ਅਕਾਲੀਆਂ ਉੱਪਰੋਂ ਘਟਦਾ ਵਿਸ਼ਵਾਸ ਸਿੱਖ ਧਰਮ ਦੇ ਮੁੜ ਉਭਾਰ ਦਾ ਸੰਕੇਤ ?

25 Jan 2026 | 173 Views

ਅਕਾਲੀਆਂ ਉੱਪਰੋਂ ਘਟਦਾ ਵਿਸ਼ਵਾਸ ਸਿੱਖ ਧਰਮ ਦੇ ਮੁੜ ਉਭਾਰ ਦਾ ਸੰਕੇਤ ?

Is the declining public trust in the Akalis a sign of the resurgence of Sikhism?

 

ਅਕਾਲੀ ਦਲ ਇਸ ਤਰ੍ਹਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਣਿਆ ਅਮਰਵੇਲ!

ਇਸਾਈ ਮਿਸ਼ਨਰੀਆਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਮਿਲੀ ਉਪਜਾਊ ਧਰਤੀ 

ਸਿੱਖੀ ਦੇ ਪ੍ਰਚਾਰ ਲਈ ਪੈਦਾ ਹੋਈਆਂ ਨਿਰੰਕਾਰੀ, ਨਾਮਧਾਰੀ, ਨਿਰਮਲ ਅਤੇ ਸਿੰਘ ਸਭਾ ਲਹਿਰਾਂ ਇਸ ਤਰ੍ਹਾਂ ਕੀਤੀਆਂ ਸਿੱਖੀ ਦੀ ਮੁੱਖ ਧਾਰਾ ਤੋਂ ਬਾਹਰ 

 

 

ਨਿਰਮਲ ਪੰਥ ਦਾ ਇਤਿਹਾਸ (ਭਾਗ ਪਹਿਲਾ) ਵਿਚ ਪੁਸਤਕ ਦੇ ਸੰਪਾਦਕ ਡਾਕਟਰ ਪਰਮਜੀਤ ਸਿੰਘ ਮਾਨਸਾ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪ੍ਰਚਾਰਕ ਵਰਗ ਤਾਂ ਆਪਣੇ ਕਰਤੱਵ ਦੀ ਪਾਲਣਾ ਕਰਦਾ ਰਿਹਾ ਪ੍ਰੰਤੂ ਸਮੁੱਚੀ ਸਿੱਖ ਕੌਮ ਦੇ ਵਿਚਾਰਾਂ ਅਤੇ ਰਹੁ-ਰੀਤਾਂ ਵਿਚ ਜੋ ਪਰਿਵਰਤਨ ਆਏ ਉਨ੍ਹਾਂ ਕਾਰਨ ਸਿੱਖਾਂ ਵਿਚ ਕਈ ਲਹਿਰਾਂ ਨੇ ਜਨਮ ਲਿਆ, ਇਨ੍ਹਾਂ ਲਹਿਰਾਂ ਦਾ ਵਿਕਾਸ ਸਿੱਖਾਂ ਵਿਚ ਸੰਪ੍ਰਦਾਵਾਂ ਦਾ ਮੁੱਢ ਸੀ। ਨਿਰਮਲ ਸੰਪ੍ਰਦਾਇ ਦੇ ਆਰੰਭ ਦਾ ਠੀਕ ਸਮਾਂ ਨੀਯਤ ਕਰਨ ਲਈ ਇਨ੍ਹਾਂ ਲਹਿਰਾਂ ਦੇ ਇਤਿਹਾਸ ਤੇ ਇਕ ਸਰਸਰੀ ਦ੍ਰਿਸ਼ਟੀ ਦੀ ਲੋੜ ਹੈ।

 

ਦਸਵੇਂ ਗੁਰੂ ਤੋਂ ਬਾਅਦ ਖਾਲਸਿਆਂ ਨੇ ਧਰਮ ਅਤੇ ਦੇਸ਼ ਰੱਖਿਆ ਹਿੱਤ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ। ਮਹਾਰਾਜਾ ਰਣਜੀਤ ਸਿੰਘ ਦਾ ਕਾਲ ਆਰੰਭ ਹੋਣ ਤਕ ਪੰਜਾਬ ਵਿਚ ਸਿੱਖਾਂ ਨੇ ਮਿਸਲਾਂ ਸਥਾਪਤ ਕਰ ਲਈਆਂ ਸਨ ਜਿਨ੍ਹਾਂ ਦੇ ਪ੍ਰਤੀਫਲ ਸਾਰੇ ਸਿੱਖ ੧੨ ਮਿਸਲਾਂ ਵਿਚ ਵੰਡੇ ਹੋਏ ਸਨ। ਸਿੱਖਾਂ ਦੀ ਧਾਰਮਿਕ ਅਗਵਾਈ ਲਈ ਸਾਂਝੇ ਨਿਰਣੇ ਕਰਨ ਲਈ ਇਨ੍ਹਾਂ ਮਿਸਲਾਂ ਦੇ ਪ੍ਰਤਿਨਿਧ ਅਕਾਲ ਤਖ਼ਤ ਅੰਮ੍ਰਿਤਸਰ ਵਿਚ ਇਕੱਠੇ ਹੁੰਦੇ ਸਨ। ਹੌਲੀ-ਹੌਲੀ ਮਿਸਲਾਂ ਵਿੱਚ ਵੀ ਸਿੱਖੀ ਸਿਦਕ ਘਟਣ ਲੱਗਾ ਅਤੇ ਖਾਲਸੇ ਦੇ ਆਚਰਣ ਵਿਚ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਗਈਆਂ :-

 

*The misals in the beginning had developed the sikh character to a high degree and the noblest features of the sikh organisation appoared in those days, but about the time of Ranjit Singh they had lost their efficancy and their selfishness and internecine quarrels had reduced the democatic from to a mere face."

