ਫੜੇ ਗਏ ਭਾਜਪਾ ਦਫਤਰ ਉ੍ਰਪਰ ਹਮਲਾ ਕਰਨ ਵਾਲੇ ਮੁਲਜ਼ਮ : ਸਰਹੱਦ ਪਾਰੋਂ ਆਇਆ ਗ੍ਰਨੇਡ, 2 ਲੱਖ ’ਚ ਡੀਲ ਤੇ 20 ਹਜ਼ਾਰ ਦੀ ਪੇਮੈਂਟ; ਇੰਟਰਨੈੱਟ ’ਤੇ ਕਰਵਾਈ ਟ੍ਰੇਨਿੰਗ

06 Apr 2026 | 211 Views

ਫੜੇ ਗਏ ਭਾਜਪਾ ਦਫਤਰ ਉ੍ਰਪਰ ਹਮਲਾ ਕਰਨ ਵਾਲੇ ਮੁਲਜ਼ਮ : ਸਰਹੱਦ ਪਾਰੋਂ ਆਇਆ ਗ੍ਰਨੇਡ, 2 ਲੱਖ ’ਚ ਡੀਲ ਤੇ 20 ਹਜ਼ਾਰ ਦੀ ਪੇਮੈਂਟ; ਇੰਟਰਨੈੱਟ ’ਤੇ ਕਰਵਾਈ ਟ੍ਰੇਨਿੰਗ

Accused who attacked BJP office arrested: Grenade came from across the border, deal for 2 lakhs and payment of 20 thousand; Training conducted on the internet

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ

ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਮੁੱਖ ਦਫ਼ਤਰ ’ਤੇ ਗ੍ਰੇਨੇਡ ਹਮਲੇ ’ਚ ਸ਼ਾਮਿਲ ਮੁੱਖ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਹਰਿਆਣਾ ਦੇ ਰੇਵਾੜੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਦੀ ਪਛਾਣ ਰੋਪੜ ਦੇ ਪਿੰਡ ਰਤਨਗੜ੍ਹ ਦੇ ਨਿਵਾਸੀ ਅਨਪ੍ਰੀਤ ਅਤੇ ਗੁਰਤੇਜ ਵਜੋਂ ਹੋਈ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਹਮਲੇ ’ਚ ਵਰਤਿਆ ਗਿਆ ਹੈਂਡ ਗ੍ਰੇਨੇਡ ਸਰਹੱਦ ਪਾਰ ਤੋਂ ਤਸਕਰੀ ਰਾਹੀਂ ਭਾਰਤ ਪੁੱਜਿਆ ਅਤੇ ਕਈ ਪਰਤਾਂ ਤੋਂ ਹੁੰਦਾ ਹੋਇਆ ਮੁਲਜ਼ਮਾਂ ਤੱਕ ਪਹੁੰਚਾ ਦਿੱਤਾ ਗਿਆ।

ਯਾਦਵ ਨੇ ਦੱਸਿਆ ਕਿ ਗ੍ਰਨੇਡ ਹਮਲੇ ਦੀ ਡੀਲ 2 ਲੱਖ ਰੁਪਏ ’ਚ ਹੋਈ, ਜਿਸ ’ਚ 20 ਹਜ਼ਾਰ ਰੁਪਏ ਦੀ ਪੇਮੈਂਟ ਦਿੱਤੀ ਗਈ। ਯਾਦਵ ਨੇ ਕਿਹਾ ਕਿ ਇਹ ਏਜੀਟੀਐੱਫ ਪੰਜਾਬ, ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਐੱਸਟੀਐੱਫ ਦੀ ਸਾਂਝੀ ਕਾਰਵਾਈ ਸੀ।

 

ਨਵਾੰ ਸ਼ਹਿਰ ਤੋਂ ਚੁੱਕਿਆ ਹਥਿਆਰਾਂ ਦਾ ਜਖ਼ੀਰਾ

 

ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਮਾਊਲ ਲਈ ਕੋਈ ਫਿਜ਼ੀਕਲ ਟ੍ਰੇਨਿੰਗ ਨਹੀਂ ਦਿੱਤੀ ਗਈ। ਇਸਦੀ ਬਜਾਏ ਇੰਟਰਨੇਟ ਨੂੰ ਹੀ ਟ੍ਰੇਨਿੰਗ ਕੈਂਪ ਬਣਾਇਆ ਗਿਆ। ਮੁਲਜ਼ਮਾਂ ਨੂੰ ਵੀਡੀਓ ਕਲਿੱਪਸ, ਡੈਮੋ ਅਤੇ ਆਡੀਓ ਇੰਸਟਰਕਸ਼ਨ ਭੇਜੇ ਜਾਂਦੇ ਸਨ, ਜਿਨ੍ਹਾਂ ’ਚ ਟਾਰਗੇਟ ਚੁਣਨ ਤੋਂ ਲੈ ਕੇ ਹਮਲੇ ਦੇ ਬਾਅਦ ਨਿਕਲਣ ਤੱਕ ਦੀ ਪੂਰੀ ਰਣਨੀਤੀ ਸਮਝਾਈ ਜਾਂਦੀ ਸੀ।

