Get a loan of up to ₹3 lakh through Kisan Credit Card
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:-
ਸਾਡੇ ਦੇਸ਼ ਵਿਚ ਖੇਤੀ ਕਰਨ ਵਾਲੇ ਜ਼ਿਆਦਾਤਰ ਕਿਸਾਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਸਰਕਾਰ ਕਿਸਾਨਾਂ ਦੀ ਮਦਦ ਲਈ ਕਈ ਸਕੀਮਾਂ ਚਲਾਉਂਦੀ ਹੈ। ਇੱਕ ਖਾਸ ਸਕੀਮ ਹੈ ਕਿਸਾਨ ਕ੍ਰੈਡਿਟ ਕਾਰਡ (KCC) ਜਿਸਦੀ ਵੈਲਿਡਿਟੀ (Validity) 5 ਸਾਲ ਹੈ।। ਇਸ ਸਕੀਮ ਤਹਿਤ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ਾ ਦਿੱਤਾ ਜਾਂਦਾ ਹੈ।
ਕਿਸਾਨ ਕ੍ਰੈਡਿਟ ਕਾਰਡ ਦੀ ਮਦਦ ਨਾਲ ਤੁਸੀਂ ₹3 ਲੱਖ ਤੱਕ ਦਾ ਕਰਜ਼ਾ ਮਹਿਜ਼ 7 ਫੀਸਦੀ ਵਿਆਜ ਦਰ 'ਤੇ ਲੈ ਸਕਦੇ ਹੋ। ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਸਮੇਂ ਸਿਰ ਕਰਜ਼ਾ ਚੁਕਾਉਂਦੇ ਹੋ, ਤਾਂ ਵਿਆਜ ਦਰ ਸਿਰਫ਼ 4 ਫੀਸਦੀ ਰਹਿ ਜਾਵੇਗੀ, ਕਿਉਂਕਿ 3 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਉੱਥੇ ਹੀ ₹1.60 ਲੱਖ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਾਰੰਟੀ (Guarantee Free) ਦੇ ਮਿਲਦਾ ਹੈ, ਇਸ ਲਈ ਤੁਹਾਨੂੰ ਕੁਝ ਵੀ ਗਿਰਵੀ ਰੱਖਣ ਦੀ ਲੋੜ ਨਹੀਂ ਪਵੇਗੀ।
ਇਹਨਾ ਕੰਮਾਂ ਲਈ ਮਿਲਦਾ ਹੈ ਕਰਜ਼ਾ
ਕਿਸਾਨ ਕ੍ਰੈਡਿਟ ਕਾਰਡ (KCC) ਰਾਹੀਂ ਤੁਸੀਂ ਖੇਤੀ ਨਾਲ ਸਬੰਧਤ ਕੰਮਾਂ ਜਿਵੇਂ ਕਿ ਖਾਦ, ਬੀਜ, ਕੀਟਨਾਸ਼ਕ ਖਰੀਦਣ, ਫਸਲ ਦੀ ਕਟਾਈ, ਸੁਕਾਉਣ ਅਤੇ ਸਟੋਰ ਕਰਨ ਲਈ ਕਰਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਖੇਤੀ ਨਾਲ ਜੁੜੇ ਹੋਰ ਸਹਾਇਕ ਧੰਦਿਆਂ ਜਿਵੇਂ ਪਸ਼ੂ ਪਾਲਣ, ਮੁਰਗੀ ਪਾਲਣ ਅਤੇ ਮੱਛੀ ਪਾਲਣ ਲਈ ਸ਼ਾਰਟ ਟਰਮ (ਥੋੜ੍ਹੇ ਸਮੇਂ) ਲਈ ₹5 ਲੱਖ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਕੰਮਾਂ ਲਈ ਵਿਆਜ ਦਰਾਂ ਵੱਖ-ਵੱਖ ਹੋ ਸਕਦੀਆਂ ਹਨ।
ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਦਾ ਤਰੀਕਾ
ਕਿਸਾਨ ਕ੍ਰੈਡਿਟ ਕਾਰਡ ਯੋਜਨਾ ਭਾਰਤ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਚਲਾਈ ਜਾਂਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਤੁਸੀਂ ਕਿਸੇ ਵੀ ਬੈਂਕ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਨਜ਼ਦੀਕੀ ਬੈਂਕ ਵਿੱਚ ਜਾ ਕੇ ਆਫਲਾਈਨ ਅਰਜ਼ੀ ਵੀ ਦੇ ਸਕਦੇ ਹੋ। ਅਪਲਾਈ ਕਰਨ ਦੇ 1 ਹਫ਼ਤੇ ਦੇ ਅੰਦਰ ਤੁਹਾਨੂੰ ਫ਼ੋਨ 'ਤੇ SMS ਰਾਹੀਂ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ।
ਇਸ ਤਰਾਂ ਕਢਵਾਉ ਪੈਸੇ
ਕਿਸਾਨ ਕ੍ਰੈਡਿਟ ਕਾਰਡ ਦੇ ਪੈਸੇ ਕਢਵਾਉਣ ਲਈ ਤੁਸੀਂ ਬੈਂਕ ਸ਼ਾਖਾ, ATM ਜਾਂ ਮਾਈਕਰੋ ATM (Micro ATM) ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ KCC ਦੇ ਨਾਲ ਇੱਕ ਡੈਬਿਟ/ਕ੍ਰੈਡਿਟ ਕਾਰਡ ਵਰਗਾ ਕਾਰਡ ਦਿੱਤਾ ਜਾਂਦਾ ਹੈ, ਜਿਸ ਦੀ ਵਰਤੋਂ ਕਰਕੇ ਤੁਸੀਂ ਆਪਣੀ ਲਿਮਟ ਅਨੁਸਾਰ ਪੈਸੇ ਕਢਵਾ ਸਕਦੇ ਹੋ।
ਲਾਭ ਲੈਣ ਲਈ ਯੋਗਤਾ
- ਬਿਨੈਕਾਰ ਦਾ ਕਿਸਾਨ ਹੋਣਾ ਜ਼ਰੂਰੀ ਹੈ।
2. ਆਪਣੀ ਜ਼ਮੀਨ, ਪੱਟੇ (Lease) ਦੀ ਜ਼ਮੀਨ ਜਾਂ ਕਿਰਾਏ ਦੀ ਜ਼ਮੀਨ ਹੋਣੀ ਚਾਹੀਦੀ ਹੈ।
3. ਬਿਨੈਕਾਰ ਦੀ ਉਮਰ 18 ਤੋਂ 75 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
4. 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਇੱਕ ਸਹਿ-ਬਿਨੈਕਾਰ (Co-guarantor) ਹੋਣਾ ਜ਼ਰੂਰੀ ਹੈ।