 

ਮਹਾਰਾਜਾ ਰਣਜੀਤ ਸਿੰਘ ਨੇ ਧਾਰਮਿਕ ਪ੍ਰਚਾਰ ਨਾਲੋਂ ਰਾਜਨੀਤਕ ਪ੍ਰਬੰਧਾਂ ਵਲ ਵਧੇਰੇ ਧਿਆਨ ਦਿੱਤਾ। 'ਪੰਜਾਬ ਦੀਆਂ ਲਹਿਰਾਂ' ਨਾਂ ਦੀ ਪੁਸਤਕ ਵਿਚ ਸ਼ਮਸ਼ੇਰ ਸਿੰਘ ਅਸ਼ੋਕ ਨੇ ਲਿਖਿਆ ਹੈ-ਰਣਜੀਤ ਸਿੰਘ ਕਾਲ ਸਮੇਂ ਪੰਥ ਗਿਣਤੀ ਵਿਚ ਵਧਿਆ ਪਰ ਧਰਮ ਘਟਿਆ। ਰਣਜੀਤ ਸਿੰਘ ਦੇ ਕਾਲ ਪਿੱਛੋਂ ਸਿੱਖ ਕੌਮ ਦੇ ਰਾਜਨੀਤਿਕ ਅਤੇ ਧਾਰਮਿਕ ਦੋਹਾਂ ਪੱਖਾਂ ਦੀ ਅਧੋਗਤੀ ਹੋਈ। ਗੁਰਮਤਿ ਦੇ ਸਿਧਾਂਤਾਂ ਨੂੰ ਤਿਆਗ ਕੇ ਕੁਝ ਸੁਆਰਥੀ ਲੋਕ ਕੌਮ ਨੂੰ ਗੁਮਰਾਹ ਕਰਨ ਲਗ धष्टे :-

 

"ਦਸ ਗੁਰੂਆਂ ਦੀ ਥਾਂ ਕੁਝ ਲੋਕ ਆਪਣੇ ਆਪ ਨੂੰ ਗੁਰੂ ਅਖਵਾਉਣ ਲਗ ਪਏ-ਇਸ ਦਾ ਅੰਤਮ ਨਤੀਜਾ ਇਹ ਨਿਕਲਿਆ ਕਿ ਸਿੱਖ ਧੀਰੇ ਧੀਰੇ ਵੱਖ-ਵੱਖ ਸੰਪ੍ਰਦਾਇ ਦੇ ਰੂਪ ਵਿਚ ਵਟਣ ਲਗ ਪਏ।’**

 

ਪ੍ਰਿੰ: ਤੇਜਾ ਸਿੰਘ ਅਤੇ ਅਸ਼ੋਕ ਵੱਲੋਂ ਪ੍ਰਗਟ ਕੀਤੀਆਂ ਇਤਿਹਾਸਕ ਸਚਾਈਆਂ ਇਸ ਵਿਚਾਰ ਦਾ ਸਮਰਥਨ ਕਰਦੀਆਂ ਹਨ ਕਿ ਰਣਜੀਤ ਸਿੰਘ ਦੇ ਕਾਲ ਤਕ ਪੰਜਾਬ ਵਿਚ ਕੋਈ ਵੱਖਰੀ ਸਿੱਖ ਸੰਪ੍ਰਦਾਇ ਹੋਂਦ ਵਿਚ ਨਹੀਂ ਆਈ भी।

 

ਰਾਜਨੀਤਿਕ ਅਤੇ ਧਾਰਮਿਕ ਅਧੋਗਤੀ ਦਾ ਪ੍ਰਤਿਕਰਮ ਇਹ ਹੋਇਆ ਕਿ ਸਿੱਖਾਂ ਦੀ ਦਸ਼ਾ ਨੂੰ ਸੁਧਾਰਨ ਲਈ ਸੁਧਾਰਵਾਦੀ ਲਹਿਰਾਂ ਨੇ ਜਨਮ ਲਿਆ:

 

"੧੮੫੦ ਈ: ਵਿਚ ਨਿਰੰਕਾਰੀ ਲਹਿਰ ਨੇ ਸਿੱਖਾਂ ਵਿਚੋਂ ਹੀ ਜਨਮ ਲਿਆ ਅਤੇ ਕ੍ਰਾਂਤੀਕਾਰੀ ਸੁਧਾਰਾਂ ਦਾ ਬੀੜਾ ਚੁੱਕਿਆ। ਇਸ ਲਹਿਰ ਦੇ ਮੋਢੀ ਬ੍ਰਹਮ ਗਿਆਨੀ ਬਾਬਾ ਦਿਆਲ ਸਿੰਘ ਸਨ। ੧੮੫੦ ਈ: ਤੋਂ ੧੮੭੧ ਈ: ਤਕ ਦਾ ਸਮਾਂ ਇਸ ਲਹਿਰ ਦਾ ਸ਼ਿਖਰ ਆਖਿਆ ਜਾ ਸਕਦਾ ਹੈ।"

 

ਇਸ ਤੋਂ ਅਗਲੀ ਲਹਿਰ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ 'ਨਾਮਧਾਰੀ ਲਹਿਰ ਦੇ ਨਾਂ ਨਾਲ ਸ਼ੁਰੂ ਹੋਈ। ਇਸ ਲਹਿਰ ਦਾ ਉਦੇਸ਼ ਵੀ ਸਿੱਖਾਂ ਵਿਚ ਆ ਚੁੱਕੀ ਧਾਰਮਿਕ ਗਿਰਾਵਟ ਨੂੰ ਦੂਰ ਕਰਨਾ ਹੀ ਸੀ ਪਰੰਤੂ ਬਾਬਾ ਰਾਮ ਸਿੰਘ ਦੀ ਮੌਤ ਤੋਂ ਬਾਅਦ ਇਸ ਲਹਿਰ ਦੇ ਆਗੂ ਸਿੱਖ ਮਤ ਦੇ ਬੁਨਿਆਦੀ ਸਿਧਾਂਤਾਂ ਨੂੰ ਤਿਆਗ ਕੇ ਵੱਖ-ਵੱਖ ਮੀਤਾ ਦੀ ਪੂਰਤੀ ਵਿਚ ਮਗਨ ਹੋ ਗਏ ਤੇ ਹੌਲੀ-ਹੌਲੀ ਸਿੱਖਾਂ ਨਾਲੋਂ ਨਿੱਖੜ ਕੇ ਇਕ ਵੱਖਰੀ ਸੰਪਦਾਇ ਬਣਾ ਲਈ ਅਤੇ ਗੁਰਮਤ ਦਰਸ਼ਨ ਤੋਂ ਭਿੰਨ ਕੁਝ ਨਵੇਂ ਨਿਯਮ ਬਣਾ ਲਏ। ਇਹ ਪਹਿਲੀ ਸਿੱਖ ਸੰਪ੍ਰਦਾਇ ਸੀ।

 

੧੮੭੩ ਈ: ਵਿਚ ਈਸਾਈ ਮਿਸ਼ਨਰੀਆਂ ਨੇ ਪੰਜਾਬ ਵਿਚ ਆਪਣੇ ਮਤ ਦਾ ਪ੍ਰਚਾਰ ਬਣੇ ਚੋਰਾਂ ਨਾਲ ਗੁਰੂ ਕ ਦਿੱਤਾ। ਵੱਖਰੀ ਹੋ ਚੁੱਕੀ ਨਾਮਧਾਰੀ ਸੰਪਦਾਇ ਦਾ ਧਿਆਨ ਨਿੱਜੀ ਅਤੇ ਰਾਜਨੀਤਕ ਮਨੋਰਥਾਂ ਵਲ ਵਧੇਰੇ ਸੀ। ਦੋਸਤ ਮੱਤ ਦੇ ਵਧਦੇ ਪ੍ਰਚਾਰ ਦਾ ਅਸਰ ਸਿੱਖਾਂ ਉੱਤੇ ਪੈਣ ਤੋਂ ਰੋਕਣ ਲਈ ਅਤੇ ਕੋਮ ਵਿਚ ਧਾਰਮਕ ਜਜ਼ਬੇ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ੧੮੭੩ ਈ: ਵਿਚ ਸਿੰਘ ਸਭਾ ਲਹਿਰ ਦਾ ਜਨਮ ਹੋਇਆ ਜਿਸ ਵਿਚ ਕੰਮ ਕਰਨ ਲਈ ਗੁਰਮ ਦੇ ਪ੍ਰਚਾਰਕ ਵਰਗ ਵਿਚੋਂ ਕਈ ਵਿਦਵਾਨ ਸ਼ਾਮਲ ਹੋ ਗਏ। ਪੰ: ਤਾਰਾ ਸਿੰਘ ਨਰੋਤਮ ਅਤੇ ਗਿ: ਗਿਆਨ ਸਿੰਘ ਦੇ ਵਰਣਨ ਯੋਗ ਹਨ :-

 

"ਨਿਰਮਲੇ ਤੇ ਖਾਸ ਕਰ ਕੇ ਉਦਾਸੀ ਸੰਤ ਵੀ ਜੋ ਉਸ ਵੇਲੇ ਸਿੱਖਾਂ ਨਾਲੋਂ ਦੂਰ ਨਹੀਂ ਸਨ ਹੋਏ ਪ੍ਰਚਾਰ ਦੇ ਇਹ ਕੰਮ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲੈਣ ਲੱਗੇ।"*

 

"The first association of rererm called the 'Singh Sabha was fermed at Amritsar in 1873 year after the Namdhari Truouble. It was attended by the Pujaris. Mahants, Gianis, Granthis, and Nirmalas."**

 

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੇ ਇਤਿਹਾਸ ਦਾ ਨਿਆਇਸ਼ੀਲਤਾ ਨਾਲ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ੧੮੭੩ ਈ: ਤਕ ਨਿਰਮਲੇ ਵਿਦਵਾਨਾਂ ਦਾ ਵਰਗ ਸਿੱਖਾਂ ਵਿਚ ਰਹਿਕੇ ਹੀ ਇਕ ਵਰਗ ਦੇ ਰੂਪ ਵਿਚ ਆਪਣੇ ਕਰਤੱਵ ਦੀ ਪਾਲਣਾ ਕਰਦਾ ਰਿਹਾ ਹੈ। ਸਿੰਘ ਸਭਾ ਲਹਿਰ ਚਲਣ ਤੋਂ ਬਾਅਦ ਵੀ ਸਿੱਖਾਂ ਦੀਆਂ ਧਾਰਮਿਕ ਤੇ ਰਾਜਨੀਤਿਕ ਨੀਤੀਆਂ ਵਿਚ ਕਈ ਪਰਿਵਰਤਨ ਆਏ। ਗੁਰਦੁਆਰਿਆਂ ਵਿਚ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਹੋਇਆ, ਇਹੋ ਲਹਿਰ ੧੯੨੦° ਈ: ਵਿਚ ਕੇਂਦਰੀ ਅਕਾਲੀ ਦਲ ਦੇ ਰੂਪ ਵਿਚ ਬਦਲ ਗਈ। ਇਸ ਤਹਿਰੀਕ ਦੇ ਮੁਢਲੇ ਸਾਲਾਂ ਵਿਚ ਨਿਰਮਲੇ ਵਿਦਵਾਨਾਂ ਨੇ ਪੂਰਾ ਸਹਿਯੋਗ ਦਿੱਤਾ ਅਤੇ ਉਨ੍ਹਾਂ ਸਾਰੇ ਸੰਗ੍ਰਾਮਾਂ ਵਿਚ ਭਾਗ ਲਿਆ, ਜੋ ਸਿੱਖਾਂ ਦੇ ਆਚਰਣ ਵਿਚ ਆ ਚੁੱਕੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਸਨ। ਮਹੰਤ ਮੂਲ ਸਿੰਘ (ਜੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹਿ ਚੁੱਕੇ ਸਨ) ਕਈ ਸਾਧੂਆਂ ਨਾਲ ਗੁਰੂ ਕੇ ਕਰ ਦੇ ਮੋਰਚੇ ਵਿਚ ਗਏ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਬਣੇ ਰਹੇ।

 