 ਸਿਰਫ ਇਹੀ ਨਹੀਂ, ਹਮਲੇ ਤੋਂ ਪਹਿਲਾਂ ਰਿਹਰਸਲ ਵਰਗਾ ਹਾਲਤ ਵੀ ਬਣਾਇਆ ਗਿਆ, ਜਿਸ ਵਿੱਚ ਮੁਲਜ਼ਮਾਂ ਨੂੰ ਵਾਰ ਵਾਰ ਨਿਰਦੇਸ਼ ਦਿੱਤੇ ਜਾਂਦੇ ਰਹੇ ਕਿ ਕਿਸ ਤਰ੍ਹਾਂ ਬਿਨਾਂ ਫੜੇ ਜਾਣ ਦੇ ਓਪਰੇਸ਼ਨ ਨੂੰ ਅੰਜਾਮ ਦੇਣਾ ਹੈ।

ਪੂਰੇ ਨੈੱਟਵਰਕ ਵਿੱਚ ਕੱਟ-ਆਊਟ ਸਿਸਟਮ ਅਪਣਾਇਆ ਗਿਆ ਸੀ। ਯਾਨੀ ਇਕ ਵਿਅਕਤੀ ਨੂੰ ਦੂਜੇ ਨਾਲ ਸਿੱਧੇ ਤੌਰ ’ਤੇ ਨਹੀਂ ਜੋੜਿਆ ਗਿਆ। ਕੰਸਾਈਨਮੈਂਟ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਿਹਾ, ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਵੱਡੇ ਓਪਰੇਸ਼ਨ ਦਾ ਹਿੱਸਾ ਹਨ।

 ਨਵਾਂਸ਼ਹਿਰ ਤੋਂ ਚੁੱਕਿਆ ਗਿਆ ਹਥਿਆਰਾਂ ਦਾ ਜਖ਼ੀਰਾ ਕਈ ਹੱਥਾਂ ਤੋਂ ਗੁਜ਼ਰਦਾ ਹੋਇਆ ਵੱਖ-ਵੱਖ ਟਿਕਾਣਿਆਂ ’ਤੇ ਰੱਖਿਆ ਗਿਆ, ਤਾਂ ਜੋ ਕਿਸੇ ਇੱਕ ਥਾਂ ਤੋਂ ਪੂਰਾ ਨੈੱਟਵਰਕ ਐਕਸਪੋਜ਼ ਨਾ ਹੋ ਸਕੇ।

 

ਜ਼ਿੰਮੇਵਾਰੀ ਲੈਣ ਦੇ ਨਾਂ ’ਤੇ ਪ੍ਰਚਾਰ

 

ਹਮਲੇ ਦੇ ਬਾਅਦ ਵੱਖ-ਵੱਖ ਨਾਵਾਂ ਨਾਲ ਜ਼ਿੰਮੇਵਾਰੀ ਲੈਣ ਦੇ ਦਾਅਵੇ ਵੀ ਇਸੇ ਰਣਨੀਤੀ ਦਾ ਹਿੱਸਾ ਸਨ। ਜਾਂਚ ਏਜੰਸੀਆਂ ਦੇ ਮੁਤਾਬਕ, ਇਸ ਤਰ੍ਹਾਂ ਦੇ ਦਾਅਵੇ ਮਾਹੌਲ ਖ਼ਰਾਬ ਕਰਨ ਅਤੇ ਭਰਮ ਫੈਲਾਉਣ ਲਈ ਕੀਤੇ ਜਾਂਦੇ ਹਨ, ਜਦਕਿ ਅਸਲ ਕੰਟਰੋਲ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਜ਼ ਦੇ ਹੱਥ ਵਿੱਚ ਹੁੰਦਾ ਹੈ।

 ਡੀਜੀਪੀ ਗੌਰਵ ਯਾਦਵ ਨੇ ਇਹ ਵੀ ਕਿਹਾ ਕਿ ਹਮਲੇ ਦੇ ਬਾਅਦ ਬੱਬਰ ਖਾਲਸਾ ਜਿਵੇਂ ਨਾਵਾਂ ਨਾਲ ਜ਼ਿੰਮੇਵਾਰੀ ਲੈਣ ਦੇ ਦਾਅਵੇ ਸਾਹਮਣੇ ਆਏ ਸਨ, ਪਰ ਇਹ ਭੜਕਾਉਣ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਸੀ।

