Pakistani minister's call for floods as "God's mercy" is the height of political callousness towards the people
ਮੁੱਖ ਮੰਤਰੀ ਮਾਨ ਨੇ ਪਾਰਟੀ ਵਰਕਰਾਂ ਨੂੰ ਹੜ੍ਹ ਪੀੜਤ ਵਜੋਂ ਰਾਜਨੀਤਿਕ ਡਰਾਮੇਬਾਜ਼ੀ ਕਰਕੇ ਅਸਲ ਪੀੜਤ ਲੋਕਾਂ ਦੇ ਦੁੱਖਾਂ ਦਾ ਮਜ਼ਾਕ ਉਡਾਇਆ-ਪ੍ਰੋ ਸਰਚਾਂਦ ਸਿੰਘ ਖਿਆਲਾ
ਕਿਹਾ: ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਤੁਰੰਤ ਬਾਂਹਾਂ ਫੜੇ, ਬਾਅਦ ਦਾ ਕੋਈ ਵੀ ਕਦਮ ‘ਈਦ ਤੋਂ ਬਾਅਦ ਤੂੰਬਾ ਫੂਕਣ’ ਦੇ ਬਰਾਬਰ ਹੋਵੇਗਾ।
ਅੰਮ੍ਰਿਤਸਰ, 3 ਸਤੰਬਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਵੱਲੋਂ ਹੜ੍ਹ ਪੀੜਤਾਂ ਬਾਰੇ ਦਿੱਤੇ ਗਏ ਬੇਦਿਲ ਤੇ ਗੈਰ-ਜ਼ਿੰਮੇਵਾਰ ਬਿਆਨ ’ਤੇ ਗਹਿਰਾ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਦੇ ਲੱਖਾਂ ਲੋਕ ਹੜ੍ਹ ਦੀ ਭਿਆਨਕ ਮਾਰ ਹੇਠ ਆਪਣੇ ਘਰ-ਬਾਰ, ਖੇਤ-ਖਲਿਹਾਣ, ਬੱਚਿਆਂ ਦੇ ਸਕੂਲ ਅਤੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਪਾਣੀਆਂ ’ਚ ਡੁੱਬਦੇ ਵੇਖ ਕੇ ਰੋ ਰਹੇ ਹਨ, ਉਸ ਵੇਲੇ ਇੱਕ ਜ਼ਿੰਮੇਵਾਰ ਮੰਤਰੀ ਵੱਲੋਂ ਹੜ੍ਹ ਨੂੰ “ਰੱਬੀ ਰਹਿਮਤ” ਦੱਸਣਾ ਮਨੁੱਖਤਾ ਲਈ ਸਭ ਤੋਂ ਵੱਡਾ ਤਮਾਚਾ ਹੈ। “ਲੋਕਾਂ ਨੂੰ ਪਾਣੀ ਘਰਾਂ ’ਚ ਭਾਂਡਿਆਂ ਵਿੱਚ ਸਟੋਰ ਕਰਨ ਦੀ ਮੂਰਖਤਾਪੂਰਨ ਸਲਾਹ ਅਤੇ ਪੀੜਤ ਲੋਕਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਦਾ ਕੰਮ ਸਿਰਫ਼ ਪਾਕਿਸਤਾਨ ਵਰਗੇ ਦੇਸ਼ ਵਿੱਚ ਹੀ ਕੀਤਾ ਜਾ ਸਕਦਾ ਹੈ। ਇਹ ਬਿਆਨ ਸਾਬਤ ਕਰਦਾ ਹੈ ਕਿ ਪਾਕਿਸਤਾਨ ਦੀ ਲੀਡਰਸ਼ਿਪ ਵਿੱਚ ਸੰਕਟ-ਕਾਲ ’ਚ ਵੀ ਆਪਣੀ ਅਵਾਮ ਦੇ ਦੁੱਖ-ਦਰਦ ਪ੍ਰਤੀ ਨਾ ਕੋਈ ਸੰਵੇਦਨਸ਼ੀਲਤਾ ਹੈ ਅਤੇ ਨਾ ਹੀ ਰਾਜਨੀਤਿਕ ਜ਼ਿੰਮੇਵਾਰੀ।