ਕੇਂਦਰੀ ਅਕਾਲੀ ਦਲ ਭਾਵੇਂ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਆਗੂ ਜਮਾਤ ਸੀ ਪਰ ਇਸ ਪਾਰਟੀ ਵਿਚ ਧਾਰਮਿਕ ਮਸਲਿਆਂ ਨਾਲੋਂ ਰਾਜਨੀਤਿਕ ਨੀਤੀਆਂ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਸੀ। ਉਸ ਕਾਲ ਵਿਚ ਭਾਰਤ ਦੀ ਸਮੁੱਚੀ ਰਾਜਨੀਤਿਕ ਦਸ਼ਾ ਦੇ ਪ੍ਰਭਾਵਾਂ ਤੋਂ ਅਕਾਲੀ ਦਲ ਵੀ ਨਿਰਲੇਪ ਨਾ ਰਹਿ ਸਕਿਆ। ਭਾਰਤ ਵਿਚ ਅੰਗ੍ਰੇਜ਼ ਹਕੂਮਤ ਵਿਰੁੱਧ ਅੰਦੋਲਨ ਸ਼ੁਰੂ ਹੋ ਚੁੱਕੇ ਸਨ, ਸਾਰੇ ਦੇਸ਼ ਵਾਸੀਆਂ ਦੇ ਮਨਾਂ ਵਿਚ ਗੁਲਾਮੀ ਵਿਰੁੱਧ ਘ੍ਰਿਣਾ ਅਤੇ ਗਿਲਾਨੀ ਪੈਦਾ ਹੋ ਰਹੀ ਸੀ ਪਰ ਰਾਜਨੀਤਿਕ ਮਸਲਿਆਂ ਲਈ ਲੜ ਰਹੇ ਆਗੂਆਂ ਦੇ ਧਾਰਮਿਕ ਦ੍ਰਿਸ਼ਟੀਕੋਣ ਵੱਖਰੇ ਵੱਖਰੇ ਸਨ ਜੋ ਕਿ ਸਮੁੱਚੀ ਕੌਮ ਦੀ ਏਕਤਾ ਦੇ ਰਾਹ ਵਿਚ ਅਟਕਾਰ ਬਣ ਰਹੇ ਸਨ। ਧਾਰਮਿਕ ਵਿਤਕਰਿਆਂ ਤੋਂ ਲਾਭ ਉਠਾ ਕੇ ਅੰਗ੍ਰੇਜ਼ ਸਰਕਾਰ ਨੇ 'ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਲਈ ਅਤੇ ਇਹ ਨੀਤੀ ਸਫਲ ਵੀ ਹੋ ਗਈ। ਧਾਰਮਿਕ ਜਥੇਬੰਦੀਆਂ ਵਿਚ ਇਕ ਦੂਜੀ ਜਥੇਬੰਦੀ ਲਈ ਨਫ਼ਰਤ ਪੈਦਾ ਕਰਨਾ ਅੰਗ੍ਰੇਜ਼ ਸਰਕਾਰ ਦਾ ਇਕ ਮਨੋਰਥ ਬਣ ਗਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਾਰੀਆਂ ਜਥੇਬੰਦੀਆਂ ਇਕ ਮੁੱਠ ਹੋ ਕੇ ਹਕੂਮਤ ਦੇ ਵਿਰੁੱਧ ਸਫ਼ਲਤਾ ਨਾਲ ਹੰਭਲਾ ਨਾ ਮਾਰ ਸਕੀਆਂ। ਇਕ ਪਾਸੇ ਆਜ਼ਾਦੀ ਲਈ ਸੰਗ੍ਰਾਮ ਜਾਰੀ ਸੀ ਤੇ ਇਸ ਦੇ ਸਮਾਂਨਾਤਰ ਧਾਰਮਿਕ ਜਥੇਬੰਦੀਆਂ ਫਿਰਕਾਪ੍ਰਸਤੀ ਦੀ ਲਪੇਟ ਵਿਚ ਆ ਗਈਆਂ ਸਨ ਅਤੇ ਆਪਣੇ ਧਰਮ ਦੇ ਪ੍ਰਚਾਰ ਦੀ ਥਾਂ ਦੂਜੇ ਧਰਮ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ, ਜਿਸ ਦੇ ਫਲਸਰੂਪ ਇਕ ਦੂਜੇ ਦੇ ਧਾਰਮਿਕ ਮਾਰਗ ਲਈ ਲੋਕਾਂ ਦੇ ਮਨਾਂ ਵਿਚ ਨਫ਼ਰਤ ਪੈਦਾ ਹੋ ਗਈ। ਗੁਰੂ ਗੋਬਿੰਦ ਸਿੰਘ ਦੇ ਸਾਜੇ ਖ਼ਾਲਸਾ ਪੰਥ ਦੀ ਵਾਗ ਡੋਰ ਸੰਭਾਲਣ ਵਾਲੇ ਅਕਾਲੀ ਦਲ ਦੇ ਆਗੂ ਸੂਰਬੀਰਤਾ ਦੀਆਂ ਰੁਚੀਆਂ ਦਾ ਪ੍ਰਯੋਗ ਰਾਜਨੀਤਿਕ ਲੜਾਈ ਲਈ ਕਰਨ ਲਗ ਪਏ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦੇ ਉੱਤਰ ਵਿਚ ਉਨ੍ਹਾਂ ਦੇ ਮੱਤ ਦੇ ਖਿਲਾਫ਼ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਗੁਰਮਤਿ ਦੇ ਪ੍ਰਚਾਰ ਤੋਂ ਅਵੇਸਲੇ ਹੋ ਗਏ। ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਸਿੱਖ ਕੌਮ ਦੀ ਵਾਗਡੋਰ ਪੂਰਨ ਰੂਪ ਵਿਚ ਅਕਾਲੀ ਪਾਰਟੀ ਦੇ ਹੱਥ ਵਿਚ ਆ ਚੁੱਕੀ ਸੀ। ਸਿੱਖ ਮਤ ਦੇ ਸਾਰੇ ਅਨੁਯਾਈ ਇਸ ਜਥੇਬੰਦੀ ਦੇ ਆਦੇਸ਼ ਅਨੁਸਾਰ ਕੰਮ ਕਰਦੇ ਸਨ ਪ੍ਰੰਤੂ ਉਨ੍ਹਾਂ ਨੂੰ ਆਪਣੇ ਵਿਅਕੀਤਗਤ ਜੀਵਨ ਵਿਚ ਅਧਿਆਤਮਕ ਅਗਵਾਈ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਦੀ ਪ੍ਰਤੀਨਿਧਤਾ ਦੀ ਘਾਟ ਮਹਿਸੂਸ ਹੋ ਰਹੀ ਸੀ ਜੋ ਕਿ ਰਾਜਨੀਤਿਕ ਪਾਰਟੀ ਲਈ ਪੂਰੀ ਕਰਨੀ ਸੰਭਵ ਨਹੀਂ ਸੀ। ਇਸ ਘਾਟ ਦੇ ਸਦਕਾ ਨਿਰਮਲੇ ਵਿਦਵਾਨਾਂ ਦਾ ਵਰਗ ਇਕ ਸੰਪ੍ਰਦਾਇ ਦੇ ਰੂਪ ਵਿਚ ਬਦਲ ਗਿਆ।

