ਮਲਟੀਵਰਸ, ਟਾਈਮ ਥਿਊਰੀ ਅਤੇ ਭਾਰਤੀ ਗਿਆਨ ਗਾਥਾਵਾਂ

09 Mar 2026 | 15 Views

ਮਲਟੀਵਰਸ, ਟਾਈਮ ਥਿਊਰੀ ਅਤੇ ਭਾਰਤੀ ਗਿਆਨ ਗਾਥਾਵਾਂ

Multiverse, Time Theory and Indian Gyan Sagas

 

ਸਾਡਾ ਯੂਨੀਵਰ੍ਸ ਕਿੰਨਾ ਅਦਭੁੱਤ ਅਤੇ ਵਿਸ਼ਾਲ ਏ ਕੇ ਅਸੀਂ ਇਸਦਾ ਦੋ ਪ੍ਰਸੈਂਟ ਵੀ ਨਹੀਂ ਖੋਜ ਸੱਕੇ. ਉਂਝ ਅੱਜ ਦਾ ਮਨੁੱਖ ਇੰਜ ਦੀਆਂ ਫੜ੍ਹੀਆਂ ਵਿੱਚ ਬਹੁਤ ਖ਼ੁਸ਼ ਰਹਿੰਦਾ ਵਿਗਿਆਨਕਾ ਨੇ ਆਹ ਬਣਾ ਲਿਆ ਓਹ ਬਣਾ ਲਿਆ ਪਰ ਜੇ ਦੇਖਿਆ ਜਾਵੇ ਤਾ ਗੋਹਟੇ ਚੋਂ ਪੂਣੀ ਵੀ ਨਹੀਂ ਕਤੀ ਵਾਲੀ ਨਜ਼ਰ ਆਉਂਦੀ ਏ. ਹੋਰ ਤਾ ਹੋਰ ਮਨੁੱਖ ਆਪਣੇ ਅੰਦਰ ਨੂੰ ਨਹੀਂ ਖੋਜ ਸਕਿਆ ਅਤੇ ਬ੍ਰਹਿਮੰਡ ਖ਼ੋਜਣਾ ਤਾਂ ਦੂਰ ਦੀ ਕੌਡੀ ਏ ਉਂਝ ਸਾਡੇ ਪੁਰਾਤਨ ਮਹਾਂ ਪੁਰਖਾਂ ਦੀਆਂ ਖੋਜਾਂ ਨੂੰ ਵੀ ਮਿਥੀਹਾਸ ਕਹਿ ਕੇ ਨਕਾਰ ਦਿੰਦਾ ਉਹਨੂੰ ਤਾਂ ਬੱਸ ਤੁਰੰਤ ਫੁਰੰਤ ਵਾਲੀ ਗੱਲ ਹੀ ਚੰਗੀ ਲੱਗਦੀ ਏ. ਜਿੱਥੇ ਮਿਹਨਤ ਮੁਸ਼ੱਕਤ ਹੋਵੇ ਉਹ ਉਥੋਂ ਟੱਲਦਾ ਏ ਜਾ ਟਿੱਬਦਾ ਏ. ਪਰ ਜੇ ਗਹੁ ਨਾਲ ਘੋਖੀਏ ਦੇਖੀਏ ਤਾਂ ਜਿੱਥੇ ਵਿਗਿਆਨ ਆਪਣੀ ਸਿਖਰਾਂ ਦੀ ਖ਼ਬਰ ਦਿੰਦਾ. ਉੱਥੇ ਤਾਂ ਸਾਡੇ ਪੁਰਖੇ ਪਹਿਲਾਂ ਹੀ ਵਰਨਣ ਕਰ ਗਏ ਹਨ ਉਹ ਵੀ ਹਜਾਰਾਂ ਸਾਲ ਪਹਿਲਾਂ .