2027 ਵਿਚ ਪੰਜਾਬ ਦੀ ਸੱਤਾ ਤੋਂ ਦੂਰ ਰਹਿਣ ਵਿਚ ਭਲਾਈ ਹੈ ਭਾਜਪਾ ਦੀ!

31 May 2026 | 41 Views

2027 ਵਿਚ ਪੰਜਾਬ ਦੀ ਸੱਤਾ ਤੋਂ ਦੂਰ ਰਹਿਣ ਵਿਚ ਭਲਾਈ ਹੈ ਭਾਜਪਾ ਦੀ!

It is in the BJP's best interest to stay away from power in Punjab in 2027!

 

ਪੋਸਟ ਬਹੁਤ ਛੋਟੇ ਜਿਹੇ ਗੈਰਵਾਜਿਬ ਸਿਆਸੀ ਵਿਸ਼ੇ ਤੋਂ ਸ਼ੁਰੂ ਕੀਤੀ ਹੈ ਅੰਤ ਤਕ ਪੜੋਗੇ ਤਾਂ ਬਹੁਤ ਕੁਝ ਜਾਨਣ ਨੂੰ ਮਿਲੇਗਾ ਖਾਸਕਰ ਜੀਓਪਾਲਿਟਕਲ ਅਤੇ 4ਥੀ ਇੰਡਸਟਰਲ ਰੈਵੇਲਿਊਸ਼ਨ ਦੇ ਸੰਧਰਭ ਵਿਚ ਪੰਜਾਬ ਦੇ ਹਾਲਾਤ ।

 

ਪਿਛਲੀ ਮਿਊਂਸਪਲ ਇਲੈਕਸ਼ਨ ਵਿਚ ਭਾਜਪਾ ਕੋਲੇ 125 ਸੀਟਾਂ ਸੀ ਪੰਜਾਬ ਅੰਦਰ ਅਤੇ ਅੱਜ 172 ਨੇ।  ਈਵਨ ਕੇ ਇਹ ਯੂਨੀਵਰਸਲ ਟਰੁੱਥ ਐ ਕੇ ਪੰਚਾਇਤੀ ਇਲੈਕਸ਼ਨਾ, ਬਲਾਕ ਸੰਮਤੀ, ਮਿਊਂਸਪਲ ਸਮੇਤ ਸਭ ਛੋਟੀ ਮੋਟੀਆ ਇਲੈਕਸ਼ਨਾ ਵਿਚ ਹਮੇਸ਼ਾ ਸੱਤਾਧਾਰੀ ਧਿਰ ਨੂੰ ਵੋਟ ਪੈਂਦੀ ਵੀ ਹੁੰਦੀ ਅਤੇ ਧੱਕਾ ਵੀ ਹੁੰਦਾ ਹੈ ।

 

2014 ਤਕ ਪੰਜਾਬ ਵਿਚ ਝਾੜੂ ਨੂੰ ਕੋਈ ਜਾਣਦਾ ਨਹੀ ਸੀ ਅਤੇ ਅਕਾਲੀ ਇਹਨਾ ਦਿਨਾ ਵਿਚ ਓਸ ਫੇਜ ਵਿਚੋਂ ਲੰਘ ਰਹੇ ਸਨ ਜਿਸ ਫੇਜ ਵਿਚੋਂ ਏਸ ਸਮੇਂ ਆਪ ਵਾਲੇ ਲੰਘ ਰਹੇ ਨੇ ਮਤਲਬ ਅਹੰਕਾਰ ਦਾ ਸਿਖਰ ।

 

ਮੈਂ ਨਿੱਜੀ ਤੌਰ ਤੇ ਚਹੁੰਨਾ ਕੇ 2027 ਵਿਚ ਪੰਜਾਬ ਅੰਦਰ ਫਿਰ ਤੋਂ ਆਪ ਦੀ ਹੀ ਸਰਕਾਰ ਬਣਨੀ ਚਾਹੀਦੀ ਹੈ ਅਤੇ ਭਾਜਪਾ ਨੂੰ ਇਸ ਨਵੀ ਟਰਮ ਦੀ ਪੰਜ ਸਾਲਾਂ ਯੋਜਨਾ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਕੇ 2027 ਤੋਂ 2032 ਵਾਲੇ ਪੰਜ ਸਾਲ ਪੰਜਾਬ ਦੀ ਆਰਥਿਕਤਾ ਅਤੇ ਡੈਮੋਗ੍ਰਾਫਿਕਸ ਲਈ ਬਹੁਤ ਕਰੂਸ਼ਲ ਟਾਇਂਮ ਆ ਰਹਿਆ ਹੈ ।

