There is a Sikh inside every Hindu.

**ਭਾਰਤੀ ਆਤਮਕ ਏਕਤਾ ਦਾ ਕੇਸਰੀ ਨਜ਼ਰੀਆ**

 

Kesari Virasat ਲਈ ਧਰਮ ਕਦੇ ਵੀ ਸਿਰਫ਼ ਬਾਹਰੀ ਪਛਾਣ ਨਹੀਂ ਰਿਹਾ—ਧਰਮ ਸਦਾ ਜ਼ਿੰਮੇਵਾਰੀ ਰਿਹਾ ਹੈ। ਭਾਰਤੀ ਸਭਿਆਚਾਰ ਦੀ ਸਭ ਤੋਂ ਵੱਡੀ ਤਾਕਤ ਇਹ ਰਹੀ ਹੈ ਕਿ ਇੱਥੇ ਆਤਮਕਤਾ ਨੇ ਅਧਿਆਤਮਕਤਾ ਨੇ ਕਦੇ ਵੀ ਵੰਡ ਪੈਦਾ ਨਹੀਂ ਕੀਤੀ, ਸਗੋਂ ਮਨੁੱਖ ਨੂੰ ਮਨੁੱਖ ਨਾਲ ਜੋੜਿਆ।

“ਹਰ ਹਿੰਦੂ ਦੇ ਅੰਦਰ ਇੱਕ ਸਿੱਖ ਮੌਜੂਦ ਹੈ”—ਇਹ ਵਾਕ ਭਾਵਨਾਤਮਕ ਨਹੀਂ, ਬਲਕਿ ਭਾਰਤੀ ਦਰਸ਼ਨ ਦੀ ਗਹਿਰੀ ਸਮਝ ਤੋਂ ਨਿਕਲਿਆ ਨਿਚੋੜ ਹੈ।

 

ਸਿੱਖੀ: ਭਾਰਤੀ ਪਰੰਪਰਾ ਦੀ ਕਰਮਸ਼ੀਲਤਾ 

ਹਿੰਦੂ ਦਰਸ਼ਨ ਮਨ ਨੂੰ ਤਿਆਰ ਕਰਦਾ ਹੈ, ਸਿੱਖੀ ਉਸ ਮਨ ਨੂੰ ਕਰਮ ਵਿੱਚ ਬਦਲਦੀ ਹੈ।

ਵੇਦਾਂ ਦਾ ਕਰਮਯੋਗ, ਉਪਨਿਸ਼ਦਾਂ ਦੀ ਆਤਮਕ ਖੋਜ ਅਤੇ ਭਗਤੀ ਦੀ ਮਨੁੱਖਤਾ—ਇਹ ਸਭ ਗੁਰਬਾਣੀ ਵਿੱਚ ਪ੍ਰਯੋਗਿਕ ਰੂਪ ਧਾਰ ਲੈਂਦੇ ਹਨ।

ਸਿੱਖੀ ਭਾਰਤੀ ਗਿਆਨ ਪਰੰਪਰਾ ਉੱਪਰ ਕੋਈ ਬਾਹਰੀ ਹਮਲਾ ਨਹੀਂ, ਇਹ ਭਾਰਤੀ ਆਤਮਕ ਯਾਤਰਾ ਦੀ ਹੀ ਅਗਲੀ ਕੜੀ ਹੈ।

 

 ਗੁਰੂ ਨਾਨਕ ਦੇਵ ਜੀ: ਸਿਵਿਲਾਈਜ਼ੇਸ਼ਨਲ ਵਿਜ਼ਨਰੀ

 

ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਢਾਂਚਾ ਤੋੜਿਆ ਨਹੀਂ ,ਉਨ੍ਹਾਂ ਨੇ ਉਸਨੂੰ ਸ਼ੁੱਧ ਕੀਤਾ ਹੈ।

“ਨਾ ਕੋਈ ਹਿੰਦੂ, ਨਾ ਮੁਸਲਮਾਨ” ਦਾ ਅਰਥ ਧਰਮ ਦਾ ਇਨਕਾਰ ਨਹੀਂ—ਇਹ ਮਨੁੱਖਤਾ ਨੂੰ ਪਰਮ ਅਗੇਤ ਦਿੱਤੇ ਜਾਣ ਦਾ ਐਲਾਨ ਸੀ। ਇਹ ਬਾਹਰੀ ਅਡੰਬਰਾਂ ਤੋਂ ਅੰਤਰੀਵ ਯਾਤਰਾ ਵੱਲ ਮੁੜਨ ਦਾ ਇੱਕ ਸੁਨੇਹਾ ਸੀ। ਇਹੀ ਭਾਰਤੀ ਸਭਿਆਚਾਰ ਦੀ ਕੇਂਦਰੀ ਨੀਤੀ ਰਹੀ ਹੈ।

 

 ਸਿੱਖ ਕੌਣ ਹੈ?