ਵੇਦਾਂ ਪੁਰਾਣਾ ਵਿੱਚ ਇੱਕ ਕਥਾ ਆਉਂਦੀ ਏ ਕੇ ਰਾਜਾ ਕਾਕੂਦੀ ਦੀ ਇਕਲੌਤੀ ਅਤੇ ਵਿਦਵਾਨ ਸੁੰਦਰ ਨੌਜਵਾਨ ਕਨਿਆਂ ਸੀ ਰੇਵਤੀ. ਅਤੇ ਰਾਜਾ ਕਾਕੂਦੀ ਉਹਦੇ ਲਈ ਵਰ ਦੀ ਭਾਲ ਵਿੱਚ ਸੀ. ਬਹੁਤ ਸਾਰੇ ਰਿਸ਼ਤੇ ਆਏ ਪਰ ਰਾਜਾ ਕਾਕੂਦੀ ਫ਼ੈਸਲਾ ਨਹੀਂ ਸੀ ਕਰ ਪਾ ਰਿਹਾ. ਰਾਜਾ ਕਾਕੂਦੀ ਬ੍ਰਹਮ ਗਿਆਨ ਦਾ ਸਰਵੋਤਮ ਖ਼ੋਜੀ ਅਤੇ ਇਸ ਵਿੱਦਿਆ ਨਾਲ ਪ੍ਰੀਪੂਰਨ ਸੀ .ਉਹਨੇ ਆਪਣੀ ਮੁਸ਼ਕਲ ਦਾ ਹੱਲ ਲੱਭਣ ਲਈ ਇਸੇ ਵਿੱਦਿਆ ਦਾ ਸਹਾਰਾ ਲਿਆ ਅਤੇ ਆਪਣੀ ਬੇਟੀ ਰੇਵਤੀ ਸਮੇਤ ਬ੍ਰਹਮਾ ਕੋਲ਼ ਬ੍ਰਹਮਾ ਦੇ ਦਰਬਾਰ ਪਹੁੰਚ ਗਿਆ. ਰਾਜੇ ਦੇ ਉੱਥੇ ਪਹੁੰਚਣ ਮੌਕੇ ਬ੍ਰਹਮਾ ਦੇ ਦਰਬਾਰ ਵਿੱਚ ਇੱਕ ਸੰਗੀਤਕ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਕਾਰਣ ਰਾਜਨ ਕਾਕੂਦੀ ਅਤੇ ਕੁਮਾਰੀ ਰੇਵਤੀ ਨੂੰ ਪ੍ਰੋਗਰਾਮ ਦੀ ਸਮਾਪਤੀ ਤੱਕ ਇੰਤਜਾਰ ਕਰਨਾਂ ਪਿਆ ਹਾਲਾਂਕਿ ਪ੍ਰੋਗਰਾਮ ਘੰਟਾ ਦੋ ਘੰਟੇ ਹੀ ਚੱਲਿਆ. ਪ੍ਰੋਗਰਾਮ ਦੀ ਸਮਾਪਤੀ ਬਾਅਦ ਦੋਨੋਂ ਪਿਉ ਧੀ ਬ੍ਰਹਮਾ ਨੂੰ ਮਿਲੇ ਅਤੇ ਆਪਣੇ ਆਉਣ ਦਾ ਪ੍ਰਯੋਜਨ ਬਿਆਨ ਕੀਤਾ ਕੇ ਰੇਵਤੀ ਲਈ ਵਰ ਦਾ ਫ਼ੈਸਲਾ ਨਹੀਂ ਕਰ ਪਾ ਰਿਹਾ ਪਰ ਮੇਂ ਕੁੱਝ ਰਾਜ ਕੁਮਾਰਾਂ ਦੀ ਲਿਸਟ ਬਣਾਈ ਹੋਈ ਏ ਬ੍ਰਹਮਾ ਜੀ ਮੇਂ ਥੋਡੀ ਸਲਾਹ ਲੈਣ ਆਇਆ ਕੇ ਇਨ੍ਹਾਂ ਵਿੱਚੋ ਕਿਹੜ੍ਹਾ ਵਰ ਰੇਵਤੀ ਲਈ ਠੀਕ ਰਹੇਗਾ. ਤਾਂ ਬ੍ਰਹਮਾ ਨੇ ਦੱਸਿਆ ਕੇ ਰਾਜਨ ਜੋ ਲਿਸਟ ਤੁਸੀਂ ਲੈ ਕੇ ਆਏ ਹੋ ਹੁਣ ਤਾਂ ਇਹ ਸਾਰੇ ਕੀ ਇਨ੍ਹਾਂ ਦੇ ਵੰਸ ਵੀ ਖੱਤਮ ਹੋ ਗਏ ਹੋਣੇ ਨੇ .