ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਕਢਿਆ ਕੈਂਡਲ ਮਾਰਚ

20 Apr 2026 | 213 Views

ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਕਢਿਆ ਕੈਂਡਲ ਮਾਰਚ

Candle march against bullying of poor families 

 ਗਰੀਬਾਂ ਨੂੰ ਕੁਚਲ ਕਈ ਅਮੀਰ ਹੋਣ ਵਾਲੇ ਨਹੀਂ ਸਮਝਦੇ ਕਿ ਕੋਈ ਵੀ ਏਥੇ ਧਰਤੀ ਤੇ ਪੱਕਾ ਨਹੀ - ਗੋਸ਼ਾ 

ਲੁਧਿਆਣਾ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):

ਬੀਤੀ ਸ਼ਾਮ ਇਕ ਕੈਂਡਲ ਮਾਰਚ ਗਰੀਬ ਪਰਿਵਾਰ ਜੋ 62 ਸਾਲ ਤੋਂ ਇਕ ਘਰ ਵਿੱਚ ਰਹਿ ਰਿਹਾ ਸੀ , ਨੂੰ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਾਲ ਮਾਰ ਕੁੱਟ ਕੇ ਘਰੋਂ ਬਾਹਰ ਕੱਢਣ ਖ਼ਿਲਾਫ਼ ਮੁਹੱਲਾ ਵਾਸੀਆਂ ਨੇ ਗਰੀਬ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ।

 ਗੁਰਦੀਪ ਸਿੰਘ ਗੋਸ਼ਾ ਭਾਜਪਾ ਮੀਡੀਆ ਪੈਨਲਿਸਟ ਭਾਜਪਾ ਨੇ ਇਸ ਮੌਕੇ ਕਿਹਾ ਕਿ ਕਈ ਅਮੀਰ ਲੋਕ ਮਿਹਨਤ ਕਰਕੇ ਅਮੀਰ ਹੁੰਦੇ ਹਨ, ਗਰੀਬ ਲੋਕਾਂ ਦੀ ਸੇਵਾ ਕਰਦੇ, ਲੋੜਵੰਦ ਲੋਕਾਂ ਦੀਆਂ ਅਸੀਸਾਂ ਪ੍ਰਾਪਤ ਕਰਦੇ, ਪਰ ਕਈ ਅਮੀਰ ਲੋਕ ਗਰੀਬਾਂ ਨੂੰ ਕੁਚਲ ਕੇ ਸਿਰਫ਼ ਅਮੀਰੀ ਦਾ ਭਰਮ ਪਾਲਦੇ ਹਨ।

ਏਸੇ ਤਰਾਂ ਦਾ ਇਹ ਮਾਮਲਾ ਨਿੱਜੀ ਕੰਪਨੀ ਨੇੜੇ ਫੁਆਰਾ ਚੌਕ ਕਾਲੇਜ ਰੋਡ ਵਲੋ ਕੀਤਾ ਗਿਆ‌ਜੋ ਬਰਦਾਸ਼ਤ ਕਰਨ ਯੋਗ ਨਹੀਂ ।

ਗੋਸ਼ਾ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਪ੍ਰੋਜੈਕਟ ਕਰਨ ਵਾਲੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ, ਪਰ ਅੰਦਰੋਂ ਖੋਖਲੇ ਹੁੰਦੇ ਹਨ। ਜਿਸ ਤਰ੍ਹਾਂ ਇਸ ਸੰਜੀਵ ਕੁਮਾਰ ਦੇ ਪਰਿਵਾਰ ਨਾਲ ਧੱਕਾ ਹੋਇਆ, ਉਸ ਦੇ ਬੱਚੇ ਤੇ ਬਚੀਆਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ, ਉਹ ਸਮਾਜ ਨੂੰ ਨਾਮੰਜੂਰ ਹੈ।

 ਗੋਸ਼ਾ ਨੇ ਦੱਸਿਆ ਕਿ ਡੀਸੀ ਹਿਮਾਂਸ਼ੂ ਜੈਨ ਨਾਲ ਗੱਲ ਕਰਕੇ ਮੌਕਾ ਦੱਸਿਆ ਅਤੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਸ਼ਿਕਾਇਤ ਵੀ ਦਰਜ ਕਰਵਾਈ। ਪਰ ਹੁਣ ਤੱਕ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਸਾਰਾ ਪਰਿਵਾਰ ਬੱਚਿਆਂ ਸਮੇਤ ਸੜਕ ਤੇ ਸੌਣ ਨੂੰ ਮਜਬੂਰ ਹੈ। 

ਇਸ ਵਕਤ ਬੋਲਦੇ ਹੋਏ ਭੁਪਿੰਦਰ ਸਿੰਘ ਹਨੀ,ਕੌਸਲਰ ਮਨੂੰ ਜੈਰਥ ਅਤੇ ਹਿਊਮਨ ਰਾਇਟਸ ਤੋਂ ਸਪਨਾ ਕਨਵਰ,ਕੀਮਤੀ ਰਾਵਲ ਨੇ ਕਿਹਾ ਕਿ ਅਸੀਂ ਇਨਸਾਫ ਲਈ ਲੜਦੇ ਰਹਾਂਗੇ, ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ।

ਇਸ ਮੌਕੇ ਤੇ ਸਿਮਰਨ ਚੰਡੋਕ, ਏਕਮ ਗੁਰਮੇਲ,ਦੀਪਕ ਕੁਮਾਰ,ਆਂਸੂ ਕੁਮਾਰ,ਸੁਨੀਲ ਪੂਰੀ ਸ਼ੰਮੀ,ਹਰਮੀਤ ਸਿੰਘ,ਪ੍ਰਭਜੀਤ ਸਿੰਘ,ਰਾਜਨ ਕੁਮਾਰ, ਗਗਨਪ੍ਰੀਤ ਸਿੰਘ, ਮਨਜੀਤ ਸਿੰਘ ਅਤੇ ਸੈਂਕੜੇ ਲੋਕ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਏ।

🖼️ Gallery Images
ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਕਢਿਆ ਕੈਂਡਲ ਮਾਰਚ
ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਕਢਿਆ ਕੈਂਡਲ ਮਾਰਚ
ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਕਢਿਆ ਕੈਂਡਲ ਮਾਰਚ

Categories: ਸਿਆਸਤ ਪੰਜਾਬ ਦੀ ਦੇਸ਼ ਦੁਨੀਆ

Tags: KESARI VIRASAT

Published on: 20 Apr 2026

Gurpreet Singh Sandhu
+91 9592669498
📣 Share this post

Latest News

View all