When will the Khalistanis move beyond childish heartwarming talk?
ਹੁਣ ਅਜੀਤ ਡੋਵਾਲ ਨੂੰ ਦਿੱਤੀ ਧਮਕੀ ਅਤੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਕੀਤੀ ਗੱਲ
ਪੰਨੂ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਹੱਥਾਂ ਦੀ ਕਠਪੁਤਲੀ, ਵਿਦੇਸ਼ਾਂ ਵਿੱਚ ਰੈਫਰੈਂਡਮ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ –ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ
ਪੰਜਾਬ ਦੇ ਲੋਕ ਖਾਲਿਸਤਾਨ ਵਰਗੇ ਸ਼ਬਦ ਦੇ ਅਰਥਾਂ ਦੇ ਖਿੱਚੇ ਭਵਿੱਖ ਵਿਚ ਇਸ ਧਰਤੀ ਉੱਪਰ ਬੇਸ਼ੱਕ ਕਿਸੇ ਸੁਪਨਈ ਸੁੱਖ ਸਹੂਲਤਾਂ ਵਾਲੇ ਖਿੱਤੇ ਦੀ ਕਲਪਨਾ ਜਰੂਰ ਕਰਦੇ ਹਨ। ਪਰ ਇਹ ਵੱਡਾ ਸਵਾਲ ਹਰ ਸਿੱਖ ਅਤੇ ਗੈਰ ਸਿੱਖ ਦੇ ਮਨ ਵਿਚ ਜਰੂਰ ਵੱਡੀ ਫਾਂਸ ਬਣਕੇ ਚੁਭਦਾ ਰਹਿੰਦਾ ਹੈ ਕਿ ਕੀ ਆਉਣ ਵਾਲੇ ਕੁਝ ਸਾਲਾਂ ਜਾਂ ਦਹਿਕਿਆਂ ਵਿਚ ਕੀ ਖਾਲਿਸਤਾਨ ਵਰਗਾ ਕੋਈ ਖੁਦ ਮੁਖਤਿਆਰ ਖਿੱਤਾ ਹੋਂਦ ਵਿਚ ਆਉਣ ਦੀ ਕੋਈ ਸੰਭਾਵਨਾ ਹਕੀਕਤ ਵਿਚ ਮੌਜੂਦ ਵੀ ਹੈ ਜਾਂ ਨਹੀਂ। ਵੱਡਾ ਸਵਾਲ ਇਹ ਵੀ ਹੈ ਕਿ ਕੀ ਜੋ ਲੋਕ ਪੰਜਾਬੀਆਂ ਅਤੇ ਸਿੱਖਾਂ ਨੂੰ ਖਾਲਿਸਤਾਨ ਵਰਗੇ ਹਸੀਨ ਸੁਪਨੇ ਦਿਖਾ ਕੇ ਇਸਦੀ ਸਿਰਜਣਾ ਦੀ ਮੁਹਿੰਮ ਚਲਾ ਰਹੇ ਹਨ, ਕੀ ਉਹਨਾ ਕੋਲ ਕੋਈ ਠੋਸ ਰਣਨੀਤੀ ਵੀ ਮੌਜੂਦ ਹੈ ਜਾਂ ਨਹੀਂ?
ਅਸੀਂ ਇਹਨਾ ਸਵਾਲਾਂ ਉੱਪਰ ਅੱਜ ਚਰਚਾ ਕਿਉਂ ਕਰ ਰਹੇ ਹਾਂ? ਇਸ ਸਵਾਲ ਦਾ ਜਵਾਬ ਦਮਦਮੀ ਟਕਸਾਲ ਨਾਲ ਕਰੀਬੀ ਵਜੋਂ ਜੁੜੇ ਆ ਰਹੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਵਲੋਂ ਕੀਤੀਆਂ ਗਈਆਂ ਹਾਲੀਆਂ ਟਿੱਪਣੀਆਂ ਵਿਚ ਲੁਕਿਆ ਹੋਇਆ ਹੈ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਖਾਲਿਸਤਾਨੀਆਂ ਵੱਲੋਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਿੱਤੀ ਗਈ ਧਮਕੀ ਅਤੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀਆਂ ਟਾਹਰਾਂ ’ਤੇ ਵਿਅੰਗ ਕਸਦਿਆਂ ਕਿਹਾ ਹੈ ਕਿ ਇਹ ਸਿਰਫ਼ "ਦਿਲ ਬਹਲਾਨੇ ਕੇ ਲੀਏ ਗ਼ਾਲਿਬ ਖ਼ਿਆਲ ਅੱਛਾ ਹੈ’ ਤੋਂ ਵੱਧ ਕੁਝ ਨਹੀਂ ਹੈ।
ਉਹਨਾ ਅੱਗੇ ਕਿਹਾ ਕਿ ਖਾਲਿਸਤਾਨੀ ਸਿਖ ਫਾਰ ਜਸਟਿਸ ਦੇ ਅਖੌਤੀ ਆਗੂ ਗੁਰ ਪਤਵੰਤ ਪੰਨੂ ਤੇ ਇੰਦਰਜੀਤ ਸਿੰਘ ਗੋਸਲ ਵਰਗੇ ਲੋਕ ਸਿਰਫ ਪਾਕਿਸਤਾਨੀ ਆਈਐਸਆਈ ਦੇ ਹੱਥਾਂ ਦੀਆਂ ਕਠਪੁਤਲੀਆਂ ਹਨ, ਇਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਰੈਫਰੈਂਡਮ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ।
