ਬਾਬਾ ਬੋਲਤੇ ਤੇ ਕਹਾ ਗਏ.. ਸ਼ਬਦ ਦਾ ਮਿਰਤਕ ਦੇ ਭੋਗ ਮੌਕੇ ਗਾਇਨ ਕਿੰਨਾ ਕੁ ਢੁਕਵਾਂ?

31 Jan 2026 | 170 Views

ਬਾਬਾ ਬੋਲਤੇ ਤੇ ਕਹਾ ਗਏ.. ਸ਼ਬਦ ਦਾ ਮਿਰਤਕ ਦੇ ਭੋਗ ਮੌਕੇ ਗਾਇਨ ਕਿੰਨਾ ਕੁ ਢੁਕਵਾਂ?

Baba bolte te kaha gae.. How appropriate is the singing of the Shabad on the occasion of the bhog of the deceased?

 (ਗੁਰਬਾਣੀ ਦੀ ਪ੍ਰਚਲਿਤ-ਸਹੀ ਵਰਤੋਂ, ਭਾਗ- 3)

 

 

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ॥

(ਆਸਾ-ਕਬੀਰ ਜੀ-੪੮੦)

 

ਵਿਚਾਰ- ਭਗਤ ਕਬੀਰ ਜੀ ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤੇ ਗਏ ਇਸ ਸ਼ਬਦ ਦੀਆਂ ਉਕਤ ਪੰਕਤੀਆਂ ਨੂੰ ਸਥਾਈ ਬਣਾਉਂਦੇ ਹੋਏ ਅਕਸਰ ਹੀ ਮ੍ਰਿਤਕ ਦੇ ਭੋਗ ਸਮਾਗਮ ਸਮੇਂ ਰਾਗੀ ਸਿੰਘਾਂ ਵਲੋਂ ਗਾਇਨ ਕੀਤਾ ਜਾਂਦਾ ਹੈ। ਇਨ੍ਹਾਂ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਅੱਜ ਤੋਂ ਕੁਝ ਦਿਨ ਪਹਿਲਾਂ ਜਿਊਂਦਾ ਸੀ, ਬੋਲਦਾ-ਚਲਦਾ-ਫਿਰਦਾ ਸੀ ਉਹ ਹੁਣ ਸਾਡੇ ਕੋਲੋਂ ਸਦੀਵੀਂ ਤੌਰ ਤੇ ਵਿਛੜ ਗਿਆ ਹੈ ਅਤੇ ਉਸਨੇ ਹੁਣ ਕਦੀ ਵੀ ਵਾਪਸ ਨਹੀਂ ਆਉਣਾ। ਇਸ ਸ਼ਬਦ ਨੂੰ ਰਾਗੀ ਸਿੰਘਾਂ ਵਲੋਂ ਮਿਰਤਕ ਸਮਾਗਮ ਸਮੇਂ ਗਾਉਂਦੇ ਹੋਏ ਪਰਿਵਾਰ ਦੀਆਂ ਪਹਿਲਾਂ ਹੀ ਵਿਛੋੜੇ ਕਾਰਣ ਦੁਖੀ ਭਾਵਨਾਵਾਂ ਨੂੰ ਹੋਰ ਉਤੇਜਿਤ ਕਰਨ ਦਾ ਦੁਸ਼ਕਰਮ ਕੀਤਾ ਜਾਂਦਾ ਹੈ। ਇਸ ਸਮੇਂ ਕੀਤੇ/ਕਰਾਏ ਜਾਣ ਵਾਲੇ ਪਾਠ-ਕੀਰਤਨ-ਕਥਾ ਵਿਚਾਰ ਆਦਿ ਦਾ ਮਕਸਦ ਪਰਿਵਾਰ ਨੂੰ ਹੌਂਸਲਾ ਦੇਣਾ ਹੁੰਦਾ ਹੈ ਨਾ ਕਿ ਪਹਿਲਾਂ ਹੀ ਡੋਲੇ ਹੋਏ ਪਰਿਵਾਰ ਨੂੰ ਹੋਰ ਡੁਲਾਉਣਾ। ਇਸ ਸਭ ਕੁਝ ਦੀ ਸਮਝ ਸਾਨੂੰ ਕਦੋਂ-ਕਿਵੇਂ ਆਵੇਗੀ ? ਇਸ ਪ੍ਰਚਲਿਤ ਵਿਚਾਰ ਅਨੁਸਾਰ ਜੋ ਕੀਰਤਨ ਕੀਤਾ ਜਾ ਰਿਹਾ ਹੈ ਉਹ ਕਿਸੇ ਵੀ ਤਰਾਂ ਵਾਜਿਬ ਨਹੀਂ ਹੈ। ਜਦੋਂ ਅਸੀਂ ਇਸ ਸ਼ਬਦ ਦੇ ਪੂਰੇ ਭਾਵ ਅਰਥ ਵਿਚ ਜਾ ਕੇ ਇਨ੍ਹਾਂ ਤੁਕਾਂ ਦੇ ਅਰਥ ਭਾਵ ਸਮਝਾਂਗੇ ਤਾਂ ਸਪਸ਼ਟ ਰੂਪ ਵਿਚ ਸਾਡੀ ਅਗਿਆਨਤਾ ਪ੍ਰਗਟ ਹੋ ਜਾਵੇਗੀ। ਗੁਰਬਾਣੀ ਨੂੰ ਸਹੀ ਰੂਪ ਵਿਚ ਸਮਝਣ ਲਈ ਸ਼ਾਬਦਿਕ ਅਰਥਾਂ ਦੀ ਥਾਂ ਤੇ ਭਾਵ ਅਰਥ ਵਿਚ ਜਾ ਕੇ ਸਮਝਣਾ ਜ਼ਰੂਰੀ ਹੈ। ਪੂਰਾ ਸ਼ਬਦ ਇਸ ਪ੍ਰਕਾਰ ਹੈ-

