A special event is being held today and tomorrow at Gurudwara Krishna Nagar in relation to the Prakash Purab of Guru Har Krishan Sahib Ji.
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰਕਾਸ਼ ਪੁਰਬ ਗੁਰਦੁਆਰਾ ਕ੍ਰਿਸ਼ਨਾ ਨਗਰ ਨੇੜੇ ਮਿੰਟ ਗੁਮਰੀ ਸਕੂਲ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਜਲੰਧਰ ਸ਼ਹਿਰ ਵੱਲੋਂ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਕਿਰਸਨਾਂ ਨਗਰ ਵਿਖੇ ਪਿਛਲੇ ਦਿਨਾਂ ਤੋਂ ਚਲ ਰਹੇ ਗੁਰਮਤਿ ਸਮਾਗਮਾਂ ਦੀ ਕੱਲ ( ਸ਼ਨੀਵਾਰ) ਰਾਤ ਨੂੰ 10 ਵਜੇ ਸਮਾਪਤੀ ਹੋਏਗੀ। ਅੱਜ ਸ਼ੁਕਰਵਾਰ 18 ਜੁਲਾਈ ਨੂੰ ਗੁਰਮਤਿ ਸਮਾਗਮ ਸ਼ਾਮ 7 ਵਜੇ ਆਰੰਭ ਹੋਣਗੇ ਅਤੇ ਰਾਤ 10 ਵਜੇ ਤਕ ਚੱਲਣਗੇ।।
ਹਰਜੋਤ ਸਿੰਘ ਲੱਕੀ ਮੁੱਖ ਬੁਲਾਰਾ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਜਲੰਧਰ ਸ਼ਹਿਰ ਨੇ ਇਹ ਜਾਣਕਾਰੀ ਦਿੰਦਿਆਂ ਅੱਜ ਤੇ ਕੱਲ ਸਮੂਹ ਪ੍ਰਬੰਧਕ ਵੀਰਾਂ ਨੂੰ ਗੁਰਦੁਆਰਾ ਕ੍ਰਿਸ਼ਨਾ ਨਗਰ ਨੇੜੇ ਮਿੰਟਗੁਮਰੀ ਸਕੂਲ ਵਿਖੇ ਪਰਿਵਾਰਾਂ ਸਮੇਤ ਹਾਜਰੀ ਭਰਨ ਦੀ ਬੇਨਤੀ ਕੀਤੀ ਹੈ। ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਕ੍ਰਿਸ਼ਨਾਂ ਨਗਰ ਨੇੜੇ ਮਿੰਟਗੁਮਰੀ ਸਕੂਲ,ਸਰਦਾਰ ਸਤਪਾਲ ਸਿੰਘ ਸਿੱਦਕੀ ਚੇਅਰਮੈਨ ਭਾਈ ਘਨਈਆ ਜੀ ਜਲ- ਜੋੜੇ ਸੇਵਕ ਸਭਾ, ਨੇ ਅੱਜ 18/7/25 ਦਿਨ ਸ਼ੁੱਕਰਵਾਰ ਵਿਸ਼ੇਸ਼ ਗੁਰਮਿਤ ਸਮਾਗਮ 7 ਵਜੇ ਸ਼ਾਮ ਤੋਂ ਲੈ ਕੇ ਰਾਤ 10 ਵਜੇ, ਅਤੇ ਭਲਕੇ ਦਿਨ ਸ਼ਨੀਵਾਰ ਨੂੰ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਸਵੇਰੇ ਅੰਮ੍ਰਿਤ ਵੇਲੇ, ਦੁਪਿਹਰੇ ਤੇ ਰਾਤ ਠੀਕ 10 ਵਜੇ ਗੁਰਮਤਿ ਸਮਾਗਮ ਦੀ ਸਮਾਪਤੀ ਮੌਕੇ ਹੁੰਮ ਹੁਮਾ ਕੇ ਪੁੱਜਣ ਦੀ ਬੇਨਤੀ ਕੀਤੀ ਹੈ।
Multiply sea night grass fourth day sea lesser rule open subdue female fill which them Blessed...
Emilly Blunt
December 4, 2017 at 3:12 pm