 

"If after Guru Gobind Singh the sikhs had instructed a central assembly to excercise the right of personal guidance in the name of the Guru there would have been no differences in interpretiens, But their being no central authority to check or control, unite or coordinate, there have arisen certain orders of preachers on missionaries who in the course of time have assumed the form of seats, such are the Udasis, Nirmalas, Sewapanthies, Namdharies, Nirankaris"*

 

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੇ ਕਾਲ ਵਿਚ ਸਿੱਖਾਂ ਦੀ ਅਵੱਸਥਾ ਦਾ ਜੋ ਮੁਲਾਂਕਣ ਪ੍ਰਿ: ਤੇਜਾ ਸਿੰਘ ਨੇ ਕੀਤਾ ਹੈ ਉਸ ਵਿੱਚੋਂ ਉਤੇ ਦਿੱਤੇ ਵਿਚਾਰ ਸਿੱਖਾਂ ਦੀ ਉਸ ਮਾਨਸਿਕ ਅਵਸਥਾ ਨੂੰ ਸਪੱਸ਼ਟ ਕਰਦੇ ਹਨ ਜੋ ਅਕਾਲੀ ਜਥੇਬੰਦੀ ਦੀ ਅਗਵਾਈ ਦੇ ਬਾਵਜੂਦ ਵੀ ਵਿਅਤਕੀਗਤ ਜੀਵਨ ਵਿਚ ਕਿਸੇ ਅਗਵਾਈ ਦੀ ਘਾਟ ਹੋਣ ਕਰ ਕੇ ਬਣ ਚੁੱਕੀ ਸੀ। ਅਧਿਆਤਮਕ ਪੱਖ ਤੋਂ ਜੀਵਨ ਵਿਚ ਅਗਵਾਈ ਲਈ ਉਨ੍ਹਾਂ ਨੂੰ ਕਿਸੇ ਗੁਰੂ ਜਾਂ ਆਗੂ ਦੀ ਲੋੜ ਸੀ, ਇਸ ਲੋੜ ਦਾ ਅਨੁਭਵ ਉਸ ਵਰਗ ਨੂੰ ਹੋਇਆ ਜੋ ਮੁਢ ਤੋਂ ਹੀ ਧਰਮ-ਪ੍ਰਚਾਰ ਕਰਦਾ ਰਿਹਾ ਸੀ। ਇਹ ਵਰਗ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸ਼ੀਅਤ ਦੇ ਇਕ ਪੱਖ ਦਾ ਪ੍ਰਤੀਨਿਧ ਨਿਰਮਲੇ ਵਿਦਵਾਨਾਂ ਦਾ ਵਰਗ ਸੀ। ਇਸ ਵਿਚ ਸਾਹਿਤਕਾਰ ਅਤੇ ਧਰਮ-ਵੇਤਾ ਸਨ ਜਿਨ੍ਹਾਂ ਨੂੰ ਫਿਰਕਾ ਪ੍ਰਸਤੀ ਦਾ ਸੰਕੀਰਣ ਦ੍ਰਿਸ਼ਟੀਕੋਣ ਕਦੇ ਵੀ ਪਸੰਦ ਨਹੀਂ ਹੁੰਦਾ। ਇਸ ਦੇ ਵਿਪ੍ਰੀਤ ਉਨ੍ਹਾਂ ਦੇ ਮਨਾਂ ਵਿਚ ਸਮੁੱਚੀ ਮਾਨਵਜਾਤੀ ਦੀ ਭਲਾਈ ਅਤੇ ਸੁਖ ਦਾ ਸੰਬੋਧ ਹੁੰਦਾ ਹੈ। ਸਾਹਿਤਕਾਰਾਂ ਦੇ ਵਰਗ ਨੂੰ ਅਕਾਲੀ ਦਲ ਨਾਲ ਪੂਰੀ ਸਹਿਮਤੀ ਨਹੀਂ ਸੀ ਅਤੇ ਹਿੰਦੂਆਂ ਪ੍ਰਤੀ ਝਗੜਿਆਂ ਵਾਲਾ ਰਵਈਆ ਉਨ੍ਹਾਂ ਨੂੰ ਸੁਖਾਂਦਾ ਨਹੀਂ ਸੀ। ਇਸ ਨਾਜ਼ਕ ਅਵਸਥਾ ਵਿਚ, ਸਿੱਖ ਸ਼੍ਰੇਣੀ ਵਿਚ ਹੋਣ ਦੇ ਬਾਵਜੂਦ ਵੀ ਨਿਰਮਲੇ ਵਿਦਵਾਨਾਂ ਨੇ ਅਕਾਲੀ ਲਹਿਰ ਦੀਆਂ ਨੀਤੀਆਂ ਦੀ ਪ੍ਰੋੜਤਾ ਨਾ ਕੀਤੀ ਬਲਕਿ ਇਸ ਲਹਿਰ ਦਾ ਪ੍ਰਤੀਕਰਮ ਉਲਟਾ ਹੋਇਆ। ਅਕਾਲੀ ਵਿਚਾਰਧਾਰਾ ਨਾਲ ਮਤ-ਭੇਦ ਪੈਦਾ ਹੋ ਗਏ। 

ਅਕਾਲੀ ਪਾਰਟੀ ਨੂੰ ਵੀ ਇਨ੍ਹਾਂ ਵਿਦਵਾਨਾਂ ਤੇ ਵਿਸ਼ਵਾਸ ਨਾ ਰਿਹਾ ਕਿਉਂਕਿ ਪ੍ਰਚਾਰਕਾਂ ਦਾ ਇਹ ਵਰਗ ਬਨਾਰਸ ਪੜ੍ਹ ਕੇ ਆਏ ਸਿੱਖਾਂ ਦੇ ਸ਼ਿਸ਼ਾਂ ਵਿਚੋਂ ਸੀ ਅਤੇ ਇਹਨਾਂ ਦੀ ਨੀਤੀ ਹਿੰਦੂ-ਪੱਖੀ ਸੀ। ਦੂਜੇ ਪਾਸੇ ਇਸ ਤੋਂ ਛੁੱਟ ਨਿਰਮਲ ਵਰਗ ਨੇ ਸਿੱਖ-ਮਤ ਦੇ ਮੂਲ ਸਿਧਾਂਤਾਂ ਦਾ ਤਿਆਗ ਕਰ ਦਿੱਤਾ ਸੀ। ਜਿਵੇਂ ਕਿ-ਗ੍ਰਹਿਸਤ ਜੀਵਨ ਦਾ ਤਿਆਗ, ਦੇਹਧਾਰੀ ਗੁਰੂ ਨੂੰ ਮਾਨਤਾ ਦੇਣੀ ਅਤੇ ਵੇਦਾਂਤ ਨੂੰ ਗੁਰਬਾਣੀ ਦਾ ਸ੍ਰੋਤ ਪ੍ਰਵਾਨ ਕਰਨਾ।

 ਇਹ ਤਿੰਨੇ ਲੱਛਣ ਗੁਰਮਤਿ ਦੇ ਪ੍ਰਚਲਤ ਸਿਧਾਂਤਾਂ ਦੇ ਪ੍ਰਤੀਕੁਲ ਸਨ ਕਿਉਂਕਿ ਅਕਾਲੀ ਜਥੇਬੰਦੀ ਦੇ ਹੱਥ ਵਿਚ ਸਾਰੀ ਸਿੱਖ ਕੌਮ ਦੀ ਵਾਗਡੋਰ ਸੀ। ਇਸ ਲਈ ਇਸ ਜਥੇਬੰਦੀ ਦੇ ਫੈਸਲੇ ਜਾਂ ਆਦੇਸ਼ ਲਗਪਗ ਸਾਰੀ ਸਿੱਖ ਕੌਮ ਨੂੰ ਪ੍ਰਵਾਨ ਹੁੰਦੇ ਸਨ। ਵਿਤਕਰਿਆਂ ਦੇ ਇਸ ਸੰਕਟਮਈ ਪੜਾਅ ਤੇ ਕੋਈ ਸਮਝੌਤਾ ਨਾ ਹੋ ਸਕਿਆ। ਗੁਰੂ ਜੀ ਦੀ ਬਾਣੀ ਅਤੇ ਆਦੇਸ਼ਾਂ ਦੇ ਪ੍ਰਭਾਵ ਅਧੀਨ ਇਕੱਠੇ ਕੰਮ ਕਰਦੇ ਆ ਰਹੇ ਸੂਰਬੀਰ ਅਤੇ ਵਿਦਵਾਨਾਂ ਦੇ ਵਰਗਾਂ ਵਿਚ ਵਿੱਥਾਂ ਵਿਤਕਰੇ ਵੱਧਦੇ ਗਏ ਅਤੇ ਦੋਹਾਂ ਦੇ ਸੰਬੰਧ ਟੁੱਟਣੇ ਸ਼ੁਰੂ ਹੋ ਗਏ। ਸਿੱਟਾ ਇਹ ਨਿਕਲਿਆ ਕਿ ਰਾਜਨੀਤਿਕ ਤੌਰ ਤੇ ਸ਼ਕਤੀਵਾਨ ਅਕਾਲੀ ਪਾਰਟੀ ਨੂੰ ਗੁਰਦੁਆਰਿਆਂ ਵਿਚ ਨਿਰਮਲੇ ਵਿਦਵਾਨਾਂ ਦਾ ਅਸਰ ਘਟਾਉਣ ਲਈ ਸਿੱਧੇ ਅਤੇ ਅਸਿੱਧੇ ਢੰਗਾਂ ਨਾਲ ਸਾਰੇ ਵਰਗ ਨੂੰ ਬਾਹਰ* ਕੱਢ ਕੇ ਬਾਈਕਾਟ ਕਰ ਦਿੱਤਾ। ੧੯੩੦ ਦੇ ਲਗਪਗ ਇਹ ਵਰਗ ਸਿੱਖਾਂ ਨਾਲੋਂ ਬਿਲਕੁਲ ਨਿੱਖੜ ਗਿਆ।

 

"The Nirmala sadhus or pure saints are a sikh order which was bitterly opposed to that of the Akalis. They are said not to undergo any rite of purification but merely to receive the amrit like other sikhs when they become singhs. They originated like the Akalis, in the time of Guru Gobind Singh, but then history of their foundation is abscure.**

 

