New Vinay Nagar residents welcome Harinder Singh Dhindsa on becoming the constituency in-charge
ਹਲਕਾ ਉੱਤਰੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ ਬਣਾਵਾਂਗੇ- ਢੀਂਡਸਾ
ਕਿਹਾ -ਪੰਜਾਬ ਦੀ ਵਾਂਗਡੋਰ ਮੌਜੂਦਾ ਹਾਲਤ ਵਿੱਚ ਮੁੱਖ ਮੰਤਰੀ ਦੇ ਹੱਥਾਂ ਵਿੱਚ ਸੁਰੱਖਿਤ ਨਹੀਂ
ਜਲੰਧਰ 3 ਮਈ(ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉੱਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੂੰ ਹਲਕੇ ਦੀ ਸੇਵਾ ਸੰਭਾਲਣ ਤੇ ਮਹੱਲਾ ਨਿਊ ਵਿਨੇ ਨਗਰ ਨਿਵਾਸੀਆਂ ਨੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਭਰਵਾਂ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਸਰੋਪਾ ਦੇ ਕੇ ਢੀਡਸਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕ ਸੱਚ ਤੇ ਪੰਜਾਬ ਦੇ ਲੋਕਾਂ ਦੀ ਹਮੇਸ਼ਾ ਸਹੀ ਤਰਜਮਾਨੀ ਕਰਦਾ ਆ ਰਿਹਾ ਹੈ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਆਈ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਸਰਬ ਪੱਖੀ ਵਿਕਾਸ ਉੱਨਤੀ ਤਰੱਕੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਦਾ ਬੋਲਬਾਲਾ ਸਿਖਰਾਂ ਤੇ ਰਿਹਾ ਹੈ।
ਜੋ ਕੰਮ ਅਕਾਲੀ ਸਰਕਾਰ ਸਮੇਂ ਹੋਏ ਉਸ ਦੇ ਮੁਕਾਬਲੇ ਦੂਸਰੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ।
ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਕਰਜਾਈ ਕਰਕੇ ਰੱਖ ਦਿੱਤਾ ਹੈ ।
ਕਰੋੜਾਂ ਰੁਪਈਆ ਕਰਜਾ ਚੱਕ ਕੇ ਆਪਣੀ ਹਉਮੈ ਤੇ ਚੌਧਰ ਨੂੰ ਪੱਠੇ ਪਾਉਣ ਲਈ ਪੂਰੇ ਪੰਜਾਬ ਵਿੱਚ ਇਸ਼ਤਿਆਰ ਹੋਰਡਿੰਗਜ ਲਗਾ ਕੇ ਪੰਜਾਬ ਨੂੰ ਤਰਾਸਦੀ ਤੇ ਕਿਨਾਰੇ ਤੇ ਖੜਾ ਕਰ ਦਿੱਤਾ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਨੂੰ ਬਹੁਤ ਲੰਬੇ ਸਮੇਂ ਬਾਅਦ ਹਲਕਾ ਇੰਚਾਰਜ ਪਾਰਟੀ ਨੇ ਦਿੱਤਾ ਹੈ।
ਇਸ ਨਾਲ ਸ਼ਹਿਰੀ ਖੇਤਰ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤੀ ਮਿਲੇਗੀ ਅਤੇ ਸ਼ਹਿਰ ਅੰਦਰ ਜਿਹੜੀ ਜਨਤਾ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੀ ਹੈ ਉਹਨਾਂ ਨੂੰ ਜੁੜਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਵੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਜਿਸ ਨੂੰ ਤਗੜਾ ਕਰਨ ਲਈ ਹਰ ਵਰਗ ਦੇ ਲੋਕਾਂ ਨੂੰ ਲੈ ਕੇ ਬੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ।
ਹਰ ਵਰਗ ਨੂੰ ਇਸ ਵਿੱਚ ਨੁਮਾਇੰਦਗੀ ਦੇ ਕੇ ਹਰ ਦਰਵਾਜ਼ੇ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ।
ਇਸ ਮੌਕੇ ਸਰਕਲ ਸੰਤੋਖਪੁਰਾ ਦੇ ਪ੍ਰਧਾਨ ਮਹਿੰਦਰ ਸਿੰਘ ਜੰਬਾ, ਦਲਜੀਤ ਸਿੰਘ ਲੰਮਾ ਪਿੰਡ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਖਾਲਸਾ, ਫੁਮਣ ਸਿੰਘ, ਗੁਰਸ਼ਰਨ ਸਿੰਘ ਮੱਕੜ, ਸਤਨਾਮ ਸਿੰਘ, ਰਾਜ ਕੁਮਾਰ ਜਸਵਾਲ, ਬਹਾਦਰ ਸਿੰਘ ਜੈਮਲ ਨਗਰ, ਸੁਰਿੰਦਰ ਸਿੰਘ ਸ਼ਿੰਦਾ, ਡਾਕਟਰ ਬੀਕੇ ਵਿਸ਼ਵਾਸ, ਠੇਕੇਦਾਰ ਓਮ ਪ੍ਰਕਾਸ਼, ਬਲਵੀਰ ਸਿੰਘ ਬਸਰਾ ,ਅੰਮ੍ਰਿਤ ਪਾਲ ਸਿੰਘ ਕਾਕਾ, ਮਨਜਿੰਦਰ ਸਿੰਘ ਸੋਨੀ, ਅਮਨਪ੍ਰੀਤ ਸਿੰਘ, ਸਰਿੰਦਰਪਾਲ, ਅੰਮ੍ਰਿਤ ਸਿੰਘ, ਜਸਪਾਲ ਲੰਮਾ ਪਿੰਡ, ਲਾਲ ਚੰਦ, ਰਾਜਦੀਪ ਸਿੰਘ ,ਬਲਵੰਤ ਸਿੰਘ, ਤ੍ਰਿਪਾ ਜੋਤ ਸਿੰਘ ਜੋਧਾ, ਜੋਗਿੰਦਰ ਸਿੰਘ ਜੰਬਾ , ਬਹਾਦਰ ਸਿੰਘ ਵਿਨੇਗਰ , ਸੋਹਣ ਸਿੰਘ ਗੋਗਾ , ਜਸਪਾਲ ਸਿੰਘ ਵਿਨੇਗਰ, ਰਣਵੀਰ ਸਿੰਘ ਬੱਲ, ਕੁਲਦੀਪ ਸਿੰਘ ਸੋਨੂ ਅਤੇ ਹੋਰ ਅਨੇਕਾਂ ਵਰਕਰ ਮੌਜੂਦ ਸਨ।