Jai Maa Chhinmastika Seva Society celebrated its 23rd annual Jagran with great pomp and show.
ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵਲੋਂ 23ਵਾਂ ਸਾਲਾਨਾ ਜਾਗਰਣ ਮਾਤਾ ਚਿੰਤਪੁਰਨੀ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਸਤੀ ਸ਼ੇਖ ਤੋਂ ਵਾਰਡ ਨੋ 50 ਦੇ ਕੌਂਸਲਰ ਅਤੇ ਭਾਜਪਾ ਵਿਰੋਧੀ ਧਿਰ ਦੇ ਨੇਤਾ ਸ.ਮਨਜੀਤ ਸਿੰਘ ਟੀਟੂ ਦੇ ਦਫਤਰ ਤੋਂ 25 ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ, ਸਾਬਕਾ MLA ਸ਼ੀਤਲ ਆਂਗੁਰਾਲ਼, ਅਸ਼ੋਕ ਸਰੀਨ ਹਿਕੀ, ਅਜੇ ਬੱਬਲ,ਕੰਵਰ ਸਰਤਾਜ ਅਤੇ ਭਾਜਪਾ ਦੇ ਹੋਰ ਵੀ ਲੀਡਰ ਆਗੂ ਪਹੁੰਚੇ ਅਤੇ ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰ ਦਾ ਲੰਗਰ ਨਰਿੰਦਰ ਕੁਮਾਰ ਨੰਦਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ। ਬੱਸਾਂ ਦਾ ਰੋਡ ਤਲਵਾੜੇ ਤੋਂ ਹੁੰਦਾ ਹੋਇਆ ਮਾਤਾ ਚਿੰਤਪੂਰਨੀ ਪਹੁੰਚਿਆ। ਤਲਵਾੜੇ ਪਹੁੰਚ ਕੇ ਮਾਤਾ ਕਾਲੀ ਦੇ ਮੰਦਰ ਵਿੱਚ ਸੰਗਤਾਂ ਲਈ ਲੰਗਰ ਗੋਰੀ ਪਟਾਕਿਆਂ ਵੱਲੋਂ ਲਗਾਇਆ ਗਿਆ।
ਉਸ ਤੋਂ ਬਾਅਦ ਇਹ ਬੱਸਾਂ ਪਹਾੜਾ ਦੇ ਵਿੱਚੋਂ ਵਿਚ ਹੁੰਦੀਆ ਅਤੇ ਮਾਤਾ ਦਾ ਗੁਣਗਾਨ ਕਰਦਿਆਂ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੀਆਂ। ਉੱਥੇ ਉਹਨਾਂ ਲਈ ਚਾਹ ਪਾਣੀ ਦਾ ਅਰੇਂਜਮੈਂਟ ਵੀ ਕੀਤਾ ਗਿਆ। ਉਸ ਤੋਂ ਬਾਅਦ ਸੰਗਤਾਂ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਪਹੁੰਚੀਆਂ ਅਤੇ 6 ਵਜੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿੱਚ ਪਹੁੰਚ ਕੇ ਪੂਜਾ ਦੇ ਵਿੱਚ ਬੈਠੀਆਂ ਅਤੇ ਜਗਰਾਤੇ ਦਾ ਆਨੰਦ ਮਾਣਿਆ । ਸੰਗਤਾਂ ਨੇ ਮਾਤਾ ਦੇ ਜਾਗਰਨ ਵਿੱਚ ਸਾਰੀ ਰਾਤ ਮਾਤਾ ਰਾਣੀ ਦੀਆਂ ਭੇਟਾਂ ਸੁਣੀਆਂ।
ਮਹੰਤ ਪਪੀ ਐਂਡ ਪਾਰਟੀ (ਜਲੰਧਰ ਵਾਲੇ), ਗੌਤਮ ਜਲੰਧਰੀ ਐਂਡ ਪਾਰਟੀ (ਜਲੰਧਰ ਵਾਲੇ), ਲਵ ਲਵਿਸ਼ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਨੇ ਮਾਤਾ ਦਾ ਗੁਣਗਾਨ ਕੀਤਾ। ਜਿਸ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਸਾਰੀ ਜਾਗਰਨ ਸੁਣਿਆ। ਉਸ ਦੌਰਾਨ ਸੇਵਰੇ ਮਾਤਾ ਰਾਣੀ ਤੇ ਜਾਗਰਨ ਦਾ ਭੋਗ ਪਾ ਕੇ ਬੱਸਾਂ ਦੀ ਵਾਪਸੀ ਰਵਾਨਗੀ ਕੀਤੀ ਗਈ। ਇਸ ਮੌਕੇ ਰਾਤ ਦੇ ਲੰਗਰ ਦਾ ਇੰਤਜਾਮ ਅਨੰਦ ਕੇਟਰਿੰਗ ਵਲੋ ਸੇਵਾ ਦੇ ਰੂਪ ਵਿੱਚ ਕੀਤਾ ਗਿਆ ਅਤੇ ਕ੍ਰਿਮੀਕਾ ਆਈਸਕਰੀਮ ਦੇ ਅਸ਼ੋਕ ਭੰਡਾਰੀ ਨੇ ਸਾਰੀ ਰਾਤ ਆਈਸਕਰੀਮ ਦਾ ਲੰਗਰ ਸੇਵਾ ਦੇ ਰੂਪ ਵਿੱਚ ਲਗਾਇਆ।
ਇਸ ਮੌਕੇ :- ਵਰਿੰਦਰ ਕੁਮਾਰ ਰਿੰਪਾ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਸ. ਅਮਰਪ੍ਰੀਤ ਸਿੰਘ (ਰਿੰਕੂ), ਸੁਰਿੰਦਰ ਸ਼ਰਮਾ (ਪੱਪੂ), ਜੀਵਨ ਜੋਤੀ ਟੰਡਨ, ਵਿੱਕੀ ਸੂਰੀ, ਰਕੇਸ਼ ਕੁਮਾਰ, ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ, ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਸੁਭਾਸ਼ ਕਪੂਰ, ਪੁਨੀਸ਼ ਅਰੋੜਾ, ਸੋਨੂ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ,ਨੀਰਜ ਮਲਹੋਤਰਾ,ਮੁਕੇਸ਼ ਮਲਹੋਤਰਾ,ਰੋਹਿਤ (ਹਨੀ)ਆਦਿ ਸ਼ਾਮਿਲ ਸਨ।