ਸਿੱਖ ਸਿਰਫ ਬਾਹਰੀ ਸਰੂਪ ਦਾ ਨਾਂ ਨਹੀਂ। ਅੰਦਰੂਨੀ ਸਮਝ ਤੋਂ ਬਗੈਰ ਸਿਰਫ ਬਾਹਰੀ ਸਰੂਪ ਭੇਖ ਜਾਂ ਅਡੰਬਰ ਬਣ ਕੇ ਰਹਿ ਜਾਵੇਗਾ। ਭੇਖੀ ਮੂੜਾ ਸਿੱਖ ਗੁਰੂ ਨੂੰ ਪ੍ਰਵਾਨ ਨਹੀਂ। ਸਿੱਖ ਉਹ ਜੋ ਅਨਿਆਂ ਅੱਗੇ ਨਹੀਂ ਝੁਕਦਾ— ਜੋ ਸੇਵਾ ਨੂੰ ਧਰਮ ਮੰਨਦਾ ਹੈ— ਜੋ ਨਿਰਭਉ, ਨਿਰਵੈਰ ਜੀਵਨ ਜੀਉਂਦਾ ਹੈ— ਉਹ ਅੰਦਰੋਂ ਸਿੱਖ ਹੈ, ਭਾਵੇਂ ਉਸਦੀ ਪਛਾਣ ਜੋ ਮਰਜ਼ੀ ਹੋਵੇ।

 

ਅੱਜ ਦਾ ਸੰਦੇਸ਼

 

ਅਜੋਕੀ ਸਿਆਸਤ ਧਰਮ ਨੂੰ ਡਿਵਿਜ਼ਨ ਟੂਲ ਬਣਾਉਂਦੀ ਹੈ, ਵੰਡੋ ਅਤੇ ਰਾਜ ਕਰੋ ਦੀ ਬਸਤੀਵਾਦੀ ਸੋਚ ਦੀ ਯਾਦ ਦਿਵਾਉਂਦੀ ਹੈ।ਪਰ ਭਾਰਤੀ ਪਰੰਪਰਾ ਧਰਮ ਨੂੰ ਨੈਸ਼ਨ-ਬਿਲਡਿੰਗ ਟੂਲ ਮੰਨਦੀ ਹੈ। ਸਿੱਖ ਪੰਥ ਵੀ ਇਸੇ ਰਾਸ਼ਟਰ ਨਿਰਮਾਣ ਦਾ ਮੁੱਖ ਟੂਲ ਰਿਹਾ ਹੈ ਅਤੇ ਅੱਗੇ ਤੋਂ ਵੀ ਰਹੇਗਾ। Kesari Virasat ਦਾ ਸਾਫ਼ ਮੱਤ ਹੈ—ਵੰਡ ਨਹੀਂ, ਵਿਜ਼ਨ।

 

ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਹਿੰਦੂਤਾ ਆਤਮਿਕ ਯਾਤਰਾ ਦੀ ਜੜ੍ਹ ਹੈ, ਸਿੱਖੀ ਉਸ ਜੜ੍ਹ ਤੋਂ ਉੱਗਿਆ ਸ਼ਕਤੀਸ਼ਾਲੀ ਕਰਮਯੋਗ। ਦੋਵਾਂ ਨੂੰ ਵੱਖਰਾ ਕਰਨਾ ਇਤਿਹਾਸ ਨਾਲ ਬੇਇਨਸਾਫ਼ੀ ਹੈ। ਧਰਮ ਨਾਲ ਗੱਦਾਰੀ ਹੈ। ਨਾ ਮੁਆਫੀ ਯੋਗ ਅਪਰਾਧ ਹੈ।

ਗੁਰਪ੍ਰੀਤ ਸਿੰਘ ਸੰਧੂ