ਸਾਲਾਨਾ ਗੁਰਮਤਿ ਸਮਾਗਮ ਅਤੇ ਗੁਰਬਾਣੀ ਲਿਖਤ-ਬੋਧ ਦੇ ਵਿਭਿੰਨ ਪਾਸਾਰ ਵਿਸ਼ੇ ਤੇ ਸੈਮੀਨਾਰ ਅੱਜ ਤੋਂ
Annual Gurmat Samagam and Seminar on various topics of Gurbani scripture-knowledge from today
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੰਦੀ ਟਕਸਾਲ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ ਅਤੇ ਗੁਰਬਾਣੀ ਲਿਖਤ-ਬੋਧ ਦੇ ਵਿਭਿੰਨ ਪਾਸਾਰ ਵਿਸ਼ੇ ਤੇ ਸੈਮੀਨਾਰ 30 ਸਤੰਬਰ, 1 ਅਤੇ 2 ਅਕਤੂਬਰ ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਪਾਲ ਸਿੰਘ ਨੇ ਦੱਸਿਆ ਕਿ ਦਿਨ ਮੰਗਲਵਾਰ 30 ਸਤੰਬਰ 2025 ਨੂੰ ਭੋਗ ਸ੍ਰੀ ਅਖੰਡ ਸਾਹਿਬ ਸਵੇਰੇ 9.00 ਵਜੇ ਪੈਣਗੇ।
ਉਪਰੰਤ 9:30 ਤੋਂ ਸਾ਼ਾਮ 6:00 ਵਜੇ ਤੱਕ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀਆਂ ਅਤੇ ਗੁਰਮਤਿ ਸੰਗੀਤ ਅਕੈਡਮੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਰਾਗ ਦਰਬਾਰ ਹੋਵੇਗਾ।
ਪੰਥ ਪ੍ਰਸਿੱਧ ਕੀਰਤਨੀਆਂ ਵਲੋਂ ਪਹਿਲੀ ਅਤੇ 2 ਅਕਤੂਬਰ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ।ਇਸ ਸਮਾਗਮ ਵਿਚ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ ਪ੍ਰਸਿੱਧ ਵਿਦਵਾਨ ਅਤੇ ਗੁਰੂ ਘਰ ਦੇ ਕੀਰਤਨੀਏ ਹਾਜਰੀ ਭਰਨਗੇ ।
ਜਿਨ੍ਹਾਂ ਵਿਚ ਭਾਈ ਜਸਬੀਰ ਸਿੰਘ ਜੀ (ਪਾਉਂਟਾ ਸਾਹਿਬ ਵਾਲੇ), ਭਾਈ ਹਰਜੋਤ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਡਾ. ਗੁਰਿੰਦਰ ਸਿੰਘ ਜੀ ਬਟਾਲਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸੰਦੀਪ ਸਿੰਘ ਜੀ ਹਜੂਰੀ ਕਾਫੀ ਦਰਬਾਰ ਸਾਹਿਬ, ਭਾਈ ਨਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ, ਭਾਈ ਰਣਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਰਜਿੰਦਰ ਸਿੰਘ ਜੀ ਦਲ, ਭਾਈ ਪ੍ਰਦੀਪ ਸਿੰਘ ਜੀ ਪ੍ਰਿੰਸ (ਦਿੱਲੀ ਵਾਲੇ) ਦੇ ਨਾਂ ਸਾ਼ਾਮਲ ਹਨ।
ਬਾਬਾ ਸੋਹਨ ਸਿੰਘ ਜੀ, ਪ੍ਰਿੰਸੀਪਲ ਜਸਪਾਲ ਸਿੰਘ ਜੀ ਅਤੇ ਉਸਤਾਦ ਸੁਖਵੰਤ ਸਿੰਘ ਜੀ ਨੇ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਬੇਨਤੀ ਕੀਤੀ ਹੈ।