ਹਾਲ ਹੀ ਵਿੱਚ ਕੈਨੇਡਾ ਵਿੱਚ ਹਥਿਆਰਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਹੋਏ ਇੰਦਰਜੀਤ ਸਿੰਘ ਗੋਸਲ, ਜੋ ਪਿਛਲੇ ਸਾਲ ਕੈਨੇਡਾ ਦੇ ਇਕ ਹਿੰਦੂ ਮੰਦਰ ’ਤੇ ਕੀਤੇ ਗਏ ਹਮਲੇ ’ਚ ਗ੍ਰਿਫ਼ਤਾਰ ਹੋਏ, ਨੂੰ ਜਦੋਂ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਤਾਂ ਉਸ ਨੇ ਵੀਡੀਓ ਜਾਰੀ ਕਰਕੇ ਗੁਰ ਪਤਵੰਤ ਪੰਨੂ ਦੇ ਸਮਰਥਨ ’ਚ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦਾ ਭ੍ਰਮ ਪਾਲਣ ਵਾਲਾ ਬੇਤੁਕਾ ਬਿਆਨ ਦਿੱਤਾ । ਇਸ ਤੋਂ ਇਲਾਵਾ, ਪੰਨੂ ਨੇ ਵੀ ਅਜੀਤ ਡੋਵਾਲ ਨੂੰ ਚੁਣੌਤੀ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ।
ਪ੍ਰੋ. ਖਿਆਲਾ ਨੇ ਕਿਹਾ ਕਿ ਖਾਲਿਸਤਾਨੀਆਂ ਦੀ ਇਹ ਬਿਆਨਬਾਜ਼ੀ ਦਰਅਸਲ ਭਾਰਤ–ਕੈਨੇਡਾ ਸੰਬੰਧਾਂ ਵਿੱਚ ਆ ਰਹੇ ਸੁਧਾਰ ਤੋਂ ਉਹਨਾਂ ਦੀ ਨਿਰਾਸ਼ਾ ਦਾ ਨਤੀਜਾ ਹੈ। ਕੈਨੇਡਾ ਦੀ ਸੁਰੱਖਿਆ ਏਜੰਸੀ ਅਤੇ ਵਿੱਤੀ ਏਜੰਸੀ ਅਧਿਕਾਰਤ ਤੌਰ ’ਤੇ ਖ਼ੁਦ ਖ਼ੁਲਾਸਾ ਕਰ ਚੁੱਕੀਆਂ ਹਨ ਕਿ ਕੈਨੇਡਾ ਦੀ ਧਰਤੀ ਨੂੰ ਇਹ ਖਾਲਿਸਤਾਨੀ ਅਨਸਰ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਫ਼ੰਡ ਇਕੱਠਾ ਕਰਨ ਲਈ ਵਰਤਦੇ ਹਨ।
ਪ੍ਰੋ. ਖਿਆਲਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿੱਖਸ ਫਾਰ ਜਸਟਿਸ (SFJ) ਅਤੇ ਖਾਲਿਸਤਾਨੀ ਗਿਰੋਹ ਅਸਲ ਵਿੱਚ ਪਾਕਿਸਤਾਨ ਦੀ ਆਈ ਐਸ ਆਈ ਦੇ ਹੱਥਾਂ ਦੀ ਕਠਪੁਤਲੀ ਹਨ। ਇਸ ਦਾ ਸਬੂਤ ਉਹਨਾਂ ਵੱਲੋਂ ਜਾਰੀ ਕੀਤਾ ਖ਼ਾਲਿਸਤਾਨ ਦਾ ਨਕਸ਼ਾ ਹੈ ਜਿਸ ਵਿੱਚ ਪਾਕਿਸਤਾਨ ਦੀ ਇੱਕ ਇੰਚ ਜ਼ਮੀਨ ਵੀ ਸ਼ਾਮਲ ਨਹੀਂ ਕੀਤੀ ਗਈ। ਇਹ ਸਪਸ਼ਟ ਕਰਦਾ ਹੈ ਕਿ ਉਹਨਾਂ ਦੀ ਸਾਰੀ ਸਰਗਰਮੀ ਭਾਰਤ ਦੇ ਖਿਲਾਫ ਪਾਕਿਸਤਾਨੀ ਇਸ਼ਾਰਿਆਂ ‘ਤੇ ਚੱਲ ਰਹੀ ਹੈ।
ਉਨ੍ਹਾਂ ਪਾਕਿਸਤਾਨੀ ਚਹੇਤੇ ਖਾਲਿਸਤਾਨੀਆਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਪਾਕਿਸਤਾਨ ’ਚ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨਜ਼ਰ ਨਹੀਂ ਆਉਂਦੀਆਂ ਹਨ ? ਪਾਕਿਸਤਾਨ ’ਚ ਰਹਿ ਗਏ ਸਿੱਖਾਂ ਦੇ ਗੁਰਦੁਆਰਿਆਂ ਦੀ ਜੋ ਮਾੜੀ ਦਸ਼ਾ ਹੈ ਕੀ ਉਹ ਇਨ੍ਹਾਂ ਨੂੰ ਨਜ਼ਰ ਨਹੀਂ ਆਉਂਦੀ ? ਜਾਂ ਫਿਰ ਪਾਕਿਸਤਾਨ ਦੀ ਖ਼ੁਸ਼ਾਮਦ ਹੀ ਇਨ੍ਹਾਂ ਦਾ ਮਕਸਦ ਹੈ?