ਉਨ੍ਹਾਂ ਦੇ ਮੁਤਾਬਕ, ਇਸ ਤਰ੍ਹਾਂ ਦੇ ਨਾਮ ਅਕਸਰ ਪਸੂਡੋ ਹੁੰਦੇ ਹਨ ਅਤੇ ਇਨ੍ਹਾਂ ਦੇ ਪਿੱਛੇ ਅਸਲ ਵਿੱਚ ਵਿਦੇਸ਼ੀ ਹੈਂਡਲਰਜ਼ ਹੀ ਕੰਮ ਕਰਦੇ ਹਨ। ਹਮਲੇ ਦੇ ਦਿਨ ਵੀ ਮੁਲਜ਼ਮ ਲਗਾਤਾਰ ਸੰਪਰਕ ’ਚ ਸਨ।

ਇੱਕ ਨੇ ਗ੍ਰੇਨੇਡ ਸੁੱਟਿਆ, ਜਦਕਿ ਦੂਜੇ ਨੇ ਪੂਰੇ ਘਟਨਾਕ੍ਰਮ ਦੀ ਵੀਡੀਓ ਰਿਕਾਰਡਿੰਗ ਕੀਤੀ। ਇਹ ਵੀਡੀਓ ਵਿਦੇਸ਼ ’ਚ ਬੈਠੇ ਹੈਂਡਲਰਜ਼ ਨੂੰ ਭੇਜੀ ਜਾਣੀ ਸੀ, ਤਾਂ ਕਿ ਇਸਨੂੰ ਪ੍ਰੋਪੈਗੈਂਡਾ ਅਤੇ ਪਰਸੈਪਸ਼ਨ ਬਿਲਡਿੰਗ ਲਈ ਵਰਤਿਆ ਜਾ ਸਕੇ।

 

ਯੂਰਪੀ ਦੇਸ਼ਾਂ ’ਚ ਰਹਿ ਚੁੱਕਾ ਹੈ ਮੁਲਜ਼ਮ

 

ਜਰਮਨੀ ਸਣੇ ਹੋਰ ਯੂਰਪੀ ਦੇਸ਼ਾਂ ਵਿਚ ਰਹਿ ਰਹੇ ਭਾਰਾਪੁਰ ਨੇੜੇ ਮਜਾਰੀ ਇਲਾਕੇ ਦੇ ਰਹਿਣ ਵਾਲੇ ਜਸਵੀਰ ਸਿੰਘ ਉਰਫ ਜੱਸੀ ਨੇ ਪੁਰਤਗਾਲ ਤੋਂ ਆਏ ਚਰਨਜੀਤ ਸਿੰਘ ਰਾਹੀਂ ਵਿਸਫੋਟਕ ਸਮੱਗਰੀ ਭਾਰਤ ਭੇਜੀ ਸੀ। ਇਹ ਸਮੱਗਰੀ ਮਜ਼ਾਰੀ ਦੇ ਇੱਕ ਦੁਕਾਨਦਾਰ ਰਾਹੀਂ ਭੇਜੀ ਗਈ ਸੀ, ਜਿਸ ਦੀ ਵਰਤੋਂ ਭਾਜਪਾ ਦਫ਼ਤਰ ’ਤੇ ਹਮਲੇ ਵਿੱਚ ਕੀਤੀ ਗਈ ਸੀ। 

ਪੁਰਤਗਾਲ ਪਰਤਣ ਦੀ ਤਿਆਰੀ ਕਰ ਰਹੇ ਚਰਨਜੀਤ ਸਿੰਘ (28) ਨੂੰ 2 ਅਪ੍ਰੈਲ ਨੂੰ ਸਾਦੇ ਕੱਪੜਿਆਂ ਵਿੱਚ ਸ਼ੱਕੀ ਹਾਲਾਤਾਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਅਗਵਾ ਕੀਤਾ ਗਿਆ ਸੀ, ਪਰ ਸੂਤਰਾਂ ਮੁਤਾਬਕ ਇਹ ਕਾਰਵਾਈ ਖੁਫੀਆ ਏਜੰਸੀਆਂ ਨੇ ਕੀਤੀ ਸੀ।

 

 

ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਸਿਰਫ ਇੱਕ ਅੱਤਵਾਦੀ ਘਟਨਾ ਨਹੀਂ ਹੈ, ਬਲਕਿ ਇੱਕ ਵੱਡੇ ਨੈੱਟਵਰਕ ਦਾ ਹਿੱਸਾ ਹੈ, ਜੋ 2022 ਤੋਂ ਪੰਜਾਬ-ਚੰਡੀਗੜ੍ਹ ਖੇਤਰ ਵਿੱਚ ਸਰਗਰਮ ਹੈ। ਯਾਦਵ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

Categories: ਦੇਸ਼ ਦੁਨੀਆ

Tags: None

Published on: 06 Apr 2026

Gurpreet Singh Sandhu
+91 9592669498
📣 Share this post

Latest News

View all