ਹਰਿੰਦਰ ਢੀਂਡਸਾ ਵੱਲੋਂ ਜਲੰਧਰ ਉੱਤਰੀ ਵਿਧਾਨ ਸਭਾ ਵਿਚ ਮੇਜਰ ਸਿੰਘ ਕਾਹਲੋਂ ਸਰਕਲ ਪ੍ਰਧਾਨ ਨਿਯੁਕਤ

27 Apr 2026 | 25 Views

ਹਰਿੰਦਰ ਢੀਂਡਸਾ ਵੱਲੋਂ ਜਲੰਧਰ ਉੱਤਰੀ ਵਿਧਾਨ ਸਭਾ ਵਿਚ ਮੇਜਰ ਸਿੰਘ ਕਾਹਲੋਂ ਸਰਕਲ ਪ੍ਰਧਾਨ ਨਿਯੁਕਤ

 

Major Singh Kahlon appointed as Circle President in Jalandhar north by Harinder Dhindsa

ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦੀ ਹੈ -ਮੰਨਣ

 ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ 

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਬੇਹਤਰੀ ਤਰੱਕੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਲਈ ਕੰਮ ਕਰ ਸਕਦੀ ਹੈ ਜਦਕਿ ਬਾਕੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਵਿਕਾਸ ਕਾਰਜ ਤੇ ਹੋਰ ਕੰਮ ਕਰਨ ਵਿੱਚ ਬਹੁਤ ਪਛੜੀਆਂ ਹੋਈਆਂ ਹਨ।

 ਸ਼੍ਰੋਮਣੀ ਅਕਾਲੀ ਦਲ ਹਲਕਾ ਉੱਤਰੀ ਵਿਧਾਨ ਸਭਾ ਜਲੰਧਰ ਦੇ ਸਰਕਲ ਮਕਸੂਦਾਂ ਦੀ ਮੇਜਰ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਡਸਾ ਦੀ ਪ੍ਰਧਾਨਗੀ ਹੇਠ ਹੋਈ।

 ਇਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਇਸ ਦੌਰਾਨ ਮੇਜਰ ਸਿੰਘ ਕਾਹਲੋਂ ਨੂੰ ਮਕਸੂਦਾਂ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।  

ਸੀਨੀਅਰ ਆਗੂਆਂ ਵੱਲੋ ਕਾਹਲੋਂ ਨੂੰ ਸਰੋਪਾ ਪਾ ਕੇ ਨਿਯੁਕਤੀ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਸਰਦਾਰ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਮੁਦਈ ਬਣ ਕੇ ਕੰਮ ਕੀਤਾ ਹੈ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਉਥੇ ਪੰਜਾਬ ਦੇ ਪ੍ਰਗਤੀ ਖੁਸ਼ਹਾਲੀ ਤੇ ਸ਼ਾਂਤੀ ਲਈ ਇੱਕ ਮਾਲਾ ਵਿੱਚ ਪਰੋ ਕੇ ਸ਼ਲਾਘਾਯੋਗ ਕੰਮ ਕੀਤੇ ਹਨ ।

ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਡਸਾ ਨੇ ਕਿਹਾ ਪੰਜਾਬ ਦੇ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਦੁਬਾਰਾ 2017 'ਚ ਸਰਕਾਰ ਲਿਆਉਣ ਲਈ ਵੱਡੇ ਪੱਧਰ ਤੇ ਪੰਜਾਬ ਬਚਾਓ ਲਹਿਰ ਦੇ ਬੈਨਰ ਹੇਠ ਮਜਬੂਤ ਕੀਤਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਹਲਕਾ ਉੱਤਰੀ ਦੇ ਸਾਰੇ ਹੀ ਬੂਥਾਂ ਨੂੰ ਤਿਆਰ ਕਰਨ ਲਈ ਵੱਖ ਵੱਖ ਟੀਮਾਂ ਨਿਯੁਕਤ ਕੀਤੀਆਂ ਜਾ ਚੁੱਕੀਆਂ ਹਨ।

 ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਤੇ ਜਦ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਤਦ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਤਰੱਕੀ ਤੇ ਖੁਸ਼ਹਾਲੀ ਹੋਈ ਹੈ।

 ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਅਵਤਾਰ ਸਿੰਘ ਘੁੰਮਣ ਵੱਲੋਂ ਨਿਭਾਈ ਗਈ।

