ਗੁਰੂ ਹਰਿ ਰਾਇ ਨੇਤਰਹੀਣ ਕੋਮਲ ਕਲਾ ਕੇਂਦਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਕੋਮਲ ਦੀ 17ਵੀਂ ਬਰਸੀ ਮੌਕੇ ਦੋ ਦਿਨਾ ਸਮਾਗਮ

08 Feb 2026 | 85 Views

ਗੁਰੂ ਹਰਿ ਰਾਇ ਨੇਤਰਹੀਣ ਕੋਮਲ ਕਲਾ ਕੇਂਦਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਕੋਮਲ ਦੀ 17ਵੀਂ ਬਰਸੀ ਮੌਕੇ ਦੋ ਦਿਨਾ ਸਮਾਗਮ

Two-day event on the 17th death anniversary of Prof. Darshan Singh Ji Komal at Guru Har Rai Blind Komal Art Center

ਹੁਸ਼ਿਆਰਪੁਰ  (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ)-
ਸਵਰਗੀਯ ਪ੍ਰੋ. ਦਰਸ਼ਨ ਸਿੰਘ ਜੀ ਕੋਮਲ ਦੀ ਯਾਦ ਵਿੱਚ ਸਥਾਪਿਤ ਗੁਰੂ ਹਰਿ ਰਾਇ ਨੇਤਰਹੀਣ ਕੋਮਲ ਕਲਾ ਕੇਂਦਰ ਜੀਵਨ ਸੁਧਾਰ ਚੈਰੀਟੇਬਲ ਟ੍ਰਸਟ, ਰਹੀਮਪੁਰ ਰੋਡ, ਹੁਸ਼ਿਆਰਪੁਰ ਵੱਲੋਂ 17ਵੀਂ ਬਰਸੀ ਦੇ ਸਬੰਧ ਵਿੱਚ ਦੋ ਦਿਨਾਂ ਧਾਰਮਿਕ ਸਮਾਗਮ 07 ਅਤੇ 08 ਫਰਵਰੀ 2026 ਨੂੰ ਭਰਪੂਰ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਗਏ।

ਸਮਾਗਮ ਦੇ ਪਹਿਲੇ ਦਿਨ 07 ਫਰਵਰੀ, ਦਿਨ ਸ਼ਨੀਵਾਰ ਨੂੰ ਨੇਤਰਹੀਣ ਬੱਚਿਆਂ ਵੱਲੋਂ ਬਸੰਤ ਰਾਗ ਦਾ ਮਨਮੋਹਕ ਗਾਇਨ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ। ਇਸ ਮੌਕੇ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਖੁੱਡੇ ਵਾਲੇ ਸਮੇਤ ਹੋਰ ਪ੍ਰਸਿੱਧ ਕੀਰਤਨੀਏ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ’ਤੇ ਉਸਤਾਦ ਵਿਸ਼ੇਸ਼ ਸਿੰਘ (ਸਕੇਤ ਮੰਡੀ, ਹਿਮਾਚਲ ਪ੍ਰਦੇਸ਼) ਦੀ ਹਾਜ਼ਰੀ ਰਹੀ।ਸਮਾਗਮ ਤੋਂ ੳਪਰੰਤ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਦੂਜੇ ਦਿਨ 08 ਫਰਵਰੀ, ਦਿਨ ਐਤਵਾਰ ਨੂੰ ਸਭ ਤੋਂ ਪਹਿਲਾਂ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪੰਜਾਬ ਦੇ ਵੱਖ-ਵੱਖ ਪ੍ਰਸਿੱਧ ਕੀਰਤਨੀਏ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਦੌਰਾਨ ਆਏ ਹੋਏ ਮਹਾਂਪੁਰਸ਼ਾਂ ਅਤੇ ਪੰਥ ਦੇ ਪ੍ਰਸਿੱਧ ਕਥਾਵਾਚਕਾਂ ਨੇ ਗੁਰਮਤਿ ਅਨੁਸਾਰ ਆਪਣੇ ਵਿਚਾਰ ਸਾਂਝੇ ਕਰਦਿਆਂ ਸੰਗਤਾਂ ਨੂੰ ਨਾਮ ਸਿਮਰਨ ਅਤੇ ਸੇਵਾ ਦੇ ਮਾਰਗ ’ਤੇ ਚਲਣ ਲਈ ਪ੍ਰੇਰਿਤ ਕੀਤਾ।