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਲੋਕਾਂ ਦਾ ਇਨ੍ਹਾਂ ਨਕਲੀ ਰੈਫਰੈਂਡਮਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਹਨਾਂ ਅਨਸਰਾਂ ਵੱਲੋਂ ਕੀਤੇ ਜਾ ਰਹੇ ਰੈਫਰੈਂਡਮ ਵਿਦੇਸ਼ਾਂ ਦੇ ਕੁਝ ਗਿਣਤੀ ਵਾਲੇ ਲੋਕਾਂ ਦੇ ਮਨੋਰੰਜਨ ਮਾਤਰ ਤਾਂ ਹਨ, ਜਦਕਿ ਪੰਜਾਬ ਦੇ ਲੋਕ ਖ਼ਾਲਿਸਤਾਨ ਦੇ ਖ਼ੁਆਬ ਨੂੰ ਹੁਣ ਤਕ ਕਈ ਵਾਰ ਰੱਦ ਕਰ ਚੁੱਕੇ ਹਨ ।
ਪ੍ਰੋ. ਖਿਆਲਾ ਨੇ ਕੇਂਦਰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਸਖ਼ਤ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗੁਰ ਪਤਵੰਤ ਪੰਨੂ ਖ਼ਿਲਾਫ਼ ਐਨਆਈਏ ਵੱਲੋਂ ਦਰਜ ਕੀਤਾ ਗਿਆ ਤਾਜ਼ਾ ਕੇਸ ਸਮੇਂ ਦੀ ਲੋੜ ਹੈ, ਜਿਸ ਨਾਲ ਭਾਰਤ ਵਿਰੋਧੀ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਜਾ ਰਿਹਾ ਹੈ।
ਪ੍ਰੋ. ਖਿਆਲਾ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ "ਭਾਰਤ ਸਮਰੱਥ ਹੈ, ਭਾਰਤ ਦੀ ਅਟੱਲ ਏਕਤਾ, ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਖੇਡਣ ਵਾਲੇ ਹਰੇਕ ਅਨਸਰ ਨੂੰ ਮੂੰਹ ਤੋੜ ਜਵਾਬ ਮਿਲੇਗਾ,"।
ਪੰਜਾਬੀਆਂ ਦੀ ਨਜ਼ਰ ਵਿਚ ਵੀ ਖਾਲਿਸਤਾਨ ਦੀ ਵਿਦੇਸ਼ਾਂ ਵਿਚ ਰਹਿ ਕੇ ਹਵਾ ਹਵਾਈ ਮੁਹਿੰਮ ਚਲਾਉਣ ਵਾਲੇ ਆਗੂਆਂ ਦੀ ਲੀਡਰਸ਼ਿਪ ਦੀ ਗੰਭੀਰਤਾ ਲਗਾਤਾਰ ਆਪਣਾ ਭਰੋਸਾ ਗੁਆਉਂਦੀ ਜਾ ਰਹੀ ਹੈ। ਇਸ ਲਈ ਸਵਾਲ ਉੱਠਦਾ ਹੈ ਕਿ ਖਾਲਿਸਤਾਨੀ ਆਪਣੀਆਂ ਬਚਕਾਨੀ ਬਿਆਨਬਾਜੀ ਵਾਲੀਆਂ ਹਰਕਤਾਂ ਤੋਂ ਅੱਗੇ ਵਧ ਕੇ ਕੁਝ ਹਕੀਕਤ ਵਿਚ ਵੀ ਕਰ ਸਕਣਗੇ ਜਾਂ ਨਹੀਂ?
ਗੁਰਪ੍ਰੀਤ ਸਿੰਘ ਸੰਧੂ
ਸੰਪਾਦਕ, ਕੇਸਰੀ ਵਿਰਾਸਤ
Multiply sea night grass fourth day sea lesser rule open subdue female fill which them Blessed...
Emilly Blunt
December 4, 2017 at 3:12 pm