Good news for mobile users: The charger will automatically turn off as soon as it reaches 100%, the creation of a Chinese company.
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ
: ਅੱਜ ਜਦੋਂ ਸਮਾਰਟਫੋਨ ਹਰ ਕਿਸੇ ਦੀ ਲੋੜ ਬਣ ਗਿਆ ਹੈ, ਪਰ ਇੱਕ ਸਮੱਸਿਆ ਮੋਬਾਈਲ ਧਾਰਕਾਂ ਨੂੰ ਲਗਾਤਾਰ ਪ੍ਰੇਸ਼ਾਨ ਕਰਦੀ ਆ ਰਹੀ ਹੈ। ਉਹ ਹੈ ਓਵਰ ਚਾਰਜਿੰਗ ਨਾਲ ਬੈਟਰੀ ਦਾ ਖ਼ਰਾਬ ਹੋ ਜਾਣਾ।
ਅੱਜ ਵੀ ਬਹੁਤ ਸਾਰੇ ਲੋਕ ਫੋਨ ਨੂੰ ਚਾਰਜਿੰਗ 'ਤੇ ਲਗਾ ਕੇ ਭੁੱਲ ਜਾਂਦੇ ਹਨ। ਭਾਵੇਂ ਅੱਜਕੱਲ੍ਹ ਦੇ ਨਵੇਂ ਡਿਵਾਈਸ ਫੁੱਲ ਚਾਰਜ ਹੋਣ ਤੋਂ ਬਾਅਦ ਪਾਵਰ ਕੰਟਰੋਲ ਕਰ ਲੈਂਦੇ ਹਨ, ਪਰ ਲੰਬੇ ਸਮੇਂ ਤੱਕ ਫੋਨ ਚਾਰਜਰ ਨਾਲ ਪਲੱਗ-ਇਨ ਰਹਿਣ ਨਾਲ ਬੈਟਰੀ ਦੀ ਸਿਹਤ 'ਤੇ ਅਸਰ ਜ਼ਰੂਰ ਪੈਂਦਾ ਹੈ।
ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨੀ ਕੰਪਨੀ Kuwajia ਨੇ ਇੱਕ ਵੱਖਰੀ ਕਿਸਮ ਦਾ ਸਮਾਰਟ ਚਾਰਜਰ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਚਾਰਜਰ ਆਮ ਚਾਰਜਿੰਗ ਸਿਸਟਮ ਤੋਂ ਕਾਫੀ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ।
ਕੀ ਖ਼ਾਸ ਹੈ ਇਸ ਚਾਰਜਰ ਵਿੱਚ?
ਦਰਅਸਲ, ਇਹ ਚਾਰਜਰ ਸਿਰਫ਼ ਪਾਵਰ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਬੈਟਰੀ ਦੀ ਸਥਿਤੀ ਨੂੰ ਸਮਝ ਕੇ ਖੁਦ ਫੈਸਲਾ ਵੀ ਲੈ ਸਕਦਾ ਹੈ। ਜਿਵੇਂ ਹੀ ਫੋਨ 100% ਚਾਰਜ ਹੁੰਦਾ ਹੈ, ਇਹ ਚਾਰਜਰ ਆਪਣੇ ਆਪ ਡਿਵਾਈਸ ਤੋਂ ਵੱਖ ਹੋ ਜਾਂਦਾ ਹੈ।
ਇਸਦੇ ਪਿੱਛੇ ਇੱਕ ਸਮਾਰਟ ਮੈਕੇਨਿਜ਼ਮ ਕੰਮ ਕਰਦਾ ਹੈ ਜਿਸ ਵਿੱਚ ਸੈਂਸਰ, ਇਲੈਕਟ੍ਰੋਮੈਗਨੇਟ ਅਤੇ ਸਪਰਿੰਗ ਸਿਸਟਮ ਸ਼ਾਮਲ ਹੈ। ਬੈਟਰੀ ਫੁੱਲ ਹੁੰਦੇ ਹੀ ਇਹ ਸਿਸਟਮ ਐਕਟੀਵੇਟ ਹੋ ਕੇ ਚਾਰਜਰ ਨੂੰ ਤੁਰੰਤ ਪੋਰਟ ਤੋਂ ਬਾਹਰ ਕੱਢ ਦਿੰਦਾ ਹੈ।
ਖ਼ਾਸ ਗੱਲ ਇਹ ਹੈ ਕਿ ਇਹ ਚਾਰਜਰ ਨਾ ਸਿਰਫ਼ Android ਸਗੋਂ iOS (iPhone) ਨੂੰ ਵੀ ਸਪੋਰਟ ਕਰਦਾ ਹੈ। ਇਸ ਚਾਰਜਰ ਨਾਲ ਤੁਸੀਂ 140W ਤੱਕ ਦੀ ਫਾਸਟ ਚਾਰਜਿੰਗ ਕਰ ਸਕਦੇ ਹੋ, ਜੋ ਹਾਈ-ਪਾਵਰ ਡਿਵਾਈਸਾਂ ਲਈ ਵੀ ਬਿਹਤਰੀਨ ਹੈ।
ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨੀ ਕੰਪਨੀ Kuwajia ਨੇ ਇੱਕ ਵੱਖਰੀ ਕਿਸਮ ਦਾ ਸਮਾਰਟ ਚਾਰਜਰ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਚਾਰਜਰ ਆਮ ਚਾਰਜਿੰਗ ਸਿਸਟਮ ਤੋਂ ਕਾਫੀ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ।