Two-day international seminar on "Literature of Nirmal Sampraday and its multifaceted contribution to society" on october 14-15
ਪਵਿੱਤਰ ਵੇਈਂ ਕਿਨਾਰੇ ਨਿਰਮਲਾ ਸੰਤ ਮੰਡਲ (ਰਜਿ.) ਪੰਜਾਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਸੈਮੀਨਾਰ
ਸੁਲਤਾਨਪੁਰ ਲੋਧੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ)-
ਨਿਰਮਲਾ ਸੰਤ ਮੰਡਲ (ਰਜਿ.) ਪੰਜਾਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 'ਨਿਰਮਲ ਸੰਪ੍ਰਦਾਇ ਦਾ ਸਾਹਿਤ ਅਤੇ ਸਮਾਜ ਨੂੰ ਬਹੁਪੱਖੀ ਯੋਗਦਾਨ’ ਵਿਸ਼ੇ ਉੱਪਰ ਦੋ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ 14-15 ਅਕਤੂਬਰ, 2025 ਦਿਨ : ਮੰਗਲਵਾਰ ਅਤੇ ਬੁੱਧਵਾਰ ਨੂੰ 10.00 ਵਜੇ ਸਵੇਰੇ ਤੋਂ 5.00 ਵਜੇ ਸ਼ਾਮ ਤੱਕ ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾਵੇਗਾ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇਹ ਜਾਣਕਾਰੀ ਦਿੰਦਿਆਂ ਨਿਰਮਲਾ ਸੰਤ ਮੰਡਲ (ਰਜਿ.) ਪੰਜਾਬ ਦੇ ਸਰਪ੍ਰਸਤ ਸੰਤ ਬਲਬੀਰ ਸਿੰਘ ਜੀ ਸੀਚੇਵਾਲ, ਕਨਵੀਨਰ ਡਾ. ਪਰਮਜੀਤ ਸਿੰਘ ਮਾਨਸਾ, ਸੰਤ ਜੀਤ ਸਿੰਘ ਰਾੜਾ ਜਨਰਲ ਸਕੱਤਰ, ਇੰਜੀਨੀਅਰ ਜਤਿੰਦਰ ਸਿੰਘ ਭੈਲ ਨੇ ਦੱਸਿਆ ਕਿ ਇਹ ਸੈਮੀਨਾਰ ਸੰਤ ਸੰਤੋਖ ਸਿੰਘ ਜੀ ਪ੍ਰਧਾਨ, ਨਿਰਮਲਾ ਸੰਤ ਮੰਡਲ ਰਜਿ. ਪੰਜਾਬ ਦੀ ਅਗਵਾਈ ਅਤੇ ਸੰਤ ਜੀਤ ਸਿੰਘ 'ਰੱੜ੍ਹਾ’ ਜਨਰਲ ਸਕੱਤਰ, ਨਿਰਮਲਾ ਸੰਤ ਮੰਡਲ ਰਜਿ. ਪੰਜਾਬ ਦੇ ਪ੍ਰਬੰਧ ਹੇਠ ਕਰਵਾਇਆ ਜਾ ਰਿਹਾ ਹੈ।