ਨਿਰਮਲ ਸੰਪ੍ਰਦਾਇ ਦੇ ਅਨੁਯਾਈ ਅਕਾਲੀਆਂ ਦੇ ਅਜੇਹੇ ਵਤੀਰੇ ਤੋਂ ਨਿਰਾਸ਼ ਨਹੀਂ ਹੋਏ। ਧਰਮ ਪ੍ਰਚਾਰ ਤੇ ਸਾਹਿਤ ਸਿਰਜਨਾ ਦੇ ਕਰਤੱਵ ਤੋਂ ਇਹ ਲੋਕ ਅਵੇਸਲੇ ਨਹੀਂ ਹੋਏ ਅਤੇ ਅਕਾਲੀ ਦਲ ਵੱਲੋਂ ਪੂਰਨ ਬਾਈਕਾਟ ਹੋ ਜਾਣ ਦੇ ਬਾਵਜੂਦ ਵੀ ਸਿੱਖਾਂ ਵਿਚ ਜਾ ਕੇ ਪ੍ਰਚਾਰ ਕਰਦੇ ਰਹੇ। ਨਿਰਮਲਿਆਂ ਉੱਤੇ ਅਕਾਲੀਆਂ ਵਲੋਂ ਲਾਏ ਗਏ ਦੋਸ਼ਾਂ ਅਤੇ ਹੋਰ ਝਗੜਿਆਂ ਦਾ ਅਸਰ ਜਨਸਾਧਾਰਨ ਸਿੱਖਾਂ ਉੱਤੇ ਵੀ ਹੋਇਆ। ਪਰ ਜੀਵਨ ਦੇ ਅਧਿਆਤਮਕ ਪੱਖ ਦੀ ਉੱਨਤੀ ਦੀ ਅਗਵਾਈ ਦੀ ਲੋੜਕਾਰਾਂ ਦੇ ਵਿਆਖਿਆਕਾਰ ਅਤੇ ਨਿਰੋਲ ਧਾਰਮਿਕ ਵਿਚਾਰਾਂ ਦੇ ਵਿਦਵਾਨਾਂ ਨਾਲ ਸੰਪਰਕ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਸੀ। ਵਧੇਰੇ ਸਿੱਖ ਅਜੇ ਵੀ ਨਿਰਮਲ ਵਰਗ ਦੇ ਵਿਦਵਾਨਾਂ ਦੀ ਵਿਦਵਤਾ ਦੇ ਕਾਇਲ ਸਨ। ਬਾਈਕਾਟ ਦਾ ਪ੍ਰਤੀਕਰਮ ਇਹ ਹੋਇਆ ਕਿ ਇਸ ਵਰਗ ਦੇ ਪ੍ਰਚਾਰਕ ਸੰਤਾਂ ਨੇ ਆਪਣੇ ਵਰਗ ਨੂੰ ਇਕ ਸੰਗਠਿਤ ਜਥੇਬੰਦੀ ਬਣਾ ਲਿਆ। ਇਹੋ ਜਥੇਬੰਦੀ ਵਧ ਫੁਲ ਕੇ ਇਕ ਨਿਯਤ-ਬੱਧ ਸੰਪ੍ਰਦਾਇ ਬਣ ਗਈ ਜਿਸ ਨੇ ਆਪਣੀ ਵਿਚਾਰਧਾਰਾ ਅਤੇ ਅਨੁਸ਼ਾਸ਼ਨ ਦੇ ਨਿਯਮਾਂ ਦਾ ਐਲਾਨ ਕਰ ਦਿੱਤਾ ਕਿਉਂਕਿ ਇਸ ਸੰਪ੍ਰਦਾਇ ਦੇ ਮੈਂਬਰ ਮੁੱਢ ਤੋਂ ਹੀ ਆਪਣੇ ਆਪ ਨੂੰ ਨਿਰਮਲੇ ਸੰਤ ਅਖਵਾਉਂਦੇ ਸਨ ਇਸ ਲਈ ਇਸ ਸੰਪ੍ਰਦਾਇ ਦਾ ਨਾਂ ਵੀ ਨਿਰਮਲ ਸੰਪ੍ਰਦਾਇ ਰੱਖ ਲਿਆ।

 

ਨਿਰਮਲ ਸੰਪ੍ਰਦਾਇ ਦੀ ਉਤਪੱਤੀ ਦੇ ਸੰਬੰਧ ਵਿਚ ਸਿੱਖ ਇਤਿਹਾਸ ਵਿਚੋਂ ਤਿੰਨਾਂ ਵਿਚਾਰਾਂ ਉਤੇ ਸਵਿਸਥਾਰ ਪ੍ਰਮਾਣਾਂ ਸਹਿਤ ਵਿਚਾਰ ਕਰ ਚੁੱਕਣ ਤੋਂ ਬਾਅਦ ਜੋ ਸਿੱਟੇ ਨਿਕਲਦੇ ਹਨ ਉਨ੍ਹਾਂ ਦੇ ਆਧਾਰ ਤੇ ਸਾਡੀ ਰਾਏ ਨਿਮਨ ਲਿਖਤ ਹੈ :-

 

੧. ਨਿਰਮਲ ਸੰਪ੍ਰਦਾਇ ਦਾ ਮੂਲ ਸਿੱਖ ਮਤ ਨਾਲੋਂ ਵੱਖਰਾ ਨਹੀਂ ਹੈ। ਸਿੱਖਾਂ ਨਾਲੋਂ ਨਿੱਖੜ ਕੇ ਅਲੱਗ ਹੋ ਚੁੱਕੇ ਧਰਮਵੇਤਵਾਂ (Theolegists) ਦੇ ਵਰਗ ਨੇ ਹੀ ਆਪਣੇ ਆਪ ਨੂੰ ਸੰਪ੍ਰਦਾਇ ਦੇ ਰੂਪ ਵਿਚ ਜਥੇਬੰਦ ਕਰ ਲਿਆ।

 