ਪ੍ਰੋ. ਖਿਆਲਾ ਨੇ ਪਾਕਿਸਤਾਨੀ ਹਕੂਮਤ ਅਤੇ ਮੀਡੀਆ ਵੱਲੋਂ ਭਾਰਤ ’ਤੇ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਉਣ ’ਤੇ ਵੀ ਸਖ਼ਤ ਹੈਰਾਨੀ ਜਤਾਈ।ਉਨ੍ਹਾਂ ਨੇ ਕਿਹਾ ਕਿ ਦਰਿਆਈ ਪਾਣੀਆਂ ਦੇ ਵਹਾਅ ਬਾਰੇ ਭਾਰਤ ਵੱਲੋਂ ਜਾਣਕਾਰੀ ਨਾ ਦੇਣ ਦੇ ਲਗਾਏ ਜਾ ਰਹੇ ਇਲਜ਼ਾਮ ਪੂਰੀ ਤਰ੍ਹਾਂ ਤੱਥਾਂ ਤੋਂ ਕੋਹਾਂ ਦੂਰ ਅਤੇਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ 26 ਨਿਰਦੋਸ਼ ਭਾਰਤੀ ਨਾਗਰਿਕਾਂ ਦੀ ਪਾਕਿਸਤਾਨ-ਪ੍ਰੋਤਸਾਹਿਤ ਅੱਤਵਾਦੀਆਂ ਵੱਲੋਂ ਕੀਤੀ ਨਿਰਦਈ ਹੱਤਿਆ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਵੀ ਭਾਰਤ ਨੇ ਮਨੁੱਖਤਾ ਦੇ ਆਧਾਰ ’ਤੇ ਪਾਕਿਸਤਾਨ ਨੂੰ ਨਿਰੰਤਰ ਦਰਿਆਈ ਪਾਣੀਆਂ ਦੇ ਵਹਾਅ ਅਤੇ ਸੰਭਾਵੀ ਹੜ੍ਹਾਂ ਬਾਰੇ ਆਗਾਹ ਕੀਤਾ। ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ 25 ਅਗਸਤ ਤੋਂ 3 ਵਾਰ ਤਵੀ ਦਰਿਆ ਵਿੱਚ ਹੜ੍ਹਾਂ ਬਾਰੇ ਅਲਰਟ ਜਾਰੀ ਕਰਨ ਤੋਂ ਇਲਾਵਾ ਭਾਰਤ ਨੇ ਸਤਲੁਜ, ਬਿਆਸ ਅਤੇ ਰਾਵੀ ਦਰਿਆ ਬਾਰੇ ਵੀ ਸਮੇਂ-ਸਿਰ ਚੇਤਾਵਨੀ ਦਿੱਤੀ। ਜਿਸ ਤੋਂ ਬਾਅਦ ਹੀ ਪਾਕਿਸਤਾਨੀ ਸਰਕਾਰ ਨੇ ਪੰਜਾਬ ਤੇ ਸਿੰਧ ਤੋਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਵਲ ਕੱਢਣਾ ਸ਼ੁਰੂ ਕੀਤਾ। ਇਹ ਸਾਰੇ ਤੱਥ ਸਾਬਤ ਕਰਦੇ ਹਨ ਕਿ ਭਾਰਤ ਨੇ ਮਨੁੱਖੀ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਪਾਕਿਸਤਾਨ ਨੂੰ ਨਿਰੰਤਰ ਚੇਤਾਵਨੀਆਂ ਅਤੇ ਡਾਟਾ ਮੁਹੱਈਆ ਕਰਵਾ ਕੇ ਆਪਣੇ ਪੜੋਸੀ ਦੇਸ਼ ਦੇ ਅਵਾਮ ਦੀ ਜਾਨ ਮਾਲ ਦੀ ਰੱਖਿਆ ਲਈ ਮਨੁੱਖਤਾ-ਅਧਾਰਿਤ ਰਵੱਈਆ ਅਪਣਾਇਆ ਹੈ।
ਇਸ ਮੌਕੇ ਪ੍ਰੋ. ਖਿਆਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੜੀ ਆਲੋਚਨਾ ਕਰਦਿਆਂ ਕਿਹਾ ਕਿ ਜਿੱਥੇ ਪੀੜਤ ਪਰਿਵਾਰ ਆਪਣੀਆਂ ਛੱਤਾਂ ਤੋਂ ਚੀਕਾਂ ਮਾਰਦੇ ਹਨ, ਉੱਥੇ ਮੁੱਖ ਮੰਤਰੀ ਮਾਨ ਵੱਲੋਂ ਆਪਣੇ ਹੀ ਪਾਰਟੀ ਵਰਕਰਾਂ ਨੂੰ ਹੜ੍ਹ ਪੀੜਤਾਂ ਵਜੋਂ ਕੀਤੀ ਗਈ ਰਾਜਨੀਤਿਕ ਡਰਾਮੇਬਾਜ਼ੀ ਨੇ ਅਸਲ ਪੀੜਤ ਲੋਕਾਂ ਦੇ ਦੁੱਖਾਂ ਦਾ ਮਜ਼ਾਕ ਉਡਾਇਆ ਹੈ। ਇਹ ਰਾਜਨੀਤਿਕ ਡਰਾਮੇਬਾਜ਼ੀ ਪੀੜਤਾਂ ਦੇ ਮਨੋਬਲ ਨੂੰ ਕੁਚਲਣ ਵਾਲੀ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਮਾਨ ਸਰਕਾਰ ਹੜ੍ਹ ਰੋਕਥਾਮ ਲਈ ਅਗਾਊਂ ਪ੍ਰਬੰਧ ਨਾ ਕਰਨ ਦੀ ਆਪਣੀ ਨਾਕਾਮੀ ਨੂੰ ਸਵੀਕਾਰ ਕਰਦਿਆਂ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਪ੍ਰੋ. ਖਿਆਲਾ ਨੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਪੰਜ ਕਰੋੜ ਰੁਪਏ ਦੀ ਸਹਾਇਤਾ ਨੂੰ ਲੋਕਾਂ ਦੇ ਦੁੱਖ-ਦਰਦ ਨਾਲ ਖਿਲਵਾੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ, ਜੋ ਪੰਜਾਬ ਦੇ ਪਾਣੀਆਂ ਦੀ ਸਾਲਾਂ ਤੋਂ ਗੈਰ-ਕਾਨੂੰਨੀ ਵਰਤੋਂ ਕਰਦਾ ਆ ਰਿਹਾ ਹੈ ਅਤੇ ਜਿਸ ਉੱਤੇ ਪਾਣੀ ਦੀ ਰਾਇਲਟੀ ਹੀ 5 ਲੱਖਾਂ ਕਰੋੜ ਤੋਂ ਵੱਧ ਬਣਦੀ ਹੈ, ਉਸ ਵੱਲੋਂ ਸਿਰਫ਼ ਪੰਜ ਕਰੋੜ ਦੇਣਾ ਮਜ਼ਾਕ ਤੋਂ ਘੱਟ ਨਹੀਂ।
ਅੰਤ ਵਿੱਚ, ਪ੍ਰੋ. ਖਿਆਲਾ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਪੰਜਾਬ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇ ਅਤੇ ਪੀੜਤਾਂ ਦੀਆਂ ਬਾਂਹਾਂ ਫੜੇ ਅਤੇ ਹਰੇਕ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ “ਪੰਜਾਬ ਇਸ ਵੇਲੇ ਇਕ ਵੱਡੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ। ਜੇ ਕੇਂਦਰ ਨੇ ਇਸ ਸੰਕਟ ਦੀ ਘੜੀ ’ਚ ਤੁਰੰਤਸਾਥ ਨਾ ਦਿੱਤਾ ਤਾਂ ਬਾਅਦ ਵਿਚ ਉਠਾਇਆ ਗਿਆ ਕੋਈ ਵੀ ਕਦਮ ‘ਈਦ ਤੋਂ ਬਾਅਦ ਤੂੰਬਾ ਫੂਕਣ’ ਦੇ ਬਰਾਬਰ ਹੋਵੇਗਾ। ਪੰਜਾਬੀ ਜਨਤਾ ਨੂੰ ਨਾ ਸਿਰਫ਼ ਤੁਰੰਤ ਮਦਦ ਦੀ ਲੋੜ ਹੈ, ਸਗੋਂ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੇਂਦਰ ਉਹਨਾਂ ਦੇ ਦੁੱਖ-ਸੁੱਖ ਵਿੱਚ ਸਦਾ ਨਾਲ ਖੜ੍ਹਾ ਹੈ।”
Business Directory
KESARI VIRASAT MEDIA HOUSE
City: jalandhar
Category: SERVICES
View Profile
Panchayat Nama
City: Jalandhar
Category: Media & Entertainment
View Profile
B. S. Watch company
City: Jalandhar
Category: Retail & Shopping
View Profile
R.K. CLOTHING STUDIO
City: Jalandhar
Category: Retail & Shopping
View Profile
KESARI VIRASAT MEDIA HOUSE
City: Jalandhar
Category: SERVICES
View Profile