ਫਿਰ ਵਿਗੜੇਗਾ ਮੌਸਮ: ਖ਼ਬਰ ਨੇ ਲੋਕਾਂ ਦੇ ਸਾਹ ਸੂਤੇ

06 Apr 2026 | 40 Views

ਫਿਰ ਵਿਗੜੇਗਾ ਮੌਸਮ: ਖ਼ਬਰ ਨੇ ਲੋਕਾਂ ਦੇ ਸਾਹ ਸੂਤੇ

The weather will get worse again: The news has left people breathless

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ : Punjab Weather Updates

ਹਾਲਾਂਕਿ ਪੰਜਾਬ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਮੀਂਹ ਤੇ ਗੜ੍ਹੇਮਾਰੀ ਤੋਂ ਬਾਅਦ ਐਤਵਾਰ ਨੂੰ ਮੌਸਮ ਸਾਫ਼ ਰਿਹਾ। ਪਰ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਦੋ ਦਿਨ ਮੌਸਮ ਸਾਫ਼ ਰਹਿਣ ਤੋਂ ਬਾਅਦ ਸੱਤ ਅਪ੍ਰੈਲ ਤੋਂ ਫਿਰ ਮੌਸਮ ਬਦਲੇਗਾ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ’ਚ ਆਮ ਨਾਲੋਂ ਵੱਧ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਲੋਕਾਂ ਖਾਸ ਤੌਰ ਤੇ ਕਿਸਾਨਾਂ ਦੇ ਸੂਹ ਸੂਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੇਰ ਸ਼ਾਮ ਵਿਗੜਿਆ ਮੌਸਮ ਦਾ ਮਿਜ਼ਾਜ ਐਤਵਾਰ ਸਵੇਰੇ ਚਾਰ ਵਜੇ ਤੱਕ ਜਾਰੀ ਰਿਹਾ। ਤੇਜ਼ ਹਵਾਵਾਂ ਨਾਲ ਕਈ ਥਾਈੰ ਬਾਰਿਸ਼ ਹੁੰਦੀ ਰਹੀ।

ਮੌਸਮ ਕੇਂਦਰ ਚੰਡੀਗੜ ਮੁਤਾਬਕ ਬੀਤੇ 24 ਘੰਟਿਆਂ ’ਚ ਸਭ ਤੋਂ ਵੱਧ ਬਾਰਿਸ਼ ਬਠਿੰਡਾ ’ਚ 9.4 ਮਿਲੀਮੀਟਰ ਦਰਜ ਕੀਤੀ ਗਈ। ਇਸ ਤੋਂ ਇਲਾਵਾ ਫਰੀਦਕੋਟ ’ਚ 7.8, ਪਠਾਨਕੋਟ ’ਚ 7.5, ਮੋਹਾਲੀ ’ਚ 5.0, ਅੰਮ੍ਰਿਤਸਰ ’ਚ 4.2, ਫਿਰੋਜਪੁਰ ’ਚ 4.0, ਹੁਸ਼ਿਆਰਪੁਰ ’ਚ 1.8 ਤੇ ਰੂਪਨਗਰ ’ਚ 1.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

Categories: ਦੇਸ਼ ਦੁਨੀਆ

Tags: KESARI VIRASAT

Published on: 06 Apr 2026

Gurpreet Singh Sandhu
+91 9592669498
📣 Share this post

Latest News

View all