ਸੰਤ ਜੀਤ ਸਿੰਘ 'ਰੱੜ੍ਹਾ’ ਜਨਰਲ ਸਕੱਤਰ, ਨਿਰਮਲਾ ਸੰਤ ਮੰਡਲ ਰਜਿ. ਪੰਜਾਬ ਨੇ ਦੱਸਿਆ ਕਿ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਸੈਮੀਨਾਰ ਦੇ ਪਹਿਲੇ ਦਿਨ ਮਿਤੀ 14-10-2025 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਸਵੇਰੇ ਕਾਨਫਰੰਸ ਹਾਲ, ਸੁਲਤਾਨਪੁਰ ਲੋਧੀ ਵਿਖੇ ਉਦਘਾਟਨੀ ਸ਼ੈਸ਼ਨ ਡਾ. ਜਸਵਿੰਦਰ ਕੌਰ ਮਾਨਸਾ ਵਲੋਂ ਸ਼ਬਦ ਕੀਰਤਨ ਨਾਲ ਸ਼ੁਰੂ ਹੋਵੇਗਾ। ਸੈਮੀਨਾਰ ਸੰਬੰਧੀ ਵਿਸਥਾਰਤ ਜਾਣਕਾਰੀ ਡਾ. ਪਰਮਜੀਤ ਸਿੰਘ ਮਾਨਸਾ ਅਤੇ ਪ੍ਰਧਾਨਗੀ ਭਾਸ਼ਣ ਸੰਤ ਬਲਬੀਰ ਸਿੰਘ ਜੀ ਸੀਚੇਵਾਲ (ਪਦਮ ਸ੍ਰੀ, ਮੈਂਬਰ ਰਾਜ ਸਭਾ) ਦੇਣਗੇ।।
ਕੂੰਜੀਵਤ ਭਾਸ਼ਣ ਪ੍ਰੋਫੈਸਰ ਸੁਲੱਖਣ ਸਿੰਘ ਮਾਨ ਸਾਬਕਾ ਡੀਨ ਫੈਕਲਟੀ ਆਫ਼ ਆਰਟਸ ਐਂਡ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਹੋਵੇਗਾ।।
ਨਵ-ਪ੍ਰਕਾਸ਼ਿਤ ਪੁਸਤਕਾਂ ਦੀ ਘੁੰਡ ਚੁਕਾਈ 11-00 ਵਜੇ ਸਵੇਰੇ ਹੋਵੇਗੀ। ਮਹਿਮਾਨਾਂ ਦਾ ਸਵਾਗਤ ਡਾ. ਆਸਾ ਸਿੰਘ 'ਘੁੰਮਣ’ ਪ੍ਰਧਾਨ, ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਕਰਨਗੇ।ਉਪਰੰਤ ਲੰਗਰ ਚਾਹ ਪਾਣੀ 11-30 ਤੋਂ 11-45 ਸਵੇਰੇ ਹੋਵੇਗਾ।
ਮਿਤੀ 14-10-2025 ਨੂੰ 2-30 ਤੋਂ 5-30 ਵਜੇ ਬਾਅਦ ਦੁਪਹਿਰ ਤੱਕ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਡਾ. ਜਗਵੀਰ ਸਿੰਘ, ਚਾਂਸਲਰ ਸੈਂਟਰਲ ਯੂਨੀਵਰਸਿਟੀ, ਬਠਿੰਡਾ ਅਤੇ ਵਿਸ਼ੇਸ਼ ਮਹਿਮਾਨ ਡਾ. ਨਰੇਸ਼ ਕੁਮਾਰ ਜੀ ਐਸੋਸੀਏਟ ਪ੍ਰੋਫ਼ੈਸਰ, ਹਿਮਾਚਲ ਯੂਨੀਵਰਸਿਟੀ ਸ਼ਿਮਲਾ, ਸੰਤ ਗੁਰਮੀਤ ਸਿੰਘ ਜੀ ਖੋਸਾ, ਸੰਤ ਅਮਰੀਕ ਸਿੰਘ ਜੀ ਖੁਖਰੈਣ (ਕਪੂਰਥਲਾ) ਸੀਨੀ. ਵਾਈਸ ਪ੍ਰੈਜੀਡੈਂਟ (ਨਿਰਮਲਾ ਸੰਤ ਮੰਡਲ ਰਜਿ. ਪੰਜਾਬ), ਸੰਤ ਹਰਜਿੰਦਰ ਸਿੰਘ ਜੀ ਚਾਹ ਵਾਲੇ, ਸੰਤ ਭਗਵਾਨ ਸਿੰਘ ਜੀ ਹਰਖੋਵਾਲੀਏ ਜੂਨੀਅਰ ਮੀਤ ਪ੍ਰਧਾਨ ਨਿਰਮਲਾ ਸੰਤ ਮੰਡਲ (ਰਜਿ.) ਪੰਜਾਬ (ਡੇਰਾ ਸੰਤਗੜ੍ਹ ਜਲੰਧਰ) ਹੋਣਗੇ।
ਪਰਚੇ ਪੜ੍ਹਨ ਵਾਲੇ ਵਕਤਾ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ, ਸੰਤ ਜਸਵਿੰਦਰ ਸਿੰਘ ਜੀ ਸ਼ਾਸਤਰੀ (ਕੋਠਾਰੀ) (ਨਿਰਮਲਾ ਪੰਚੈਤੀ ਅਖਾੜਾ, ਕਨਖਲ), ਸੰਤ ਸੁਖਵੰਤ ਸਿੰਘ ਜੀ 'ਨਾਹਲ’ ਜਲੰਧਰ, ਮਹੰਤ ਜਤਿੰਦਰ ਸਿੰਘ ਜੀ ਅੰਮ੍ਰਿਤਸਰ ਮੁਖ ਬੁਲਾਰਾ ਨਿਰਮਲਾ ਸੰਤ ਮੰਡਲ ਰਜਿ. : ਪ੍ਰੋ. ਹਰਬੰਸ ਸਿੰਘ 'ਬੋਲੀਨਾ’ ਹੋਣਗੇ।
ਦੂਜੇ ਦਿਨ ਦਾ ਪਹਿਲਾ ਸੈਸ਼ਨ
ਦੂਜੇ ਦਿਨ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਸੰਤ ਸੰਤੋਖ ਸਿੰਘ ਜੀ ਪ੍ਰਧਾਨ, ਨਿਰਮਲਾ ਸੰਤ ਮੰਡਲ ਰਜਿ. ਪੰਜਾਬ ਨੇ ਦੱਸਿਆ ਕਿ ਮਿਤੀ 15-10-2025 ਦਿਨ ਬੁੱਧਵਾਰ ਨੂੰ ਸਵੇਰੇ 10-00 ਤੋਂ 1-00 ਵਜੋਂ ਬਾਅਦ ਦੁਪਹਿਰ ਤੱਕ ਅਕਾਦਮਿਕ ਸ਼ੈਸ਼ਨ ਦੇ ਮੁੱਖ ਮਹਿਮਾਨ ਸੰਤ ਤੇਜਾ ਸਿੰਘ ਜੀ ਡਬਲ ਐਮ.ਏ. ਗੁਰੂਸਰ ਖੁੱਡਾ, ਸੰਤ ਗਿਆਨੀ ਅਮੀਰ ਸਿੰਘ ਜੀ ਜਵੱਦੀ ਟਕਸਾਲ ਲੁਧਿਆਣਾ, ਡਾ. ਪ੍ਰਿਤਪਾਲ ਸਿੰਘ ਵਾਈਸ ਚਾਂਸਲਰ (ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀ., ਫਤਹਿਗੜ੍ਹ ਸਾਹਿਬ, ਡਾ. ਪਰਮਵੀਰ ਸਿੰਘ ਮੁੱਖੀ, ਸਿੱਖ ਇਨਸਾਈਕਲੋਪੀਡੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਆਸਾ ਸਿੰਘ ਘੁੰਮਣ ਸੇਵਾ ਮੁਕਤ ਪ੍ਰਿੰਸੀਪਲ (ਗੁਰੂ ਤੇਗ ਬਹਾਦਰ ਕਾਲਜ, ਦਾਖਾ), ਸੰਤ ਦਰਸ਼ਨ ਸਿੰਘ ਜੀ 'ਸ਼ਾਸਤਰੀ’ ਹੋਣਗੇ।
ਪਰਚਾ ਪੜ੍ਹਨ ਵਾਲੇ ਵਕਤਾ, ਡਾ. ਗੁਰਦੀਪ ਕੌਰ ਲੁਧਿਆਣਾ, ਡਾ. ਪਰਮਜੀਤ ਕੌਰ ਅਨੰਦਪੁਰ ਸਾਹਿਬ, ਡਾ. ਪਰਿਤਪਾਲ ਕੌਰ ਬੇਲਾ, ਚਮਕੌਰ ਸਾਹਿਬ, ਡਾ. ਪਲਵਿੰਦਰ ਕੌਰ ਫਤਹਿਗੜ੍ਹ ਸਾਹਿਬ, ਡਾ. ਹਰਦੇਵ ਸਿੰਘ ਫਤਹਿਗੜ੍ਹ ਸਾਹਿਬ, ਡਾ. ਅਮਨ ਸਿੰਘ ਰੋਪੜ ਰਹਿਣਗੇ।ਗੁਰੂ ਕਾ ਲੰਗਰ ਬਾਅਦ ਦੁਪਹਿਰ 1-00 ਵਜੇ ਤੋਂ 2-00 ਵਜੇ ਤਕ ਅਟੁੱਟ ਵਰਤੇਗਾ।