 

ਗਗਨ ਨਗਰ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ॥੧॥‌ ‌

 ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ॥

 ਬਜਾਵਨਹਾਰੋ ਕਹਾ ਗਇਓ ਜਿਨ ਇਹੁ ਮੰਦਰੁ ਕੀਨਾ॥ ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚ ਤੇਜੁ ਸਭੁ ਲੀਨਾ ॥੨॥ 

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ॥ ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥

 ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥ 

ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ॥ ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥

(ਆਸਾ ਕਬੀਰ ਜੀ ੪੮੦)

 

ਅਰਥ- ਹੇ ਬਾਬਾ | ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿਥੇ ਗਿਆ ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ ? ਹੁਣ ਤਾਂ ਤੇਰੇ ਮਨ ਵਿਚ ਕੋਈ ਇਕ ਫੁਰਨਾ ਭੀ ਨਹੀਂ ਉਠਦਾ। ਇਹ ਸਭ ਮਿਹਰ ਉਸ ਪ੍ਰਾਰਬ੍ਰਹਮ ਪ੍ਰਮੇਸ਼ਰ ਮਾਧੋ ਪਰਮਹੰਸ ਦੀ ਹੈ ਜਿਸ ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿਤੇ ਹਨ।

 

ਹੇ ਭਾਈ! ਹਰਿ ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ। ਤੇਰੇ ਉਹ ਬੋਲ-ਬੁਲਾਰੇ ਕਿਥੇ ਗਏ ਜੋ ਸਦਾ ਸਰੀਰ ਸਬੰਧੀ ਹੀ ਰਹਿੰਦੇ ਸਨ। ਕਦੇ ਉਹ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ, ਉਹ ਸਭ ਕਿਤੇ ਅਲੋਪ ਹੀ ਹੋ ਗਏ ਹਨ।

 

ਸਰੀਰਕ ਮੋਹ ਦੇ ਉਹ ਫੁਰਨੇ ਕਿਥੇ ਰਹਿ ਸਕਦੇ ਹਨ ? ਹੁਣ ਤਾਂ ਉਹ ਮਨ ਹੀ ਨਹੀ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ ਵਜਾਣ ਵਾਲਾ ਉਹ ਮਨ ਹੀ ਕਿਤੇ ਅਲੋਪ ਹੋ ਗਿਆ ਹੈ।

 

ਪਾਰਬ੍ਰਹਮ ਪ੍ਰਮੇਸ਼ਰ ਨੇ ਮਨ ਦਾ ਉਹ ਪਹਿਲਾ ਤੇਜ - ਪ੍ਰਤਾਪ ਹੀ ਖਿਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ-ਪਹਿਲਾ ਬੋਲ-ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ।

 

ਤੇਰੇ ਉਹ ਕੰਨ ਕਿਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ ? ਤੇਰੀ ਨਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ- ਅਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ।

 

ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁੱਕੇ ਹਨ, ਉਹ ਸਾਰੇ ਚੋਰ ਆਪੋ‌ ਆਪਣੀ ਭਟਕਣਾ ਤੋਂ ਹਟ ਗਏ ਹਨ ਕਿਉਂਕਿ ਜਿਸ ਮਨ ਦਾ ਤੇਜ ਤੇ ਆਸਰਾ ਲੈ ਕੇ ਇਹ ਪੰਜੇ ਕਾਮਾਦਿਕ ਦੌੜ-ਭੱਜ ਕਰਦੇ ਸਨ। ਉਹ ਮਨ ਹਾਥੀ ਹੀ ਨਹੀਂ ਰਿਹਾ। ਉਹ ਹਿਰਦਾ ਨਹੀਂ ਰਿਹਾ। ਹਰਿ ਸਿਮਰਨ ਦੀ ਬਰਕਤ ਨਾਲ ਤੇਰੇ ਦਸੇ ਹੀ ਇੰਦਰੇ ਸਰੀਰਕ ਮੋਹ ਵਲੋਂ ਮਰ ਚੁੱਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਨ੍ਹਾਂ ਨੇ ਆਸਾ-ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ। ਕਬੀਰ ਆਖਦਾ ਹੈ- ਜੋ ਭੀ ਮਨੁੱਖ ਪ੍ਰਮਾਤਮਾ ਨੂੰ ਸਿਮਰਦਾ ਹੈ, ਉਹ ਜਿਊਂਦਾ ਹੀ ਦੁਨੀਆਂ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰਾਂ ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ।

 

ਭਗਤ ਕਬੀਰ ਜੀ ਵਲੋਂ ਇਸ ਸ਼ਬਦ ਰਾਹੀਂ ਮਨੋ ਅਵਸਥਾ ਦੀ ਤਬਦੀਲੀ ਦੇ ਸਬੰਧ ਵਿਚ ਜ਼ਿਕਰ ਕੀਤਾ ਹੈ ਕਿ ਜਿਹੜਾ ਮਨ ਪਹਿਲਾ ਭਟਕਣਾ ਵਿਚ ਪੈ ਕੇ ਸਾਡੇ ਜੀਵਨ ਨੂੰ ਗਲਤ ਪਾਸੇ ਲਿਜਾ ਰਿਹਾ ਸੀ, ਹੁਣ ਗੁਰੂ ਕ੍ਰਿਪਾ ਦੁਆਰਾ ਸਹੀ ਮਾਰਗ ਉਪਰ ਚਲਣ ਕਰਕੇ ਜਿਹੜੇ ਵਿਚਾਰ ਮਨ ਰਾਹੀਂ ਪਹਿਲਾਂ ਖੌਰੂ ਪਾਉਂਦੇ ਹੋਏ ਭਟਕਾਉਂਦੇ ਸਨ, ਹੁਣ ਉਹ ਬਿਲਕੁਲ ਸ਼ਾਂਤ ਹੋ ਗਏ ਹਨ। ਇਸ ਸ਼ਬਦ ਰਾਹੀਂ ਸਰੀਰਕ ਮੌਤ ਦੀ ਥਾਂ ਤੇ ਮਨ ਦੀ ਵਿਸ਼ੇ ਵਿਕਾਰਾਂ ਵਲੋਂ ਮੌਤ ਦਾ ਜ਼ਿਕਰ ਹੈ। ਲੋੜ ਹੈ ਕਿ ਇਨ੍ਹਾਂ ਤੁਕਾਂ ਦੀ ਵਿਚਾਰ ਨੂੰ ਪੂਰੇ ਸ਼ਬਦ ਅੰਦਰ ਦਰਸਾਏ ਪਰਿਖੇਪ ਵਿਚ ਸਮਝਿਆ ਜਾਵੇ।

 

ਉਪਰੋਕਤ ਸਾਰੀ ਵਿਚਾਰ ਤੋਂ ਅਸੀਂ ਸਪਸ਼ਟ ਰੂਪ ਵਿਚ ਇਸ ਨਿਰਣੇ ਤੋਂ ਪਹੁੰਚਦੇ ਹਾਂ ਕਿ ਇਸ ਸ਼ਬਦ ਵਿਚ ਕਿਸੇ ਵੀ ਤਰਾਂ ਸਰੀਰਕ ਮੌਤ ਰੂਪੀ ਵਿਛੋੜੇ ਦੀ ਗੱਲ ਕਦਾਚਿਤ ਵੀ ਨਹੀਂ ਹੈ। ਲੋੜ ਹੈ ਕਿ ਜੇਕਰ ਐਸੇ ਸਮੇਂ ਇਸ ਸ਼ਬਦ ਦਾ ਕੀਰਤਨ ਕਰਨਾ ਹੋਵੇ ਤਾਂ ਰਾਗੀ ਸਿੰਘਾਂ ਨੂੰ ਪਹਿਲਾਂ ਸ਼ਬਦ ਦੇ ਸਹੀ ਭਾਵ ਅਰਥਾਂ ਨੂੰ ਹਾਜ਼ਰ ਸੰਗਤਾਂ ਦੇ ਸਾਹਮਣੇ ਜ਼ਰੂਰ ਹੀ ਸਪਸ਼ਟ ਕਰ ਦੇਣਾ ਚਾਹੀਦਾ ਹੈ।

ਨੋਟ: ਇਸ ਲੇਖ ਰਾਹੀਂ ਦਿਤੇ ਗਏ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿਚ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ' (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

ਲੇਖਕ: ਸੁਖਜੀਤ ਸਿੰਘ ਕਪੂਰਥਲਾ 

Categories: ਸੰਪਾਦਕੀ/ਸਿੱਖ ਵਿਚਾਰ

Tags: KESARI VIRASAT

Published on: 31 Jan 2026

Gurpreet Singh Sandhu
+91 9592669498
📣 Share this post

Latest News

View all

Business Directory

Sharma ambulance service and clinic
Sharma ambulance service and clinic

City: Pahewa
Category: Healthcare & Medical

View Profile
Sandhu furniture works

City: Pehowa
Category:

View Profile
KESARI VIRASAT MEDIA HOUSE

City: jalandhar
Category: SERVICES

View Profile
N.K & CO.
N.K & CO.

City: AMRITSAR
Category: SERVICES

View Profile
Panchayat Nama
Panchayat Nama

City: Jalandhar
Category: Media & Entertainment

View Profile
B. S. Watch company
B. S. Watch company

City: Jalandhar
Category: Retail & Shopping

View Profile
R.K. CLOTHING STUDIO
R.K. CLOTHING STUDIO

City: Jalandhar
Category: Retail & Shopping

View Profile
VS ENTERPRISES

City: JALANDHAR
Category:

View Profile
KESARI VIRASAT MEDIA HOUSE
KESARI VIRASAT MEDIA HOUSE

City: Jalandhar
Category: SERVICES

View Profile

Sikh Directory

Baba Vijay nath
Baba Vijay nath

City: Kapurthala
Category: ਸਿੱਖ ਸੰਪਰਦਾਵਾਂ/ ਮੱਤ

View Profile
Parth DailySolutions
Parth DailySolutions

City: Jalandhar
Category: ਪੰਥਕ ਰਾਜਨੀਤੀ

View Profile
Rakesh Kumar

City: Jalandhar
Category: ਸਿੱਖ ਸੰਪਰਦਾਵਾਂ/ ਮੱਤ

View Profile
Dr H.S. Bawa
Dr H.S. Bawa

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Parmjeet Singh Mansa Dr.
Parmjeet Singh Mansa Dr.

City: Kapurthala
Category: ਸਿੱਖ ਸਖ਼ਸ਼ੀਅਤਾਂ

View Profile
Balwinder singh
Balwinder singh

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Lakhwinder Singh
Bhai Lakhwinder Singh

City: Jandiala Guru
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet singh sandhu
Gurpreet singh sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile
Bhai Gurnam singh Khalsa
Bhai Gurnam singh Khalsa

City: ਜਲੰਧਰ
Category: ਗੁਰਬਾਣੀ ਪ੍ਰਚਾਰ/ ਪ੍ਰਸਾਰ

View Profile
Gurpreet Singh Sandhu
Gurpreet Singh Sandhu

City: Jalandhar
Category: ਸਿੱਖ ਸਖ਼ਸ਼ੀਅਤਾਂ

View Profile