Ramnik Singh Randhawa assumed the post of Improvement Trust Chairman with a simple prayer.
ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):-
ਨਗਰ ਸੁਧਾਰ ਟਰੱਸਟ ਜਲੰਧਰ ਦੇ ਨਵ ਨਿਯੁਕਤ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਨੇ ਆਪਣਾ ਅਹੁਦਾ ਸਾਦੇ ਢੰਗ ਨਾਲ ਅਰਦਾਸ ਕਰਨ ਉਪਰੰਤ ਸੰਭਾਲ ਲਿਆ ਹੈ।
ਇਸ ਮੌਕੇ ਰੰਧਾਵਾ ਨੇ ਦੱਸਿਆ," ਏਹ ਫੈਸਲਾ ਮੈਂ ਮੌਜੂਦਾ ਹਾਲਾਤ ਦੇਖਦੇ ਹੋਏ ਲਿਆ ਕਿ ਸਾਡਾ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਝੱਲ ਰਿਹਾ ਹੈ ਅਤੇ ਇਸ ਵੇਲੇ ਜ਼ਰੂਰਤ ਹੈ ਸਾਡੇ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਸਾਡੇ ਸਭ ਦੇ ਸਾਥ ਦੀ, ਸੋ ਪਿਛਲੇ ਦਿਨੀਂ ਮੇਰੀ ਬਤੌਰ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਜਲੰਧਰ ਨੋਟੀਫਿਕੇਸ਼ਨ ਹੋਈ ਸੀ ਅਤੇ ਮੈਂ ਅੱਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਓਟ ਆਸਰਾ ਅਤੇ ਆਸ਼ੀਰਵਾਦ ਲੈਕੇ ਬਿਲਕੁਲ ਸਾਦੇ ਢੰਗ ਨਾਲ ਜੁਆਇਨਿੰਗ ਕਰਕੇ ਬਤੌਰ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਜਲੰਧਰ ਆਪਣੀ ਕੁਰਸੀ ਸੰਭਾਲ ਲਈ ਹੈ।"
ਉਨ੍ਹਾਂ ਕਿਹਾ ਕਿ ਇਸ ਜ਼ਿੰਮੇਦਾਰੀ ਨੂੰ ਮੈਂ ਤਨਦੇਹੀ ਨਾਲ ਨਿਭਾਊਂਗਾ ਆਪਣੇ ਜਲੰਧਰ ਵਾਸੀਆਂ ਅਤੇ ਆਪਣੇ ਸੋਹਣੇ ਪੰਜਾਬ ਲਈ ਸਮਰਪਿਤ ਹੋਕੇ ਮੈਂ ਕੰਮ ਕਰਾਂਗਾ ਅਤੇ ਨਾਲ ਹੀ ਮੈਂ ਆਪਣੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ , ਪੰਜਾਬ ਪ੍ਰਭਾਰੀ ਮਨੀਸ਼ ਸੀਸੋਦੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਂਨੂੰ ਇਸ ਅਹੁਦੇ ਨਾਲ ਨਿਵਾਜਿਆ।
ਮੈ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀ ਡਿਊਟੀ ਆਪਣਾ ਫਰਜ਼ ਨਿਭਾਵਾਂਗਾ