ਗੁਰਦੁਆਰਾ ਜ਼ਮੀਨਾਂ ਦੀ ਮਾਲਕ ਨਹੀਂ, ਸਿਰਫ ਕੇਅਰ ਟੇਕਰ ਹੈ ਸ਼੍ਰੋਮਣੀ ਕਮੇਟੀ: ਗਿਆਨੀ ਹਰਪ੍ਰੀਤ ਸਿੰਘ

17 Feb 2026 | 68 Views

ਗੁਰਦੁਆਰਾ ਜ਼ਮੀਨਾਂ ਦੀ ਮਾਲਕ ਨਹੀਂ, ਸਿਰਫ ਕੇਅਰ ਟੇਕਰ ਹੈ ਸ਼੍ਰੋਮਣੀ ਕਮੇਟੀ: ਗਿਆਨੀ ਹਰਪ੍ਰੀਤ ਸਿੰਘ

SGPC is not the owner of Gurdwara lands, only the caretaker: Giani Harpreet Singh

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ 

ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਵੇਚਣ ਅਤੇ ਫੰਡਾਂ ਦੀ ਕਥਿਤ ਦੁਰਵਰਤੋਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅੰਮ੍ਰਿਤਸਰ ਸਥਿਤ ਦਫ਼ਤਰ ਵਿਖੇ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਮੀਨਾਂ ਦੀ ਮਾਲਕ ਨਹੀਂ, ਸਿਰਫ਼ ਕੇਅਰ ਟੇਕਰ ਹੈ, ਅਸਲ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੈ। ਉਨ੍ਹਾਂ ਮੰਗ ਕੀਤੀ ਕਿ ਸਾਲ 1999 ਤੋਂ ਹੁਣ ਤੱਕ ਵੇਚੀਆਂ ਅਤੇ ਖ਼ਰੀਦੀਆਂ ਗਈਆਂ ਸਾਰੀਆਂ ਜ਼ਮੀਨਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿੱਚ ਵਿਰੋਧੀ ਧਿਰਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਜੇਕਰ ਜ਼ਮੀਨ ਵੇਚਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਪਾਰਦਰਸ਼ੀ ਢੰਗ ਨਾਲ ਵੇਚੀ ਜਾਵੇ ਅਤੇ ਉਸ ਦਾ ਹਿਸਾਬ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ।

ਉਨ੍ਹਾਂ ਐੱਸ. ਜੀ. ਪੀ. ਸੀ. 'ਤੇ ਸਵਾਲ ਚੁੱਕਦੇ ਕਿਹਾ ਕਿ ਸਾਲ 2002 ’ਚ ਇਕ ਬੀਬੀ ਵੱਲੋਂ ਗੁਰਦੁਆਰਾ ਭੱਠਾ ਸਾਹਿਬ ਨੂੰ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦਾਨ ਵਜੋਂ ਮਿਲੀ ਜ਼ਮੀਨ ਨੂੰ 7000 ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ। ਜਦਕਿ ਇਹ ਜ਼ਮੀਨ ਮੇਨ ਹਾਈਵੇਅ ’ਤੇ ਪੈਂਦੀ ਹੈ ਅਤੇ ਇਸ ਨੂੰ ਇੰਨੇ ਸਸਤੇ ਰੇਟ ’ਤੇ ਕਿਉਂ ਵੇਚਿਆ, ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

Categories: SIKH PANTH RELARED NEWS

Tags: KESARI VIRASAT

Published on: 17 Feb 2026

Suraj
+91 9888915732
📣 Share this post

Latest News

View all