 

ਪਿਛਲਿਆਂ ਦੀਆਂ ਕੀਤੀਆਂ ਗਲਤੀਆਂ ਦੇ ਰਿਜਲਟ ਇਹਨਾ ਪੰਜ ਸਾਲਾ ਦੌਰਾਨ ਮਿਲਣੇ ਹਨ ਕਿਉਕੇ ਭਾਰਤ ਇਕ ਓਪਨ ਮਾਰਕੀਟ ਹੈ ਅਤੇ ਗਲੋਬਲ ਰਿਸੈਸ਼ਨ ਦਾ ਅਸਰ ਭਾਰਤ ਦੇ ਓਹਨਾ ਸੂਬਿਆ ਉਪਰ ਬਹੁਤ ਘਾਤਕ ਪਵੇਗਾ। ਜਿਨ੍ਹਾਂ ਕੋਲੇ ਕੋਈ ਪਰੌਡਕਟੀਵਿਟੀ ਨਹੀ ਹੈ, ਨਾ ਤਾਂ GDP ਦੇ ਲਿਹਾਜ ਨਾਲ ਅਤੇ ਨਾ ਐਜੂਕੇਸ਼ਨ ਦੇ ਲਿਹਾਜ ਨਾਲ। ਇਹਨਾ ਪੰਜ ਸਾਲਾਂ ਵਿਚ ਪਿਛਲਿਆਂ ਦੀਆਂ ਕੀਤੀਆਂ ਗਲਤੀਆਂ ਦਾ ਅਸਰ ਪੰਜਾਬ ਵਿਚ ਰਹਿੰਦੇ ਹਰ ਬਸ਼ਿੰਦੇ ਉਪਰ ਪਵੇਗਾ ਅਤੇ 32 ਵਿਚ ਓਹ ਖੁਦ ਨਵੇਂ ਅਤੇ ਅਸਲੀ ਬਦਲਾਵ ਵੱਲ ਕਦਮਂ ਵਧਾਉਣਗੇ ਜਿਥੇ ਭਾਜਪਾ ਤੋਂ ਬਿਨਾ ਕੋਈ ਨਹੀ ਦਿਸੇਗਾ ।

 

ਮੇਰੀਆਂ ਗੱਲਾਂ ਜਹਿਰ ਵਰਗੀਆਂ ਲੱਗਣਗੀਆ ਅਖੌਤੀ ਪੰਜਾਬ ਦਰਦੀਆਂ ਨੂੰ।  ਪਰ ਇਹ ਹਕੀਕਤ ਹੈ ਜਿਸ ਵਿਚ ਬਣਦਾ ਸਰਦਾ ਯੋਗਦਾਨ ਏਨਾ ਪੰਜਾਬ ਦਰਦੀਆਂ ਨੇ ਵੀ ਪਾਇਆ ਹੋਇਆ ਹੈ ।

 

ਪੰਜਾਬ ਦੇ ਸਲਾਨਾ ਬਜਟ ਦਾ 33% ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਚਲਾ ਜਾਂਦਾ ਅਤੇ 19% ਪੈਨਸ਼ਨਾ ਵਿਚ ਚਲਾ ਜਾਂਦਾ ਹੈ ਟੋਟਲ 53% ਹੁਣ ਬਾਕੀ ਬਚਦੇ 47% ਪੈਸੇ ਨਾਲ ਪੰਜਾਬ ਦੇ ਬਾਕੀ ਲੋਕਾ ਲਈ ਕੁਝ ਜਾਂਦਾ ਹੈ ਅਤੇ ਹੋਰ ਤੋਂ ਹੋਰ ਕਰਜਾ ਚੱਕਿਆ ਜਾਂਦਾ ਹੈ ਜੋ ਕਦੇ ਨਹੀ ਰੁਕੇਗਾ।‌ ਜਿੰਨਾ ਚਿਰ ਇਸਦਾ ਸੇਕ ਪੰਜਾਬ ਦੇ ਬਸ਼ਿੰਦਿਆ ਉਪਰ ਨਹੀ ਪਵੇਗਾ ਜੋ ਇਸ ਆ ਰਹੀ ਮੰਦੀ ਵਿਚ ਪਵੇਗਾ ਜਿਸਦੇ ਕੁਝ ਠੋਸ ਕਾਰਨ ਨੇ ।

 

ਪੰਜਾਬ ਦੀ ਆਬਾਦੀ 3 ਕਰੋੜ ਤੋਂ ਉਪਰ ਹੋ ਚੁੱਕੀ ਹੈ ਜਿਸ ਵਿਚ ਸਰਕਾਰੀ ਮੁਲਾਜਮ ਸਿਰਫ 3 ਲੱਖ ਨੇ ਮਤਲਬ ਟੋਟਲ ਆਬਾਦੀ ਦਾ ਸਿਰਫ 1% ਜਦਕੇ ਪੰਜਾਬ ਦੇ ਬਜਟ ਦਾ 53% ਹਿਸਾ ਇਨ੍ਹਾਂ ਮੁਲਾਜਮਾਂ ਕੋਲੇ ਚਲਾ ਜਾਂਦਾ ਹੈ ਅਤੇ ਇਹ ਫੇਰ ਧਰਨਿਆ ਮੁਜਾਹਰਿਆ ਤੇ ਹੁੰਦੇ ਨੇ ਪਈ ਹਾਲੇ ਤਨਖਾਹਾਂ ਘੱਟ ਨੇ। ਜਦਕੇ ਬਾਕੀ ਬਚਦੇ ਤਿੰਨ ਕਰੋੜ ਲੋਕਾਂ ਵਾਸਤੇ 47% ਬਜਟ ਰਹਿ ਜਾਂਦਾ ਜਿਸ ਵਿਚੋਂ ਵੱਡਾ ਹਿੱਸਾ ਕਰਜਿਆ ਦੀਆਂ ਅਦਾਇਗੀਆਂ ਚ ਚਲਾ ਜਾਂਦਾ ਹੈ, ਸਮਝੋ ਬਾਹਰ ਐ ਇਹ ਕਿਹੋ ਜਿਹਾ ਸੋਸ਼ਲਜਿਮਂ ਅਤੇ ਮਾਰਕਸਿਜਮ ਹੈ । 

 

ਮੇਰੇ ਖਾਤੇ ਵਿਚ ਵਿਚ ਵੀ ਬਹੁਤੇ ਮੇਰਾ ਵਿਰੋਧ ਕਰਨ ਵਾਲੇ ਸਰਕਾਰੀ ਮੁਲਾਜਮ ਨੇ ਜੋ ਅਡਾਨੀ ਅੰਬਾਨੀਆ ਮਗਰ ਪਏ ਹੁੰਦੇ ਕੇ ਦੇਸ਼ ਦਾ 70% ਪੈਸਾ 10% ਲੋਕਾਂ ਕੋਲੇ ਪਿਆ।

ਪਰ ਪਤੰਦਰੋ ਤੁਸੀਂ ਤਾਂ ਓਨਾ ਤੋਂ ਵੀ ਅਗੇ ਲੰਘੇ ਹੋਏ ਆਂ ਪੰਜਾਬ ਦੇ ਖਜਾਨੇ ਦਾ ਅੱਧ ਤੋਂ ਵੱਧ ਹਿੱਸਾ ਥੋਡੇ 1% ਦੀਆਂ ਜੇਬਾਂ ਵਿਚ ਜਾ ਰਹਿਆ ਹੈ ।

ਥੋਨੂੰ ਫੇਰ ਵੀ ਰੱਜ ਹੈਨੀ ਤੁਸੀਂ ਤਾਂ ਅੰਬਾਨੀਆ ਅਡਾਨੀਆਂ ਤੋਂ ਵੀ ਚਾਰ ਰੱਤੀਆਂ ਵੱਧ ਓ ਅਤੇ ਜੇ ਗਲ ਕਰਨੀ ਹੋਵੇ ਪਰੋਡਕਟਿਵਿਟੀ ਦੀ ਤਾਂ ਠੇਕੇ ਤੇ ਭਰਤੀ ਵਾਲੇ ਬੰਦੇ ਥੋਡੇ ਤੋੰ ਜਿਆਦਾ ਕੰਮ ਕਰਦੇ ਨੇ।