ਇਸ ਸਮਾਗਮ ਵਿੱਚ ਜੱਥੇਦਾਰ ਬਾਬਾ ਨਿਹਾਲ ਸਿੰਘ ਜੀ (ਮੁਖੀ ਪੰਥ ਅਕਾਲੀ ਤਰਨਾਦਲ), ਸ. ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਐਸ.ਜੀ.ਪੀ.ਸੀ.), ਸੰਤ ਹਰਚਰਨ ਦਾਸ ਜੀ ਭੰਡਾਰੀ, ਸੰਤ ਹਰਚਰਨ ਸਿੰਘ ਜੀ ਖਾਲਸਾ, ਮਹੰਤ ਪ੍ਰਿਤਪਾਲ ਸਿੰਘ ਜੀ, ਸੰਤ ਗੁਰਮੀਤ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਸਮੇਤ ਕਈ ਧਾਰਮਿਕ, ਸਮਾਜਿਕ ਅਤੇ ਸਿੱਖ ਸੰਸਥਾਵਾਂ ਨਾਲ ਸੰਬੰਧਿਤ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ।

ਸਮਾਗਮ ਦੇ ਪ੍ਰਬੰਧ ਪ੍ਰਧਾਨ ਪ੍ਰੋ. ਗੁਰਦੇਵ ਸਿੰਘ ਫੁਲ, ਜਨਰਲ ਸਕੱਤਰ ਸ. ਸੁਰਜੀਤ ਸਿੰਘ ਮਜ਼ਬੂਰ ਅਤੇ ਮੈਂਬਰ ਸ. ਅਵਤਾਰ ਸਿੰਘ ਸੋਢੀ ਵੱਲੋਂ ਕੀਤੇ ਗਏ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।

ਗੁਰੂ ਹਰਿ ਰਾਇ ਨੇਤਰਹੀਣ ਕੋਮਲ ਕਲਾ ਕੇਂਦਰ ਵੱਲੋਂ ਮਨਾਈ ਗਈ 17ਵੀਂ ਬਰਸੀ ਨੇ ਸੇਵਾ, ਸਿਮਰਨ ਅਤੇ ਸਮਾਨਤਾ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਨੇਤਰਹੀਣ ਬੱਚਿਆਂ ਦੀ ਕਲਾ ਅਤੇ ਆਤਮਕ ਸਮਰੱਥਾ ਨੇ ਸੰਗਤਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਛੱਡਿਆ। ਇਹ ਸਮਾਰੋਹ ਸਿਰਫ਼ ਸਵਰਗੀਯ ਪ੍ਰੋ. ਦਰਸ਼ਨ ਸਿੰਘ ਜੀ ਕੋਮਲ ਸਾਹਿਬ ਦੀ ਯਾਦ ਨੂੰ ਸਮਰਪਿਤ ਨਹੀਂ ਸੀ, ਸਗੋਂ ਸਮਾਜ ਨੂੰ ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਵੱਲ ਪ੍ਰੇਰਿਤ ਕਰਨ ਵਾਲਾ ਪ੍ਰੇਰਣਾਦਾਇਕ ਉਪਰਾਲਾ ਸਾਬਤ ਹੋਇਆ।

Categories: SIKH PANTH RELARED NEWS ਸਿੱਖ ਸੰਸਥਾਵਾਂ/ ਸੇਵਾਵਾਂ

Tags: Punjabi sikh KESARI VIRASAT

Published on: 08 Feb 2026

Satinder Kaur
+91 8872577337
📣 Share this post

Latest News

View all

Business Directory

Sharma ambulance service and clinic
Sharma ambulance service and clinic

City: Pahewa
Category: Healthcare & Medical

View Profile
Sandhu furniture works

City: Pehowa
Category:

View Profile
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile