ਮੀਡੀਆ ਜਗਤ ਵਿੱਚ ਸ਼ੋਕ ਦੀ ਲਹਿਰ: ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦਾ ਦਿਹਾਂਤ

28 Feb 2026 | 411 Views

ਮੀਡੀਆ ਜਗਤ ਵਿੱਚ ਸ਼ੋਕ ਦੀ ਲਹਿਰ: ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦਾ ਦਿਹਾਂਤ

Wave of condolences in the media world: Senior journalist Arjun Sharma passes away

 

ਅੰਤਿਮ ਸੰਸਕਾਰ ਐਤਵਾਰ ਪਹਿਲੀ ਮਾਰਚ ਨੂੰ ਦੁਪਹਿਰ 12 ਵਜੇ ਹਰਨਾਮਦਾਸ ਪੁਰਾ ਸ਼ਮਸ਼ਾਨ ਘਾਟ ਵਿਖੇ 

 

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ 

ਪੰਜਾਬ ਦੇ ਮੀਡੀਆ ਜਗਤ ਵਿੱਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦੇ ਦਿਹਾਂਤ ਦੀ ਖ਼ਬਰ ਫੈਲ ਗਈ। 

ਹਾਲਾਂਕਿ ਅਰਜੁਨ ਸ਼ਰਮਾ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਦੌਰਾਨ ਉੱਪਰ ਥੱਲੇ ਹੁੰਦੀ ਆ ਰਹੀ ਸੀ, ਪਰ ਉਹ ਇਸ ਤਰ੍ਹਾਂ ਅਚਾਨਕ ਵਿਛੋੜਾ ਦੇ ਜਾਣਗੇ , ਅਜਿਹੀ ਉਮੀਦ ਨਹੀਂ ਸੀ।

ਅਰਜੁਨ ਸ਼ਰਮਾ ਦੇ ਪਰਿਵਾਰ ਅਨੁਸਾਰ ਬੀਤੇ ਦਿਨਾਂ ਤੋਂ ਉਹ ਕੁਝ ਕਦਮ ਵੀ ਚੱਲਣ ਫਿਰਨ ਦੀ ਹਿੰਮਤ ਨਹੀਂ ਜੁਟਾ ਰਹੇ ਸਨ। ਪਰ ਬੀਤੀ ਰਾਤ ਤੋਂ ਉਨ੍ਹਾਂ ਨੂੰ ਪੇਟ ਨਾਲ ਸਬੰਧਤ ਕੁਝ ਤਕਲੀਫ਼ ਵਧਦੀ ਜਾਪ ਰਹੀ ਸੀ ਜਿਸਦਾ ਡਾਕਟਰ ਕੋਲੋਂ ਬਾਕਾਇਦਾ ਇਲਾਜ ਸ਼ੁਰੂ ਸੀ।

ਪਰ ਅੱਜ ਸਵੇਰੇ ਉਨ੍ਹਾਂ ਨੂੰ ਕਾਫ਼ੀ ਤਲਖ਼ੀ ਮਹਿਸੂਸ ਹੋਈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਈ ਅਤੇ ਕੁਝ ਹੀ ਪਲਾਂ ਬਾਅਦ ਉਹ ਸਦੀਵੀ ਵਿਛੋੜਾ ਦੇ ਗਏ।

ਅਰਜੁਨ ਸ਼ਰਮਾ ਦੇ ਦਿਹਾਂਤ ਦੀ ਖ਼ਬਰ ਪੱਤਰਕਾਰ ਭਾਈਚਾਰੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਪਰ ਬਹੁਤਿਆਂ ਨੂੰ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਣ ਦਾ ਭਰੋਸਾ ਨਹੀਂ ਹੋ ਰਿਹਾ ਸੀ।

ਉਨ੍ਹਾਂ ਦੀ ਅਚਾਨਕ ਮੌਤ ਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਮਨ ਬੱਗਾ, ਜਨਰਲ ਸਕੱਤਰ ਜਸਵਿੰਦਰ ਸਿੰਘ ਅਜ਼ਾਦ, ਚੇਅਰਮੈਨ ਅਜੀਤ ਸਿੰਘ ਬੁਲੰਦ, ਪੈਟਰਨ ਪ੍ਰਦੀਪ ਵਰਮਾ, ਪੇਮਾ ਦੇ ਪ੍ਰਧਾਨ ਸੁਰਿੰਦਰ ਪਾਲ, ਜਨਰਲ ਸਕੱਤਰ ਹਰੀਸ਼ ਸ਼ਰਮਾ, ਰੋਜ਼ਾਨਾ ਅੱਜ ਦੀ ਆਵਾਜ਼ ਦੇ ਉੱਪ ਸੰਪਾਦਕ ਪਰਦੀਪ ਸਿੰਘ ਬਸਰਾ, ਪੰਜਾਬ ਸਵੇਰਾ ਦੇ ਰਜਿੰਦਰ ਮਹਿੰਦਰੂ, ਪੰਚਾਇਤ ਹੈੱਡ ਲਾਈਨ ਦੇ ਸੰਪਾਦਕ ਕਮਲਜੀਤ ਸਿੰਘ, ਮਨਮੋਹਨ ਵਾਰਿਸ ਕਮਲ ਹੀਰ ਗਰੁੱਪ ਦੇ ਦਫ਼ਤਰ ਮੈਨੇਜਰ ਗੁਰਮੀਤ ਸਿੰਘ ਤੋਂ ਇਲਾਵਾ ਵੱਖ ਵੱਖ ਅਦਾਰਿਆਂ ਅਤੇ ਸੀਨੀਅਰ ਪੱਤਰਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅਦਾਰਾ ਕੇਸਰੀ ਵਿਰਾਸਤ ਮੀਡੀਆ ਹਾਊਸ ਦੇ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਨੇ ਅਰਜੁਨ ਸ਼ਰਮਾ ਦੇ ਵਿਛੋੜੇ ਨੂੰ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਬੇਲੀਆਂ ਅਤੇ ਪੱਤਰਕਾਰ ਜਗਤ ਲਈ ਅਸਹਿ ਅਤੇ ਅਕਹਿ ਦੱਸਿਆ ਹੈ।

ਅਰਜੁਨ ਸ਼ਰਮਾ ਦੀ ਮਿਰਤਕ ਦੇਹ ਦਾ ਅੰਤਿਮ ਸੰਸਕਾਰ 1 ਮਾਰਚ ਐਤਵਾਰ ਨੂੰ ਹਰਨਾਮ ਦਾਸ ਪੁਰਾ ਸ਼ਮਸ਼ਾਨ ਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।

Categories: ਦੇਸ਼ ਦੁਨੀਆ

Tags: India

Published on: 28 Feb 2026

Gurpreet Singh Sandhu
+91 9592669498
📣 Share this post

Latest News

View all