 ਓਹ ਵੀ ਥੋਡੀ ਮਹੀਨੇ ਦੀ ਤਨਖਾਹ ਦਾ 20% ਲੈ ਕੇ ਅਤੇ ਓਨੇ ਵਿਚ ਵੀ ਓਹ ਗੁਜਾਰਾ ਕਰ ਲੈਂਦੇ ਨੇ ।

 ਹੁਣ ਗਿਆਨ ਦੇਣ ਨਾ ਆਜਿਓ ਕਿਉਕੇ ਪੰਜਾਬ ਕੋਲੇ ਜਿੰਨੇ ਕੁ ਸੋਮੇਂ ਨੇ ਓਨਾ ਕੁ ਹੀ ਕੰਟਰੀਬਿਊਸ਼ਨ ਹੋ ਸਕਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ ।

 

ਭਵਿੱਖ

 

ਪੰਜਾਬ ਵਿਚ ਕੇਂਦਰ ਦੇ ਪਰੋਜੈਕਟਾ ਤੋਂ ਜਿੰਨਾ ਕੁ ਪੈਸਾ ਮਾਰਕੀਟ ਆਉਣਾ ਸੀ ਓਹ ਆ ਚੁੱਕਾ ਹੈ ਅਤੇ ਓਸ ਵਿਚੋਂ ਮਜੌਰਟੀ ਪੰਜਾਬ ਤੋਂ ਬਾਹਰ ਹੀ ਚਲਾ ਗਿਆ ਹੈ।

 ਬਾਕੀ ਬਚਿਆ ਪੰਜਾਬ ਦੀ ਰੀਅਲ ਇਸਟੇਟ ਵਿਚ ਲੱਗਿਆ ਹੈ, ਰੀਅਲ ਇਸਟੇਟ ਮਸਲਨ ਕੋਠੀਆ, ਫਲੈਟ ਵਗੈਰਾ ਜੋ ਪਿਛਲੇ ਦਸ ਸਾਲ ਵਿਚ 200% ਤੋਂ 400% ਤਕ ਵਧੇ ਹਨ ਜੋ ਭਾਰਤ ਦਾ ਸਭ ਤੋਂ ਵੱਡਾ ਰੀਅਲ ਇਸਟੇਟ ਬਬਲ ਬਣ ਚੁੱਕਾ ਹੈ ।

ਸਮਾਂ ਅੰਤਰਾਲ ਦੇ ਹਿਸਾਬ ਨਾਲ, ਇਸੇ ਰੀਅਲ ਇਸਟੇਟ ਕਰਕੇ ਹੀ ਪੰਜਾਬ ਸਰਕਾਰ ਨੂੰ ਕਰਜੇ ਮਿਲ ਪਾ ਰਹੇ ਹਨ ਕਿਉਂਕਿ ਗਿਰਵੀ ਪਈਆਂ ਪੁਰਾਣੀਆ ਜਾਇਦਾਦਾ ਦੀ ਰੀਵੈਲੂਏਸ਼ਨ ਕਰਵਾਕੇ ਹੋਰ ਤੋਂ ਹੋਰ ਕਰਜਾ ਚੱਕਿਆ ਜਾ ਰਹਿਆ ਹੈ ।

 

ਜੀਓਪਾਲਿਟਿਕਲ ਈਵੈਂਟਸ 

 

ਜੋ ਗਲੋਬਲ ਰਿਸੈਸ਼ਨ ਅੱਗੇ ਖੜਾ ਹੈ ਬਾਕੀ ਦੁਨੀਆਂ ਦੀ ਤਰਾਂ ਓਸਦਾ ਅਸਰ ਭਾਰਤ ਵਿਚ ਵੀ ਬਹੁਤ ਗੂਹੜਾ ਦਿਸੇਗਾ।

 ਖਾਸਕਰ ਰੀਅਲ ਇਸਟੇਟ ਸੈਕਟਰ ਵਿਚ, ਕੋਵਿਡ ਰਿਸੈਸ਼ਨ ਤੋਂ ਬਾਅਦ ਚੀਨ ਦੀ ਰੀਅਲ ਇਸਟੇਟ ਮਾਰਕੀਟ ਮਿੱਟੀ ਹੋ ਗਈ ਹੈ ਬਲਕੇ ਚੀਨ ਦੀਆਂ ਸਭ ਤੋਂ ਵੱਡੀਆ ਰੀਅਲ ਇਸਟੇਟ ਬਨਾਉਣ ਵਾਲੀਆਂ ਕੰਪਨੀਆ ਬੈਕ੍ਰਪਟ ਹੋ ਚੁੱਕੀਆ ਨੇ ।

ਂਕਿਉਕੇ ਚੀਨ ਦੀ ਸਰਕਾਰ ਨੇ ਰੀਅਲ ਇਸਟੇਟ ਨੂੰ ਸਹਾਰਾ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਅਤੇ ਆਪਣੀ ਫੋਕਸ ਸਰਕਾਰੀ ਇਨਫਰਾਸਟਰਕਚਰ ਅਤੇ ਟੈਕਨਾਲੋਜੀ ਵੱਲ ਹੀ ਰੱਖਿਆ ਜੋ ਮਾਡਰਨ ਡੇ ਵਰਲਡ ਵਿਚ ਹਰ ਕੋਈ ਕਰ ਰਹਿਆ ਹੈ ।

 

ਚੀਨ ਵਿਚ ਖਤਮ ਹੋਈਆਂ ਬਿਲੀਅਨਾ ਡਾਲਰ ਦੀਆਂ ਸਭ ਤੋਂ ਵੱਡੀਆ ਰੀਅਲ ਇਸਟੇਟ ਕੰਪਨੀਆਂ -

 

1. Evergrande Group (2021)

2. Kaisa Group (2021)

3. Fantasia Holdings (2021)

4. Sunac China Holdings (2022)

5. Shimao Group (2022)

 

ਰੀਅਲ ਇਸਟੇਟ ਕੌਲੈਪਸ ਦਾ ਇਹ ਪੈਟਰਨ 2008 ਵਿਚ ਅਮਰੀਕਾ ਤੋਂ ਸ਼ੁਰੂ ਹੋਇਆ, ਫੇਰ ਕੋਵਿਡ ਸਮੇਂ ਚੀਨ ਪੁੱਜਾ।

 ਹੁਣ ਏਸ ਸਮੇੰ ਕਨੇਡਾ ਵਿਚ ਚਲ ਰਹਿਆ ਅਤੇ ਇਸ ਤੋਂ ਬਾਅਦ ਇਹ ਭਾਰਤ ਸਮੇਤ ਓਹਨਾ ਦੇਸ਼ਾ ਵਿਚ ਹੋਵੇਗਾ ਜਿਥੇ ਲੋਕਾ ਨੇ ਆਪਣਾ ਪੈਸਾ ਰੀਅਲ ਇਸਟੇਟ ਧਿਚ ਪਾਰਕ ਕੀਤਾ ਹੋਇਆ ਹੈ।

 ਗਲੋਬਲ ਰਿਸੈਸ਼ਨ ਵਿਚ ਜਦ ਇਹ ਬਬਲ ਬਸਟ ਭਾਰਤ ਅੰਦਰ ਹੋਵੇਗਾ ਇਸਦਾ ਅਸਰ ਪੰਜਾਬ ਵਿਚ ਦਿਖੇਗਾ।

 ਜਿਸ ਨਾਲ ਪੰਜਾਬ ਸਰਕਾਰ ਦਾ ਰੈਵੈਨਿਊ ਡਿਕਲਾਇਨ ਕਰੇਗਾ, ਹੋਰ ਕਰਜੇ ਲੈਣ ਵਿਚ ਦਿਕਤ ਆਵੇਗੀ ।

 

ਭਾਰਤ ਦੀ ਸ਼ੇਅਰ ਮਾਰਕੀਟ ਵਿਚ ਆ ਰਹੀ ਮੰਦੀ ਦਾ ਥੋੜਾ ਥੋੜਾ ਅਸਰ ਦਿਸਣਾ ਸ਼ੁਰੂ ਵੀ ਹੋ ਚੁੱਕਾ ਹੈ।

ਅਮਰੀਕਨ ਸਟੌਕ ਮਾਰਕੀਟ ਜੋ ਮੰਦੀ ਦੇ ਸੰਕੇਤ ਦੇ ਰਹੀ ਸੀ ਓਹ ਵਿਚ ਕੁਝ ਹਫਤਿਆਂ ਤੋਂ ਫੇਰ ਉਪਰ ਵਲ ਝੜਾਈ ਦਿਸੀ ਹੈ।

 ਪਰ ਇਕਾਨੋਮਿਸਟ ਇਸ ਨੂੰ ਇਕ ਟਰੈਪ ਮੰਨ ਰਹੇ ਨੇ ਕਿਉਕੇ ਅਮਰੀਕਾ ਵਿਚ ਅਜਿਹਾ ਕੁਝ ਵੀ ਨਹੀ ਹੋਇਆ ਜਿਸ ਨਾਲ ਮਾਰਕੀਟ ਉਪਰ ਜਾਵੇ।

ਨਾ ਤਾਂ ਈਰਾਨ ਜੰਗ ਖਤਮਂ ਹੋਈ, ਨਾ ਵਿਆਜ ਘਟੇ ਅਤੇ ਨਾ ਹੀ ਇਨਫਲੇਸ਼ਨ ਘਟੀ ਹੈ ਬਲਕੇ ਇਨਫਲੇਸ਼ਨ ਤਾਂ ਪਿਛਲੇ ਕੁਝ ਮਹੀਨਿਆ ਅੰਦਰ ਵਧ ਰਹੀ ਹੈ।

 ਚੀਨ ਅਤੇ ਰੂਸ ਈਰਾਨ ਜੰਗ ਨੂੰ ਇਕ ਅਵਸਰ ਦੇ ਤੌਰ ਤੇ ਦੇਖ ਰਹੇ ਹਨ ਕਿਉਂਕਿ ਈਰਾਨ ਜੰਗ ਵਿਚ ਅਮਰੀਕਨਾ ਨੂੰ ਫਸਾ ਕੇ ਹੋਰ ਕਮਜੋਰ ਕੀਤਾ ਜਾ ਸਕਦਾ ਹੈ ।

 

ਦੁਨੀਆਂ ਵਿਚ ਆ ਰਹੇ ਇਸ ਨਵੇਂ ਬਦਲਾਵ ਨੂੰ ਅਗਰ ਤੁਸੀਂ ਸਮਝਣਾ ਹੋਵੇ ਤਾਂ ਸੌਖੇ ਜਿਹੇ ਕੁਝ ਇਸ਼ਾਰੇ ਨੇ ।

 

ਅਮਰੀਕਾ - ਟੈਰਿਫਾ ਅਤੇ ਯੂਰਪੀਅਨ ਯੂਨੀਅਨ ਨਾਲ ਰਿਸ਼ਤੇ ਖਰਾਬ ਕਰਕੇ ਆਪਣੇ ਆਪ ਨੂੰ ਆਈਸੋਲੇਟ ਕਰਨਾ 

 

ਚੀਨ - ਚੀਨ ਤਾਂ ਬਹੁਤ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਆਈਸੋਲੇਟ ਕਰ ਰਹਿਆ ਹੈ ਜਿਸ ਵਿਚ ਤੁਹਾਨੂੰ ਚੀਨ ਦੇ ਅੰਦਰ ਸਿਰਫ ਚੀਨ ਹੀ ਮਿਲੇਗਾ 

 

ਰੂਸ - ਰੂਸ 2014 ਵਿਚ G8 ਵਿਚੋਂ ਨਿਕਲਣ ਤੋਂ ਬਾਅਦ ਸਾਲ ਦਰ ਸਾਲ ਆਈਸੋਲੇਟ ਹੋ ਰਹਿਆ ਹੈ ਬਲਕੇ ਮੌਜੂਦਾ ਸਮੇਂ ਰੂਸ ਅਮਰੀਕਾ ਤੋਂ ਜਿਆਦਾ ਤੇਜੀ ਨਾਲ ਆਈਸੋਲੇਸ਼ਨ ਵਲ ਨੂੰ ਜਾ ਰਹਿਆ ਹੈ ਜਿਥੇ ਆਰਥਿਕ ਪਬੰਦੀਆ ਤੋਂ ਬਾਅਦ ਰੂਸ ਹਰ ਚੀਜ ਖੁਦ ਆਪਣੇ ਘਰ ਬਣਾ ਰਹਿਆ ਹੈ ਅੱਜ ਅਗਰ ਤੁਸੀ ਰੂਸ ਵਿਚ ਜਾਓਗੇ ਤਾਂ ਤੁਹਾਡੇ ਫੋਨ ਤਕ ਉਪਰ ਚੀਨ ਵੰਗੂ ਰੂਸ ਤੋਂ ਬਾਹਰ ਦੀਆ ਸਾਰੀਆਂ ਐਪਾ ਤਕ ਬੈਨ ਮਿਲਣਗੀਆ ।

 