 ਇਸ ਮੌਕੇ ਜਗਦੀਪ ਸਿੰਘ ਬਿਰਦੀ, ਦਿਲਜੀਤ ਸਿੰਘ ਲੰਮਾ ਪਿੰਡ, ਗੁਰਚਰਨ ਸਿੰਘ ਬੰਬੇ ਵਾਲੇ ,‌ਜਸਪਾਲ ਸਿੰਘ ਕਾਲੀਆ ਫਾਰਮ, ਨਵਪ੍ਰੀਤ ਸਿੰਘ ਬਾਠ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਦਿਓਲ, ਪ੍ਰਵੀਨ ਕੁਮਾਰ ,ਅਵਤਾਰ ਸਿੰਘ, ਰਣਜੀਤ ਸਿੰਘ ਘੁੰਮਣ , ਵਿਕਰਮਜੀਤ ਸਿੰਘ ਕੇਸੀ , ਤਰਸੇਮ ਸਿੰਘ , ਤਰਲੋਕ ਸਿੰਘ , ਗੁਣਤਾਜ ਸਿੰਘ ਢੀਡਸਾ, ਨਰਿੰਦਰ ਸਿੰਘ ਨਿੱਕੂ, ਗੁਰਜੰਟ ਸਿੰਘ, ਬੀਬੀ ਸੁਰਿੰਦਰ ਕੌਰ , ਬੀਬੀ ਲਖਵਿੰਦਰ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਜਸਨਪ੍ਰੀਤ ਕੌਰ, ਬੀਬੀ ਦਲਜੀਤ ਕੌਰ, ਅਰਜਨ ਸਿੰਘ , ਸੁਖਵਿੰਦਰ ਸਿੰਘ ਢਿੱਲੋਂ , ਗੁਰ ਕਿਰਪਾਲ ਸਿੰਘ, ਕੁਲਦੀਪ ਸਿੰਘ ਕੰਬੋਜ, ਤਰਲੋਕ ਸਿੰਘ ਸਲੇਮਪੁਰ , ਨਰਿੰਦਰ ਸਿੰਘ, ਤਰਸੇਮ ਸਿੰਘ ਕਬੱਡੀ ਖਿਡਾਰੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੀਟਿੰਗ ਸ਼ਾਮਿਲ ਸਨ।

 

🖼️ Gallery Images
ਫੋਟੋ ਕੈਪਸ਼ਨ ਮਕਸੂਦਾ ਸਰਕਲ ਦਾ ਮੇਜਰ ਸਿੰਘ ਕਾਹਲੋ ਨੂੰ ਪ੍ਰਧਾਨ ਨਿਯੁਕਤ ਕਰਨ ਤੇ ਹੋਈ ਮੀਟਿੰਗ ਦੌਰਾਨ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਹਲਕਾ ਜਹਾਜ ਹਰਿੰਦਰ ਸਿੰਘ ਢੀਡਸਾ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਅਵਤਾਰ ਸਿੰਘ ਘੁੰਮਣ ਤੇ ਹੋਰ ਇਕੱਠ ਜੇ ਦਿਖਾਈ ਦੇ ਰਹੇ ਹਨ।

ਫੋਟੋ ਕੈਪਸ਼ਨ ਮਕਸੂਦਾ ਸਰਕਲ ਦਾ ਮੇਜਰ ਸਿੰਘ ਕਾਹਲੋ ਨੂੰ ਪ੍ਰਧਾਨ ਨਿਯੁਕਤ ਕਰਨ ਤੇ ਹੋਈ ਮੀਟਿੰਗ ਦੌਰਾਨ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਹਲਕਾ ਜਹਾਜ ਹਰਿੰਦਰ ਸਿੰਘ ਢੀਡਸਾ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਅਵਤਾਰ ਸਿੰਘ ਘੁੰਮਣ ਤੇ ਹੋਰ ਇਕੱਠ ਜੇ ਦਿਖਾਈ ਦੇ ਰਹੇ ਹਨ।

Categories: ਸਿਆਸਤ ਪੰਜਾਬ ਦੀ

Tags: KESARI VIRASAT

Published on: 27 Apr 2026

Gurpreet Singh Sandhu
+91 9592669498
📣 Share this post

Latest News

View all