ਦੂਜੇ ਦਿਨ ਦਾ ਦੂਜਾ ਸ਼ੈਸ਼ਨ
ਮਿਤੀ 15-10-2025 ਦਿਨ ਬੁੱਧਵਾਰ ਬਾਅਦ ਦੁਪਹਿਰ 2 ਵਜੇ ਤੋਂ 4:30 ਵਜੇ ਤੱਕ ਚੱਲੇਗਾ ਜਿਸ ਦੇ ਮੁੱਖ ਮਹਿਮਾਨ ਸੰਤ ਬਲਵੀਰ ਸਿੰਘ ਜੀ ਸੀਚੇਵਾਲ (ਪਦਮਸ੍ਰੀ, ਰਾਜ ਸਭਾ ਮੈਂਬਰ) ਹੋਣਗੇ।, ਸੰਤ ਹਰਿਕ੍ਰਿਸ਼ਨ ਸਿੰਘ ਜੀ ਸੋਢੀ ਵਾਈਸ ਚੇਅਰਮੈਨ, ਨਿਰਮਲਾ ਸੰਤ ਮੰਡਲ (ਰਜਿ.) ਪੰਜਾਬ, ਠੱਕਰਵਾਲ, ਹੁਸ਼ਿਆਰਪੁਰ, ਸ. ਅਨੁਰਾਗ ਸਿੰਘ ਲੁਧਿਆਣਾ, ਸ. ਮੋਤਾ ਸਿੰਘ ਜੀ ਸਰਾਏ ਪੰਜਾਬੀ ਸੱਥ ਯੂ.ਕੇ.,ਪ੍ਰਿੰ. ਲਖਵੀਰ ਸਿੰਘ ਜੀ, ਪ੍ਰੋ. ਗੁਰਮੇਲ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰ. ਖਾਲਸਾ ਕਾਲਜ ਸੀ.ਸੈ. ਸਕੂਲ, ਅੰਮ੍ਰਿਤਸਰ, ਸੰਤ ਸੁਖਜੀਤ ਸਿੰਘ ਜੀ ਸੀਚੇਵਾਲ ਵਿਸ਼ੇਸ਼ ਮਹਿਮਾਨ ਹੋਣਗੇ।
ਪਰਚਾ ਪੜ੍ਹਨ ਵਾਲਿਆਂ ਵਿਚ ਡਾ. ਕੁਲਵਿੰਦਰ ਸਿੰਘ ਦੇਹਰਾਦੂਨ, ਡਾ. ਗੁਰਜਿੰਦਰ ਸਿੰਘ ਰਾਜਪੁਰਾ, ਡਾ. ਗੁਰਪ੍ਰੀਤ ਸਿੰਘ ਮਾਨਸਾ (ਹਿਮਾਚਲ ਯੂਨੀਵਰਸਿਟੀ, ਸ਼ਿਮਲਾ), ਡਾ. ਜਗਮੇਲ ਸਿੰਘ ਭਗਤਾ ਭਾਈਕਾ, ਡਾ. ਜਸਵਿੰਦਰ ਕੌਰ ਮਾਨਸਾ, ਡਾ. ਰਵਿੰਦਰ ਸਿੰਘ ਖਾਲਸਾ ਪ੍ਰਿੰ. ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ, ਬਠਿੰਡਾ ਸ਼ਾਮਿਲ ਹਨ। ਧੰਨਵਾਦੀ ਭਾਸ਼ਣ ਡਾ. ਆਸਾ ਸਿੰਘ 'ਘੁੰਮਣ' ਦਾ ਹੋਵੇਗਾ।
ਇਸ ਮੌਕੇ ਸੰਤ ਅਜੀਤ ਸਿੰਘ ਨੌਲੀ ਅਤੇ ਸੰਤ ਹਰਜਿੰਦਰ ਸਿੰਘ ਜੀ ਜੌਹਲ ਚਾਹਵਾਲੇ , ਸੰਤ ਬਲਰਾਜ ਸਿੰਘ ਜੀਆਣ, ਸੰਤ ਸ਼ਮਸ਼ੇਰ ਸਿੰਘ ਭਿੱਟੇ ਵਡ, ਸੰਤ ਕਾਲਾ ਸਿੰਘ, ਸਰਦਾਰ ਮੁਖਤਿਆਰ ਸਿੰਘ ਚੰਦੀ ਆਦਿ ਵੀ ਮੌਜੂਦ ਸਨ।