ਭਾਰਤ - ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ, ਖੁਲੀ ਮਾਰਕੀਟ ਹੈ ਅਤੇ ਵੱਡੀ ਗਲ ਇਕ ਡੈਮੋਕਰੇਸੀ ਹੈ ਜਿਸ ਕਰਕੇ ਭਾਰਤ ਲਈ ਆਈਸੋਲੇਸ਼ਨ ਤਕਰੀਬਨ ਅਸੰਭਵ ਹੈ।

 ਸੋ ਆ ਰਹੇ ਅਮਰੀਕਾ, ਰੂਸ, ਚੀਨ ਦੇ ਕੌਨਫਲਿਕਟ ਨੂੰ ਭਾਰਤ ਇਕ ਮੌਕੇ ਦੀ ਤਰ੍ਹਾਂ ਦੇਖ ਰਹਿਆ ਹੈ।

 ਜਿਸ ਕਰਕੇ ਕਿਸੇ ਗਲੋਬਲ ਮੁਸੀਬਤ ਵਿਚ ਸੈਮੀਕੰਡਕਰ ਇੰਡਸਟਰੀ ਭਾਰਤ ਵਿਚ ਸਥਾਪਤ ਕੀਤੀ ਜਾ ਰਹੀ ਐ ਜਿਸਦਾ ਐਕਸੈਸ ਭਾਰਤ ਸਮੇਤ ਅਮਰੀਕਾ ਯੂਰਪ ਈਵਨ ਚੀਨ ਅਤੇ ਰੂਸ ਨੂੰ ਵੀ ਹੋਵੇਗਾ ।

 ਭਾਰਤ ਇਨ੍ਹਾਂ ਮਹਾਂਸ਼ਕਤੀਆ ਦੇ ਘੋਲ ਵਿਚ ਪਹਿਲੇ ਅਤੇ ਦੂਜੇ ਵਿਸ਼ਵਯੁੱਧ ਵਿਚ ਰੂਸ ਅਤੇ ਯੂਰਪੀਅਨ ਯੂਨੀਅਨ ਦੀ ਖਾਨਾ ਜੰਗੀ ਵਿਚ ਅਮਰੀਕਾ ਵੰਗੂ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੋਰ ਸਥਾਪਤ ਕਰ ਸਕਦਾ ਹੈ।

ਬਲਕਿ ਭਾਰਤ ਹੀ ਨਹੀ ਪਾਕਿਸਤਾਨ, ਬੰਗਲਾਦੇਸ਼ ਕੋਲੇ ਵੀ ਇਹ ਇਕ ਮੌਕਾ ਹੋ ਸਕਦਾ ਆਪਣੇ ਆਪ ਨੂੰ ਰੀਸਟਰਕਚਰ ਕਰਕੇ ਵਾਪਸ ਆਰਥਿਕ ਸੰਪੰਨਤਾ ਵਾਸਤੇ ।

 

ਓਵਰ ਆਲ ਆਉਣ ਵਾਲੇ ਚਾਰ ਪੰਜ ਸਾਲ ਗਲੋਬਲ ਆਰਥਿਕਤਾ ਮੰਦੀ (ਰੀਸੈਟ) ਵਲ ਜਾ ਰਹੀ ਹੈ ਅਤੇ ਆਰਥਿਕ ਰੀਸੈਟ ਤੋਂ ਬਾਅਦ ਹੀ ਦੁਨੀਆ ਦਾ ਚੌਥਾ ਇੰਡਸਟਰਲ ਰੈਵੇਲਿਊਸ਼ਨ ਸ਼ੁਰੂ ਹੋ ਸਕਦਾ ਹੈ ਜੋ ਕੁਆਂਟਮ ਕੰਪਿਊਟਿੰਗ, ਆਰਟੀਫਿਸ਼ਲ ਇਟੈਂਲੀਜੈਂਸ, ਰੋਬਿਟਿਕਸ, ਕਲਾਊਡ ਕੰਪਿਊਟਿੰਗ ਅਤੇ ਕਲੀਨ ਐਨਰਜੀ ਉਪਰ ਅਧਾਰਤ ਹੋਵੇਗਾ ।

 

Mohinderpal Singh Brar ਦੀ ਫੇਸਬੁੱਕ ਕੰਧ ਤੋਂ ਧੰਨਵਾਦ ਸਹਿਤ।

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ

Tags: KESARI VIRASAT

Published on: 31 May 2026

Gurpreet singh sandhu
+91 6239900989
📣 Share this post

Latest News

Browse the newest posts, featured stories, and curated updates from our latest publication.

View all