ਜਦੋਂ ਰਾਜੇ ਕਾਕੂਦੀ ਨੇ ਕਿਹਾ ਕੇ ਸਾਨੂੰ ਆਇਆ ਨੂੰ ਤਾਂ ਦੋ ਘੰਟੇ ਹੀ ਹੋਏ ਹਨ ਫ਼ੇਰ ਵੰਸ ਕਿੰਵੇਂ ਖੱਤਮ .ਤਾਂ ਬ੍ਰਹਮਾ ਜੀ ਨੇ ਟਾਈਮ ਦਾ ਭੇਦ ਉਜਾਗਰ ਕੀਤਾ ਕੇ ਉਨ੍ਹਾਂ ਦੇ ਦਰਬਾਰ ਦਾ ਸਮਾਂ ਅਤੇ ਧਰਤੀ ਦੇ ਸਮੇਂ ਵਿੱਚ ਬਹੁਤ ਭੇਦ ਹੈ ਅਤੇ ਇਥੋਂ ਦਾ ਇੱਕ ਦਿਨ ਧਰਤੀ ਦੇ ਚਤੁਰਯੁੱਗ ਭਾਵ ਚਾਰ ਯੁੱਗਾਂ ਦੇ ਬਰਾਬਰ ਹੈ ਸੋ ਭਾਂਵੇ ਥੋਨੂੰ ਇਥੇ ਬੈਠਿਆ ਦੋ ਘੰਟੇ ਦੇ ਕਰੀਬ ਹੀ ਟਾਈਮ ਹੋਇਆ ਪਰ ਇੰਨੇ ਸਮੇਂ ਵਿੱਚ ਹੀ ਧਰਤੀ ਤੇ ਤਾਂ ਕਈ ਯੁੱਗ ਬੀਤ ਗਏ ਹਨ. ਜੋ ਇਹ ਕਹਾਣੀ ਸਾਨੂੰ ਇਸ਼ਾਰਾ ਦਿੰਦੀ ਏ ਕੇ ਸਮੇਂ ਦੀ ਚਾਲ ਹਰੇਕ ਜਗ੍ਹਾ ਬਰਾਬਰ ਨਹੀਂ ਅਤੇ ਹੁਣ ਵਿਗਿਆਨਕ ਵੀ ਇਸੇ ਥਿਊਰੀ ਤੇ ਸਹੀ ਪਾ ਰਹੇ ਹਨ ਕੇ ਸਮੇਂ ਦੀ ਚਾਲ ਇੱਕੋ ਜਿਹੀ ਨਹੀਂ ਹੈ ਇਹ ਵੱਖੋ ਵੱਖਰੇ ਯੂਨੀਵਰ੍ਸ ਤੇ ਅਲੱਗ ਅਲੱਗ ਹੈ. ਇੰਜ ਹੀ ਇੱਕ ਹੋਰ ਕਹਾਣੀ ਮਲਟੀਵਰਸ ਦੇ ਸਿਧਾਂਤ ਦੀ ਪੁਖਤਾ ਜਾਣਕਾਰੀ ਦਿੰਦੀ ਏ ਕੇ ਸਾਡੇ ਯੂਨੀਵਰ੍ਸ ਦੇ ਇਲਾਵਾ ਹੋਰ ਵੀ ਕਰੋੜ੍ਹਾਂ ਯੂਨੀਵਰ੍ਸ ਹਨ ਅਤੇ ਇਹ ਸਿਧਾਂਤ ਵੀ ਵਿਗਿਆਨੀ ਸਿੱਧ ਕਰ ਚੁੱਕੇ ਹਨ. ਕਹਾਣੀ ਇੰਜ ਹੈ ਕੇ ਇੱਕ ਵਾਰ ਕ੍ਰਿਸ਼ਨ ਜੀ ਨੇ ਮਥੁਰਾ ਵਿੱਖੇ ਆਪਣੇ ਬਾਲ ਗੋਪਾਲ ਸਾਥੀਆਂ ਅਤੇ ਗਊਆਂ ਨਾਲ ਬਾਲਪਨ ਵਿੱਚ ਅਨੇਕਾਂ ਚਮਤਕਾਰ ਕੀਤੇ. ਇੰਜ ਹੀ ਬ੍ਰਹਮਾ ਨੂੰ ਇਹ ਪੜਚੋਲ ਪੇ ਗਈ ਪਈ ਇਹ ਛੋਟਾ ਜਿਹਾ ਚਮਤਕਾਰੀ ਬਾਲਕ ਆਖ਼ਿਰ ਕੌਣ ਹੈ .ਇਸੇ ਪੜਚੋਲ ਅਧੀਨ ਜਦੋਂ ਕ੍ਰਿਸ਼ਨ ਜੀ ਇੱਕ ਖੇਲ ਖੇਲ ਵਿੱਚ ਇੱਕ ਥਾ ਲੁੱਕੇ ਬੈਠੇ ਸਨ ਤਾਂ ਬ੍ਰਹਮਾ ਨੇ ਉਹਨਾਂ ਦੀਆਂ ਸਾਰੀਆਂ ਗਊ ਅਤੇ ਸਾਥੀ ਗਾਇਬ ਕਰ ਦਿੱਤੇ ਅਤੇ ਉਡੀਕਣ ਲੱਗੇ ਕੇ ਦੇਖਦੇ ਹਾਂ ਹੁਣ ਇਹ ਛੋਟੂ ਬਾਲਕ ਕੀ ਕਰਦਾ. ਜਦੋਂ ਕ੍ਰਿਸ਼ਨ ਜੀ ਉਡੀਕ ਕੇ ਬਾਹਰ ਆਏ ਤਾਂ ਸਾਰਾ ਕੁੱਝ ਗਾਇਬ .ਕ੍ਰਿਸ਼ਨ ਮਹਾਰਾਜ਼ ਨੇ ਆਪਣੀ ਕਲਾ ਰਾਂਹੀ ਜਾਣ ਲਿਆ ਕੇ ਇਹ ਬ੍ਰਹਮਾ ਦਾ ਕੰਮ ਏ. ਪਰ ਕ੍ਰਿਸ਼ਨ ਨੇ ਬ੍ਰਹਮਾ ਨੂੰ ਕੁੱਝ ਨਹੀਂ ਕਿਹਾ ਸਗੋਂ ਖੁੱਦ ਹੀ ਉਹ ਗਊਆਂ ਅਤੇ ਸਾਥੀ ਆਪਣੀ ਕਲਾ ਨਵੇਂ ਬਣਾ ਲਏ ਗਏ ਅਤੇ ਖੇਲ ਫ਼ੇਰ ਨਿਰਵਿਘਨ ਜ਼ਾਰੀ ਰਿਹਾ. ਕਾਫੀ ਦਿਨ ਬਾਅਦ ਜਦੋਂ ਬ੍ਰਹਮਾ ਨੇ ਦੇਖਿਆ ਕੇ ਕ੍ਰਿਸ਼ਨ ਨੇ ਆਪਣੀ ਕਲਾ ਨਾਲ ਇਹ ਸੱਭ ਕੁੱਝ ਕੀਤਾ ਤਾਂ ਉਹ ਜਾਣ ਗਏ ਕੇ ਇਹ ਬਾਲਕ ਨਹੀਂ ਸਗੋਂ ਭਗਵਾਨ ਏ ਤਾਂ ਉਹ ਖੁੱਦ ਆ ਕੇ ਕ੍ਰਿਸ਼ਨ ਜੀ ਅੱਗੇ ਨਤਮਸਤਕ ਹੋ ਗਏ. ਤਾਂ ਕ੍ਰਿਸ਼ਨ ਭਗਵਾਨ ਨੇ ਉਸ ਸਮੇਂ ਬ੍ਰਹਮਾ ਨੂੰ ਆਪਣਾਂ ਮਲਟੀਵਰਸ ਵਾਲ਼ਾ ਰੂਪ ਦਿਖਾਇਆ ਅਤੇ ਅਨੇਕਾਂ ਹੀ ਵੱਖਰੇ ਵੱਖਰੇ ਯੂਨੀਵਰ੍ਸ ਦਿਖਾਏ. ਜਿੱਥੇ ਸਾਡੇ ਆਲ਼ੇ ਬ੍ਰਹਮਾ ਦੇ ਚਾਰ ਸਿਰ ਹਨ ਉੱਥੇ ਹੋਰਨਾਂ ਯੂਨੀਵਰਸਾ ਦੇ ਬ੍ਰਹਮਾਂ ਕੋਈ ਦੱਸ ਸਿਰ ਆਲਾ ਕੋਈ ਪੰਜਾਹ ਤੇ ਕੋਈ 100 ਸਿਰ ਆਲਾ ਭਾਵ ਕੇ ਬ੍ਰਹਮਾਂ ਦਾ ਹੰਕਾਰ ਵੀ ਤੋੜਿਆ ਅਤੇ ਉਹਨੂੰ ਸੈਂਕੜੇ ਹੋਰ ਬ੍ਰਹਿਮੰਡ ਵੀ ਦਿੱਖਾ ਦਿੱਤੇ. ਸੋ ਇਹ ਕਹਾਣੀ ਜੋ ਮਲਟੀਵਰਸ ਬਾਰੇ ਦੱਸਦੀ ਇੰਜ ਹੀ ਅਜੋਕੇ ਵਿਗਿਆਨੀ ਵੀ ਹੁਣ ਮਲਟੀਵਰਸ ਦੇ ਸਿਧਾਂਤ ਨੂੰ ਸਹੀ ਆਖ ਰਹੇ ਹਨ ਕਿਉਂਕਿ ਹੁਣ ਦੀਆਂ ਸਪੇਸ ਦੁਰਬੀਨ ਵੀ ਇਸਦੇ ਉੱਪਰ ਸਹੀ ਪਾ ਰਹੀਆਂ ਹਨ. ਇੰਜ ਹੀ ਮੈਨੂੰ ਖੁੱਦ ਨੂੰ ਵੀ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਮੇਂ ਡੀਪ ਮੈਡੀਟੇਸ਼ਨ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਿਤਾ ਜੀ ਨੂੰ ਕਿਸੇ ਹੋਰ ਹੀ ਧਰਤ ਤੇ ਧਰਮ ਪ੍ਰਚਾਰ ਕਰਦੇ ਹੋਏ ਦੇਖਿਆ |

 

 

ਚੰਨਣ ਸਿੰਘ ਹਰਪੁਰਾ 

ਸੀਏਟਲ ਤੋਂ

Categories: ਸਿੱਖ ਸਾਹਿਤ/ਸਭਿਆਚਾਰ/ਮੀਡੀਆ ਦੇਸ਼ ਦੁਨੀਆ ਸੰਪਾਦਕੀ/ਸਿੱਖ ਵਿਚਾਰ

Tags: Punjabi sikh KESARI VIRASAT

Published on: 09 Mar 2026

Gurpreet Singh Sandhu
+91 9592669498
📣 Share this post

Latest News

View all