਂ ਦੀ ਕੁਰਬਾਨੀ ਸਮੁੱਚੇ ਸੰਸਾਰ ਲਈ ਵਿਲੱਖਣ ਪਹਿਛਾਣ ਰੱਖਦੀ ਹੈ ਬਾਬਾ ਕੁਲਵੰਤ ਸਿੰਘ ਗੁਰਦੁਆਰਾ ਸਿੰਘ ਸਭਾ ਸੰਤੋਖਪੁਰੇ ਵਾਲਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਧਰਮ ਪ੍ਰਚਾਰ ਕਮੇਟੀ ਕਿਸ਼ਨਗੜ੍ਹ ਅਤੇ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਚਾਰ ਰੋਜ਼ਾ ਮਹਾਨ ਗੁਰਮਤ ਸਮਾਗਮ ਦੀ ਲੜੀ ਤਹਿਤ ਅੱਜ ਦੂਸਰੇ ਦਿਨ ਦਾ ਸਮਾਗਮ ਗੁਰਦੁਆਰਾ ਅਮਨ ਨਗਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ 9 ਅਪ੍ਰੈਲ ਦੇ ਵੀਰਵਾਰ ਸ਼ਾਮ 6 ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮੁਸਤਫਾਪੁਰ ਵਿਖੇ ਇਹ ਸਮਾਗਮ ਲੜੀਵਾਰ ਚੱਲੇਗਾ ਇਸ ਮੌਕੇ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰਡ ਲੰਮਾ ਪਿੰਡ ਵੱਲੋਂ ਇਹਨਾਂ ਸਮਾਗਮਾਂ ਵਿੱਚ ਅਹਿਮ ਯੋਗਦਾਨ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਪਾਇਆ ਗਿਆ ਇਸ ਮੌਕੇ ਭਾਈ ਹਰਵਿੰਦਰ ਸਿੰਘ ਵੀਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਸਾਂਝ ਪਾਉਂਦਿਆਂ ਸਟੇਜ ਸਕੱਤਰ ਦੀ ਡਿਊਟੀ ਨਿਭਾਈ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਗਏ
ਇਸ ਮੌਕੇ ਪ੍ਰਬੰਧਕਾਂ ਵਿੱਚ ਬਾਬਾ ਕੁਲਵੰਤ ਸਿੰਘ ਜੀ ਸੰਤੋਖਪੁਰਾ ਰਣਜੀਤ ਸਿੰਘ ਜੀ ਰਾਣਾ ਪ੍ਰਧਾਨ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਭਾਈ ਹਰਵਿੰਦਰ ਸਿੰਘ ਵੀਰ ਮਲਕੀਤ ਸਿੰਘ ਨਗੱਜਾ ਰਣਜੀਤ ਸਿੰਘ ਬਿਆਸ ਪਿੰਡ ਗੁਰਨਾਮ ਸਿੰਘ ਮਨਜਿੰਦਰ ਸਿੰਘ ਅਮਨ ਨਗਰ ਰਵਿੰਦਰ ਸਿੰਘ ਰਾਣਾ ਅਵਿਨਾਸ਼ ਸਿੰਘ ਖਾਲਸਾ ਬਹਾਦਰ ਸਿੰਘ ਜੈਮਲ ਨਗਰ ਫੁਮਣ ਸਿੰਘ ਲੰਮਾ ਪਿੰਡ ਸਤਨਾਮ ਸਿੰਘ ਬੰਸਲ ਹਰਨੂਰ ਸਿੰਘ ਮੰਨਣ ਹਰਵਿੰਦਰ ਸਿੰਘ ਭਾਟੀਆ ਨਿਰਮਲ ਸਿੰਘ ਪਰਵਿੰਦਰ ਸਿੰਘ ਬਬਲੂ ਬੀਬਾ ਸੁਖਵਿੰਦਰ ਕੌਰ ਡੇਰਾ ਬੀਬਾ ਨਿਰੰਜਨ ਕੌਰ ਬਸ਼ੀਰਪੁਰਾ ਬੀਬੀ ਰਣਜੀਤ ਕੌਰ ਮੰਨਣ ਰੁਪਿੰਦਰ ਕੌਰ ਖਹਿਰਾ ਜਸਬੀਰ ਕੌਰ ਸਿੱਧੂ ਦਲਜੀਤ ਕੌਰ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