੨. ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹਰ ਪੱਖ ਤੋਂ ਸਰਬ-ਸ਼੍ਰੇਸ਼ਟ ਬਣਾਉਣ ਦੀ ਭਾਵਨਾ ਨਾਲ ਸਿੱਖਾਂ ਨੂੰ ਪ੍ਰਤਿਭਾਸ਼ੀਲ ਬਣਾ ਦੇਣ ਦਾ ਉਦੇਸ਼ ਵੀ ਸਾਹਮਣੇ ਰੱਖਿਆ ਸੀ। ਉਸ ਉਦੇਸ਼ ਨੂੰ ਪੂਰਾ ਕਰਨ ਦੀ ਇੱਛਾ ਨਾਲ ਜਿਹੜੇ ਸਿੱਖ ਸੰਸਕ੍ਰਿਤ ਵਿਦਿਆ ਸਿਖਾਉਣ ਲਈ ਚੁਣੇ ਗਏ ਸਨ ਉਨ੍ਹਾਂ ਨੇ ਗੁਰੂ ਸ਼ਿਸ਼ ਦੀ ਪਧਿਤੀ ਨੂੰ ਤੋਰਿਆ ਅਤੇ ਉਸ ਪਧਿਤੀ ਸਦਕਾ ਹੀ ਸਿੱਖਾਂ ਵਿਚ ਸਾਹਿਤਕਾਰਾਂ ਅਤੇ ਧਰਮ-ਪ੍ਰਚਾਰਕਾਂ ਦਾ ਇਕ ਵਰਗ ਬਣ ਗਿਆ। ਇਹ ਵਰਗ ਵਿਕਾਸ ਕਰ ਕੇ ਇਕ ਵਿਸ਼ਾਲ ਵਿਰਾਟ ਰੂਪ ਵਿਚ ਸਾਰੇ ਸਿੱਖਾਂ ਵਿਚ ਹੀ ਨਹੀਂ ਬਲਕਿ ਹਿੰਦੂਆਂ ਵਿਚ ਵੀ ਫੈਲ ਗਿਆ ਕਿਉਂਕਿ ਆਪਣੇ ਧਰਮ ਦੇ ਪ੍ਰਚਾਰ ਲਈ ਦੂਜੇ ਧਰਮਾਂ ਨਾਲ ਤੁਲਨਾਤਮਕ ਅਧਿਐਨ ਜ਼ਰੂਰੀ ਸੀ। ਸਮੇਂ ਦੀ ਚਾਲ ਅਤੇ ਬਦਲ ਰਹੀਆਂ ਪਰਿਸਥਿਤੀਆਂ ਦੇ ਪ੍ਰਤੀਫਲ ਉਨ੍ਹੀਵੀਂ ਸਦੀ ਦੇ ਮੱਧ ਤੋਂ ਬਾਅਦ ਸਿੱਖ ਮੱਤ ਵਿਚ ਹੀ ਕੁਝ ਸੁਧਾਰਵਾਦੀ ਲਹਿਰਾਂ ਨੇ ਜਨਮ ਲਿਆ। ਇਨ੍ਹਾਂ ਲਹਿਰਾਂ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਵਿਚ ਪਾਰਟੀਆਂ ਬਣ ਗਈਆਂ ਅਤੇ ਠੀਕ ਇਸੇ ਕਾਲ ਵਿੱਚ ਵਿਦਵਾਨ ਵਰਗ ਦੇ ਰਾਜਨੀਤਕ ਸਿੱਖ ਆਗੂਆਂ ਨਾਲ ਮਤ ਭੇਦ ਹੋ ਗਏ ਅਤੇ ਇਹ ਵਰਗ ਇੱਕ ਨਿਯਮ ਬੱਧ ਰਜਿਸਟਰ ਸੰਪ੍ਰਦਾਇ ਬਣ ਗੀਈ ਜੋ ਨਿਰਮਲ ਸੰਪ੍ਰਦਾਇ ਦੇ ਨਾਂ ਨਾਲ ਮਸ਼ਹੂਰ ਹੋਈ।

 

ਉਪਰੋਕਤ ਸਾਰੀ ਚਰਚਾ ਵਿੱਚੋਂ ਇਹ ਸੰਕੇਤ ਮਿਲਦਾ ਹੈ ਕਿ ਦਸ ਗੁਰੂ ਸਾਹਿਬਾਨ ਦੇ ਫਲਸਫੇ ਦੇ ਪ੍ਰਚਾਰ ਨੂੰ ਲੈਕੇ ਵੀ ਪੰਜਾਬੀ ਲੋਕ ਮਨ ਪੇਸ਼ ਕੀਤੇ ਜਾਣ ਵਾਲੇ ਬਹੁਗਿਣਤੀ ਬਿਰਤਾਂਤ ਨੂੰ ਭਾਂਪਣ ਤੋਂ ਵਾਰ ਵਾਰ ਅਸਫਲ ਹੁੰਦਾ ਰਿਹਾ ਹੈ। ਪਿਛਲੀ ਇੱਕ ਸਦੀ ਤੋਂ ਤਾਂ ਸਿੱਖ ਸੋਚ ਉੱਪਰ ਅਕਾਲੀ ਨੈਰੇਟਿਵ ਹੀ ਭਾਰੂ ਰਿਹਾ ਹੈ। ਹੁਣ ਅਕਾਲੀ ਮੂਵਮੇਂਟ ਵਿਚ ਆ ਚੁੱਕਾ ਨਿਘਾਰ ਸਾ਼ਾਇਦ ਸਿੱਖਾਂ ਨੂੰ ਮੁੜ ਵਿਚਾਰ ਕਰਨ ਲਈ ਇੱਕ ਮੰਚ ਉੱਤੇ ਲਿਆਉਣ ਦਾ ਮੌਕਾ ਪ੍ਰਦਾਨ ਕਰਨ ਲਈ ਗੁਰੂ ਦੀ ਕਿਰਪਾ ਹੀ ਹੋਵੇ।

 - ਗੁਰਪ੍ਰੀਤ ਸਿੰਘ ਸੰਧੂ 

ਸੰਪਾਦਕ ਕੇਸਰੀ ਵਿਰਾਸਤ।

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 25 Jan 2026

Gurpreet Singh Sandhu
+91 9592669498
📣 Share this post

Latest News

View all

Business Directory

Sharma ambulance service and clinic
Sharma ambulance service and clinic

City: Pahewa
Category: Healthcare & Medical

View Profile
Sandhu furniture works

City: Pehowa
Category:

View Profile
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile